ਭਰਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਤੀ [ਨਾਂਇ] ਸੈਨਿਕ ਜਾਂ ਅਰਧਸੈਨਿਕ ਦਲ ਵਿੱਚ ਨਿਯੁਕਤੀ; ਭਰਨ ਲਈ ਵਰਤੀ ਜਾਣ ਵਾਲ਼ੀ ਵਸਤੂ; ਖ਼ਾਲੀ ਅਸਾਮੀ ਭਰਨ ਦੀ ਕਿਰਿਆ ਜਾਂ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਰਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Recruitment_ਭਰਤੀ: ਕਿਸੇ ਕੇਡਰ ਵਿਚ ਖ਼ਾਲੀ ਥਾਂ ਭਰਨ ਲਈ , ਨਿਯੁਕਤੀ ਤੋਂ ਪਹਿਲਾਂ ਦੀ ਕਾਰਵਾਈ। ਇਸ ਤਰ੍ਹਾਂ ਭਰਤੀ ਦਾ ਮਤਲਬ ਹੈ, ਚੋਣ ਕਰਨਾ, ਨਿਯੁਕਤੀ ਲਈ ਪਰਵਾਨ ਕਰਨਾ। ਬਸੰਤ ਲਾਲ ਬਨਾਮ ਪੰਜਾਬ ਰਾਜ (ਏ ਆਈ ਆਰ 1969 ਪੰ. ਤੇ ਹ. 178) ਅਨੁਸਾਰ ਭਰਤੀ ਲਈ ਚੋਣ ਕਰਨਾ ਜਾਂ ਨਿਯੁਕਤੀ ਲਈ ਪਰਵਾਨ ਕਰਨਾ ਵਾਸਤਵਿਕ ਨਿਯੁਕਤੀ ਅਤੇ ਤੈਨਾਤੀ ਉਸ ਤੋਂ ਬਾਦ ਦਾ ਕੰਮ ਹੈ। ਉਸ ਕੇਸ ਅਨੁਸਾਰ ਨਿਯੁਕਤੀ ਦਾ ਮਤਲਬ ਹੈ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਅਹੁਦੇ ਤੇ ਤੈਨਾਤ ਕਰਨ ਦੇ ਕੰਮ ਨੂੰ ਨਿਯੁਕਤੀ ਕਿਹਾ ਜਾਂਦਾ ਹੈ, ਨ ਕਿ ਭਰਤੀ। ਗੁਰਦੇਵ ਸਿੰਘ ਗਿੱਲ ਬਨਾਮ ਪੰਜਾਬ ਰਾਜ (1968 ਐਸ ਐਲ ਆਰ 538) ਅਨੁਸਾਰ ਭਰਤੀ ਮੁਢਲਾ ਅਮਲ ਹੈ ਜਿਸ ਦੇ ਪਰਿਣਾਮ ਸਰੂਪ ਨਿਯੁਕਤੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਭਰਤੀ ਅਤੇ ਨਿਯੁਕਤੀ ਦੋ ਵਖ ਵਖ ਸੰਕਲਪ ਹਨ ਅਤੇ ਸਮਾਨਾਰਥਕ ਸ਼ਬਦ ਨਹੀਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਤਕਲੀਫ਼ ਦੇਣ ਲਈ ਮੁਆਫ਼ੀ ਚਾਹੁੰਦਾ ਹਾਂ। ਸ਼ਬਦਾਂ ਦੇ ਨਾਲ ਉਨ੍ਹਾਂ ਦੀ ਮੂਲ ਭਾਸ਼ਾ ਵੀ ਦੱਸ ਦਿੱਤੀ ਜਾਵੇ ਤਾਂ ਇਹ ਬਹੁਤ ਹੀ ਜਿਆਦਾ ਲਾਹੇਵੰਦ ਹੋਵੇਗਾ। ਜਿਵੇਂ ਕਿ ਕੋਈ ਸ਼ਬਦ ਕਿਸ ਭਾਸ਼ਾ ਵਿਚ ਸਭ ਤੋਂ ਪਹਿਲਾਂ ਵਰਤਿਆ ਗਿਆ।


SUNIl, ( 2022/05/26 08:0000)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.