ਸ਼ੀਰੀਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ੀਰੀਂ (ਨਾਂ,ਇ) ਫ਼ਰਿਹਾਦ ਦੀ ਪ੍ਰੇਮਿਕਾ ਅਤੇ ਈਰਾਨ ਦੇ ਸ਼ਾਹ ਖੁਸਰੋ ਪਰਵੇਜ਼ ਦੀ ਪਤਨੀ; ਇੱਕ ਪ੍ਰਸਿੱਧ ਪਿਆਰ-ਕਥਾ ਦੀ ਨਾਇਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ੀਰੀਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਰੀਂ. ਫ਼ਾ ਵਿ—ਮਿੱਠਾ. “ਗੰਭੀਰ ਧੀਰ ਸ਼ੀਰੀਂ ਜ਼ਬਾਨ.” (ਪੰਪ੍ਰ) ੨ ਪਿਆਰਾ । ੩ ਸੰਗ੍ਯਾ—ਖ਼ੁਸਰੋ ਪਰਵੇਜ਼1 ਈਰਾਨ ਦੇ ਸ਼ਾਹ ਦੀ ਇਸਤ੍ਰੀ , ਜੋ ਫ਼ਰਹਾਦ ਦੀ ਪਿਆਰੀ ਸੀ. ਫ਼ਰਹਾਦ ਨੂੰ ਆਖਿਆ ਗਿਆ ਕਿ ਜੇ ਤੂੰ ਪਹਾੜ ਕੱਟਕੇ ਨਦੀ ਲੈ ਆਵੇਂ, ਤਾਂ ਸ਼ੀਰੀਂ ਪ੍ਰਾਪਤ ਕਰ ਸਕੇਂਗਾ. ਫ਼ਰਹਾਦ ਨੇ ਅਣਥੱਕ ਯਤਨ ਕਰਕੇ ਪਹਾੜ ਕੱਟਿਆ. ਜਦ ਕਾਰਜਸਿੱਧੀ ਹੋਣ ਵਾਲੀ ਹੀ ਸੀ, ਤਦ ਉਸ ਨੂੰ ਖਬਰ ਪੁਚਾਈ ਗਈ ਕਿ ਸ਼ੀਰੀਂ ਮਰ ਗਈ ਹੈ. ਇਹ ਸੁਣਕੇ ਫ਼ਰਹਾਦ ਨੇ ਪ੍ਰਾਣ ਤਿਆਗ ਦਿੱਤੇ. ਸ਼ੀਰੀਂ ਭੀ ਫ਼ਰਹਾਦ ਦਾ ਮਰਨਾ ਸੁਣਕੇ ਦੇਹ ਤਿਆਗ ਗਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.