ਸਮਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਨ 1 [ਵਿਸ਼ੇ] ਬਰਾਬਰ, ਇੱਕੋ ਜਿਹਾ, ਇਕਸਾਰ 2 [ਨਾਂਪੁ] ਅਸਬਾਬ , ਚੀਜ-ਵਸਤੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਨ. ਸੰ. ਵਿ—ਤੁਲ੍ਯ. ਬਰਾਬਰ. ਜੇਹਾ। ੨ ਸਮਾਇਆ. ਮਿਲਿਆ. “ਜੋਤੀ ਜੋਤਿ ਸਮਾਨ.” (ਬਿਲਾ ਮ: ੫) ੩ ਦੇਖੋ, ਸਵੈਯੇ ਦਾ ਰੂਪ ੬। ੪ ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫ ਆਦਰ. ਸੰਮਾਨ. “ਰਾਜ ਦੁਆਰੈ ਸੋਭ ਸਮਾਨੈ.” (ਗਉ ਅ: ਮ: ੧) ੬ ਸ-ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. “ਚਰਨਾਰਬਿੰਦ ਨ ਕਥਾ ਭਾਵੈ, ਸੁਪਚ ਤੁਲਿ ਸਮਾਨ.” (ਕੇਦਾ ਰਵਿਦਾਸ) ੭ ਸਾਮਾਨ ਦਾ ਸੰਖੇਪ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਮਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਨ, ਫ਼ਾਰਸੀ (ਸਾਮਾਨ) / ਪੁਲਿੰਗ : ੧. ਮਾਲ, ਅਸਬਾਬ, ਸਮੱਗਰੀ, ਵਸਤ ਵਲੇਵਾ, ਨਿਕ-ਸੁਕ, ਲਕਾਤੁਕਾ, ਘਰ ਦੀਆਂ ਚੀਜ਼ਾਂ; ੨. ਹਥਿਆਰ ਔਜ਼ਾਰ; ੩. ਸਮਿਆਨ, ਜ਼ਰੂਰੀ ਤਿਆਰੀ, ਬੰਦੋਬਸਤ, ਪਰਬੰਧ

–ਸਮਾਨ ਚੁਕਣਾ, ਮੁਹਾਵਰਾ : ਘਰ ਛਡਣਾ, ਮਕਾਨ ਬਦਲੀ ਕਰਨਾ

–ਸਮਾਨ ਜੋੜਨਾ, ਮੁਹਾਵਰਾ : ਇਮਾਰਤ ਆਦਿ ਦੀ ਉਸਾਰੀ ਦਾ ਮਸਾਲਾ ਇਕੱਠਾ ਕਰਨਾ

–ਸਮਾਨ ਬੰਨ੍ਹਣਾ, ਮੁਹਾਵਰਾ : ਕਿਤੇ ਜਾਣ ਦੀ ਤਿਆਰੀ ਕਰਨਾ

–ਸਮਾਨ ਬਝਣਾ, ਮੁਹਾਵਰਾ : ਮੱਕੂ ਠਪਿਆ ਜਾਣਾ, ਬੰਦੋਬਸਤ ਹੋਣਾ

–ਸਮਾਨ ਬਣਾਉਣਾ, ਮੁਹਾਵਰਾ : ਘਰ ਦੀ ਜ਼ਰੂਰੀ ਚੀਜ਼ ਵਸਤ ਮੁਹੱਈਆ ਕਰਨਾ

–ਸਮਾਨ ਜੰਗ, ਪੁਲਿੰਗ : ਲੜਾਈ ਦਾ ਸਾਰਾ ਅਸਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-38-34, ਹਵਾਲੇ/ਟਿੱਪਣੀਆਂ:

ਸਮਾਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮਾਨ, ਸੰਸਕ੍ਰਿਤ / ਵਿਸ਼ੇਸ਼ਣ / : ੧. ਤੁੱਲ, ਬਰਾਬਰ; ੨. ਵਰਗਾ, ਵਾਂਗਰ, ਨਿਆਈਂ; ੩. (ਹਿਸਾਬ) ਬਰਾਬਰ ਦੇ ਮੁੱਲ ਦਾ, ਅਨੁਰੂਪ, ਇਕੋ ਜਿੰਨਾ; ੪. ਸਾਧਾਰਣ ਮਾਮੂਲੀ, ਸਾਦਾ, ਅਵਿਸ਼ੇਸ਼

–ਸਮਾਨ ਅੰਤਰ, ਵਿਸ਼ੇਸ਼ਣ : ਜਿਸ ਦਾ ਵਿਚਕਾਰ ਦਾ ਫਾਸਲਾ ਸਭ ਥਾਵਾਂ ਤੇ ਇਕੋ ਜੇਹਾ ਹੋਵੇ, ਮਤਵਾਜ਼ੀ

–ਸਮਾਨ ਅੰਤਰ ਕਿਰਨ ਪੁੰਜ, ਪਦਾਰਥ ਵਿਗਿਆਨ / ਪੁਲਿੰਗ  : ਵਿਚਕਾਰਲੇ ਇਕੋ ਜਿੰਨੇ ਫਾਸਲੇ ਤੇ ਜਾਣ ਵਾਲੀਆਂ ਰੇਖਾਂ ਦੀ ਰੇਖਾਵਲੀ, ਐਸੀਆਂ ਬਹੁਤ ਸਾਰੀਆਂ ਰੇਖਾਵਾਂ ਜੋ ਇੱਕ ਦੂਸਰੇ ਦੇ ਬਰਾਬਰ ਜਾਂਦੀਆਂ ਹੋਣ

–ਸਮਾਨ ਅੰਤਰਕ, (ਹਿਸਾਬ) / ਵਿਸ਼ੇਸ਼ਣ : ਬਰਾਬਰ ਦੀ ਵਿੱਥ ਵਾਲੇ

–ਸਮਾਨ ਅੰਤ੍ਰਕ ਚਤੁਰ ਭੁਜ, ਵਿਸ਼ੇਸ਼ਣ : ਚਹੁੰ ਭੁਜਾਂ ਵਾਲੀ ਐਸੀ ਚਕੋਰ ਜਿਸ ਦੀਆਂ ਆਮੋ ਸਾਮ੍ਹਣੀਆਂ ਭੁਜਾਂ ਸਮਾਨ ਅੰਤ੍ਰਕ ਹੋਣ

–ਸਮਾਨ ਅੰਤਰਤਾ, ਹਿਸਾਬ / ਇਸਤਰੀ ਲਿੰਗ : ਬਰੋਬਰਾਬਰ ਚਲਣ ਦਾ ਭਾਵ, ਦੋਂਹ ਰੇਖਾਵਾਂ ਵਿਚਾਲੇ ਇੱਕ ਸਾਰ ਬਰਾਬਰ ਫਾਸਲਾ

–ਸਮਾਨ ਅੰਤਰ ਬਲ, ਪਦਾਰਥ ਵਿਗਿਆਨ / ਪੁਲਿੰਗ : ਐਸੇ ਬਲ ਜਿਨ੍ਹਾਂ ਦੀਆਂ ਬਲ ਰੇਖਾਵਾਂ ਇੱਕ ਜਿੰਨੇ ਫਾਸਲੇ ਤੇ ਇੱਕ ਦੂਜੇ ਦੇ ਬਰਾਬਰ ਜਾਂਦੀਆਂ ਹੋਣ

–ਸਮਾਨ ਅੰਤਰ ਰੇਖਾ, ਹਿਸਾਬ / ਇਸਤਰੀ ਲਿੰਗ : ਰੇਖਾ ਜੋ ਦੂਸਰੀ ਰੇਖਾ ਦੇ ਬਰੋਬਰਾਬਰ ਜਾਂਦੀ ਹੋਵੇ ਤੇ ਦਰਮਿਆਨੀ ਫਾਸਲਾ ਤੋੜ ਤੱਕ ਇਕੋ ਜਿੰਨਾ ਰਹੇ

–ਸਮਾਨ ਅੰਤਰ ਵਿਸਥਾਰ, ਹਿਸਾਬ / ਪੁਲਿੰਗ : ਉਹ ਵਿਥਕਾਰ (ਚੁੜਕਾਰ) ਜਿਨ੍ਹਾਂ ਦੇ ਵਿਚਾਲੇ ਫਾਸਲਾ ਬਰਾਬਰ ਹੋਵੇ

–ਸਮਾਨ ਸ਼ਕਲਾਂ, ਹਿਸਾਬ / ਇਸਤਰੀ ਲਿੰਗ : ਐਸੀਆਂ ਸ਼ਕਲਾਂ ਜੋ ਪ੍ਰੀਮਾਣਕ ਤੌਰ ਤੇ ਇੱਕ ਦੂਜੇ ਦੇ ਬਰਾਬਰ ਹੋਣ

–ਸਮਾਨ ਦਸਮਿਕ, ਹਿਸਾਬ / ਪੁਲਿੰਗ : ਸਮਾਨ ਭਿੰਨ ਦੇ ਮੁਕਾਬਲੇ ਤੇ ਬਰਾਬਰ ਦੀ ਦਸ਼ਮਕ ਭਿੰਨ

–ਸਮਾਨ ਪਾਤੀ ਲੀਕਾਂ, ਸਮ ਝੂਕਾਉ ਲੀਕਾਂ, ਪਦਾਰਥ ਵਿਗਿਆਨ / ਇਸਤਰੀ ਲਿੰਗ : ਉਹ ਲਕੀਰਾਂ ਜੋ ਸਮਾਨ ਦਿਸ਼ਾ-ਪਾਤਾਂ ਨੂੰ ਦਰਸਾਉਣ, ਉਹ ਲਕੀਰਾਂ ਜੋ ਦਿਸ਼ਾ-ਪਾਤ ਭਿੰਨਾਂ ਦੇ ਬਰਾਬਰ ਕੋਣਾਂ ਨੂੰ ਦਰਸਾਉਂਦੀਆਂ ਹੋਣ

–ਸਮਾਨ ਪਾਤੀ ਲੀਕਾਂ, ਪੁਲਿੰਗ ਵਿਸ਼ੇਸ਼ਣ / ਇਸਤਰੀ ਲਿੰਗ : ਨਕਸ਼ੇ ਉਤੇ ਉਨ੍ਹਾਂ ਥਾਵਾਂ ਨੂੰ ਦੱਸਣ ਵਾਲੀ ਰੇਖਾ ਜਿੱਥੇ ਚੁੰਬਕੀ ਸੂਈ ਦਾ ਝੁਕਾਉ ਇੱਕ ਸਮਾਨ ਹੁੰਦਾ ਹੈ

–ਸਮਾਨ ਭਿੰਨ, ਹਿਸਾਬ / ਇਸਤਰੀ ਲਿੰਗ : ਬਰਾਬਰ ਦੀ ਭਿੰਨ (ਕਸਰ)

–ਸਮਾਨ ਭੁਜੀ, ਹਿਸਾਬ / ਵਿਸ਼ੇਸ਼ਣ : ਜਿਸ ਦੀਆਂ ਭੁਜਾਂ ਬਰਾਬਰ ਹੋਣ ਸਮਾਨ ਬਾਹੀ

–ਸਮਾਨ ਭੁਜੀ ਤਿਕੋਣ: ਹਿਸਾਬ / ਇਸਤਰੀ ਲਿੰਗ : ਤਿਕੋਣ ਜਿਸ ਦੀਆਂ ਤਿੰਨੇ ਭੁਜਾਂ ਬਰਾਬਰ ਹੋਣ

–ਸਮਾਯੋਜਨ ਕਰਨਾ, ਹਿਸਾਬ / ਕਿਰਿਆ ਸਕਰਮਕ : ਹਿਸਾਬ ਠੀਕ ਕਰਨਾ, ਹਿਸਾਬ ਮੇਲਣਾ

–ਸਮਾਨ ਰੂਪ, ਹਿਸਾਬ / ਪੁਲਿੰਗ : ਇਕੋ ਜੇਹੀ ਸ਼ਕਲ, ਐਸੀ ਸ਼ਕਲ ਜੋ ਪਰੀਮਾਣਕ ਤੌਰ ਤੇ ਕਿਸੇ ਦੂਜੀ ਉਹੋ ਜੇਹੀ ਸ਼ਕਲ ਤੇ ਪੂਰੀ ਆ ਸਕੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-38-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.