ਸੋਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋ. ਦੇਖੋ, ਸੋਣ। ੨ ਸੰਗ੍ਯਾ—ਸੋਨਾ. ਸੁਵਣ੗. “ਜੈ ਹੈ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ.” (ਸ. ਕਬੀਰ) ਸੁਵਰਣ ਜੇਹਾ ਕੀਮਤੀ ਮਨੁੱਖ ਸ਼ਰੀਰ ਆਟੇ ਨੂਣ ਦੀ ਤਰ੍ਹਾਂ ਸਸਤਾ ਚਲਿਆ ਜਾਵੇਗਾ. ਭਾਵ—ਰਤਨ ਕੌਡੀ ਮੁੱਲ ਵਿਕੇਗਾ। ੩ ਭਾਵ—ਧਨ. ਮਾਇਆ. ਪਦਾਰਥ. “ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ.” (ਆਸਾ ਛੰਤ ਮ: ੫) ੪ ਦੇਖੋ, ਸੌਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੋਨ (ਸੰ.। ਸੰਸਕ੍ਰਿਤ ਸ੍ਵਰਣ। ਪੰਜਾਬੀ ਸੋਨਾ) ਸੋਨਾ , ਸ੍ਵਰਨ। ਯਥਾ- ਸੋਨ ਸਮਾਨਿ ਸਰੀਰੁ’ ਸੋਨੇ ਵਰਗਾ ਸ੍ਰੀਰ (ਸੋਹਣਾ) ਅਥਵਾ ੨. ਸੋ+ਨ+ਸਮਾਨਿ-ਉਸ ਦੇ (ਲੂਣ ਦੀ ਡਲੀ ਦੇ) ਸਮਾਨ ਬੀ ਸਰੀਰ ਨਹੀਂ ਹੈ, ਲੂਣ ਤੋਂ ਬੀ ਛੇਤੀ ਗਲ ਜਾਣ ਵਾਲਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੋਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਨ ਜਾਂ ਸੋਨ-ਭੱਦਰ ਨਦੀ : ਭਾਰਤ ਦੇ ਪ੍ਰਸਿੱਧ ਦਰਿਆ ਗੰਗਾ ਦੀਆਂ ਸਹਾਇਕ ਨਦੀਆਂ ਵਿਚੋਂ ਸੋਨ ਦਾ ਪ੍ਰਮੁੱਖ ਸਥਾਨ ਹੈ। ਇਸਦਾ ਪੁਰਾਣਾ ਨਾਂ ‘ਸੋਹਨ’ ਸੀ ਜੋ ਬਾਅਦ ਵਿਚ ਵਿਗੜਕੇ ‘ਸੋਨ’ ਬਣ ਗਿਆ। ਇਹ ਨਦੀ ਨਰਬਦਾ ਨਦੀ ਦੇ ਨੇੜਿਓਂ ਅਮਰਕੰਟਕ ਦੇ ਸਥਾਨ ਤੋਂ ਮੈਕਾਲਾ ਪਰਬਤ-ਲੜੀ ਦੀ ਸੋਨ-ਭੱਦਰਾ (ਸੋਨਮੁੰਦਾ) ਪਹਾੜੀ ਵਿਚੋਂ ਨਿਕਲ ਕੇ 780 ਕਿ. ਮੀ. ਦਾ ਸਫ਼ਰ ਤਹਿ ਕਰਦੀ ਪਟਨਾ ਸ਼ਹਿਰ ਤੋਂ ਪੱਛਮ ਵੱਲ ਦੀਨਾਪੁਰ ਤੋਂ 16 ਕਿ. ਮੀ. ਦੇ ਫਾਸਲੇ ਤੇ ਗੰਗਾ ਵਿਚ ਜਾ ਮਿਲਦੀ ਹੈ।

          ਸੋਨ ਨਦੀ ਉੱਤੇ ਹਿੰਦੂ ਆਪਣੀ ਧਾਰਮਕ ਰਸਮ ‘ਸੰਧਿਆ’ ਕਰਦੇ ਹਨ। ਇਸ ਦੇ ਆਰੰਭ ਬਾਰੇ ਕਈ ਮਿਥਿਹਾਸਕ ਕਥਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਬਾਲਮੀਕ ਅਤੇ ਤੁਲਸੀਦਾਸ ਦੀਆਂ ਰਮਾਇਣਾਂ ਅਤੇ ਭਗਵਤ ਗੀਤਾ ਵਿਚ ਆਉਂਦਾ ਹੈ। ਇਸ ਬਾਰੇ ਪ੍ਰਚਲਤ ਕਹਾਵਤ ਇਹੀ ਹੈ ਕਿ ਸੋਨ ਤੇ ਨਰਬਦਾ ਨਦੀਆਂ ਬ੍ਰਹਮਾ ਦੇ ਹੰਝੂ ਡਿੱਗਣ ਨਾਲ ਹੀ ਵਗ ਤੁਰੀਆਂ।

          ਇਸ ਨਦੀ ਦਾ ਪਾਣੀ ਮਿੱਠਾ, ਨਿਰਮਲ ਅਤੇ ਸਿਹਤਮੰਦ ਹੈ। ਇਸਦੇ ਤੱਟਾਂ ਉੱਪਰ ਅਨੇਕ ਸੁੰਦਰ ਪ੍ਰਾਕ੍ਰਿਤਕ ਦ੍ਰਿਸ਼ ਵੇਖੇ ਜਾ ਸਕਦੇ ਹਨ। ਅਨੇਕਾਂ ਫ਼ਾਰਸੀ, ਉਰਦੂ ਅਤੇ ਹਿੰਦੀ ਦੇ ਕਵੀਆਂ ਨੇ ਨਦੀ ਅਤੇ ਨਦੀ ਦੇ ਜਲੀ ਦਾ ਵਰਣਨ ਕੀਤਾ ਹੈ। ਇਸ ਨਦੀ ਵਿਚ ਡੇਹਰੀ ਵਿਖੇ ਬੰਨ੍ਹ ਮਾਰ ਕੇ 480 ਕਿ. ਮੀ. ਲੰਬੀ ਨਹਿਰ ਕੱਢੀ ਗਈ ਹੈ ਜਿਸ ਦੇ ਜਲ ਨਾਲ ਸ਼ਾਹਬਾਦ, ਗਯਾ ਤੇ ਪਟਨਾ ਦੇ ਜ਼ਿਲ੍ਹਿਆਂ ਦੀ ਲਗਭਗ ਤਿੰਨ ਲੱਖ ਹੈਕਟੇਅਰ ਭੂਮੀ ਦੀ ਸਿੰਜਾਈ ਹੁੰਦੀ ਹੈ। ਇਹ ਬੰਨ੍ਹ 1874 ਈ. ਵਿਚ ਤਿਆਰ ਹੋ ਗਿਆ ਸੀ। ਇਸ ਨਦੀ ਉੱਪਰ ਹੀ ਏਸ਼ੀਆ ਦਾ ਸਭ ਤੋਂ ਲੰਬਾ ਪੁਲ ਜੋ ਲਗਭਗ 5 ਕਿ. ਮੀ. ਲੰਬਾ ਹੈ, ਡੇਹਰੀ ਦੇ ਸਥਾਨ ਤੇ ਸੋਨ ਉੱਪਰ ਬਣਿਆ ਹੋਇਆ ਹੈ। ਦੂਜਾ ਪੁਲ ਪਟਨਾ ਅਤੇ ਆਰਾ ਵਿਚਕਾਰ ਕੋਈਲਵਾਰ ਨਾਮੀ ਸਥਾਨ ਵਿਖੇ ਬਣਿਆ ਹੋਇਆ ਹੈ। ਕੋਈਲਵਾਰ ਦਾ ਪੁਲ ਦੋਹਰਾ ਹੈ। ਉੱਪਰੋਂ ਰੇਲ ਗੱਡੀਆਂ ਅਤੇ ਹੇਠਾਂ ਮੋਟਰਾਂ ਆਦਿ ਲੰਘਦੀਆਂ ਹਨ। ਇਸ ਨਦੀ ਉੱਪਰ ਇਕ ਤੀਜਾ ਪੁਲ ਵੀ ਗਰੈਂਡ ਟਰੰਕ ਰੋਡ ਉੱਪਰ 1965 ਈ. ਵਿਚ ਬਣ ਗਿਆ ਹੈ।

          ਆਮ ਕਰਕੇ ਸੋਨ ਨਦੀ ਸ਼ਾਂਤ ਰਹਿੰਦੀ ਹੈ। ਸਾਲ ਦੇ ਬਹੁਤੇ ਸਮੇਂ ਲਈ ਇਸਦੇ ਚੌੜੇ ਪਾਟ ਵਿਚੋਂ ਰੇਤ ਉੱਡਦੀ ਹੈ ਅਤੇ ਨਦੀ ਇਕ ਤੰਗ ਮਾਰਗ ਰਾਹੀਂ ਚਲਦੀ ਹੈ। ਇਨ੍ਹਾਂ ਦਿਨਾਂ ਵਿਚ ਇਸ ਦੇ ਜਲ-ਨਿਕਾਸ ਦੀ ਮਾਤਰਾ 18 ਘਣ ਮੀ. ਪ੍ਰਤੀ ਸੈਕਿੰਡ ਹੁੰਦੀ ਹੈ ਪਰ ਬਰਸਾਤ ਦੇ ਮੌਸਮ ਵਿਚ ਇਸ ਦਾ ਨਿਕਾਸ 24,000 ਘਣ ਮੀ. ਪ੍ਰਤੀ ਸੈਕਿੰਡ ਤੀਕ ਪਹੁੰਚ ਜਾਂਦਾ ਹੈ।

          ਹ. ਪੁ.––ਇੰਪ. ਗ. ਇੰਡ. 23:76; ਹਿੰ. ਵਿ. ਕੋ. 12:212


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੋਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੋਨ, ਪੁਲਿੰਗ : ੧.  ਸੋਨਾ, ਸਵਰਨ; ੨. ਸੋਨਾ ਦਾ ਸੰਖੇਪ ਜੋ ਅਗੇਤਰ ਵਜੋਂ ਕਈ ਸ਼ਬਦਾਂ ਨਾਲ ਲਗਦਾ ਹੈ ਜਿਵੇਂ ਸੋਨਚਿੜੀ

–ਸੋਨ ਸਿਹਰਾ, ਪੁਲਿੰਗ : ਉਹ ਸੁਨਹਿਰੀ ਸਿਹਰਾ ਜੋ ਲਾੜੇ ਦੇ ਸਿਰ ਬਝਦਾ ਹੈ

–ਸੋਨ ਖਰਸਾ, ਪੁਲਿੰਗ : ਇੱਕ ਤਰ੍ਹਾਂ ਦੇ ਚੌਲ ਜੋ ਸਰਸੇ ਦੇ ਇਲਾਕੇ ਵਿੱਚ ਹੁੰਦੇ ਹਨ

–ਸੋਨਚਿੜੀ, ਇਸਤਰੀ ਲਿੰਗ : ੧.  ਇੱਕ ਪੀਲੇ ਰੰਗ ਦਾ ਪੰਖੇਰੂ; ੨. ਦੁਰਲੱਭ ਵਸਤੂ, ਬਹੁਤ ਕੀਮਤੀ ਚੀਜ਼, ਵੱਡਮੁੱਲੀ ਸ਼ੈ

–ਸੋਨ ਚਿੜੀ ਦਿਖਾਉਣਾ, ਮੁਹਾਵਰਾ : ਖਤਨਾ ਕਰਨਾ, ਮੁਸਲਮਾਨ ਜਦੋਂ ਬੱਚਿਆਂ ਦੀ ਸੁੱਨਤ ਕਰਦੇ ਹਨ ਤਾਂ ਉਨ੍ਹਾਂ ਦਾ ਧਿਆਨ ਦੂਜੇ ਪਾਸੇ ਕਰਨ ਲਈ ਉਸ ਨੂੰ ਆਖਦੇ ਔਹ ਵੇਖ 'ਸੋਨ ਚਿੜੀ ਆਈ'

–ਸੋਨ ਜੂਹੀ, ਡਿੰਗਲ ਭਾਸ਼ਾ / ਇਸਤਰੀ ਲਿੰਗ : ਬਸੰਤੀ ਚਮੇਲੀ, ਸੋਨੇ ਰੰਗੇ ਫੁੱਲਾਂ ਵਾਲੀ ਜੂਹੀ

–ਸੋਨਪੱਤਰ, ਪੁਲਿੰਗ : ਸੋਨੇ ਦੀ ਇੱਕ ਕਿਸਮ

–ਸੋਨਪੱਤਰ, ਪੁਲਿੰਗ : ਝੋਨੇ ਦੀ ਇੱਕ ਕਿਸਮ

–ਸੋਨਪੱਤਰ ਬਿਜਲੀ ਦਰਸ਼ਕ, ਪਦਾਰਥ ਵਿਗਿਆਨ / ਪੁਲਿੰਗ : ਚਾਰਜ ਦੀ ਮੌਜੂਦਗੀ ਜਾਂ ਇਸ ਚਾਰਜ ਦੇ ਮਨਫੀ ਮੁਸਬਤ ਹੋਣ ਬਾਰੇ ਦੱਸਣ ਵਾਲਾ ਯੰਤਰ ਜੋ ਸ਼ੀਸ਼ੇ ਦੇ ਜਾਰ ਵਿੱਚ ਇੱਕ ਚਾਲਕ ਨਾਲ ਦੋ ਸੋਨ ਪੱਤਰ ਲਟਕਾ ਕੇ ਬਣਾਇਆ ਹੁੰਦਾ ਹੈ। ਜਦੋਂ ਇਨ੍ਹਾਂ ਪੱਤਰਾਂ ਨੂੰ ਚਾਲਕ ਰਾਹੀਂ ਚਾਰਜ ਕੀਤਾ ਜਾਵੇ ਤਾਂ ਇਹ ਪੱਤਰ ਖੁੱਲ੍ਹ ਕੇ ਦੂਰ ਹੋ ਜਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-11-30-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.