ਸੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਤਾ 1 [ਨਾਂਇ] ਤਾਕਤ, ਰਾਜਨੀਤਿਕ ਸ਼ਕਤੀ, ਹਕੂਮਤ; ਹੋਂਦ , ਮੌਜੂਦਗੀ 2 [ਨਾਂਪੁ] ਤਾਸ਼ ਦਾ ਸੱਤ ਨੰਬਰ ਦਾ ਪੱਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਤਾ. ਸੰ. सत्ता. ਸੰਗ੍ਯਾ—ਹੋਂਦ, ਹਸ੍ਤੀ. ਹੋਣ ਦਾ ਭਾਵ। ੨ ਵਿਦ੍ਯਮਾਨਤਾ. ਮੌਜੂਦਗੀ। ੩ ਸ਼ਕਤਿ. ਸਾਮਰਥ੍ਯ। ੪ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. “ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ.” (ਵਾਰ ਰਾਮ ੩)

          ਇੱਕ ਵੇਰ ਸੱਤੇ ਅਤੇ ਬਲਵੰਡ ਨੂੰ ਲਾਲਚ ਅਤੇ ਅਭਿਮਾਨ ਨੇ ਅਜੇਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ, ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ, ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁ੄਎੢ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖ਼ਸ਼ਵਾਇਆ. ਦੇਖੋ, ਲੱਧਾ ਭਾਈ. ਭਾਈ ਸੰਤੋਖ ਸਿੰਘ ਜੀ ਨੇ ਗੁਪ੍ਰਸੂ ਦੀ ਪੰਜਵੀਂ ਰਾਸਿ ਦੇ ਪੰਦ੍ਰਵੇਂ ਅ: ਵਿੱਚ ਸੱਤੇ ਅਤੇ ਬਲਵੰਡ ਦਾ ਦੇਹਾਂਤ ਹੋਣਾ ਲਹੌਰ ਲਿਖਿਆ ਹੈ.

     ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. “ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ.” ਦੇਖੋ, ਬਲਵੰਡ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਤਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਤਾ : ਨੂੰ ਸੱਤਾ ਡੂਮ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਜਨਮ ਤੋਂ ਡੂਮ ਜਾਂ ਮਰਾਸੀ ਸੀ। ਇਹ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿਚ ਰਬਾਬ ਵਜਾਉਂਦਾ ਸੀ ਅਤੇ ਰਾਮਕਲੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਰਾਮਕਲੀ ਕੀ ਵਾਰ ਦਾ ਰਾਇ ਬਲਵੰਡ ਨਾਲ ਯੋਗਦਾਨੀ ਸੀ।


ਲੇਖਕ : ਫ਼.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੱਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤਾ, ਪੁਲਿੰਗ : ੧. ਸੱਤ ਦਾ ਅੰਗ, ਸੱਤਾਂ ਦੀ ਗਿਣਤੀ; ੨. ਤਾਸ਼ ਦਾ ਪੱਤਾ ਜਿਸ ਉੱਤੇ ਸੱਤ ਨਿਸ਼ਾਨ ਹੁੰਦੇ ਹਨ, ਸੱਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-01-02-29, ਹਵਾਲੇ/ਟਿੱਪਣੀਆਂ:

ਸੱਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਤਾ, (ਸੰਸਕ੍ਰਿਤ) / ਇਸਤਰੀ ਲਿੰਗ : ੧. ਸ਼ਕਤੀ, ਤਾਕਤ, ਸਤਿਆ, ਹਿੰਮਤ, ਜਾਨ, ਤਾਨ; ੨. ਹੋਂਦ, ਮੌਜੂਦਗੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-01-02-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.