ਜ਼ਖ਼ਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਖ਼ਮ [ਨਾਂਪੁ] ਸੱਟ, ਚੋਟ, ਫੱਟ; ਫੋੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜ਼ਖ਼ਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ਖ਼ਮ. ਫ਼ਾ ਸੰਗ੍ਯਾ—ਘਾਉ. ਘਾਵ. ੖ਤ. ਫੱਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜ਼ਖ਼ਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ਖ਼ਮ : ਸਰੀਰ ਦੇ ਕਿਸੇ ਵੀ ਟਿਸ਼ੂ ਦੀ ਨਿਰੰਤਰਤਾ ਦੇ ਟੁੱਟਣ ਨੂੰ ਜ਼ਖ਼ਮ ਦਾ ਨਾਂ ਦਿੱਤਾ ਜਾਂਦਾ ਹੈ। ਜ਼ਖ਼ਮ ਦੋ ਤਰੀਕਿਆਂ ਨਾਲ ਹੋ ਸਕਦਾ ਹੈ, ਇਕ ਤਾਂ ਕੋਈ ਸੱਟ-ਚੋਟ ਲੱਗਣ ਨਾਲ ਅਤੇ ਦੂਜਾ ਚੀਰ ਫਾੜ (ਸਰਜਰੀ) ਕਰਨ ਨਾਲ। ਸੱਟ ਲੱਗਣ ਵਾਲਾ ਜ਼ਖ਼ਮ ਸਿੱਧਾ (ਉਸੇ ਥਾਂ ਤੇ) ਜਾਂ ਅਸਿੱਧਾ (ਸੱਟ ਕਿਧਰੇ ਲੱਗੇ ਤੇ ਜ਼ਖ਼ਮ ਕਿਧਰੇ ਹੋਏ) ਦੋ ਤਰ੍ਹਾਂ ਦਾ ਹੋ ਸਕਦਾ ਹੈ। ਅਸਿੱਧਾ ਜ਼ਖ਼ਮ ਕਿਸੇ ਇਕ ਟਿਸ਼ੂ ਤੱਕ ਹੀ ਸੀਮਿਤ ਨਹੀਂ ਰਹਿੰਦਾ। ਹੱਡੀ ਵਗੈਰਾ ਟੁੱਟਣ ਦੇ ਜ਼ਖ਼ਮ ਅਸਿੱਧੇ ਤਰੀਕੇ ਦੇ ਜ਼ਖ਼ਮ ਹਨ। ਇਸ ਨਾਲ ਪੱਠਿਆਂ, ਲਹੂ ਵਹਿਣੀਆਂ, ਲਿਗਾਮੈਂਟ, ਨਾੜੀਆਂ ਆਦਿ ਨੂੰ ਵੀ ਸੱਟ ਲਗਦੀ ਹੈ। ਸਿੱਧੇ ਕਿਸਮ ਦੇ ਜ਼ਖ਼ਮ ਚਾਕੂ, ਗੋਲੀ ਆਦਿ ਲੱਗਣ ਨਾਲ ਹੁੰਦੇ ਹਨ। ਅਜਿਹੇ ਜ਼ਖ਼ਮਾਂ ਵਿਚ ਸਿਰਫ਼ ਚਮੜੀ ਉੱਤੇ ਸੱਟ ਜਾਂ ਝਰੀਟ ਪੈਂਦੀ ਹੈ ਜਾਂ ਕਈ ਵਾਰੀ ਅੰਦਰਲੇ ਅੰਗਾਂ ਤੇ ਵੀ ਲਗਦੇ ਹਨ ਪਰ ਬਾਹਰੋਂ ਦੇਖਣ ਵਿਚ ਉਨ੍ਹਾਂ ਦਾ ਕੋਈ ਪਤਾ ਨਹੀਂ ਲਗਦਾ। ਇਸ ਦੂਜੀ ਕਿਸਮ ਦੇ ਜ਼ਖ਼ਮਾਂ ਨੂੰ ਬੰਦ ਕਿਸਮ ਵੀ ਕਿਹਾ ਜਾਂਦਾ ਹੈ ਅਤੇ ਇਸ ਵਿਚ ਜੀਵਾਣੂੰਆਂ ਦੇ ਦਾਖ਼ਲ ਹੋ ਕੇ ਸਥਾਨਕ ਜਾਂ ਆਮ ਲਾਗ ਫ਼ੈਲਾਉਣ ਦਾ ਕੋਈ ਡਰ ਨਹੀਂ ਹੁੰਦਾ।

          ਖੁਲ੍ਹੇ ਕਿਸਮ ਦੇ ਜ਼ਖ਼ਮਾਂ ਨੂੰ ਕਈ ਗਰੁੱਪਾਂ ਵਿਚ ਵੰਡਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਵੰਡ ਦਾ ਅਧਾਰ ਹੇਠ ਲਿਖਿਆਂ ਵਿਚੋਂ ਕੋਈ ਵੀ ਹੋ ਸਕਦਾ ਹੈ : (1) ਬਾਹਰੀ ਦਿੱਖ ਜਿਵੇਂ ਕਿ ਝਰੀਟ ਚੀਰ, ਮੋਰੀ, ਸਾੜ ਆਦਿ (2) ਜ਼ਖ਼ਮ ਦੀ ਡੂੰਘਾਈ ਅਤੇ ਹੇਠਲੇ ਅੰਗਾਂ ਉੱਤੇ ਅਸਰ ਜਿਵੇਂ ਗੁੰਝਲਦਾਰ ਫ਼੍ਰੈਕਚਰ, ਦਿਲ, ਦਿਮਾਗ, ਫ਼ੇਫ਼ੜੇ, ਮਸਾਨੇ, ਜਿਗਰ, ਆਂਦਰਾਂ, ਸੁਖਮਨਾ ਆਦਿ ਵਿਚ ਛੇਦ, ਅਤੇ (3) ਉਸ ਵਿਚ ਲਾਗ ਲੱਗਣ ਜਾਂ ਜ਼ਹਿਰ ਫੈਲਣ ਦੀ ਸੰਭਾਵਨਾ।

          ਖੁਲ੍ਹੇ ਕਿਸਮ ਦੇ ਜ਼ਖ਼ਮਾਂ ਵਿਚੋਂ ਲਹੂ ਵੀ ਨਿਕਲਦਾ ਹੈ ਅਤੇ ਕਈ ਵਾਰੀ ਤਾਂ ਇੰਨਾ ਲਹੂ ਨਿਕਲਦਾ ਹੈ ਕਿ ਆਮ ਆਦਮੀ ਵੇਖ ਕੇ ਡਰ ਜਾਂਦਾ ਹੈ। ਇਸ ਕਿਸਮ ਦੇ ਜ਼ਖ਼ਮਾਂ ਦੇ ਇਲਾਜ ਲਈ ਪਹਿਲਾਂ ਕਿਸੇ ਜੀਵਾਣੂ ਰਹਿਤ ਕੀਤੀ ਪੱਟੀ ਜਾਂ ਰੂੰ ਨਾਲ ਜ਼ਖ਼ਮ ਨੂੰ ਢੱਕ ਕੇ, ਉਸ ਦੇ ਆਸ-ਪਾਸ ਦੀ ਚਮੜੀ ਤੋਂ ਵਾਲ ਸਾਫ਼ ਕਰਕੇ, ਉਸ ਨੂੰ ਜੀਵਾਣੂ ਰਹਿਤ ਪਾਣੀ ਅਤੇ ਚਿੱਟੇ ਸਾਬਣ ਨਾਲ ਘੱਟੋ ਘੱਟ ਦਸ ਮਿੰਟ ਲਈ ਧੋਣਾ ਚਾਹੀਦਾ ਹੈ। ਜ਼ਖ਼ਮ ਵਿਚ ਕਈ ਵਾਰ ਕੋਈ ਲਾਗ ਵੀ ਲੱਗ ਜਾਂਦੀ ਹੈ। ਜੇ ਲਾਗ ਸਥਾਨਕ ਹੀ ਫੋੜੇ ਦੀ ਸ਼ਕਲ ਵਿਚ ਹੋਵੇ ਤਾਂ ਇਸ ਵਿਚੋਂ ਪੀਕ ਕੱਢਣੀ ਪੈਂਦੀ ਹੈ ਅਤੇ ਫਿਰ ਇਹ ਜ਼ਖ਼ਮ ਹੇਠਾਂ ਤੋਂ ਭਰਨਾ ਸ਼ੁਰੂ ਹੁੰਦਾ ਹੈ। ਇਸ ਨਾਲ ਕੋਈ ਵਿਗਾੜ ਜਾਂ ਦਾਗ ਵੀ ਰਹਿ ਸਕਦਾ ਹੈ।

          ਚੀਰੇ ਆਦਿ ਨਾਲ ਹੋਏ ਜ਼ਖ਼ਮਾਂ ਵਿਚ ਸਰੀਰ ਦੀ ਕੁਝ ਚਰਬੀ ਆਦਿ ਵੀ ਬਾਹਰ ਨਿਕਲ ਜਾਂਦੀ ਹੈ। ਹਾਲਾਤ ਅਨੁਸਾਰ ਇਸ ਘਾਟੇ ਨੂੰ ਢੁੱਕਵੀਂ ਚਮੜੀ ਦੀ ਗਰਾਫ਼ਟਿੰਗ ਕਰਕੇ ਪੂਰਾ ਕੀਤਾ ਜਾ ਸਕਦਾ ਹੈ, ਜਾਂ ਫਿਰ ਇਸ ਥਾਂ ਤੇ ਅੰਗੂਰ ਆ ਜਾਣ ਤੋਂ ਬਾਅਦ ਨਵੀਂ ਚਮੜੀ ਲਗਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਸੜਨ ਨਾਲ ਬਣੇ ਜ਼ਖ਼ਮਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਤੋਂ ਲਈ ਚਮੜੀ ਰਾਹੀਂ ਢਕਿਆ ਜਾਂਦਾ ਹੈ।

          ਜ਼ਖ਼ਮ ਵਿਚ ਲਾਗ ਲੱਗਣ ਤੋਂ ਬਚਾਉਣ ਲਈ ਪ੍ਰਤਿ ਜੀਵ ਦਵਾਈਆਂ ਜਾਂ ਸਲਫ਼ਾ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।

          ਹ. ਪੁ.––ਐਨ. ਬ੍ਰਿ. 23 : 300


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.