ਲਾਗ–ਇਨ/ਨਵਾਂ ਖਾਤਾ |
+
-
 
ਅਤੇ

And_ਅਤੇ: ਸੁਖਨੰਦਨ ਬਨਾਮ ਸੂਰਜਬਾਲੀ (ਏ ਆਈ ਆਰ 1951 ਇਲਾਹ.119 ਫੁ ਬੈ.) ਵਿਚ ਸਵਾਲ ਇਹ ਸੀ ਕਿ ਕੀ ‘ਦ ਅਵਧ ਲਾਜ਼ ਐਕਟ ਦੀ ਧਾਰਾ 13 ਵਿਚ ਵਰਤੇ ਗਏ ਸ਼ਬਦ ‘ਅਤੇ’ ਦਾ ਅਰਥ ‘ਜਾਂ’ ਲਿਆ ਜਾ ਸਕਦਾ ਹੈ। ਉਸ ਕੇਸ ਵਿਚ ਤਿੰਨ ਜੱਜੀ ਬੈਂਚ ਦਾ ਫ਼ੈਸਲਾ ਸੀ ਕਿ ਅਰਥ ਕਰਨ ਦਾ ਬੁਨਿਆਦੀ ਅਸੂਲ ਇਹ ਹੈ ਕਿ ਕਿਸੇ ਐਕਟ ਵਿਚ ਵਰਤੇ ਗਏ ਸ਼ਬਦਾਂ ਦੇ ਸਾਧਾਰਨ ਅਰਥ ਵਿਆਕਰਣਕ ਭਾਵ ਵਿਚ ਲਏ ਜਾਣ। ਉਸ ਭਾਵ ਵਿਚ ਸਪਸ਼ਟ ਹੈ ਕਿ ਸ਼ਬਦ ‘ਅਤੇ’ ਸੰਯੋਜਕ ਦੇ ਰੂਪ ਵਿਚ ਵਰਤਿਆ ਗਿਆ ਹੈ। ਪਰ ਜੇ ਅਦਾਲਤ ਨੂੰ ਪ੍ਰਸੰਗ ਤੋਂ ਜਾਂ ਐਕਟ ਦੇ ਹੋਰ ਉਪਬੰਧਾਂ ਤੋਂ ਇਹ ਜਾਪੇ ਕਿ ਵਿਧਾਨ ਮੰਡਲ ਦਾ ਇਰਾਦਾ ਉਸ ਸ਼ਬਦ ਨੂੰ ਹੋਰ ਅਰਥ ਦੇਣ ਦਾ ਸੀ ਜਾਂ ਜੇ ਕਿਸੇ ਸ਼ਬਦ ਦੇ ਇਕ ਅਰਥ ਦਾ ਨਤੀਜਾ ਕਿਸੇ ਬੇਤੁਕੇਪਨ ਜਾ ਅਨਾਮਲੀ ਵਿਚ ਨਿਕਲਦਾ ਹੈ ਜਾਂ ਉਸ ਅਰਥ ਨਾਲ ਕਾਨੂੰਨ ਦਾ ਕੋਈ ਪ੍ਰਭਾਵ ਹੀ ਨਹੀਂ ਰਹਿੰਦਾ ਤਾਂ ਅਦਾਲਤ ਉਪਰੋਕਤ ਵਿਅਕਾਰਣਕ ਅਸੂਲ ਤੋਂ ਲਾਂਭੇ ਜਾ ਸਕਦੀ ਹੈ ਅਤੇ ਉਸ ਸ਼ਬਦ ਨੂੰ ਸੀਮਤ ਜਾਂ ਵਿਸ਼ਾਲ ਅਰਥ ਦਿੱਤਾ ਜਾ ਸਕਦਾ ਹੈ ਜਾਂ ਉਹ ਬੇਤੁਕਾਪਨ ਜਾਂ ਅਨਾਮਲੀ ਦੂਰ ਕਰਨ ਲਈ ਉਸ ਦਾ ਅਰਥ ਅਜਿਹੇ ਢੰਗ ਨਾਲ ਇਸ ਅਸੂਲ ਦੇ ਆਧਾਰ ਤੇ ਕਢਿਆ ਜਾ ਸਕਦਾ ਹੈ ਕਿ ਵਿਧਾਨ ਮੰਡਲ ਦਾ ਇਰਾਦਾ ਕੋਈ ਬੇਤੁਕਾਪਨ, ਜਾਂ ਅਨਾਮਲੀ ਪੈਦਾ ਕਰਨਾ ਜਾਂ ਆਪਣੇ ਉਸ ਐਕਟ ਨੂੰ ਪ੍ਰਭਾਵਹੀਨ ਕਰਨਾ ਨਹੀਂ ਸੀ। ਅਜਿਹੀ ਸਥਿਤੀ ਵਿਚ ‘ਅਤੇ’ ਸ਼ਬਦ ਦਾ ਅਰਥ ਵਿਯੋਜਤ ਜਾਂ ਨਿਖੇੜਵੇਂ ਰੂਪ ਵਿਚ ਲਿਆ ਜਾ ਸਕਦਾ ਹੈ ਅਤੇ ਉਸ ਸ਼ਬਦ (ਅਤੇ) ਨੂੰ ‘ਜਾਂ’ ਪੜ੍ਹਿਆ ਜਾ ਸਕਦਾ ਹੈ। ਫ਼ੂਡ ਇਨਸਪੈਕਟਰ ਤ੍ਰ੍ਰੀਚੁਰ ਮਿਉਂਸਪੈਲਿਟੀ ਬਨਾਮ ਪਾਲ (ਏ ਆਈ ਆਰ 1965 ਕੇਰਲ 96) ਵਿਚ ‘ਅਤੇ’ ਨੂੰ ਜਾਂ ਕਰ ਕੇ ਪੜ੍ਹਿਆ ਗਿਆ ਸੀ। ਅਖਰੀ ਅਰਥਾਂ ਦਾ ਨਤੀਜਾ ਬਹੁਤ ਹੀ ਬੇਤੁਕਾ ਸੀ ਅਰਥਾਤ ਅਜਿਹੇ ਰੰਗ ਜੋ ਪੂਰੇ ਤੌਰ ਤੇ ਵਰਜਿਤ ਹਨ ਉਨ੍ਹਾਂ ਦੀ ਵਰਤੋਂ ਮੁਕਰਰ ਸੀਮਾਵਾਂ ਅੰਦਰ ਕੀਤੀ ਜਾ ਸਕਦੀ ਸੀ।

       ਅਦਾਲਤਾਂ ਕਈ ਵਾਰ ‘ਅਤੇ’ ਨੂੰ ‘ਜਾਂ’ ਤੇ ‘ਜਾਂ’ ਨੂੰ ‘ਅਤੇ’ ਕਰਕੇ ਪੜ੍ਹਦੀਆਂ ਹਨ, ਪਰ ਅਜਿਹਾ ਕਰਨ ਲਈ ਤਕੜਾ ਕਾਰਨ ਹੋਦਾ ਚਾਹੀਦਾ ਹੈ। ਮਿਸਾਲ ਲਈ ਵਿਧਾਨ ਮੰਡਲ ਦੇ ਸਪਸ਼ਟ ਇਰਾਦੇ ਨੂੰ ਪ੍ਰਭਾਵੀ ਬਣਾਉਣ ਲਈ ਅਤੇ ਹਵਾਲੇ ਅਧੀਨ ਸਟੈਚੂਟ ਦੁਆਰਾ ਮਿਥੀ ਜਾਣ ਵਾਲੀ ਚਿਤਵੀ ਨੀਤੀ ਨੂੰ ਕਾਰਗਰ ਬਣਾਉਣ ਲਈ ‘ਜਾਂ’ ਦੀ ਥਾਂ ਅਰਥ ਕਰਨ ਦਾ ‘ਅਤੇ’ ਦੀ ਥਾਂ ‘ਜਾਂ’ ਪੜ੍ਹਨਾ ਪੈ ਸਕਦਾ ਹੈ। ਪਰ ਅਰਥ ਕਰਨ ਦਾ ਸਾਧਾਰਨ ਨਿਯਮ ਇਹ ਹੀ ਹੈ ਕਿ ਸ਼ਬਦਾਂ ਨੂੰ ਉਨ੍ਹਾਂ ਦਾ ‘ਮੂਲ ’ ਅਰਥ ਦਿੱਤਾ ਜਾਵੇ। ਇਸ ਲਈ ਜੇਕਰ ਅਦਾਲਤ ਐਕਟ ਦੀ ਸਕੀਮ ਦੁਆਰਾ ਸੰਕੇਤ ਕੀਤੇ ਵਿਧਾਨ ਮੰਡਲ ਦੇ ਪ੍ਰਤੱਖ ਇਰਾਦੇ ਦੁਆਰਾ ਮਜ਼ਬੂਰ ਨ ਹੋ ਜਾਵੇ ਤਾਂ ‘ਜਾਂ’ ਨੂੰ ‘ਜਾਂ’ ਹੀ ਪੜ੍ਹਿਆ ਜਾਵੇ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5415,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਅੰਤ

ਅੰਤ ਓੜਕ, ਹਦ-ਬੰਨ੍ਹਾ- ਅੰਤ ਕਾਰਣਿ ਕੇਤੇ ਬਿਲਲਾਹਿ। ਵੇਖੋ ਅੰਤਿ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5415,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅਤੈ

ਤੈ (ਯੋ.। ਦੇਸ਼ ਭਾਸ਼ਾ) ਅਰ , ਪੁਨਾ , ਹੋਰ। ਯਥਾ-‘ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5415,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਅੰਤੁ

ਅੰਤੁ. ਦੇਖੋ, ਅੰਤ ਅਤੇ ਅੰਤ੍ਯ. “ਅੰਤੁ ਨ ਜਾਪੈ ਕੀਤਾ ਆਕਾਰ.” (ਜਪੁ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅੰਤੇ

ਅੰਤੇ. ਅੰਤ ਸਮੇਂ. “ਅੰਤੇ ਸਤਿਗੁਰ ਬੋਲਿਆ.” (ਸਦੁ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5426,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅੰਤ

ਅੰਤ. ਸੰ. अन्त्. ਧਾ—ਬਾਂਧਨਾ. ਬੰਨ੍ਹਣਾ। ੨ ਸੰ. अन्त. ਸੰਗ੍ਯਾ—ਸਮਾਪਤਿ. ਓੜਕ. ਖ਼ਾਤਿਮਾ। ੩ ਪਰਿਣਾਮ. ਫਲ. ਨਤੀਜਾ। ੪ ਸੀਮਾ. ਹੱਦ । ੫ ਅੰਤਕਾਲ. ਮਰਣ. “ਅੰਤ ਕੀ ਬਾਰ ਨਹੀਂ ਕਛੁ ਤੇਰਾ.” (ਗਉ ਕਬੀਰ) ੬ ਮਧ੍ਯ (ਮੱਧ). ਦਰਮਿਆਨ. ਵਿਚਕਾਰ। ੭ ਦੇਖੋ, ਅੰਤ੍ਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5427,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

ਅਤੈ

ਅਤੈ. ਦੇਖੋ, ਅਤੇ. “ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ.” (ਵਾਰ ਆਸਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5429,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅ੖ਤ

ਅ੖ਤ. ਦੇਖੋ, ਅਛਤ ੩ ਤੋਂ ੬.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5438,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅਤ

ਅਤ. ਸੰ. अत्. ਧਾ—ਜਾਣਾ. ਬੰਨ੍ਹਣਾ. ਪ੍ਰਾਪਤ ਕਰਨਾ। ੨ ਸੰ. vr. ਸੰਗ੍ਯਾ—ਬੰਧਨ। ੩ ਪਹੁਚਣਾ। ੪ ਨਿਰੰਤਰ ਗਮਨ। ੫ ਸੰ. ਅਤਿ. ਵਿ—ਬਹੁਤ. ਬਾਹਲਾ. ਜ਼੍ਯਾਦਾ। ੬ ਸੰਗ੍ਯਾ—ਅਧਿਕਤਾ. ਜ਼੍ਯਾਦਤੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5439,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅੱਤ

ਅੱਤ. ਸੰਗ੍ਯਾ—ਅਧਿਕਤਾ. ਜ਼੍ਯਾਦਤੀ। ੨ ਜੁਲਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5450,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਅੋਂਤ

ਅੋਂਤ [ਵਿਸ਼ੇ] ਅੋਂਤਰਾ, ਬੇਉਲ਼ਾਦ [ਨਾਂਪੁ] ਇਕ ਗਾਲ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5485,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਅੱਤ

ਅੱਤ (ਨਾਂ,ਇ) ਵਧੀਕੀ; ਜ਼ਿਆਦਤੀ; ਜ਼ਬਰਦਸਤੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5490,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਅਤੇ

ਅਤੇ. ਵ੍ਯ—ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. ਔਰ. ਅਰ. ਅਤੈ. ਤੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5614,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/5/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ