ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਛੇਵਾਂ ਅੱਖਰ , ਕੱਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਛੀਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ਸੰ. ਸੰਗ੍ਯਾ—ਬ੍ਰਹਮਾ। ੨ ਵਿ੄ਨੁ। ੩ ਕਾਮਦੇਵ। ੪ ਸੂਰਜ । ੫ ਪ੍ਰਕਾਸ਼. ਰੌਸ਼ਨੀ। ੬ ਅਗਨਿ। ੭ ਪਵਨ। ੮ ਯਮ । ੯ ਆਤਮਾ. ਅੰਤਹਕਰਣ। ੧੦ ਸ਼ਰੀਰ। ੧੧ ਕਾਲ । ੧੨ ਧਨ । ੧੩ ਮੋਰ । ੧੪ ਸ਼ਬਦ. ਧੁਨਿ। ੧੫ ਗੱਠ. ਗਾਂਠ. ਗੰਢ । ੧੬ ਦੇਖੋ, ਕੰ। ੧੭ ਵਿ—ਕਾਰਕ. ਕਰਣ ਵਾਲਾ. ਐਸੀ ਦਸ਼ਾ ਵਿੱਚ ਇਹ ਯੌਗਿਕ ਸ਼ਬਦਾਂ ਦੇ ਅੰਤ ਆਉਂਦਾ ਹੈ. ਜਿਵੇਂ—ਜਾਪਕ, ਸੇਵਕ ਆਦਿ। ੧੮ ਵ੍ਯ—ਕੁ ਦੀ ਥਾਂ ਭੀ ਕ ਆਇਆ ਹੈ. ਦੇਖੋ, ਕਰੂਪੀ। ੧੯ ਕਨੑ ਪ੍ਰਤ੍ਯਯ ਦਾ ਰੂਪ. ਛੋਟਾ. ਤੁੱਛ. ਅਲਪ. ਦੇਖੋ. ਅਸ਼੍ਵਕ, ਬਾਲਕ ਆਦਿ। ੨੦ ਪੰਜਾਬੀ ਵਿੱਚ ਇੱਕ ਦਾ ਸੰਖੇਪ ਭੀ ਕ ਹੈ, ਯਥਾ—ਕਲਾਗੇ (ਇੱਕ ਲਾਗੇ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

੧. ਗੁਰਮੁਖੀ ਵਰਣ ਮਾਲਾ ਦਾ ਛੇਵਾਂ ਅਖਰ। ਇਹ ਤੀਸਰਾ ਵਯੰਜਨ ਹੈ। ਇਸ ਅਖਰ ਤੋਂ ਗੁਰਮੁਖੀ ਵਰਣ ਮਾਲਾ ਦੇ ਵਰਗ ਆਰੰਭ ਹੁੰਦੇ ਹਨ, ਇਹ ਕਵਰਗ ਦਾ ਪਹਿਲਾ ਅਖਰ ਹੈ। ਸੰਸਕ੍ਰਿਤ ਦਾ ਤੇ ਫ਼ਾਰਸੀ ਦਾ ਕਾਫ ਇਸੇ ਦੇ ਤੁੱਲ ਹਨ। ਫ਼ਾਰਸੀ ਦਾ ਛੋਟਾ ਕਾਫ ਅਸਾਂ ਵ੍ਯੁਤਪਤੀਆਂ ਵਿਚ -ਕ਼- ਰੂਪ ਵਿਚ ਦਰਸਾਯਾ ਹੈ।

੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਪਦ ਹਨ ਜੋ -ਕ- ਨਾਲ ਅੰਤ ਹੁੰਦੇ ਹਨ, ਜਿਥੇ ਕਿ ਇਹ ਨਾਲ ਲਗ ਕੇ ‘ਵਾਲਾ’ ਦਾ ਅਰਥ ਦੇਂਦਾ ਹੈ। ਜੈਸੇ ਸਾਧ ਤੋਂ ਸਾਧਕ, ਸੇਵ ਤੋਂ ਸੇਵਕ, ਚਾਹ ਤੋਂ ਚਾਹਕ, ਰਾਹ (ਰਾਹੁਣਾ=ਬੀਜਣਾ) ਤੋਂ ਰਾਹਕ, ਪੂਰ ਤੋਂ ਪੂਰਕ=ਪੂਰਾ ਕਰਨ ਵਾਲਾ।

੩. ਕਕਾ ਪਦਾਂ ਦੇ ਸ਼ੁਰੂ ਵਿਚ (ਸ) ਵਾਂਗੂ ਲਗਦਾ ਹੈ ਤੇ ਠੀਕ ਉਸ ਦੇ ਉਲਟ ਅਰਥ ਦੇਂਦਾ ਹੈ, ਜਿਵੇਂ ਰੂਪ, ਸ+ਰੂਪ=ਸਰੂਪ, ਕ+ਰੂਪ=ਕਰੂਪ। ਯਥਾ-‘ਪਹਿਲੀ ਕਰੂਪਿ ਕੁਜਾਤਿ ਕੁਲਖਨੀ’।

੪. ਕਕੇ ਨੂੰ ਔਂਕੜ ਲਾ ਕੇ ਪਦਾਂ ਦੇ ਪਹਿਲੇ ਰੱਖਣ ਨਾਲ ਇਹ ਅਰਥ ਦੇਂਦਾ ਹੈ- ਬੁਰਾ , ਨੀਵਾਂ, ਵਿਰੁੱਧ , ਪਾਪ ਮਯ।

ਦੇਖੋ, ‘ਕੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

 ਕ     ਇਹ  ਗੁਰਮੁਖੀ ਵਰਣਮਾਲਾ (ਪੈਂਤੀ) ਦਾ ਛੇਵਾਂ ਅੱਖਰ ਹੈ ਅਤੇ ਪੰਜਾਬੀ ਵਿਚ ਇਸ ਨੂੰ ਕੱਕਾ ਆਖਦੇ ਹਨ। ਇਹ ਪਹਿਲਾ ਨਾਦ-ਰਹਿਤ, ਪਰਾਣ-ਰਹਿਤ, ਕੰਠੀ, ਡਕਵਾਂ ਵਿਅੰਜਨ ਹੈ। ਇਸਦਾ ਉਚਾਰਣ ਜੀਭ ਦੇ ਪਿਛਲੇ ਹਿੱਸੇ ਉਤੇ ਕੋਮਲ-ਤਾਲੂ ਦੇ ਛੋਹਣ ਨਾਲ ਹੁੰਦਾ ਹੈ। ਇਸ ਵਿਅੰਜਨ ਧੁਨੀ ਦਾ ਉਚਾਰਣ ਅੱਗੇ ਪਿੱਛੇ ਆਉਣ ਵਾਲੇ ਸ੍ਵਰਾਂ ਦੇ ਅੱਗੇ ਪਿੱਛੇ ਹੋਣ ਨਾਲ ਬਦਲਦਾ ਰਹਿੰਦਾ ਹੈ। ਉਚਾਰਣ ਵਜੋਂ ਮੂਹਰਲੇ ਵਿਅੰਜਨਾਂ ਵਿਚ ਇਹ ਕੋਮਲ ਤਾਲੂ ਅਤੇ ਕਠੋਰ ਤਾਲੂ ਦੇ ਵਿਚਕਾਰੋਂ ਅਤੇ ਪਿਛਾੜਲੇ ਸ੍ਵਰਾਂ ਵੇਲੇ ਧੁਰ ਕੋਮਲ ਤਾਲੂ ਨਾਲ ਜੀਭ ਦੇ ਛੋਹਣ ਨਾਲ ਉਚਾਰਿਆ ਜਾਂਦਾ ਹੈ। ਇਹ ਸ਼ਬਦਾਂ ਦੀਆਂ ਤਿ਼ੰਨੇ ਹੀ ਅਵਸਥਾਵਾਂ ਵਿਚ ਆਉਂਦਾ ਹੈ। ਨੀਵੀਂ ਤੇ ਮੰਝਲੀ ਸੁਰ ਨਾਲ ਉੱਚੀ ਸੁਰ ਨਾਲੋਂ ਵਧੇਰੇ ਕਸਵਾਂ ਉਚਾਰਿਆ ਜਾਂਦਾ ਹੈ। ਸ਼ਬਦਾਂਤ ਅਵਸਥਾ ਤੇ ਕ ਤੇ ਗ ਦਾ ਵਿਰੋਧ ਦੀਰਘ ਸ੍ਵਰਾਂ ਤੋਂ ਬਾਅਦ ਘਟਦਾ ਜਾਂਦਾ ਹੈ ਅਤੇ ਵਧੇਰੇ ਅਸਪਸ਼ਟਤਾ ਵੱਲ ਚਲਾ ਜਾਂਦਾ ਹੈ।

       ਕਿਸੇ ਸ਼ਬਦ  ਦੇ ਅੱਗੇ ਲਗਣ ਨਾਲ ਇਹ ਵਿਰੋਧੀ ਅਰਥ ਦਿੰਦਾ ਹੈ ਜਿਵੇਂ ਪੁੱਤਰ ਤੋਂ ਕਪੁੱਤਰ, ਬੋਲ ਤੋਂ ਕਬੋਲ, ਰੂਪ ਤੋਂ ਕਰੂਪ ਆਦਿ। ਸ਼ਬਦ ਦੇ ਪਿੱਛੇ ਲਗਣ ਨਾਲ ਇਸ ਦਾ ਭਾਵ ਲਘੁਤਾ ਵਾਲਾ ਹੁੰਦਾ ਹੈ ਜਿਵੇਂ ਢੋਲ ਤੋਂ ਢੋਲਕ। ਇਸ ਦੀ ਵਰਤੋਂ ਸਬੰਧਵਾਚੀ ਸ਼ਬਦਾਂ ਲਈ ਆਮ ਹੁੰਦੀ ਹੈ ਜਿਵੇਂ ਮਾਨਸਿਕ, ਸਰੀਰਕ ਅਤੇ ਸਾਹਿਤਕ ਆਦਿ। ਵਿਸ਼ੇਸ਼ਣ-ਕਾਰਕ ਵਜੋਂ ਇਸ ਦਾ ਭਾਵ 'ਕਰਨ ਵਾਲਾ' ਹੁੰਦਾ ਹੈ ਅਤੇ ਅਜਿਹੀ ਦਸ਼ਾ ਵਿਚ ਯੋਗਿਕ ਸ਼ਬਦਾਂ ਦੇ ਅੰਤ ਤੇ ਆਉਂਦਾ ਹੈ ਜਿਵੇਂ ਸੇਵਕ, ਪਰਚਾਰਕ ਆਦਿ।

   ਸੰਗਿਆ ਵਜੋਂ ਇਸ ਦੀ ਵਰਤੋਂ ਹੋਰ ਵੀ ਅਨੇਕਾਂ ਅਰਥਾਂ ਵਿਚ ਹੁੰਦੀ ਹੈ ਜਿਵੇਂ ਬ੍ਰਹਮਾ, ਵਿਸ਼ਨੂੰ, ਕਾਮਦੇਵ, ਸੂਰਜ, ਪ੍ਰਕਾਸ਼, ਰੌਸ਼ਨੀ, ਅਗਨੀ,ਪਵਨ,ਯਮ, ਆਤਮ-ਅੰਤਹਕਰਣ, ਸਰੀਰ,ਕਾਲ, ਧਨ, ਮੋਰ,ਸ਼ਬਦਧੁਨੀ, ਜਲ, ਮਥਾ, ਸੁੱਖ-ਅਨੰਦ ਆਦਿ। ਪੰਜਾਬੀ ਵਿਚ 'ਇਕ' ਦਾ ਸੰਖੇਪ ਵੀ 'ਕ' ਹੈ ਜਿਵੇਂ ਕਲਾਗੇ = ਇਕ ਲਾਗੇ। ਇਸ ਨਾਲ ਸਾਰੀਆਂ ਮਾਤਰਾਵਾਂ ਲਗਦੀਆਂ ਹਨ :–

         ਕ, ਕਾ, ਕਿ,ਕੀ, ਕੁ, ਕੂ,ਕੇ, ਕੈ, ਕੋ, ਕੌ, ਕੰ, ਕਾਂ,

          ਗੁਰਮੁਖੀ ਦੇ 'ਕ' ਦਾ ਆਧਾਰ ਬ੍ਰਹਮੀ ਲਿਪੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਰੂਪ ਲਗਭਗ 2000 ਸਾਲ ਪੁਰਾਣਾ ਹੈ।ਕਬੀਰ ਦੀ ਬਾਵਨ ਅੱਖਰੀ ਵਿਚ ਵੀ ਅੱਖਰਾਂ ਦੇ ਨਾਂ ਕਕਾ, ਖਖਾ ਕਰਕੇ ਹੀ ਆਏ

  ਬ੍ਰਹਮੀ ਲਿਪੀ ਵਿਚ ਇਸ ਦਾ ਪੁਰਾਣਾ ਰੂਪ ਨਿਮਨ ਅਨੁਸਾਰ ਹੈ:–         

          ਡੇਢ ਹਜ਼ਾਰ ਵਰ੍ਹੇ ਪੁਰਾਣੀ ਸਿੰਧੀ ਲਿਪੀ ਦੀ ਵਰਣਮਾਲਾ ਵਿਚ ਗੁਰਮੁਖੀ ਦੇ 'ਕ' ਦਾ ਰੂਪ     ਹੈ।

         ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਲਿਪੀ ਦੇ 35 ਅੱਖਰਾਂ ਦੇ ਆਧਾਰ ਤੇ 'ਪਟੀ' ਨਾਂ ਦੀ ਬਾਣੀ ਉਚਾਰੀ। ਇਸ ਵਿਚ ਇਸ ਦਾ ਨੰਬਰ ਪੰਜਵਾਂ ਹੈ, 'ਕਕੈ ਕੇਸ ਪੁੰਡਰ  ਹੂਹੇ ਵਿਣੁ ਸਾਬੂਣੇ ਉਜਲਿਆ।'

         ਗੁਰਮੁਖੀ ਦੇ 'ਕ' ਦਾ ਟਾਕਰਾ ਪੰਜਾਬ ਦੀਆਂ ਹੋਰਨਾਂ ਪੁਰਾਤਨ ਲਿਪੀਆਂ ਨਾਲ ਕਰਨਾ ਤੁਲਨਾਤਮਕ ਦ੍ਰਿਸ਼ਟੀ ਤੋਂ ਦਿਲਚਸਪ ਹੋਵੇਗਾ :–

          ਇਸ ਚਿਤਰ ਵਿਚ ਪ੍ਰਾਚੀਨ ਆਧਾਰ ਸਿੰਧੂ ਲਿਪੀ, ਬ੍ਰਹਮੀ ਲਿਪੀ, ਪਾਲੀ ਲਿਪੀ, ਕੁਟਿਲ, ਨਾਗਰੀ, ਸ਼ਾਰਦਾ, ਟਾਕਰੀ, ਲੰਡੇ, ਗੁਰਮੁਖੀ ਅਤੇ ਦੇਵਨਾਗਰੀ ਦੇ 'ਕ' ਅੱਖਰ ਦਾ ਚਾਰਟ ਹੈ। ਇਸ ਦੇ ਅਧਿਐਨ ਨਾਲ ਅਸੀਂ ਗੁਰਮੁਖੀ ਦੇ 'ਕ' ਅੱਖਰ ਦੀ ਅਤੇ ਸਮੁੱਚੀ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਬਾਰੇ ਸਹਿਜੇ ਹੀ ਸਮਝ ਸਕਦੇ ਹਾਂ। 'ਕ' ਦਾ ਸਰੂਪ ਫ਼ਿਨੀਸ਼ਨ, ਬ੍ਰਹਮੀ ਤੇ ਪੁਰਾਣੀ ਤਾਮਿਲ ਲਿਪੀ ਦੇ ਸਰੂਪਾਂ ਨਾਲ ਵੀ ਟਕਰਾਇਆ ਜਾ ਸਕਦਾ ਹੈ।

 ਗੁਰਮੁਖੀ, ਭਟਛਰੀ, ਉੱਚੀ, ਸਰਾਫ਼ੀ, ਜ਼ਿਲ੍ਹਾ ਗੁੱਜਰਾਂਵਾਲਾ ਦੀ ਮਹਾਜਨੀ ਲਿਪੀ ਅਤੇ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਵਿਚ ਵੱਖ ਵੱਖ ਸਮਿਆਂ ਤੇ 'ਕ' ਦਾ ਜੋ ਸਰੂਪ ਸੀ ਉਹ ਹੇਠ ਲਿਖੀ ਪੱਟੀ ਤੋਂ ਵਾਚਿਆ ਜਾ ਸਕਦਾ ਹੈ:–

              


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-11-07-57, ਹਵਾਲੇ/ਟਿੱਪਣੀਆਂ: ਹ. ਪੁ. –ਗੁਰਮੁਖੀ ਲਿਪੀ ਦਾ ਵਿਗਿਆਨਕ ਅਧਿਐਨ –ਡਾ. ਈਸ਼ਰ ਸਿੰਘ ਤਾਂਘ; ਪੰ. ਕੋ. 1:398; ਮ. ਕੋ; ਮੋਨੀਅਰ ਵਿਲੀਅਮਜ਼ ਸੰਸਕ੍ਰਿਤ–ਅੰਗਰੇਜ਼ੀ ਡਿਕਸ਼ਨਰੀ; ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ–ਹਰਕੀਰਤ ਸਿੰਘ; ਪੰਜਾਬੀ ਲਿਪੀ ਦਾ ਇਤਿਹਾਸ–ਪਿਆਰਾ ਸਿੰਘ ਪਦਮ

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕ, ਪੁਲਿੰਗ : ਗੁਰਮੁਖੀ ਪੈਂਤੀ ਦਾ ਛੇਵਾਂ ਅੱਖਰ ‘ਕੱਕਾ’ ਜਿਸ ਦਾ ਉਚਾਰਣ ਅਸਥਾਨ ਕੰਠ ਹੈ, ‘ਕਵਰਗ’ ਦਾ ਪਹਿਲਾ ਅੱਖਰ, ਪਹਿਲਾ ਸਪਰਸ਼ ਵਰਣ, ‘ਖ’, ‘ਗ’, ‘ਘ’, ਤੇ ‘ਙ’ ਦਾ ਸਵਰਣੀ, ਵਿਪਰੀਤ ਅਰਥਾਂ ਦਾ ਜਿਵੇਂ–ਕਪੁੱਤਰ, ਕਬੋਲ, ਪਿੱਛੇ, ੧. ਲਘੁਤਾਵਾਚਕ ਜਿਵੇਂ–ਢੋਲ ਤੋਂ ਢੋਲਕ; ੨. ਸਬੰਧ-ਵਾਚੀ ਜਿਵੇਂ–ਮਾਨਸਕ, ਸਰੀਰਕ, ਸਾਹਿਤਕ; ੩. ਵਿਸ਼ੇਸ਼ਣ : ਕਾਰਕ, ਕਰਨ ਵਾਲਾ ਜਿਵੇਂ–ਸੇਵਕ, ਪਰਚਾਰਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-29-11-04-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.