ਢ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢ [ਨਾਂਪੁ] ਗੁਰਮੁਖੀ ਲਿਪੀ ਦਾ ਉੱਨ੍ਹੀਵਾਂ ਅੱਖਰ , ਢੱਢਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਢ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢ. ਪੰਜਾਬੀ ਵਰਣਮਾਲਾ ਦਾ ਉੱਨੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਧ(ਮੂੰਹ ਦੀ ਛੱਤ) ਹੈ। ੨ ਸੰ. ਸੰਗ੍ਯਾ—ਢੋਲ। ੩ ਕੁੱਤਾ । ੪ ਸੱਪ । ੫ ਧ੍ਵਨਿ. ਆਵਾਜ਼। ੬ ਗੁਣਹੀਨ. ਨਿਰਗੁਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਢ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਢ ਗੁਰਮੁਖੀ ਪੈਂਤੀ ਦਾ ਉੱਨੀਵਾਂ ਅੱਖਰ , ਸੋਲ੍ਹਵਾਂ ਵ੍ਯੰਜਨ ਤੇ ਟਵਰਗ ਦਾ ਚੌਥਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ ਇਸ ਦੀ ਅਵਾਜ਼ -ਡ+ਹ- ਤੋਂ ਲੈਂਦੇ ਹਨ।
ਸੰਸਕ੍ਰਿਤ -ਧਧਾ- ਪੰਜਾਬੀ ਵਿਚ ਕਦੇ ਕਦੇ -ਢ- ਦਾ ਰੂਪ ਲੈਂਦਾ ਹੈ, ਜਿਵੇਂ ਧ੍ਰਿਖ਼੍ਟ ਦਾ ਪ੍ਰਾਕ੍ਰਿਤ ਹੈ ਧਟਠੋੑ, ਤੇ ਪੰਜਾਬੀ ਹੈ ਢੀਠ। ਸੰਸਕ੍ਰਿਤ ਧਵ ਤੋਂ ਪੰਜਾਬੀ ਢੱਬ। ਦੇਖੋ , ‘ਢਬ’
ਪੰਜਾਬੀ -ਝ- ਕਦੇ -ਢ- ਨਾਲ ਬੀ ਲਿਖਦੇ ਹਨ, ਜੈਸੇ ਚੌਰ ਝੁਲਾਉਣ ਨੂੰ ਚੌਰ ਢੁਲਾਉਣ ਬੀ ਬੋਲਦੇ ਹਨ।
ਦੇਖੋ, ‘ਢੋਲਾਵਉ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਢ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਢ : ਇਹ ਪੰਜਾਬੀ ਵਰਣਮਾਲਾ ਦਾ ਉਨ੍ਹੀਵਾਂ ਅਤੇ ਟ ਵਰਗ ਦਾ ਚੌਥਾ ਅੱਖਰ ਹੈ। ਇਹ ਮੂਰਧਨੀ ਵਿਅੰਜਨ ਹੈ। ਜੀਭ ਦੀ ਨੋਕ ਦਾ ਉਲਟਾ ਹਿੱਸਾ ਮੂੰਹ ਦੀ ਛੱਤ ਨਾਲ ਟਕਰਾਉਣ ਤੇ ਇਸ ਦੀ ਧੁਨੀ ਬਣਦੀ ਹੈ। ਇਹ ਅੱਖਰ ਅਘੋਸ਼ ਅਲਪਪ੍ਰਾਣ ਵੀ ਹੈ ਤੇ ਸਘੋਸ਼ ਅਲਪਪ੍ਰਾਣ ਵੀ ਹੈ। ਇਹ ਕਿਸੇ ਅੱਖਰ ਦੇ ਜਦੋਂ ਮੁੱਢ ਵਿਚ ਆਉਂਦਾ ਹੈ ਤਾਂ ਅਘੋਸ਼ ਅਲਪਪ੍ਰਾਣ ਹੋ ਜਾਂਦਾ ਹਨ ਜਿਵੇਂ ਢਾਸਣਾ ਤੇ ਜਦੋਂ ਕਿਸੇ ਸ਼ਬਦ ਵਿਚਕਾਰ ਆ ਜਾਵੇ ਤਾਂ ਸਘੋਸ਼ ਅਲਪਪ੍ਰਾਣ ਹੋ ਜਾਂਦਾ ਹੈ ਜਿਵੇਂ ਕਢਾਈ।
ਸੰਗਿਆ ਦੇ ਤੌਰ ਤੇ ਇਹ ਸ਼ਬਦ, ਢੋਲ, ਕੁੱਤਾ, ਸੱਪ ਦੇ ਅਰਥ ਦਿੰਦਾ ਹੈ ਅਤੇ ਵਿਸ਼ੇਸ਼ਣ ਦੇ ਤੌਰ ਤੇ ਇਹ ਗੁਣਹੀਨ ਨਿਰਗੁਣ ਦੇ ਅਰਥ ਰੱਖਦਾ ਹੈ।
ਇਹ ਅੱਖਰ ਬ੍ਰਹਮੀ ਲਿਪੀ ਦਾ ਵਿਕਸਤ ਰੂਪ ਹੈ। ਦਸਵੀਂ ਸਦੀ ਵਿਚ ਇਹ ਆਪਣੇ ਅਜੋਕੇ ਰੂਪ ਵਿਚ ਪੁੱਜ ਗਿਆ ਸੀ। ਇਸ ਤਰ੍ਹਾਂ ਇਹ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ। ਈਸਵੀ ਸੰਨ ਪੂਰਵ ਦੀ ਤੀਸਰੀ ਸਦੀ ਦੀ ਲਿਪੀ ਜੋ ਰਾਜਾ ਅਸ਼ੋਕ ਦੇ ਗਿਰਨਾਰ ਦੀ ਚਟਾਨ ਦੇ ਲੇਖ ਦੀ ਹੈ ਵਿਚ ਢ ਰੂਪ ਹੈ। ਦੂਸਰੀ ਸਦੀ ਵਿਚ ਹੀ ਇਸ ਅੱਖਰ ਦੇ ਰੂਪ ਦੇ ਕਾਫੀ ਨੇੜੇ ਪੁੱਜ ਗਿਆ ਸੀ। ਇਸ ਦਾ ਰੂਪ (=) ਸੀ ਇਹ ਕਸਤ੍ਰਪ ਵੰਸ਼ੀ ਰਾਜਾ ਰੁਦ੍ਰਦਾਮਾ ਦੇ ਗਿਰਨਾਰ ਦੀ ਚਟਾਨ ਤੇ ਉਕਰੇ ਲੇਖ ਵਿਚੋਂ ਹੈ। (ਅੱਠਵਾਂ ਲਿਪੀ ਪੱਤਰ-ਪ੍ਰਾਚੀਨ ਲਿਪੀ ਮਾਲਾ) ਚੌਥੀ ਸਦੀ ਵਿਚ ਰਾਜਾ ਜਯਵਰਮਨ ਦੇ ਦਾਨ ਪੱਤਰ ਦੀ ਲਿਪੀ ਵਿਚ ਇਸ ਅੱਖਰ ਦੇ ਵਿਚਕਾਰ ਦੀ ਖੱਬੇ ਪਾਸੇ ਦੀ ਘੁੰਡੀ ਮੁੜੀ ਹੋਈ ਵੇਖਣ ਵਿਚ ਆਉਂਦੀ ਹੈ। ਇਥੇ ਇਸ ਦਾ (–) ਇਹ ਰੂਪ ਬਣ ਗਿਆ। ਰਾਜਾ ਸਮੁਦਗੁਪਤ ਦੇ ਅਲਾਹਾਬਾਦ ਦੇ ਲੇਖ ਦੀ ਲਿਪੀ ਵਿਚ ਇਹ ਘੁੰਡੀ ਪ੍ਰਤੱਖ ਰੂਪ ਵਿਚ ਨਜ਼ਰ ਆਉਂਦੀ ਹੈ। ਇਥੇ ਇਸ ਦਾ ਇਹ () ਰੂਪ ਹੈ। ਛੇਵੀਂ ਸਦੀ ਵਿਚ ਹੋਰਯੂਜੀ ਦੇ ਮਨ ਦੇ ਲੇਖ ਦੀ ਲਿਪੀ ਵਿਚ ਇਸ ਅੱਖਰ ਦਾ ਰੂਪ () ਵੇਖਣ ਵਿਚ ਆਉਂਦਾ ਹੈ ਜੋ ਕਾਫ਼ੀ ਹਦ ਤਕ ਅਜੋਕੇ ਰੂਪ ਦੇ ਨੇੜੇ ਹੈ। ਵਿਕਾਸ ਕ੍ਰਮ ਦਾ ਸਫ਼ਰ ਤੈਅ ਕਰਦਾ ਹੋਇਆ ਇਹ ਤੇਰ੍ਹਵੀਂ ਸਦੀ ਤਕ ਆ ਪਹੁੰਚਿਆ ਇਸ ਸਦੀ ਵਿਚ ਸ਼ਕੁੰਤਲਾ ਨਾਟਕ ਦੀ ਹੱਥਲਿਖਤ ਲਿਪੀ ਤੋਂ ਇਸ ਦਾ ਇਹ ਰੂਪ ਬਣ ਗਿਆ। ਇਸ ਉਪਰੰਤ ਟਾਕਰੀ, ਡੋਗਰੀ ਲਿਪੀਆਂ ਵਿਚ ਇਸ ਦਾ ਅਜੋਕਾ ਰੂਪ ਬਣ ਗਿਆ।
ਗੁਰੂ ਨਾਨਕ ਦੇਵ ਜੀ ਵਲੋਂ ਲਿਖੀ ਗਈ ‘ਪੱਟੀ’ ਸਿਰਲੇਖ ਵਾਲੀ ਬਾਣੀ ਵਿਚ ਇਹ ਸਤ੍ਹਾਰਵਾਂ ਅੱਖਰ ਹੈ। ਇਹ ਬਾਣੀ ਗੁਰਮੁਖੀ ਲਿਪੀ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਦਾ ਸਲੋਕ ਸਬੰਧਤ ਅੱਖਰ ਨਾਲ ਸ਼ੁਰੂ ਕੀਤਾ ਗਿਆ ਹੈ।
‘‘ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ’’।
ਬ੍ਰਹਮੀ ਲਿਪੀ ਦੇ ਰੂਪ ਤੋਂ ਲੈ ਕੇ ਅਜੋਕੇ ਰੂਪ ਤਕ ਇਹ ਅੱਖਰ ਥੋੜ੍ਹੇ ਥੋੜ੍ਹੇ ਬਦਲਵੇਂ ਰੂਪ ਵਿਚ ਵਿਕਸਤ ਹੋਇਆ। ਪਹਿਲਾਂ ਇਸ ਦੇ ਵਿਚਕਾਰ ਦੀ ਖੱਬੇ ਪਾਸੇ ਦੀ ਘੁੰਡੀ ਨਹੀਂ ਸੀ ਜੋ ਹੌਲੀ ਹੌਲੀ ਪੂਰੀ ਤਰ੍ਹਾਂ ਬਣਤਰ ਵਿਚ ਆ ਗਈ। ਦੂਜੀਆਂ ਕੁਝ ਕੁ ਲਿਪੀਆਂ ਦਾ ਇਸ ਅੱਖਰ ਦੀ ਬਣਤਰ ਨੂੰ ਦਰਸਾਉਂਦਾ ਚਾਰਟ ਨਿਮਨ ਅਨੁਸਾਰ ਹੈ :–
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-03-22-31, ਹਵਾਲੇ/ਟਿੱਪਣੀਆਂ: ਹ. ਪੁ. –ਡਾ. ਪ੍ਰ. ਲਿ. ਮ. ਗ੍ਰ. ਲਿ. ਵਿ. ਅ. –ਡਾ. ੲੀਸ਼ਰ ਸਿੰਘ ਤਾਂਘ; ਗੁ. ਲਿ. ਡਾ. ਗੁਰਦੇਵ ਸਿੰਘ: ਮ. ਕੋ
ਢ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢ ਇਹ ਪੰਜਾਬੀ ਵਰਣਮਾਲਾ ਦਾ ਉੱਨੀਵਾਂ ਅਤੇ ਟਵਰਗ ਦਾ ਚੌਥਾ ਅੱਖਰ ਹੈ । ਇਹ ਮੂਰਧਨੀ ਵਿਅੰਜਨ ਹੈ । ਜੀਭ ਦੀ ਨੋਕ ਦਾ ਉਲਟਾ ਹਿੱਸਾ ਮੂੰਹ ਦੀ ਛੱਤ ਨਾਲ ਟਕਰਾਉਣ ਤੇ ਇਸ ਦੀ ਧੁਨੀ ਬਣਦੀ ਹੈ। ਇਹ ਅੱਖਰ ਅਘੋਸ਼ ਅਲਪਪ੍ਰਾਣ ਵੀ ਹੈ ਤੇ ਸਘੋਸ਼ ਅਲਪਪ੍ਰਾਣ ਵੀ ਹੈ । ਇਹ ਅੱਖਰ ਕਿਸੇ ਸ਼ਬਦ ਦੇ ਜਦੋਂ ਮੁੱਢ ਵਿਚ ਆਉਂਦਾ ਹੈ ਤਾਂ ਅਘੋਸ਼ ਅਲਪਪ੍ਰਾਣ ਹੋ ਜਾਂਦਾ ਹੈ ਜਿਵੇਂ ਢਾਸਣ ਤੇ ਜਦੋਂ ਕਿਸੇ ਸ਼ਬਦ ਦੇ ਵਿਚਕਾਰ ਆ ਜਾਵੇ ਤਾਂ ਸਘੋਸ਼ ਅਲਪਪ੍ਰਾਣ ਹੋ ਜਾਂਦਾ ਹੈ ਜਿਵੇਂ ਕਢਾਈ ।
ਸੰਗਿਆ ਦੇ ਤੌਰ ਤੇ ਇਹ ਸ਼ਬਦ , ਢੋਲ, ਕੁੱਤਾ, ਸੱਪ ਦੇ ਅਰਥ ਦਿੰਦਾ ਹੈ ਅਤੇ ਵਿਸ਼ੇਸ਼ਣ ਦੇ ਤੌਰ ਤੇ ਇਹ ਗੁਣਹੀਨ, ਨਿਰਗੁਣ ਦੇ ਅਰਥ ਰੱਖਦਾ ਹੈ
ਇਹ ਅੱਖਰ ਬ੍ਰਹਮੀ ਲਿਪੀ ਦਾ ਵਿਕਸਤ ਰੂਪ ਹੈ। ਦਸਵੀਂ ਸਦੀ ਵਿਚ ਇਹ ਆਪਣੇ ਅਜੋਕੇ ਰੂਪ ਵਿਚ ਪੁੱਜ ਗਿਆ ਸੀ। ਇਸ ਤਰ੍ਹਾਂ ਇਹ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ । ਈਸਵੀ ਸੰਨ ਪੂਰਵ ਦੀ ਤੀਜੀ ਸਦੀ ਦੀ ਲਿਪੀ ਜੋ ਰਾਜਾ ਅਸ਼ੋਕ ਦੇ ਗਿਰਨਾਰ ਦੀ ਚਟਾਨ ਦੇ ਲੇਖ ਦੀ ਹੈ, ਵਿਚ ਢ ਦਾ ਰੂਪ ਗੁਰਮੁਖੀ ਲਿਪੀ ਦੇ ‘ਫ’ ਅੱਖਰ ਵਰਗਾ ਸੀ। ਦੂਜੀ ਸਦੀ ਵਿਚ ਹੀ ਇਸ ਅੱਖਰ ਦਾ ਰੂਪ ਅਜੋਕੇ ਰੂਪ ਦੇ ਕਾਫ਼ੀ ਨੇੜੇ ਪੁੱਜ ਗਿਆ ਸੀ। ਇਹ ਕਸਤ੍ਰਪ ਵੰਸੀ ਰਾਜਾ ਰੁੱਦ੍ਰਦਾਮਾ ਦੇ ਗਿਰਨਾਰ ਦੀ ਚਟਾਨ ਤੇ ਉਕਰੇ ਲੇਖ ਵਿਚ ਇਸ ਦਾ ਇਹ ਰੂਪ ਦੇਖਿਆ ਜਾ ਸਕਦਾ ਹੈ। (ਅੱਠਵਾਂ ਲਿਪੀ ਪੱਤਰ-ਪ੍ਰਾਚੀਨ ਲਿਪੀ ਮਾਲਾ) ਚੌਥੀ ਸਦੀ ਵਿਚ ਰਾਜਾ ਜਯਵਰਮਨ ਦੇ ਦਾਨ ਪੱਤਰ ਦੀ ਲਿਪੀ ਵਿਚ ਇਸ ਅੱਖਰ ਦੇ ਵਿਚਕਾਰ ਦੀ ਖੱਬੇ ਪਾਸੇ ਦੀ ਘੁੰਡੀ ਮੁੜੀ ਹੋਈ ਵੇਖਣ ਵਿਚ ਆਉਂਦੀ ਹੈ। ਰਾਜਾ ਸਮੁਦਗੁਪਤ ਦੇ ਅਲਾਹਬਾਦ ਦੇ ਲੇਖ ਦੀ ਲਿਪੀ ਵਿਚ ਇਹ ਘੁੰਡੀ ਪ੍ਰਤੱਖ ਰੂਪ ਵਿਚ ਨਜ਼ਰ ਆਉਂਦੀ ਹੈ। ਛੇਵੀਂ ਸਦੀ ਹੋਰਯੂਜੀ ਦੇ ਮਠ ਦੇ ਲੇਖ ਦੀ ਲਿਪੀ ਵਿਚ ਇਸ ਅੱਖਰ ਦਾ ਰੂਪ ਕਾਫ਼ੀ ਹੱਦ ਤਕ ਅਜੋਕੇ ਰੂਪ ਦੇ ਨੇੜੇ ਹੈ। ਵਿਕਾਸ ਕ੍ਰਮ ਦਾ ਸਫ਼ਰ ਤਹਿ ਕਰਦਾ ਹੋਇਆ ਇਹ ਤੇਰ੍ਹਵੀਂ ਸਦੀ ਤਕ ਆ ਪਹੁੰਚਿਆ। ਇਸ ਸਦੀ ਵਿਚ ਸ਼ਕੁੰਲਤਾ ਨਾਟਕ ਦੀ ਹੱਥ ਲਿਖਤ ਲਿਪੀ ਤੋਂ ਇਸਦਾ ਇਹ ਰੂਪ ਬਣ ਗਿਆ । ਇਸ ਉਪਰੰਤ ਟਾਕਰੀ, ਡੋਗਰੀ ਲਿਪੀਆਂ ਵਿਚ ਇਸ ਦਾ ਅਜੋਕਾ ਰੂਪ ਬਣ ਗਿਆ ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਣ ‘ਢੱਢਾ’ ਹੈ
“ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੇ ਕਰੇ॥"
ਬ੍ਰਹਮੀ ਲਿਪੀ ਦੇ ਰੂਪ ਤੋਂ ਲੈ ਕੇ ਅਜੋਕੇ ਰੂਪ ਤਕ ਇਹ ਅੱਖਰ ਥੋੜ੍ਹੇ ਥੋੜ੍ਹੇ ਬਦਲਵੇਂ ਰੂਪ ਵਿਚ ਵਿਕਸਤ ਹੋਇਆ ।
ਪਹਿਲਾਂ ਇਸ ਦੇ ਵਿਚਕਾਰ ਦੀ ਖੱਬੇ ਪਾਸੇ ਦੀ ਘੁੰਡੀ ਨਹੀਂ ਸੀ, ਹੌਲੀ ਹੌਲੀ ਪੂਰੀ ਤਰ੍ਹਾਂ ਬਣਤਰ ਵਿਚ ਆ ਗਈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-21-46, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਪ੍ਰਾ. ਲਿ. ਮਾ. ਗੁ. ਲਿ. ਵਿ. ਅ–ਡਾ. ਈਸ਼ਰ ਸਿੰਘ ਤਾਂਘ, ਗੁ. ਲਿ. –ਡਾ. ਗੁਰਦੇਵ ਸਿੰਘ. ਮ. ਕੋ. ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਖੀ ਦੂਜੀ
ਵਿਚਾਰ / ਸੁਝਾਅ
Please Login First