ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[] ਗੁਰਮੁਖੀ ਵਰਨਮਾਲਾ ਦਾ ਬਾੲ੍ਹੀਵਾਂ ਅੱਖਰ , ਥੱਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾਬੀ ਵਰਣਮਾਲਾ ਦਾ ਬਾਈਸਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹਨ। ੨ ਸੰ. ਸੰਗ੍ਯਾ—ਭੈ. ਡਰ। ੩ ਮੰਗਲ । ੪ ਰਖ੍ਯਾ. ਹਿ਼ਫ਼ਾ੓ਤ। ੫ ਪਹਾੜ। ੬ ਆਹਾਰ. ਭੋਜਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੰਜਾਬੀ ਵਰਣਮਾਲਾ ਦਾ ਬਾਈਵਾਂ ਅੱਖਰ ਤੇ ੧੯ਵਾਂ ਵ੍ਯੰਜਨ ਤੇ ਤਵਰਗ ਦਾ ਦੂਸਰਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ ਇਸ ਦਾ ਉਚਾਰਣ -ਤ+ਹ- ਨੂੰ ਕਠਿਆਂ ਕਰਕੇ ਲੈਂਦੇ ਹਨ।

ਸੰਸਕ੍ਰਿਤ ਦੁਤ ਪਦ ਜਿਨ੍ਹਾਂ ਦਾ ਦੂਜਾ -ਥ- ਹੋਵੇ ਪੰਜਾਬੀ ਬੋਲ ਚਾਲ ਵਿਚ ਪਹਿਲੇ ਅੱਖਰ ਨੂੰ ਛੱਡ ਕੇ ਬੋਲੇ ਜਾਂਦੇ ਹਨ, ਇਸ ਤਰ੍ਹਾਂ ਗੁਰਬਾਣੀ ਵਿਚ ਆਯਾ ਹੈ, ਜੈਸੇ- ਸਥਾਨ=ਥਾਨ।

ਸਿਥਤ=ਥਿਤਿ।

ਇਸੇ ਤਰਾਂ -ਸ੍ਤ- ਬੀ -ਥ- ਰੂਪ ਲੈਂਦਾ ਹੈ, ਜੈਸੇ ਸ੍ਤਨ= ਥਣ। ਸ੍ਤਂਭ=ਥੰਭ। ਕ੍ਰਿਯਾ ਦੇ ਅਖੀਰ ਕਿਤੇ ਕਿਤੇ ਗੁਰਬਾਣੀ ਵਿਚ -ਥ- ਲਗ ਕੇ ਭਵਿਖਤ (ਗਾ) ਦਾ ਅਰਥ ਦੇਂਦਾ ਹੈ, ਜੈਸੇ ਤਰਾਨਥ=ਤਾਰੇਗਾ।

            ਪੰਜਾਬੀ ਬੋਲੀ ਵਿਚ ਇਲਾਕਿਆਂ ਦੇ ਭੇਦ ਕਰਕੇ -ਥ- ਕਦੇ -ਠ- ਨਾਲ ਤੇ -ਤ- ਕਦੇ -ਥ- ਨਾਲ ਤੇ -ਥ-, ਤੇ -ਤ- ਨਾਲ ਬਦਲ ਜਾਂਦਾ ਹੈ। ਜੈਸੇ- ਥਾਉਂ=ਠਾਉਂ। ਤਤ=ਤਥ। ਤਿਥਿ=ਥਿਤਿ। ਏਹ ਸਾਰੇ ਵਰਤਾਉ ਗੁਰਬਾਣੀ ਵਿਚ ਬੀ ਆਏ ਹਨ।

            ਸੰਸਕ੍ਰਿਤ ਅਸ ਧਾਤੂ ਤੋਂ ਅਸ੍ਤਿ ਪਦ -ਹੈ- ਅਰਥਾਂ ਵਿਚ ਹੈ। ਫ਼ਾਰਸੀ ਵਿਚ ਬੀ ਅਸਤ -ਹੇ- ਅਰਥ ਰਖਦਾ ਹੈ, ਪੰਜਾਬ ਵਿਚ ਅਸ੍ਤ ਦਾ ਐੜਾ ਡਿਗਕੈ ਸ੍ਤਿ ਨੇ -ਥ- ਰੂਪ ਲਿਆ (ਪ੍ਰਾਕ੍ਰਿਤ ਵਾਂਙੂ) ਜੋ ਹੁਣ ਤਕ ਲਹਿੰਦੇ ਵਿਚ ਵਰਤੀਂਦਾ ਹੈ- ਥੀ=ਹੋ। ਇਸ ਦਾ ਪੰਜਾਬੀ ਧਾਤੂ ਹੈ, ਥੀਣਾਂ। ਤੇ ਗੁਰਬਾਣੀ ਵਿਚ -ਥ-, -ਤ- ਬੀ ਬਦਲਦੇ ਹਨ, ਜਿਹਾਕੁ ਤੈ=ਥੈ। ਯਥਾ-‘ਥੈਂ ਭਾਵੈ ਦਰੁ ਲਹਸਿ ਪਿਰਾਣਿ’।

            ਪੰਜਾਬੀ ਵਿਚ -ਥ- ਤੇ -ਠ- ਬੀ ਆਪੋ ਵਿਚ ਬਦਲਦੇ ਹਨ, ਜਿਹਾਕੁ- ਠਾਟ-ਥਾਟ। ਥਾਉਂ-ਠਾਉਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 

 

 

 

 

 

 

 

 

 

 

 

 

 

 

 

 

 

ਇਹ ਪੰਜਾਬੀ ਵਰਣਮਾਲਾ ਦਾ ਬਾਈਵਾਂ ਅਤੇ ਤਵਰਗ ਦਾ ਦੂਜਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਦੰਤ (ਦੰਦ) ਹੈ। ਜੀਭ ਦੀ ਨੋਕ, ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਨਾਲ ਟਕਰਾਉਣ ਤੇ ਇਹ ਧੁਨੀ ਉਤਪੰਨ ਹੁੰਦੀ ਹੈ। ਇਹ ਸਘੋਸ਼ ਅਲਪਪ੍ਰਾਣ ਧੁਨੀ ਹੈ। ਸੰਗਿਆ ਦੇ ਤੌਰ ਤੇ ਇਹ ਡਰ, ਮੰਗਲ, ਰੱਖਿਆ, ਪਹਾੜ ਅਤੇ ਆਹਾਰ ਜਾਂ ਭੋਜਨ ਦੇ ਅਰਥ ਦਿੰਦਾ ਹੈ।

ਇਸ ਅੱਖਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਗੁਰਮੁਖੀ ਲਿਪੀ ਦੇ ਅਠਾਰਾਂ ਅੱਖਰ ਇਹੋ ਜਿਹੇ ਹਨ ਜੋ ਕੁਝ ਇਸ ਤੋਂ ਵਿਕਸਿਤ ਹੋਏ ਹਨ ਅਤੇ ਕੁਝ ਇਸ ਲਿਪੀ ਦਾ ਆਧਾਰ ਹਨ। ਇਨ੍ਹਾਂ ਅੱਖਰਾਂ ਵਿਚ ੲ, ਕ, ਗ, ਟ, ਠ, ਥ ਅਤੇ ਬ ਅੱਖਰ ਬ੍ਰਹਮੀ ਤੋਂ ਵੀ ਪਹਿਲਾਂ ਪ੍ਰਚਲਿਤ ਸਨ  ਜੋ ਸਿੰਧੂ ਘਾਟੀ ਦੀ ਲਿਪੀ ਨਾਲ ਜਾ ਮਿਲਦੇ ਹਨ। ਥ ਅੱਖਰ ਵੀ ਇਨ੍ਹਾਂ ਅੱਖਰਾਂ ਵਿਚੋਂ ਇਕ ਹੈ। ਇਸ ਤਰ੍ਹਾਂ ਇਸ ਅੱਖਰ ਦਾ ਇਤਿਹਾਸ ਤਿੰਨ ਚਾਰ ਹਜ਼ਾਰ ਸਾਲ ਪੁਰਾਣਾ ਹੈ । ਸਿੰਧੂ ਘਾਟੀ ਦੀ ਲਿਪੀ ਵਿਚ ਇਸ ਅੱਖਰ ਦਾ () ਰੂਪ ਵੇਖਣ ਵਿਚ ਆਉਂਦਾ ਹੈ। ਬ੍ਰਹਮੀ ਲਿਪੀ ਵਿਚ ਪਹੁੰਚ ਕੇ ਇਸ ਦਾ ਰੂਪ ਬਦਲ ਗਿਆ। ਉਪਰੋਕਤ ਰੂਪ ਵਿਚ ਚੱਕਰ ਦੇ ਉੱਪਰ ਹੇਠਾਂ ਦੀਆਂ ਤਿਰਛੀਆਂ ਲਾਈਨਾਂ ਕਟ ਗਈਆਂ ਤੇ ਇਹ (ʘ) ਰੂਪ ਵਿਚ ਆ ਗਿਆ। ਇਹ ਅਸ਼ੋਕ ਦੇ ਸਮੇਂ ਦੀ ਲਿਪੀ ਹੈ। ਚੌਥੀ ਸਦੀ ਦੇ ਅੱਧ ਵਿਚ ਆ ਕੇ ਇਸ ਦਾ ਰੂਪ ਹੋਰ ਸੁਧਰ ਗਿਆ । ਹੁਣ ਇਸ ਚੱਕਰ ਦੀ ਸ਼ਕਲ ਲੰਬਾਈ ਵਿਚ ਆ ਗਈ ਤੇ ਵਿਚਕਾਰ ਵਾਲੀ ਬਿੰਦੀ ਦੀ ਥਾਂ ਲੇਟਵੇਂ ਰੁਖ ਰੇਖਾ ਲਗਣ ਲਗ ਪਈ () ਇਹ ਰਾਜਾ ਸਮੁੰਦਰ ਗੁਪਤ ਦੇ ਅਲਾਹਾਬਾਦ ਦੇ ਲੇਖ ਦੀ ਲਿਪੀ ਹੈ। (ਪ੍ਰਾਚੀਨ ਲਿਪੀ ਮਾਲਾ-ਲਿਪੀ) ਪੱਤਰ ਨੰ : 16) । ਛੇਵੀਂ ਸਦੀ ਵਿਚ ਇਸ ਦਾ ਰੂਪ ਥੋੜ੍ਹਾ ਹੋਰ ਆਧੁਨਿਕ ਰੂਪ ਦੇ ਨੇੜੇ ਪੁੱਜ ਗਿਆ। ਇਥੇ ਇਸ ਦਾ ਇਹ () ਰੂਪ ਬਣ ਗਿਆ (ਲਿਪੀ ਮਾਲਾ ਪੁਸਤਕ ਦਾ ਲਿਪੀ ਪੱਤਰ ਨੰ : 17) । ਸੱਤਵੀਂ ਸਦੀ ਵਿਚ ਇਹ ਅੱਖਰ ਵਿਕਸਿਤ ਹੋ ਕੇ ਆਧੁਨਿਕ ਰੂਪ ਬਣ ਗਿਆ (ਰਾਜਾ ਹਰਸ਼ ਦੇ ਦਾਨ ਪੱਤਰ, ਲਿਪੀ ਪੱਤਰ ਨੰ :12) । 12ਵੀਂ ਸਦੀ ਦੀ ਕਲੈਤ ਬੈਜਨਾਥ ਦੇ ਮੰਦਰ ਦੀ ਪ੍ਰਾਪਤ ਲਿਪੀ ਅਨੁਸਾਰ ਇਸ ਅੱਖਰ ਦਾ ਰੂਪ ਪੂਰੀ ਤਰ੍ਹਾਂ ਅਜੋਕੇ ਰੂਪ ਦੇ ਨਾਲ ਮਿਲ ਗਿਆ (ਲਿਪੀ ਪੱਤਰ ਨੰ:30)। ਇਸ ਅਨੁਸਾਰ ਅੱਖਰ ਦਾ ਇਹ ਰੂਪ (ਥ) ਬਣ ਗਿਆ।

ਗੁਰੂ ਨਾਨਕ ਦੇਵ ਜੀ ਦੁਆਰਾ ਪਟੀ ਸਿਰਲੇਖ ਹੇਠ ਰਚੀ ਗਈ ਬਾਣੀ  ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿਚ ਦਰਜ ਹੈ, ਅਨੁਸਾਰ ਇਹ ਵੀਹਵਾਂ ਅੱਖਰ ਹੈ। ਗੁਰਮੁਖੀ ਲਿਪੀ ਦੀ ਉਤਪਤੀ ਅਤੇ ਵਿਕਾਸ ਦੀ ਜਾਣਕਾਰੀ ਸਬੰਧੀ ਇਹ ਬਾਣੀ ਵਿਸ਼ੇਸ਼ ਤੌਰ ਤੇ ਲਾਹੇਵੰਦ ਸਾਬਤ ਹੁੰਦੀ ਹੈ। ਇਹ ਬਾਣੀ ਪੈਂਤੀ ਸਲੋਕਾਂ ਵਿਚ ਰਚੀ ਗਈ ਹੈ ਅਤੇ ਹਰੇਕ ਸਲੋਕ ਸਬੰਧਤ ਅੱਖਰ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੁੰਦਾ ਹੈ ।

“ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ॥"

ਅੱਠਵੀਂ ਸਦੀ ਤੋਂ ਪਹਿਲਾਂ ਦੇ ਲਿਪੀ ਚਿੱਤਰਾਂ ਤੋਂ ਪਤਾ ਲਗਦਾ ਹੈ ਕਿ ਇਸ ਅੱਖਰ ਦੀ ਬਣਤਰ ਅਜੋਕੇ ਰੂਪ ਨਾਲੋਂ ਕਾਫ਼ੀ ਭਿੰਨ ਸੀ। ਸਿੰਧੂ ਘਾਟੀ ਦੀ ਲਿਪੀ ਤੋਂ ਇਸ ਅੱਖਰ ਦੀ ਅਜੋਕੇ ਰੂਪ ਦੇ ਮੁਕਾਬਲੇ ਪਛਾਣ ਵੀ ਔਖੀ ਹੋ ਜਾਂਦੀ ਹੈ। ਬ੍ਰਹਮੀ ਲਿਪੀ ਵਿਚ ਇਸ ਅੱਖਰ ਦੀ ਬਣਤਰ ਤੋਂ ਲੈ ਕੇ ਸੱਤਵੀਂ ਸਦੀ ਤਕ ਰਾਜਾ ਹਰਸ਼ ਦੇ ਦਾਨ ਪੱਤਰਾਂ ਦੀ ਲਿਪੀ ਤਕ ਇਹ ਅੱਖਰ ਵਿਕਾਸ ਕਰਦਾ ਹੋਇਆ ਅਜੋਕੇ ਰੂਪ ਤਕ ਪਹੁੰਚਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-37-19, ਹਵਾਲੇ/ਟਿੱਪਣੀਆਂ: ਹ. ਪੁ. –ਪ੍ਰਾ. ਲਿ. ਮਾ.; ਗੁ. ਲਿ. ਜ. ਵਿ. ਜੀ. ਬੀ. ਸਿੰਘ. ਗੁ. ਲਿ. ਵਿ. ਅ. –ਈਸ਼ਰ ਸਿੰਘ ਤਾਂਘ, ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.