ਪੇਸ਼ਾਵਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਸ਼ਾਵਰ [ਵਿਸ਼ੇ] ਕੋਈ ਹੁਨਰ/ਪੇਸ਼ਾ ਅਪਣਾਉਣ ਵਾਲ਼ਾ, ਵਿਹਾਰਿਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਸ਼ਾਵਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਸ਼ਾਵਰ. ਫ਼ਾ ਸੰਗ੍ਯਾ—ਪੇਸ਼ਾ (ਕਿੱਤਾ) ਕਰਨ ਵਾਲਾ. ਪੇਸ਼ਹਵਰ।

 

     ੨ ਪੱਛਮ ਉੱਤਰੀ ਸਰਹੱਦ ਪੁਰ ਇੱਕ ਪ੍ਰਸਿੱਧ ਨਗਰ ਪੇਸ਼ਾਵਰ, ਜਿਸ ਦਾ ਸੰਸਕ੍ਰਿਤ ਨਾਮ ਪੁਰ੄੣ਪੁਰ ਅਥਵਾ ਪੁਰੁ੃ਵਰ ਹੈ. ਇਹ ਗੰਧਾਰ ਦੇਸ ਦੀ ਰਾਜਧਾਨੀ ਸੀ. ਇੱਥੇ ਸਨ ੧੨੦ ਤੋਂ ੧੬੨ ਤਕ ਕਨਿ੄ੑਕ ਨੇ ਰਾਜ ਕੀਤਾ. ਸਨ ੯੯੧ ਦੇ ਕਰੀਬ ਸੁਬਕਤਗੀਨ ਨੇ ਜੈਪਾਲ ਤੋਂ ਪੇਸ਼ਾਵਰ ਖੋਹ ਕੇ ਆਪਣੇ ਰਾਜ ਨਾਲ ਮਿਲਾਇਆ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੭ (੪ ਮੱਘਰ ਸੰਮਤ ੧੮੭੫) ਵਿੱਚ ਇਸ ਤੇ ਆਪਣਾ ਅਧਿਕਾਰ ਕਾਇਮ ਕੀਤਾ, ਪਰ ੬ ਮਈ ਸਨ ੧੮੩੪ ਨੂੰ ਕੌਰ ਨੌਨਿਹਾਲ ਸਿੰਘ ਨੇ ਪੂਰੀ ਤਰਾਂ ਪੇਸ਼ਾਵਰ ਨੂੰ ਸਿੱਖਰਾਜ ਨਾਲ ਮਿਲਾਇਆ ਅਰ ਬਾਲਾਹਿਸਾਰ ਕਿਲੇ ਤੇ ਖਾਲਸਾ ਸਲਤਨਤ ਦਾ ਨਿਸ਼ਾਨ ਝੁਲਾਕੇ ਨਾਮ ‘ਸੁਮੇਰਗੜ੍ਹ’ ਰੱਖਿਆ.

          ਪੇਸ਼ਾਵਰ ਉੱਤਰ ਪੱਛਮੀ ਹੱਦ ਦੇ ਇਲਾਕੇ ਦੀ ਰਾਜਧਾਨੀ ਹੈ, ਜਿੱਥੇ ਗਵਰਨਰ ਰਹਿਂਦਾ ਹੈ, ਅਰ ਵਡੀ ਛਾਉਣੀ ਹੈ. ਇਸ ਦੀ ਆਬਾਦੀ ੯੩, ੮੮੪ ਹੈ. ਪੇਸ਼ਾਵਰ ਲਹੌਰ ਤੋਂ ੨੮੮ ਅਤੇ ਬੰਬਈ ਤੋਂ ੧੫੯੪ ਮੀਲ ਹੈ.

     ਇਸ ਸ਼ਹਿਰ ਇਹ ਗੁਰੁਦ੍ਵਾਰੇ ਹਨ:—

     (ੳ) ਮਹੱਲਾ ਆਸੀਆਂ ਵਿੱਚ ਭਾਈ ਜੋਗਾ ਸਿੰਘ ਜੀ ਦਾ ਆਲੀਸ਼ਾਨ ਗੁਰੁਦ੍ਵਾਰਾ, ਜਿਸ ਦੀ ਬਹੁਤ ਮਨੋਹਰ ਇਮਾਰਤ ਪ੍ਰੇਮੀ ਸਿੱਖਾਂ ਨੇ ਬਣਾਈ ਹੈ. ਕੀਰਤਨ ਕਥਾ ਅਤੇ ਅਤੁੱਟ ਲੰਗਰ ਇੱਥੇ ਜਾਰੀ ਹੈ. ਇਸ ਦੀ ਡਿਹੁਡੀ ਦੇ ਸਾਮ੍ਹਣੇ ਇੱਕ ਖੂਹ ਹੈ ਜਿਸ ਨੂੰ ਜੋਗਨ ਸ਼ਾਹ ਦਾ ਚਸ਼ਮਾ ਆਮ ਲੋਕ ਆਖਦੇ ਹਨ. ਅਨੇਕ ਹਿੰਦੂ ਮੁਸਲਮਾਨ ਇਸ ਦੇ ਜਲ ਨਾਲ ਰੋਗੀਆਂ ਦਾ ਇਸਨਾਨ ਕਰਵਾਉਂਦੇ ਹਨ. ਦੇਖੋ, ਜੋਗਾ ਸਿੰਘ.

     (ਅ) ਭਾਈ ਬੀਬਾ ਸਿੰਘ ਜੀ ਦਾ ਗੁਰੁਦ੍ਵਾਰਾ ਕਰੀਮ ਪੁਰੇ ਮਹੱਲੇ ਵਿੱਚ ਹੈ. ਪ੍ਰੇਮੀ ਸਿੱਖਾਂ ਨੇ ਨਵੀਂ ਇਮਾਰਤ ਬਹੁਤ ਸੁੰਦਰ ਬਣਵਾਈ ਹੈ. ਕੀਰਤਨ ਕਥਾ ਦਾ ਅਖੰਡ ਪ੍ਰਵਾਹ ਚਲ ਰਿਹਾ ਹੈ. ਭਾਈ ਬੀਬਾ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪ੍ਰਚਾਰ ਲਈ ਪੇਸ਼ਾਵਰ ਭੇਜਿਆ ਸੀ.

     (ੲ) ਗੁਰੁਦ੍ਵਾਰਾ ਸ਼੍ਰੀ ਗੁਰੁ ਨਾਨਕ ਦੇਵ. ਮਹੱਲਾ ਗੰਜ ਵਿੱਚ ਇਹ ਉਹ ਥਾਂ ਹੈ ਜਿੱਥੇ ਜਗਤ ਗੁਰੂ ਲੋਕਾਂ ਦਾ ਨਿਸਤਾਰਾ ਕਰਨ ਆਏ ਵਿਰਾਜੇ ਸਨ.

     (ਸ) ਬਾਬਾ ਸ਼੍ਰੀ ਚੰਦ ਜੀ ਦਾ ਸਥਾਨ. ਇਹ ਭੀ ਮਹੱਲਾ ਗੰਜ ਵਿੱਚ ਹੈ. ਉਦਾਸੀ ਸੰਤਾਂ ਨੇ ਇੱਥੇ ਨਿਵਾਸ ਕਰਕੇ ਪੁਰਾਣੇ ਸਮੇਂ ਸਿੱਖ ਮੱਤ ਦਾ ਪ੍ਰਚਾਰ ਕੀਤਾ ਹੈ. ਇੱਥੇ ਦੋਵੇਂ ਵੇਲੇ ਸਤਸੰਗ ਹੋਂਦਾ ਹੈ. ਪੰਜ ਜੋਤਾਂ (ਦੀਪਕ) ਅਖੰਡ ਜਗਦੀਆਂ ਹਨ.

     (ਹ) ਕਿਲਾ ਬਾਲਾ ਹਸਾਰ ਪਾਸ ਸ਼ਹੀਦ ਬੁੰਗਾ , ਭਾਈ ਸੰਗੋ ਸਿੰਘ ਆਦਿਕ ਸੂਰਬੀਰ ਜੋ ਕ਼ੌਮੀ ਜੰਗ ਵਿਚ ਸ਼ਹੀਦ ਹੋਏ, ਉਨ੍ਹਾਂ ਦੀ ਯਾਦਗਾਰ ਵਿੱਚ ਇਹ ਪਵਿਤ੍ਰ ਸਥਾਨ ਹੈ.

     ਇਨ੍ਹਾਂ ਤੋਂ ਛੁੱਟ ਅਨੇਕਾਂ ਧਰਮ ਸਾਲਾਂ ਪੇਸ਼ਾਵਰ ਵਿੱਚ ਪ੍ਰੇਮੀਆਂ ਨੇ ਬਣਵਾਈਆਂ ਹਨ, ਜਿਨ੍ਹਾਂ ਅੰਦਰ ਭਜਨ ਕੀਰਤਨ ਨਿੱਤ ਹੋਂਦਾ ਹੈ.

     ਪੇਸ਼ਾਵਰ ਵਿੱਚ ਹੇਠ ਲਿਖੇ ਸੱਜਨਾਂ ਦੇ ਘਰ ਗੁਰੁ ਵਸਤਾਂ ਭੀ ਦੱਸੀਆਂ ਜਾਂਦੀਆਂ ਹਨ—ਫ਼ਾਰਸੀ ਅੱਖਰਾਂ ਵਿੱਚ ਲਿਖਿਆ ਗੁਰੁ ਗ੍ਰੰਥ ਸਾਹਿਬ ਜਿਸਤੇ ਦਸਮੇਸ਼ ਦੇ ਦਸ੍ਤਖ਼ਤ ਆਖੇ ਜਾਂਦੇ ਹਨ, ਦਸ ਸਤਿਗੁਰਾਂ ਦੀਆਂ ਤਸਵੀਰਾਂ, ਇੱਕ ਕਟਾਰ, ਇੱਕ ਜੁੱਤੀ (ਜੋੜਾ), ਭਾਈ ਭਾਗ ਮੱਲ ਬਾਲ ਮੁਕੰਦ ਦੇ ਘਰ ਗਲੀ ਪੇਂਜਿਆਂ ਦੀ ਕਰੀਮ ਪੁਰੇ ਹਨ.

     ਭਾਈ ਮਰਦਾਨੇ ਦਾ ਰਬਾਬ ਭਾਈ ਸਾਧੂ ਸਿੰਘ ਸਰਨ ਸਿੰਘ ਜੀ ਹਕੀਮ ਪਾਸ ਹੈ, ਜੋ ਦਬਗਰੀ ਦਰਵਾਜ਼ੇ ਪਾਸ ਰਹਿਂਦੇ ਹਨ.

     ਭਾਈ ਜੋਗਾ ਸਿੰਘ ਜੀ ਦੇ ਗੁਰੁਦ੍ਵਾਰੇ ਸੱਤਵੇਂ ਪਾਤਸ਼ਾਹ ਦਾ ਮੰਜਾ , ਗੁਰੁ ਨਾਨਕ ਦੇਵ ਦਾ ਸਰਬੰਦ, ਅਤੇ ਜਾਮਾ ਹੈ.

     ਗੰਜ ਵਿੱਚ ਮਾਈ ਬੁਤਕੀ ਦੇ ਘਰ ਦਸ਼ਮੇਸ਼ ਦਾ ਜਾਮਾ ਅਤੇ ਚੀਰਾ ਅਰ ਭਾਈ ਸੰਤ ਸਿੰਘ ਦੇ ਸੁਪੁਤ੍ਰ ਬੋਹੜ ਸਿੰਘ ਨੂੰ ਬਖ਼ਸ਼ਿਆ ਹੁਕਮ ਨਾਮਾ ਸੰਮਤ ੧੬੬੧ ਦਾ ਹੈ. ਦੇਖੋ, ਸੰਤ ਸਿੰਘ.        


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.