ਰਾਮ ਨਰਾਇਣ ਸਿੰਘ ਦਰਦੀ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮ ਨਰਾਇਣ ਸਿੰਘ ਦਰਦੀ ਦਾ ਜਨਮ 4 ਦਸੰਬਰ , 1919 ਨੂੰ ਮੋਹਰੀ ਰਾਮ ਦੇ ਘਰ ਚੱਕ 286 , ਲਾਇਲਪੁਰ ਵਿਖੇ ਹੋਇਆ । ਪੰਜਾਬੀ ਅਧਿਆਪਨ ਕੀਤਾ ਅਤੇ ਪ੍ਰਿੰਸੀਪਲ ਵੀ ਰਹੇ । ਵੰਡ ਤੋਂ ਬਾਅਦ ਲੁਧਿਆਣੇ ਰਹਿੰਦੇ ਸਨ । 1994 ਵਿਚ ਮੌਤ ਹੋਈ । ਉਨ੍ਹਾਂ ਦੀਆਂ ਪੁਸਤਕਾਂ ਸ਼ੁੱਧੀ ਦਾ ਰਸਤਾ ( 1943 ) , ਅਨੋਖਾ ਇਸ਼ਕ ( 1945 ) , ਅਣਖੀ ਜਵਾਨੀ ( 1955 ) , ਵਾਰਾਂ ਮੇਜਰ ਭੁਪਿੰਦਰ ਸਿੰਘ ( 1968 ) , ਰਾਵੀ ਦਾ ਦੇਸ਼ ( 1969 ) , ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ ( 1970 ) , ਗੋਆ ਦਾ ਜੇਤੂ ਮੇਜਰ ਸ਼ਿਵਦੇਵ ਸਿੰਘ ( 1972 ) , ਨਾਲ ਪਿਆਰੇ ਨੇਹੁ ( 1972 ) , ਸੀਸ ਦੀਆ ਪਰੁ ਸਿਰਰ ਨ ਦੀਆ ( 1975 ) , ਇਸ਼ਕ ਅਸਾਂ ਕੂ ਲੋਰੀਆਂ ਦਿੱਤੀਆਂ ( 1977 ) ਛਪੀਆਂ ਹਨ । ਉਹ ਬਿਆਨੀਆ ਕਾਵਿ ਦੇ ਮਾਹਰ ਸਨ । ਉਨ੍ਹਾਂ ਮੁੱਖ ਰੂਪ ਵਿਚ ਵਾਰਾਂ ਲਿਖੀਆਂ ਹਨ , ਵਾਰਾਂ ਤੋਂ ਇਲਾਵਾ ਕਵਿਤਾਵਾਂ , ਮਹਾਕਾਵਿ ਅਤੇ ਦੋਹੜੇ ਵੀ ਲਿਖੇ ਹਨ । ਉਨ੍ਹਾਂ ਦੀ ਇਕ ਹੋਰ ਖਾਸੀਅਤ ਲਹਿੰਦੀ ਉਪਭਾਸ਼ਾ ਵਿਚ ਲਿਖਣਾ ਵੀ ਸੀ


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.