ਪਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰੁ. ਪੜ. ਪੈ. “ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ.” (ਸੁਖਮਨੀ) ੨ ਕ੍ਰਿ. ਵਿ—ਅਵਸ਼੍ਯ. ੒ਰੂਰ. “ਜੋ ਪ੍ਰਭੁ ਕਹੈ ਸੋਈ ਪਰੁ ਕੀਜੈ.” (ਸੂਹੀ ਛੰਤ ਮ:੪) ੩ ਬਿਨਾ ਸੰਸ਼ਯ. ਨਿ: ਸੰਦੇਹ. “ਜਾਕਾ ਕਾਰਜ ਸੋਈ ਪਰੁ ਜਾਣੈ.” (ਗਉ ਮ : ੩) ੪ ਦੇਖੋ, ਪਰ. ਪਰੰਤੁ. ਲੇਕਿਨ. “ਪੜਹਿ ਮਨਮੁਖ , ਪਰੁ ਬਿਧਿ ਨਹੀ ਜਾਣੈ.” (ਮਾਰੂ ਸੋਲਹੇ ਮ: ੧) ੫ ਸੰ. ਪਰੁ. ਸੰਗ੍ਯਾ—ਪਰਵਤ. ਪਹਾੜ। ੬ ਸਮੁੰਦਰ। ੭ ਸ੍ਵਰਗ । ੮ ਗ੍ਰੰਥਿ. ਗੱਠ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਰੁ ਪਉ, ਡਿਗ ਪੈ- ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ। ਵੇਖੋ ਪਰਉ ; ਹੀ- ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ; ਪ੍ਰਾਕ੍ਰਿਤ ਪਰੰ। ਪਰੰਤੂ , ਲੇਕਿਨ- ਇਸਨਾਨੁ ਕਰੈ ਪਰੁ ਮੈਲੁ ਨ ਜਾਈ ; ਚੰਗੀ ਤਰ੍ਹਾਂ ਅਵਸ਼ਯ, ਜ਼ਰੂਰ (ਮਹਾਨ ਕੋਸ਼), ਯਥਾ- ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 49035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.