ਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ. ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹੈ।2 ੨ ਕ੍ਰਿ—ਅਤ ਦਾ ਸੰਖੇਪ. ਹੈ. “ਕਿ ਅਗੰਜਸ ਕਿ ਅਭੰਜਸ.” (ਗ੍ਯਾਨ) ੩ ਸੰ. श—ਸ਼. ਸੰਗ੍ਯਾ—ਸ਼ਿਵ. ਮਹਾਦੇਵ। ੪ ਸ਼ਸਤ੍ਰ । ੫ ਮਨ । ੬ ਸੌਣਾ. ਸ਼ਯਨ। ੭ ਮੰਗਲ. ਕਲ੍ਯਾਣ। ੮ ਸੰ. स. ਈਸ਼੍ਵਰ. ਪਰਮਾਤਮਾ । ੯ ਸੱਪ. ਸਰਪ। ੧੦ ਪੰਛੀ। ੧੧ ਪੌਣ. ਹਵਾ । ੧੨ ਚਮਕ. ਪ੍ਰਕਾਸ਼। ੧੩ ਚੰਦ੍ਰਮਾ । ੧੪ ਗ੍ਯਾਨ। ੧੫ ਚਿੰਤਾ । ੧੬ ਸੜਕ। ੧੭ ਛੰਦਸ਼ਾਸਤ੍ਰ ਅਨੁਸਾਰ ਸਗਣ ਦਾ ਸੰਖੇਪ ਨਾਉਂ। ੧੮ ਉਪ—ਸਾਥ. ਨਾਲ. ਸਹਿਤ. ਇਸ ਦੀ ਵਰਤੋਂ ਸ਼ਬਦ ਦੇ ਆਦਿ ਹੁੰਦੀ ਹੈ, ਜੈਸੇ—“ਰੋਗੀ ਬ੍ਰਹਮਾ ਬਿਸਨ ਸਰੁਦ੍ਰਾ.” (ਭੈਰ ਅ: ਮ: ੧) “ਗੁਰਮੁਖਿ ਨਿਬਹੈ ਸਪਰਿਵਾਰਿ.” (ਸਿਧਗੋਸਟਿ) ੧੯ ਸਰਵ—ਉਹ. ਵਹ. “ਸੁਪਚ ਤੁਲਿ ਸ ਮਾਨਿ.” (ਕੇਦਾ ਰਵਿਦਾਸ) ਉਸ ਨੂੰ ਚੰਡਾਲ ਸਮਾਨ ਜਾਣ। ੨੦ ਫ਼ਾ ਉਸ ਦਾ. ਉਸ ਨੂੰ. ਇਸ ਦੀ ਵਰਤੋਂ ਸ਼ਬਦ ਦੇ ਅੰਤ ਹੁੰਦੀ ਹੈ, ਜੈਸੇ—ਕ਼ਲਮਸ਼ (ਉਸ ਦੀ ਕ਼ਲਮ). ਮੂਰਧਨ੍ਯ (ष) ਦੇ ਸ਼ਬਦ ਟ, ਟ ਆਦਿ, ਖੱਖੇ ਵਿੱਚ ਦੇਖੋ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸ ਗੁਰਮੁਖੀ ਪੈਂਤੀ ਯਾ ਵਰਣ ਮਾਲਾ ਦਾ ਚੌਥਾ ਅੱਖਰ ਤੇ ਪਹਿਲਾ ਵ੍ਯੰਜਨ। ਸੰਸਕ੍ਰਿਤ ਦੇ l ਤੇ ਫ਼ਾਰਸੀ ਦੀ ‘ਸੀਨ’ ਦੇ ਤੁੱਲ ਇਸ ਦੀ ਅਵਾਜ਼ ਹੈ। ਸੰਸਕ੍ਰਿਤ ਦਾ 'k ਤੇ ਫ਼ਾਰਸੀ ਦੀ ‘ਸੇ, ਸੁਆਦ, ਸ਼ੀਨ’ ਬੀ ਪੰਜਾਬੀ ਵਿਚ ਇਸੇ ਅੱਖਰ ਨਾਲ ਲਿਖੇ ਜਾਂਦੇ ਹਨ। ਵਿਤ੍ਰੇਕ ਲਈ ਇਸ ਕੋਸ਼ ਦੀ ਵਿਤਪਤੀਆਂ ਵਿਚ ‘ਸ਼ੀਨ’ ਤੇ 'k ਦੀ ਅਵਾਜ਼ ਵੇਲੇ ਇਸਦੇ ਪੈਰ ਬਿੰਦੀ ਲਾ ਦਿਤੀ ਹੈ, ਜੈਸੇ-ਸ਼। ਸੁਆਦ ਦੀ ਅਵਾਜ਼ ਲਈ ਦੋ ਬਿੰਦੀਆਂ ਜੈਸੇ ਸ਼ੁ ਤੇ ‘ਸੇ’ ਦੀ ਅਵਾਜ਼ ਲਈ ਤਿੰਨ ਜੈਸੇ ਸੁ। ਸੰਸਕ੍ਰਿਤ ਦਾ -ਸ਼- ਸਦਾ ਹੀ ਤੇ ਖ਼, ਤੇ ਕਈ ਵੇਰ -ਕਸ਼ੑ- ਪ੍ਰਾਕ੍ਰਿਤ ਵਿਚ -ਸ- ਨਾਲ ਲਿਖੇ ਜਾਂਦੇ ਹਨ। ਇਸੀ ਤਰ੍ਹਾ ਸੰਸਕ੍ਰਿਤ ਦੇ ਐਸੇ ਪਦ ਪੰਜਾਬੀ ਤੇ ਗੁਰਬਾਣੀ ਵਿਚ -ਸ- ਨਾਲ ਅਕਸਰ ਲਿਖੇ ਜਾਂਦੇ ਹਨ। ਜੈਸੇ ਸ਼ਾਸ੍ਤ ਨੂੰ ਸਾਸਤ੍ਰ, ਸ਼ੇਖ ਨੂੰ ਸੇਸ। ਭਾਵੇਂ ਕਈ ਵੇਰ ਖ਼ ਦੇ ਕਸ਼ੑ ਨੂੰ ਛ ਨਾਲ ਬੀ ਲਿਖਦੇ ਹਨ, ਜੈਸੇ ਖ਼ਟ-ਨੂੰ ਛਟ ਤੇ ਕਸ਼ੀਰ ਨੂੰ ਛੀਰ ਯਾ ਖੀਰ। ਗੁਰਬਾਣੀ ਤੇ ਪੰਜਾਬੀ ਵਿਚ ਸ, ਹ ਆਪੋ ਵਿਚ ਕਿਤੇ ਕਿਤੇ ਬਦਲਦੇ ਹਨ, ਜਿਕੂੰ ਪਾਸ, ਪਾਹ। ਪੰਜਾਬੀ ਵਿਚ ਛਛਾ ਬਦਲ ਕੇ ਵੀ ਸਸਾ ਹੋ ਜਾਂਦਾ ਹੈ, ਜੈਸੇ ‘ਬਿਛੁਰਤ’ ਤੋਂ ‘ਬਿਸਰਤ’।
ਦੇਖੋ, ‘ਬਿਸਰਤ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸ (ਸੰਸਕ੍ਰਿਤ) ਅਵ੍ਯ ਹੈ, ਪਦਾਂ ਦੇ ਪਹਿਲੇ ਲਗ ਕੇ ‘ਸਹਤ’ ਦਾ ਅਰਥ ਦੇਂਦਾ ਹੈ ਜੈਸੇ ‘ਸਭਾਗਾ’ ਭਾਗਾਂ ਸਹਿਤ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸ: ਇਹ ਗੁਰਮੁਖੀ ਵਰਣਮਾਲਾ (ਪੈਂਤੀ) ਦਾ ਚੌਥਾ ਅੱਖਰ ਹੈ। ਗੁਰਮੁਖੀ ਵਿਚ ਕੇਵਲ ਇੱਕੋ ‘ਊਸ਼ਮ ਵਰਣ’ ‘ਸ’ ਹੈ। ਗੁਰਮੁਖੀ ਵਰਣਮਾਲਾ ਵਿਚ ਦੇਵਨਾਗਰੀ ਦੇ ‘श' ਤੇ ‘ष’ ਦੇ ਮੁਕਾਬਲੇ ਵਿਚ ਕੋਈ ਅੱਖਰ ਨਹੀਂ। ‘ਸ’ ਦਾ ਰੂਪ ਅੰਤਲੇ ਸਮੇਂ ਦੇ ਸ਼ਾਰਦਾ, ਟਾਕਰੀ ਆਦਿ ਦੇ ‘श’ ਦੇ ਮੁਕਾਬਲੇ ਦੇ ਹਰਫ਼ ਨਾਲ ਟਕਰਾ ਜਾਂਦਾ ਹੈ ਜੋ ‘ਸ’ ਰੂਪ ਵਿਚ ਲਿਖਿਆ ਮਿਲਦਾ ਹੈ ਤੇ ‘ਸ’ ਦੇ ਬ੍ਰਾਹਮੀ, ਕੁਟਿਲ ਤੇ ਸ਼ਾਰਦਾ ਆਦਿ ਲਿਪੀਆਂ ਦੇ ਰੂਪ ਦੇਵਨਾਗਰੀ ‘स’ ਦੇ ਵਧੇਰੇ ਅਨੂਕੂਲ ਹਨ। ਕ੍ਰਮ ਵਿਚ ‘ਸ’ ਨਾਗਰੀ ਵਰਣਮਾਲਾ ਵਾਂਗ ਹੋਰ ਵਿਅੰਜਨਾਂ ਪਿੱਛੋਂ ਅੰਤ ਵਿਚ ਨਹੀਂ ਆਂਉਦਾ ਸਗੋਂ ਇਹ ਅੱਖਰ ਵਿਅੰਜਨਾਂ ਤੋਂ ਪਹਿਲਾਂ ਅਤੇ ਸ੍ਵਰ ਅੱਖਰਾਂ ਤੋਂ ਪਿਛੋਂ ਰੱਖਿਆ ਗਿਆ ਹੈ। ਗਰੀਅਰਸਨ ਦੀ ਕਸ਼ਮੀਰੀ ਡਿਕਸ਼ਨਰੀ ਪੰਨਾ 860 ਜਿਲਦ ਚੌਥੀ ਅਨੁਸਾਰ ਕਸ਼ਮੀਰੀ ‘ਸ’ ਦਾ ਉਚਾਰਣ ਸੱਸੋ ਲਿਖਿਆ ਹੈ ਜੋ ਗੁਰਮੁਖੀ ਸੱਸੇ ਨਾਲ ਮੇਲ ਖਾਂਦਾ ਹੈ। ਇਲਾਹਬਾਦ ਸ਼ਿਲਾ-ਲੇਖ (375ਈ.) ਦਾ ‘ਸ’ ਵੀ ਗੁਰਮੁਖੀ ਤੇ ਨਾਗਰੀ ਦੇ ਨੇੜੇ ਤੇੜੇ ਹੈ ਪਰੰਤੂ ਉਪਰੋਂ ਬੰਦ ਸਿਰ ਵਾਲਾ ‘ਸ’ ਸ਼ਾਰਦਾ ਤੇ ਟਾਕਰੀ ਵਿਚ ਮਿਲਦਾ ਹੈ। ਬਾਵਰ ਦੀ ਤਿਆਰ ਕੀਤੀ ਵਰਣਮਾਲਾ (400-500ਈ.) ਦਾ ‘ਸ’ ਸ਼ਾਰਦਾ ਤੇ ਅਜੋਕੇ ‘ਸ’ ਨਾਲ ਮੇਲ ਖਾਂਦਾ ਹੈ। ਮੰਦਸੋਰ (532 ਈ.) ਤੇ ਹੋਰਬੂਜੀ (500-550 ਈ.) ਦੇ ‘ਸ’ ਦਾ ਸਰੂਪ ਗੁਰਮੁਖੀ ਨਾਲੋਂ ਨਾਗਰੀ ਲਿਪੀ ਦੇ ਵਧੇਰੇ ਅਨੁਕੂਲ ਜਾਪਦਾ ਹੈ। ਨਾਗਰੀ ਤੇ ਗੁਰਮੁਖੀ ਸ ਵਿਚ ਵੀ ਕੋਈ ਜਿਆਦਾ ਭੇਦ ਨਹੀਂ, ਕੇਵਲ ਸ ਦੀ ਖੱਬੀ ਲੱਤ ਵਿਚ ਇਕ ਤਿਰਛੇ ਲੀਕੇ ਟੋਟੇ ਦੀ ਹੀ ਅਵਸ਼ਕਤਾ ਹੈ। ਅੱਜਕੱਲ੍ਹ ਦੀ ਗੁਰਮੁਖੀ ਵਿਚ ਜੇ ਅਤੇ ‘श’ ਅਤੇ ‘ष’ ਦੀ ਆਵਾਜ਼ ਨੂੰ ਪ੍ਰਗਟ ਕਰਨ ਦੀ ਲੋੜ ਪਵੇ ਜਾਂ ਫ਼ਾਰਸੀ ਤੋਂ ਆਏ ਸ਼ਬਦਾਂ ਨੂੰ ਦਰਸਾਉਣਾ ਹੋਵੇ ਤਾਂ ‘ਸ’ ਦੇ ਪੈਰ ਵਿਚ ਨੁਕਤਾ ਪਾ ਕੇ ਲੋੜ ਪੂਰੀ ਕਰ ਲਈ ਜਾਂਦੀ ਹੈ। ‘ਸ’ ਨੂੰ ਅਜੋਕਾ ਰੂਪ ਧਾਰਨ ਕਰਨ ਲਈ ਕਈ ਪੜਾਵਾਂ ਵਿਚੋਂ ਲੰਘਣਾ ਪਿਆ ਹੈ। ਇਲਾਹਬਾਦ ਦੇ 375 ਈ. ਦੇ ਸ਼ਿਲਾ-ਲੇਖ ਵਿਚ ‘ਸ’ ਦਾ ਸਰੂਪ ਵਿਚ ਹੈ। ਬਾਵਰ ਦੀਆਂ ਹੱਥ ਲਿਖਤਾਂ ਤੇ ਸਿੱਕਿਆਂ ਤੋਂ ਤਿਆਰ ਕੀਤੀ ਵਰਣਵਾਲਾ ਅਨੁਸਾਰ ਜੋ 400-500 ਈ. ਵਿਚ ਬਣੀ ਹੈ, ‘ਸ’ ਅਜੋਕੇ ‘ਸ’ ਨਾਲ ਇੰਨ ਬਿੰਨ ਮਿਲਦਾ ਹੈ,
ਕੇਵਲ ਹੇਠ ਘੁੰਡੀ (म) ਦਾ ਹੀ ਅੰਤਰ ਹੈ। ਮੰਦਸੋਰ ਦੇ 532 ਈ. ਦੇ ਲੇਖ ਵਿਚ ‘ਸ’ ਦਾ ਰੂਪ ਹੈ। 500-550 ਈ. ਦੀ ‘ਹੋਰਯੂਜੀ’ ਲਿਖਤ ਵਿਚ ‘ਸ’ ਦਾ ਰੂਪ ਉਘੜਣ ਲਗਦਾ ਹੈ ਅਤੇ ਹਰਸ਼ (606-647 ਈ. ) ਦੇ ਸਮੇਂ ਦੇ ‘ਸ’ ਦਾ ਰੂਪ ਵੀ ਇਸ ਨਾਲ ਮੇਲ ਖਾਂਦਾ ਹੈ। 10ਵੀਂ ਸਦੀ ਵਿਚ ‘ਸਰਾਹਾਂ’ ਵਾਲੇ ‘ਸ’ ਦਾ ਰੂਪ (म) ਪੰਜਾਬੀ ਦੇ ਮੌਜੂਦਾ (ਸ) ਨਾਲ ਮਿਲਦਾ ਹੈ ਤੇ ਮੌਜੂਦਾ ਸ਼ਾਰਦਾ ਦੇ ‘ਸ’ ਦਾ ਰੂਪ ਅਜੋਕੇ ‘ਸ’ ਨਾਲ ਹੂ ਬ ਹੂ ਮਿਲਦਾ ਹੈ। ਇਸ ਤੋਂ ਛੁੱਟ ਡੋਗਰੀ ਦੇ (म) ਦਾ ਤਾਂ ਗੁਰਮੁਖੀ ਨਾਲ ਮੇਲ ਖਾਣਾ ਜਰੂਰੀ ਹੀ ਹੈ। ‘ਬਾਬਾ ਮੋਹਨ ਜੀ’ ਦੀਆਂ ਪੋਥੀਆਂ ਵਾਲੇ ‘ਸ’ ਦਾ ਰੂਪ ‘ਬਾਵਰ’ ਦੇ ‘ਸ’ ਨਾਲ ਮੇਲ ਖਾਂਦਾ ਹੈ , ਕੇਵਲ ਘੜੀਸਵਾਂ ਰੂਪ ਹੋਣ ਕਾਰਨ ਲੱਤ ਨੂੰ ਖੱਬੇ ਵੱਲ ਵਧਾਇਆ ਗਿਆ ਹੈ। ਸੋਲ੍ਹਵੀਂ ਸਦੀ ਦੇ ਹਕੀਮ ਬੂਟਾ ਸਿੰਘ ਦੀ ਬੀੜ ਵਾਲੇ ‘ਸ’ ਦਾ ਰੂਪ ਹੈ ਤੇ ਸਤਾਰਵੀਂ ਸਦੀ ਦੀ ਵਲਾਇਤ ਵਾਲੀ ਸਾਖੀ ਵਿਚ ਇਸ ਤਰ੍ਹਾਂ ਦਾ ‘ਸ’ ਹੈ। ‘ਸ’ ਅਗੇਤਰ ਦੇ ਤੌਰ ਤੇ ਨਾਲ ਜਾਂ ਸਾਥ ਦੇ ਅਰਥ ਦਿੰਦਾ ਹੈ, ਜਿਵੇਂ ਸਚੇਤ, ਸਚਿੱਤਰ, ਸਾਦਰ ਆਦਿ ਵਿਚ । ਇਹ ਸੰਸਕ੍ਰਿਤ ੳਪਸਰਗ (सु) ਦਾ ਸੰਖੇਪ ਰੂਪ ਹੈ ਜਿਵੇ ਸਪੁੱਤ੍ਰ। ਇਹ ਸੰਸਕ੍ਰਿਤ ‘सत’ ਦਾ ਬਦਲਵਾਂ ਰੂਪ ਵੀ ਹੈ ਜਿਵੇਂ ਸੱਜਨ-‘ਸਤਜਨ’। ਟਿੱਪੀ ਵਾਲਾ ‘ਸ’ (1) ਸੰਪੂਰਨਤਾ ਤੇ ਅਧਿਕਤਾ ਦੇ ਅਰਥ ਦਿੰਦਾ ਹੈ, ਜਿਵੇਂ ਸਬੰਧ, ਸੰਜੋਗ, ਸੰਮਾਨ; (2) ਕਦੇ ਇਹ ‘ਟਿਪੀ’ ‘ਨ’ ਵਿਚ ਬਦਲ ਜਾਂਦੀ ਹੈ ਅਤੇ ‘ਸੰ’ ਸਾਹਮਣੇ ਦੇ ਅਰਥ ਦਿੰਦਾ ਹੈ ਜਿਵੇਂ ‘ਸਨਮੁੱਖ’ ; (3) ਕਦੇ ਨਾਲ, ਸਾਥ, ਇਕੱਠੇ ਦੇ ਦੇ ਅਰਥ ਦਿੰਦਾ ਹੈ ਤੇ ਟਿੱਪੀ ‘ਮ’ ਵਿਚ ਬਦਲ ਜਾਂਦੀ ਹੈ ਜਿਵੇਂ ਸਮਾਗਮ, ਸਮਾਜ। ‘ਸ’ ਇਹ ਹੇਠ ਲਿਖੇ ਅਰਥ ਪ੍ਰਗਟਾਉਂਦਾ ਹੈ :- (1) ਚੰਗਿਆਈ, ਭਲਾਈ, ਉੱਤਮਤਾ ਆਦਿ ਜਿਵੇਂ ਸੁਮੱਤ, ਸੁਜਾਨ, ਸੁਗੰਧ ਸੁਪੱਤਰ ਆਦਿ; (2) ਸਹਿਜੇ, ਆਸਾਨੀ ਨਾਲ ਦੇ ਅਰਥਾਂ ਵਿਚ ਜਿਵੇਂ ਸੁਗਮ, ਸੁਲਭ; (3) ਸੰਸਕ੍ਰਿਤ ਦੇ ‘ਸ੍ਵ’ ਸ਼ਬਦ ਦਾ ਸੰਖਿਪਤ ਰੂਪ ਜਿਵੇਂ ਸੁਦੇਸ਼ੀ-ਸ੍ਵਦੇਸ਼ੀ ਸ੍ਵਰਾਜ-ਸੁਰਾਜ। ਪਿਛੇਤਰ ਵਜੋਂ ਵਰਤਿਆ ਗਿਆ ‘ਸ’ ਭਾਵਵਾਚਕ ਸੰਗਿਆ ਬਣਾਉਂਦਾ ਹੈ ਜਿਵੇਂ ਖਟਾਸ, ਮਿਠਾਸ ਆਦਿ। ਪੋਠੋਹਾਰੀ ਉਪ-ਬੋਲੀ ਵਿਚ ‘ਸ’ ਬਤੌਰ ਪਿਛੇਤਰ ਦੇ ‘ਉਸ’ ਸ਼ਬਦ ਦੇ ਅਰਥਾਂ ਵਿਚ ਆਉਂਦਾ ਹੈ, ਜਿਵੇਂ ‘ਕਹਿਊਸ’। ‘ਸ਼’ ਫ਼ਾਰਸੀ ਪਿਛੇਤਰ ਹੈ ਜੋ ਭਾਵਵਾਚਕ ਸੰਗਿਆ ਬਣਾਉਂਦਾ ਹੈ ਜਿਵੇਂ ਕੋਸ਼ਿਸ਼, ਖਾਹਿਸ਼ ਆਦਿ। ‘ਸ’ ਊਸ਼ਮ ਆਵਾਜ਼ ਵਾਲਾ ਅੱਖਰ ਹੈ। ਇਸ ਦੇ ਉਚਾਰਣ ਸਮੇਂ ਸੀਟੀ ਦੀ ਆਵਾਜ਼ ਪੈਦਾ ਹੁੰਦੀ ਹੈ। ਇਸ ਨੂੰ ਦੰਤਵੀ ਅੱਖਰਾਂ ਦੀ ਸ਼੍ਰੇਣੀ ਵਿਚ ਗਿਣਿਆ ਜਾ ਸਕਦਾ ਹੈ।
ਲੇਖਕ : ਜੋਗਿੰਦਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ ਇਹ ਗੁਰਮੁਖੀ ਲਿਪੀ ਦਾ ਚੌਥਾ ਅੱਖਰ ਹੈ। ਗੁਰਮੁਖੀ ਵਿਚ ਕੇਵਲ ਇੱਕੋ ਊਸ਼ਮ ਵਰਣ ‘ਸ’ ਹੈ। ਪੰਜਾਬੀ ਵਰਣਮਾਲਾ ਵਿਚ ਦੇਵਨਾਗਰੀ ਦੇ ‘श’ ਤੇ ‘ष’ ਦੇ ਮੁਕਾਬਲੇ ਵਿਚ ਕੋਈ ਅੱਖਰ ਨਹੀਂ। ‘ਸ’ ਦਾ ਰੂਪ ਅੰਤਲੇ ਸਮੇਂ ਦੇ ਸ਼ਾਰਦਾ, ਟਾਕਰੀ ਆਦਿ ਦੇ ‘श’ ਦੇ ਨਾਲ ਮੇਲ ਖਾਂਦਾ ਹੈ ਜੋ ‘ਸ’ ਰੂਪ ਵਿਚ ਲਿਖਿਆ ਮਿਲਦਾ ਹੈ ਤੇ ‘ਸ’ ਦੇ ਬ੍ਰਹਮੀ, ਕੁਟਿਲ ਤੇ ਸ਼ਾਰਦਾ ਆਦਿ ਲਿਪੀਆਂ ਦੇ ਰੂਪ ਦੇਵ ਨਾਵਰੀ ਦੇ ਵਧੇਰੇ ਅਨੁਕੂਲ ਹਨ।
ਕ੍ਰਮ ਵਿਚ ‘ਸ’ ਨਾਗਰੀ ਵਰਣਮਾਲਾ ਵਾਂਗ ਹੋਰ ਵਿਅੰਜਨਾਂ ਪਿਛੋਂ ਅੰਤ ਵਿਚ ਨਹੀਂ ਆਉਂਦਾ ਸਗੋਂ ਇਹ ਅੱਖਰ ਵਿਅੰਜਨਾਂ ਤੋਂ ਪਹਿਲਾਂ ਅਤੇ ਸ੍ਵਰ ਅੱਖਰਾਂ ਤੋਂ ਪਿਛੇ ਰਖਿਆ ਗਿਆ ਹੈ। ਗਰੀਅਰਸਨ ਦੀ ਕਸ਼ਮੀਰੀ ਡਿਕਸ਼ਨਰੀ, ਪੰਨਾ 860, ਜਿਲਦ ਚੌਥੀ ਅਨੁਸਾਰ ਕਸ਼ਮੀਰੀ ‘ਸ’ ਦਾ ਉਚਾਰਣ ਸੋਸ (Susso) ਲਿਖਿਆ ਹੈ ਜੋ ਗੁਰਮੁਖੀ ਦੇ ਸੱਸੇ ਨਾਲ ਮੇਲ ਖਾਂਦਾ ਹੈ।
ਇਲਾਹਾਬਾਦ ਸ਼ਿਲਾਲੇਖ 375 ਈ. ਦਾ ‘ਸ’ ਵੀ ਗੁਰਮੁਖੀ ਤੇ ਨਾਗਰੀ ਦੇ ਨੇੜੇ ਤੇੜੇ ਹੈ ਪਰੰਤੂ ਉਪਰੋਂ ਬੰਦ ਸਿਰ ਵਾਲਾ ‘ਸ’ ਸ਼ਾਰਦਾ ਤੇ ਟਾਕਰੀ ਵਿਚ ਮਿਲਦਾ ਹੈ। ਬਾਵਰ ਦੀ ਤਿਆਰ ਕੀਤੀ ਵਰਣਮਾਲਾ (400-500 ਈ.) ਦਾ ‘ਸ’ ਸ਼ਾਰਦਾ ਤੇ ਅਜੋਕੇ ‘ਸ’ ਨਾਲ ਮੇਲ ਖਾਂਦਾ ਹੈ।
ਮੰਦਸੋਰ (532 ਈ.) ਤੇ ਹੋਰਯੂਜੀ (500-550 ਈ.) ਦੇ ‘ਸ’ ਦਾ ਸਰੂਪ ਗੁਰਮੁਖੀ ਨਾਲੋਂ ਨਾਗਰੀ ਲਿਪੀ ਦੇ ਵਧੇਰੇ ਨਜ਼ਦੀਕ ਜਾਪਦਾ ਹੈ। ਨਾਗਰੀ ਤੇ ਗੁਰਮੁਖੀ ਵਿਚ ਵੀ ਕੋਈ ਜ਼ਿਆਦਾ ਭੇਦ ਨਹੀਂ, ਕੇਵਲ ‘ਸ’ ਦੀ ਖੱਬੀ ਲੱਤ ਵਿਚ ਇਕ ਤਿਰਛੇ ਲੀਕੇ ਟੋਟੇ ਦੀ ਹੀ ਲੋੜ ਹੈ।
ਅੱਜਕੱਲ੍ਹ ਗੁਰਮੁਖੀ ਵਿਚ ਜੇ ‘श’ ਅਤੇ ‘ष’ ਦੀ ਆਵਾਜ਼ ਨੂੰ ਪ੍ਰਗਟ ਕਰਨ ਦੀ ਲੋੜ ਪਵੇ ਜਾਂ ਅਰਬੀ ਫਾਰਸੀ ਤੋਂ ਆਏ ਸ਼ਬਦਾਂ ਨੂੰ ਦਰਸਾਉਣਾ ਹੋਵੇ ਤਾਂ ‘ਸ’ ਦੇ ਪੈਰ ਵਿਚ ਨੁਕਤਾ ਪਾ ਕੇ ਲੋੜ ਪੂਰੀ ਕਰ ਲਈ ਜਾਂਦੀ ਹੈ।
‘ਸ’ ਨੂੰ ਅਜੋਕਾ ਰੂਪ ਧਾਰਨ ਕਰਨ ਲਈ ਕਈ ਪੜਾਵਾਂ ਵਿਚੋਂ ਲੰਘਣਾ ਪਿਆ ਹੈ। ਇਲਾਹਾਬਾਦ ਦੇ 375 ਈ. ਦੇ ਸ਼ਿਲਾਲੇਖ ਵਿਚ ‘ਸ’ ਦਾ ਸਰੂਪ ਹੈ । ਬਾਵਰ (Bower) ਦੀਆਂ ਹੱਥ ਲਿਖਤਾਂ ਤੇ ਸਿੱਕਿਆਂ ਤੋਂ ਤਿਆਰ ਕੀਤੀ ਵਰਣਮਾਲਾ ਅਨੁਸਾਰ ਜੋ 400-500 ਈ. ਵਿਚ ਬਣੀ ਹੈ ‘ਸ’ ਅਜੋਕੇ ‘ਸ’ ਨਾਲ ਇੰਨ ਬਿੰਨ ਮਿਲਦਾ ਹੈ, ਕੇਵਲ ਹੇਠਲੀ ਘੁੰਡੀ (ਸ) ਦਾ ਹੀ ਅੰਤਰ ਹੈ। ਮੰਦਸੋਰ 532 ਈ. ਦੇ ਲੇਖ ਵਿਚ ‘ਸ’ ਦਾ ਰੂਪ ( ) ਹੈ। 500-550 ਈ. ਵਿਚ ‘ਹੋਰਯੂਜੀ’ ਲਿਖਤ ਵਿਚ ‘ਸ’ ਦਾ ਰੂਪ ( ) ਉਘੜਣ ਲਗਦਾ ਹੈ ਤੇ ਹਰਸ਼ (606-647 ਈ.) ਸਮੇਂ ਦੇ ‘ਸ’ ਦਾ ਰੂਪ ( ) ਵੀ ਇਸ ਨਾਲ ਮੇਲ ਖਾਂਦਾ ਹੈ। 10 ਵੀਂ ਸਦੀ ਵਿਚ ‘ਸਰਾਹਾਂ’ ਵਾਲੇ ‘ਸ’ ਰੂਪ ( ) ਪੰਜਾਬੀ ਦੇ ਮੌਜੂਦਾ ‘ਮ’ ਨਾਲ ਮਿਲਦਾ ਹੈ ਤੇ ਮੌਜੂਦਾ ਸ਼ਾਰਦਾ ਦਾ ‘ਸ’ ਅਜੋਕੇ ‘ਸ’ ਨਾਲ ਹੂਬਹੂ ਮਿਲਦਾ ਹੈ। ਇਸ ਤੋਂ ਛੁਟ ਡੋਗਰੀ ਦੇ (ਸ) ਦਾ ਤਾਂ ਗੁਰਮੁਖੀ ਨਾਲ ਮੇਲ ਖਾਣਾ ਅਵੱਸ਼ ਹੀ ਹੈ।
‘ਬਾਬਾ ਮੋਹਨ ਜੀ’ ਦੀਆਂ ਪੋਥੀਆਂ ਵਾਲੇ ‘ਸ’ ਦਾ ਰੂਪ (ਸ) ‘ਬਾਵਰ’ ਦੇ ‘ਸ’ ਨਾਲ ਮੇਲ ਖਾਂਦਾ ਹੈ। ਕੇਵਲ ਘੜੀਸਵਾਂ ਰੂਪ ਹੋਣ ਕਾਰਨ ਲੱਤ ਨੂੰ ਖੱਬੇ ਵੱਲ ਵਧਾਇਆ ਗਿਆ ਹੈ। ਸੋਲ੍ਹਵੀਂ ਸਦੀ ਦੇ ਹਕੀਮ ਬੂਟਾ ਸਿੰਘ ਦੀ ਬੀੜ ਵਾਲੇ ‘ਸ’ ਦਾ ਰੂਪ ( ) ਹੈ ਤੇ ਸਤਾਰ੍ਹਵੀਂ ਸਦੀ ਦੀ ਵਲਾਇਤ ਵਾਲੀ ਸਾਖੀ ਵਿਚ ਇਸ ਤਰ੍ਹਾਂ ਦਾ ਸ (ਸ) ਹੈ।
‘ਸ’ ਅਗੇਤਰ ਦੇ ਤੌਰ ਤੇ ਨਾਲ ਜਾਂ ਸਾਥ ਦੇ ਅਰਥ ਦਿੰਦਾ ਹੈ ਜਿਵੇਂ ਸਚੇਤ, ਸਚਿੱਤਰ, ਸਾਦਰ, ਆਦਿ ਵਿਚ। ਇਹ ਸੰਸਕ੍ਰਿਤ ਉਪਸਰਗ (सु) ਦਾ ਸੰਖੇਪ ਰੂਪ ਹੈ ਜਿਵੇਂ ਸਪੁਤ। ਇਹ ਸੰਸਕ੍ਰਿਤ ‘संत’ ਦਾ ਬਦਲਵਾਂ ਰੂਪ ਵੀ ਹੈ ਜਿਵੇਂ ਸੱਜਨ=ਸਤਜਨ’। ਟਿੱਪੀ ਵਾਲਾ ‘ਸ’ (1) ਸੰਪੂਰਣਤਾ ਤੇ ਅਧਿਕਤਾ ਦੇ ਅਰਥ ਦਿੰਦਾ ਹੈ, ਜਿਵੇਂ ਸੰਬੰਧ, ਸੰਜੋਗ, ਸੰਮਾਨ।
(2) ਕਦੇ ਇਹ ‘ਟਿੱਪੀ’ ‘ਨ’ ਵਿਚ ਬਦਲ ਜਾਂਦੀ ਹੈ ਅਤੇ ‘ਸੰ’ ਸਾਹਮਣੇ ਦੇ ਅਰਥ ਦਿੰਦਾ ਹੈ ਜਿਵੇਂ ਸਨਮੁੱਖ।
(3) ਕਦੇ ਨਾਲ, ਸਾਥ, ਇਕੱਠੇ ਦੇ ਅਰਥ ਦਿੰਦਾ ਹੈ ਤੇ ਟਿੱਪੀ ‘ਮ’ ਵਿਚ ਬਦਲ ਜਾਂਦੀ ਹੈ ਜਿਵੇਂ ਸਮਾਗਮ, ਸਮਾਜ, ‘ਸ’ ਇਹ ਹੇਠ ਲਿਖੇ ਅਰਥ ਪ੍ਰਗਟਾਉਂਦਾ ਹੈ :-
(ੳ) ਚੰਗਿਆਈ, ਭਲਾਈ, ਉੱਤਮਤਾ ਆਦਿ ਜਿਵੇਂ ਸੁਮੱਤ, ਸੁਜਾਨ, ਸੁਗੰਧ, ਸੁਪੁੱਤਰ ਆਦਿ। (ਅ) ਸਹਿਜੇ ਆਸਾਨੀ ਨਾਲ ਦੇ ਅਰਥਾਂ ਵਿਚ ਜਿਵੇਂ ਸੁਗਮ, ਸੁਲਭ (ੲ) ਸੰਸਕ੍ਰਿਤ ਦੇ ‘ਸ’ ਸ਼ਬਦ ਦਾ ਸੰਖਿਪਤ ਰੂਪ ਜਿਵੇਂ ਸੁਦੇਸ਼ੀ=ਸ੍ਵਦੇਸ਼ੀ, ਸੂਰਾਜ=ਸ੍ਵਰਾਜ।
ਪਿਛੇਤਰ ਵੱਜੋਂ ਵਰਤਿਆ ਗਿਆ ‘ਸ’ ਭਾਵਵਾਚਕ ਸੰਗਿਆ ਬਣਾਉਂਦਾ ਹੈ ਜਿਵੇਂ ਖਟਾਸ, ਮਿਠਾਸ ਆਦਿ। ਪੋਠੋਹਾਰੀ ਉਪਬੋਲੀ ਵਿਚ ‘ਸ’ ਬਤੌਰ ਪਿਛੇਤਰ ਦੇ ‘ਉਸ’ ਸ਼ਬਦ ਦੇ ਅਰਥਾਂ ਵਿਚ ਆਉਂਦਾ ਹੈ ਜਿਵੇਂ ‘ਕਹਿਉਸ’।
‘ਸ਼’ ਫਾਰਸੀ ਪਿਛੇਤਰ ਹੈ ਜੋ ਭਾਵਵਾਚਕ ਸੰਗਿਆ ਬਣਾਉਂਦਾ ਹੈ ਜਿਵੇਂ ਕੋਸ਼ਿਸ਼, ਖਾਹਿਸ਼ ਆਦਿ।
‘ਸ’ ਉਸ਼ਮ ਆਵਾਜ਼ ਵਾਲਾ ਅੱਖਰ ਹੈ। ਇਸ ਦੇ ਉਚਾਰਣ ਸਮੇਂ ਸੀਟੀ ਦੀ ਆਵਾਜ਼ ਪੈਦਾ ਹੁੰਦੀ ਹੈ। ਇਸ ਨੂੰ ਦੰਤਵੀ ਅੱਖਰਾਂ ਦੀ ਸ਼੍ਰੇਣੀ ਵਿਚ ਗਿਣਿਆ ਜਾ ਸਕਦਾ ਹੈ।
ਲੇਖਕ : ਜੋਗਿੰਦਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-15-11, ਹਵਾਲੇ/ਟਿੱਪਣੀਆਂ:
ਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ, ੧. ਗੁਰਮੁਖੀ ਪੈਂਤੀ ਦਾ ਚੋਥਾ ਅਖਰ, ਸੱਸਾ; ੨. ਇਕ ਅਗੇਤਰ ਜਿਸ ਦੀ ਵਰਤੋਂ ਸ਼ਬਦਾਂ ਦੇ ਸ਼ੁਰੂ ਵਿਚ ਅਰਥ ਵਿਸ਼ੇਸ਼ਤਾ ਲਈ ਕਰਦੇ ਹਨ (ੳ) ਸਮਾਸ ਵਿਚ ਨਾਲ ਸਹਿਤ ਸਮੇਤ ਦੇ ਅਰਥਾਂ ਵਿਚ ਜਿਵੇਂ-ਸਜੀਵ ਸਗੁਣ ਸਫ਼ਲਾ (ਅ) ਸਮਾਨਵਾਚੀ 'ਆਪਣੇ' ਜਾਂ ਇਕੋ ਹੀ ਦੇ ਅਰਥਾਂ ਵਿਚ ਜਿਵੇਂ-ਸਗੋਤੀ ਸਜਾਤੀ (ੲ) ਚੰਗਾ ਬਿਹਤਰ ਆਦਿ ਦੇ ਅਰਥਾਂ ਵਿਚ ਜਿਵੇਂ-ਸਪੁੱਤਰ ਸੱਜਣ ਆਦਿ (ਸ) 'ਅਧਿਕਤਾ' ਪਰਗਟ ਕਰਨ ਲਈ ਦੋ ਸ਼ਬਦਾਂ ਦੇ ਵਿਚਕਾਰ ਵੀ ਆ ਜਾਂਦਾ ਹੈ ਜਿਵੇਂ-ਲੰਮ ਸਲੰਮਾ; ੩. 'ਸਰਦਾਰ' ਸ਼ਬਦ ਦਾ ਸੰਖੇਪ ਰੂਪ 'ਸ'
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-02-25-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First