ਸਰਗੁਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਗੁਣ [ਵਿਸ਼ੇ] ਸਾਕਾਰ, ਆਕਾਰ ਵਾਲ਼ਾ; ਪਰਮਾਤਮਾ ਦਾ ਉਹ ਰੂਪ ਜੋ ਮਾਇਆ ਦੇ ਸਤੋ ਰਜੋ ਤੇ ਤਮੋ ਤਿੰਨ ਗੁਣਾਂ ਸਹਿਤ ਹੈ, ਸਾਕਾਰ ਬ੍ਰਹਮ; ਭਗਵਾਨ ਦੀ ਮੂਰਤੀ ਨੂੰ ਪੂਜਣ ਵਾਲ਼ੀ ਸੰਪਰਦਾਇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰਗੁਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸਰਗੁਣ      ਸੰ. ਸਗੁਣ. ਵਿ—ਗੁਣ ਸਹਿਤ. ਮਾਇਆ ਦੇ ਤਿੰਨ ਗੁਣ ਸਤ ਰਜ ਤਮ ਸਹਿਤ. “ਸਰਗੁਣ ਨਿਰਗੁਣ ਥਾਪੈ ਨਾਉਂ.” (ਆਸਾ ਮ: ੫) “ਸਰਗੁਨ ਨਿਰਗੁਨ ਨਿਰੰਕਾਰ.” (ਸੁਖਮਨੀ) “ਤੂੰ ਨਿਰਗੁਨ ਤੂੰ ਸਰਗੁਨੀ.” (ਗਉ ਮ: ੫) ੨ ਵਿਦ੍ਯਾ ਹੁਨਰ ਸਹਿਤ। ੩ ਗੁਣ (ਰੱਸੀ) ਸਹਿਤ. ਚਿੱਲੇ ਸੰਜੁਗਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਰਗੁਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਰਗੁਣ (ਗੁ.। ਸੰਸਕ੍ਰਿਤ ਸਗੁਣ) ੧. ਗੁਣਾਂ ਸਹਤ, ਤ੍ਰੈ ਗੁਣਾਂ ਵਾਲਾ।

੨. ਉਹ ਸਰੂਪ ਜੋ ਵਜੂਦ ਵਾਲਾ ਹੈ, ਚਾਹੇ ਪੰਚ ਭੌਤਕ ਪ੍ਰਤੱਖ ਹੈ ਚਾਹੇ ਸੂਖਮ ਹੈ। ਯਥਾ-‘ਨਿਰਗੁਨੁ ਆਪਿ ਸਰਗੁਨੁ ਭੀ ਓਹੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਰਗੁਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰਗੁਣ, ਸੰਸਕ੍ਰਿਤ (ਸਗੁਣ) / ਵਿਸ਼ੇਸ਼ਣ : ਪਰਮਾਤਮਾ ਦਾ ਉਹ ਰੂਪ ਜੋ ਮਾਇਆ ਦੇ ਸਤ ਰਜ ਅਤੇ ਤਮ ਤਿੰਨ ਗੁਣਾਂ ਸਹਿਤ ਹੈ, ਸਾਕਾਰ ਬ੍ਰਹਮ, ਇੱਕ ਸੰਪ੍ਰਦਾਇ ਜਿਸ ਵਿੱਚ ਪਰਮਾਤਮਾ ਦੀ ਮੂਰਤੀ ਪੂਜਾ ਹੁੰਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-52-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.