ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਪੰਜਵਾਂ ਅੱਖਰ , ਹਾਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਪੰਜਵਾਂ ਅੱਖਰ , ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨ ਪੰਜਾਬੀ ਵਿੱਚ ਹਾਹਾ ਵਿਸਰਗਾਂ ਦੇ ਥਾਂ ਵਰਤਿਆ ਜਾਂਦਾ ਹੈ, ਜੈਸੇ—ਨਮ: ਦੀ ਥਾਂ ਨਮਹ. ਕਦੇ ਕਦੇ ‘ਧ’ ਦੀ ਥਾਂ ‘ਹ’ ਬਦਲ ਜਾਂਦਾ ਹੈ. ਜਿਵੇਂ—ਪਨੱਧੀ ਦੀ ਥਾਂ ਪਨਹੀ, ਸੰਧਿ—ਸੰਨ੍ਹਿ. ਰੰਧਨ—ਰਿਨ੍ਹਣਾ, ਸੰਧਾਨ—ਸਿਨ੍ਹਣਾ ਆਦਿ। ੩ ਫ਼ਾਰਸੀ ਦੀ ਹੇ ਪੰਜਾਬੀ ਵਿੱਚ ਕੰਨਾ, ਸਿੰਧੀ ਅਤੇ ਡਿੰਗਲ ਬੋਲੀ ਵਿੱਚ ਓ ਹੋ ਜਾਂਦੀ ਹੈ, ਜਿਵੇਂ—ਦਰਮਾਂਦਹ ਦੀ ਥਾਂ ਦਰਮਾਂਦਾ ਅਤੇ ਦਰਮਾਂਦੋ, ਦਰੀਚਹ ਦੀ ਥਾਂ ਦਰੀਚਾ ਅਤੇ ਦਰੀਚੋ, ਦਰਹ ਦੀ ਥਾਂ ਦਰਾ ਅਤੇ ਦਰੋ, ਦਸ੍ਤਹ ਦੀ ਥਾਂ ਦਸ੍ਤਾ ਅਤੇ ਦਸ੍ਤੋ, ਦਮਦਮਹ ਦੀ ਥਾਂ ਦਮਦਮਾ ਅਤੇ ਦਮਦਮੋ। ੪ ਸੰ. ਵ੍ਯ—ਸੰਬੋਧਨ। ੫ ਗਿਲਾਨੀ। ੬ ਨਿਰਾਦਰ। ੭ ਸੰਗ੍ਯਾ—ਜਲ। ੮ ਸ਼ਿਵ। ੯ ਆਕਾਸ਼। ੧੦ ਸੁਰਗ । ੧੧ ਲੋਹੂ. ਖੂਨ। ੧੨ ਬਿੰਦੀ. ਸਿਫ਼ਰ। ੧੩ ਧ੍ਯਾਨ। ੧੪ ਮੰਗਲ. ਸ਼ੁਭ। ੧੫ ਗ੍ਯਾਨ। ੧੬ ਚੰਦ੍ਰਮਾ । ੧੭ ਜੰਗ। ੧੮ ਕਾਰਣ. ਹੇਤੁ. ਸਬੱਬ । ੧੯ ਘੋੜਾ । ੨੦ ਹੰਕਾਰ. ਗਰਵ। ੨੧ ਵੈਦ੍ਯ. ਹਕੀਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ (ਪੈਂਤੀ ਦਾ) ਪੰਜਵਾਂ ਅੱਖਰ ਤੇ ਦੂਸਰਾ ਵ੍ਯੰਜਨ। ਸੰਸਕ੍ਰਿਤ ਵਿਚ g ਤੇ ਫ਼ਾਰਸੀ ਵਿਚ ‘ਹੇ’ (ਹੱਵਜ਼) ਤੇ ‘ਹੇ’ (ਹੁੱਤੀ) ਦੋ ਅੱਖਰ ਇਸ ਦੀ ਅਵਾਜ਼ ਦੇ ਹਨ। ਇਸ ਦੋਸ਼ ਦੀਆਂ ਵਿਤਪਤੀਆਂ ਵਿਚ ਫ਼ਾਰਸੀ ‘ਹੇ’ (ਹੁੱਤੀ) ਲਈ ਅਸਾਂ -ਹ- ਦੇ ਪੈਰ ਬਿੰਦੀ ਲਾਈ ਹੈ ਜਿਵੇਂ-ਹ਼।

          ਸੰਸਕ੍ਰਿਤ ਪਦਾਂ ਦੇ ਵਿਚ ਯਾ ਅੰਤ ਕਈ ਜਗਾ ‘ਹ’ ਆਉਂਦਾ ਹੈ, ਇਸ ਦੇ ਪਹਿਲੇ ਅਕਸਰ ਅਨੁਸ੍ਵਾਰ ( ੰ) ਹੁੰਦੀ ਹੈ, ਇਸ ਦਾ ਉਚਾਰਨ ਘਘੇ ਦੇ ਕ੍ਰੀਬ ਹੋ ਜਾਂਦਾ ਹੈ, ਪੰਜਾਬੀ ਇਸ ਨੂੰ ‘ਘਘਾ’ ਹੀ ਉਚਾਰਦੇ ਹਨ। ਐਸੇ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਘ’ ਨਾਲ ਲਿਖੇ ਗਏ ਹਨ, ਜੈਸੇ ‘ਸੰਹਾ’=‘ਸੰਘਾਰ’। ‘ਸਿੰਹ’=‘ਸਿੰਘ ’।

          ਕਈ ਵੇਰ ਲਹਿੰਦੇ ਦੀ ਬੋਲੀ ਦੇ ਪਦਾਂ ਵਿਚ -ਹ- ਸਸੇ ਦੀ ਥਾਂ ਲੈ ਲੈਂਦਾ ਹੈ, ਜੈਸੇ ‘ਸਭ ’ ਦੀ ਥਾਂ ‘ਹਭ’, ‘ਸੰਦਾ ’ ਦੀ ਥਾਂ ‘ਹੰਦਾ ’। ਇਹ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਆਏ ਹਨ।

     ਸੰਸਕ੍ਰਿਤ ਵਿਸਰਗਾਂ (:) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਕਸਰ -ਹ- ਅੱਖਰ ਨਾਲ ਲਿਖੀਆਂ ਹਨ ਯਥਾ-‘ਜੇਣ ਮਨ ਹਰਿ ਕੀਰਤਨਹ’। ਕਿਤੇ ਵਿਸਰਗਾਂ ਅਪਣੇ ਰੂਪ ਵਿਚ ਬੀ ਹਨ ਯਥਾ-‘ਸਰਬ ਧਰਮ ਦ੍ਰਿੜੰਤਣਃ’।

     ਲਹਿੰਦੇ ਵਿਚ ਈੜੀ ਦੀ ਥਾਂ ਕਈ ਵੇਰ ਹਾਹਾ ਬੋਲਦੇ ਹਨ, ਜਿਹਾ ਕਿ -ਇਕ- ਹਿਕ ਯਥਾ-‘ਹਿਕੁ ਸੇਵੀ ਹਿਕੁ ਸੰਮਲਾ’।

          -ਹ- ਤੇ -ਯ- ਮਿਲਕੇ ਪੰਜਾਬੀ ਵਿਚ ਝੱਝਾ ਬੋਲੇ ਜਾਂਦੇ ਹਨ, ਜੈਸੇ ‘ਗੁਹ੍ਯ’ ਨੂੰ ‘ਗੁੱਝ ’। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁੱਝਾ ਪਦ -ਝ- ਨਾਲ ਹੀ ਲਿਖਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਇਹ ਗੁਰਮੁਖੀ ਲਿੱਪੀ ਦਾ ਪੰਜਵਾਂ ਅੱਖਰ ਅਤੇ ਦੂਜਾ ਵਿਅੰਜਨ ਹੈ। ਗੁਰੂ ਨਾਨਕ ਦੇਵ ਜੀ ਦੀ ʻਪੱਟੀʼ ਵਿਚ ਇਸ ਦਾ ਨੰਬਰ ਪੈਂਤੀਆਂ ਅੱਖਰਾਂ ਵਿਚ ਚੌਤੀਵਾਂ ਹੈ। ʻਹਾ ਹੈ/ਹੋਰ ਨਾ ਕੋਈ ਦਾਤਾʼ । ਗੁਰਮੁਖੀ ਲਿੱਪੀ ਦੇ ਹੋਰ ਅੱਖਰਾਂ ਦੀ ਤਰ੍ਹਾਂ ʻਹʼ ਵੀ ਆਪਣੇ ਪਿੱਛੇ ਇਕ ਲੰਮੀ ਪਰੰਪਰਾ ਸਾਂਭੀ ਬੈਠਾ ਹੈ। ਭਾਰਤੀ ਲਿੱਪੀਆਂ ਦੀ ਆਧਾਰ ਲਿੱਪੀ ʻਬ੍ਰਹਮੀʼ ਤੋਂ ਲੈ ਕੇ ਗੁਰਮੁਖੀ ਦੀ ਅਜੋਕੀ ਅਵਸਥਾ ਤਕ ਪੁੱਜਣ ਤੱਕ ʻਹʼ ਜਿਨ੍ਹਾਂ ਭਿੰਨ–ਭਿੰਨ ਰੂਪਾਂ ਵਿਚ ਵਰਤਿਆ ਜਾਂਦਾ ਰਿਹਾ ਹੈ ਹੇਠਾਂ ਉਸ ਦਾ ਵਿਕਾਸਾਤਮਕ ਤੇ ਤੁਲਨਾਤਮਕ ਵੇਰਵਾ ਦਿੱਤਾ ਜਾਂਦਾ ਹੈ। ਗੁਰਮੁਖੀ ਦੇ ʻਹʼ ਅੱਖਰ ਦੇ ਵਰਤਮਾਨ ਸਰੂਪ ਦਾ ਆਧਾਰ ਬ੍ਰਹਮੀ ਲਿੱਪੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸਦਾ ਰੂਪ ਲਗਭਗ 2000 ਸਾਲ ਪੁਰਾਣਾ ਹੈ। ਬ੍ਰਹਮੀ ਵਿਚ ਇਸਦਾ ਪੁਰਾਣਾ ਰੂਪ ਨਿਮਨ ਅਨੁਸਾਰ ਮਿਲਦਾ ਹੈ :-               

          ਡੇਢ ਹਜ਼ਾਰ ਵਰ੍ਹਾ ਪੁਰਾਣੀ ਸਿੰਧ ਲਿੱਪੀ ਦੀ ਵਰਣਮਾਲਾ ਵਿਚ ਗੁਰਮੁਖੀ ਦੇ ʻਹʼ ਦਾ ਰੂਪ ʻ ʼ ਹੈ। ਭਾਰਤ ਤੇ ਪੰਜਾਬ ਦੀਆਂ ਹੋਰਨਾਂ ਲਿੱਪੀਆਂ ਨਾਲ ਗੁਰਮੁਖੀ ਦਾ ਤੁਲਨਾਤਮਕ ਅਧਿਐਨ ਹੇਠ ਕੀਤਾ ਜਾਂਦਾ ਹੈ : ––

ʻਹʼ ਪੰਜਾਬੀ ਦੇ ਉਨ੍ਹਾਂ ਅੱਖਰਾਂ ਵਿਚ ਇਕ ਹੈ ਜੋ ਗੁਰਮੁਖੀ ਤੇ ਟਾਕਰੀ ਲਿੱਪੀ ਦੇ ਸਾਂਝੇ ਅੱਖਰ ਹਨ।

          ʻਹʼ ਦੇ ਸਰੂਪ ਸਬੰਧੀ ਇਕ ਹੋਰ ਤੁਲਨਾ ਵੇਖਣ ਯੋਗ ਹੈ। ਹੇਠਾਂ ਗੁਰਮੁਖੀ ਭਟੱਛਰੀ ਉੱਚੀ–ਸਰਾਫ਼ੀ ਤੇ ਜ਼ਿਲ੍ਹਾ ਗੁਜਰਾਂਵਾਲੇ ਦੇ ਹੁਕਮ–ਨਾਮੇ ਦੇ ਆਧਾਰ ਤੇ ʻਹʼ ਦਾ ਸਰੂਪ ਤੁਲਨਾ ਹਿਤ ਦਿੱਤਾ ਜਾਂਦਾ ਹੈ।

ʻਹʼ ਇਕ ਸਘੋਸ਼ ਵਰਣ ਹੈ। ਉਚਾਰਣ ਦੇ ਦ੍ਰਿਸ਼ਟੀਕੋਣ ਤੋਂ ʻਹʼ ਊਸ਼ਮ ਵਿਅੰਜਨ ਹੈ। ਇਸਦਾ ਉਚਾਰਣ–ਸਥਾਨ ਕੰਠ ਹੈ। ਪੰਜਾਬੀ ਵਿੱਚ ʻਹʼ ਵਿਸਰਗਾਂ ਦੀ ਥਾਂ ਵਰਤਿਆ ਜਾਂਦਾ ਹੈ ਜਿਵੇਂ ʻਨਮ:ʼ ਦੀ ਥਾਂ ʻਨਮਹʼ । ਪੰਜਾਬੀ ਬੋਲੀ ਵਿਚ ਵਰਗ ਦਾ ਪਹਿਲਾ, ਤੀਜਾ, ਪੰਜਵਾਂ ਅੱਖਰ ਅਲ ਪ੍ਰਾਣ ਹੈ ਪਰ ʻਹʼ ਦੀ ਧੁਨੀ ਮਿਲੀ ਹੋਈ ਹੋਣ ਕਾਰਨ ਹਰ ਵਰਗ ਦਾ ਦੂਜਾ ਤੇ ਚੌਥਾ ਅੱਖਰ ਮਹਾਂ ਪ੍ਰਾਣ ਹੈ। ਇਸ ਗੱਲ ਨੂੰ ਅਸੀਂ ਵਧੇਰੇ ਸਪੱਸ਼ਟ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਅਲਪ ਪ੍ਰਾਣ ਤੇ ਮਹਾਂ ਪ੍ਰਾਣ ਧੁਨੀਆਂ ਦਾ ਮੁੱਖ–ਅੰਤਰ ʻਹʼ ਦੇ ਨਾਲ ਮਿਲਣ ਅਤੇ ਨਾ ਮਿਲਣ ਅਨੁਸਾਰ ਹੈ। ਜਿਨ੍ਹਾਂ ਅਖਰਾਂ ਵਿਚ ʻਹʼ ਮਿਲਿਆ ਹੋਇਆ ਹੈ ਉਨ੍ਹਾਂ ਦਾ ਵਿਸ਼ਲੇਸ਼ਣ ਇਸ ਤਰ੍ਹਾਂ ਹੈ :––

          ਖ=ਕ+ਹ; ਘ=ਗ+ਹ; ਛ=ਚ+ਹ; ਝ=ਜ+ਹ;

          ਠ=ਟ+ਹ; ਢ=ਡ+ਹ; ਥ=ਤ+ਹ, ਧ=ਦ+ਹ

          ਫ=ਪ+ਹ; ਭ=ਬ+ਹ।    

                   ਗੁਰਮੁਖੀ ਲਿੱਪੀ ਵਿਚ ਸ਼ਬਦ ਜੋੜਾਂ ਦੇ ਦ੍ਰਿਸ਼ਟੀਕੋਣ ਤੋਂ ʻਹʼ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਬੰਧੀ ਮੁਖ ਨਿਯਮ ਨਿਮਨ ਅਨੁਸਾਰ ਹਨ।   

       ਜਿਨ੍ਹਾਂ ਸ਼ਬਦਾਂ ਵਿਚ ʻਹʼ ਦੂਜਾ ਵਰਣ ਹੋਵੇ ਤੇ ਉਸ ਤੋਂ ਪਹਿਲੇ ਵਰਣ ਦੀ ਆਵਾਜ਼ ਦੁਲਾਈਆਂ ਵਾਲੀ ਹੋਵੇ ਤਾਂ ਉਹ ਲਿਖਣ ਵਿਚ ʻਹʼ ਨਾਲ ਸਿਹਾਰੀ ਵਿਚ ਬਦਲ ਜਾਂਦੀ ਹੈ ਜਿਵੇਂ : –ਕੈਹਣਾ = ਕਹਿਣਾ ; ਰੈਹਣਾ=ਰਹਿਣਾ।

          ਜਦ ਸ਼ਬਦਾਂ ਦਾ ਦੂਜਾ ਵਰਣ 'ਹ' ਹੋਵੇ ਤਾਂ ਪਹਿਲੇ ਵਰਣ ਨਾਲ ਲਾਂ () ਦੀ ਥਾਂ ਮਿਹਾਰੀ ਦੀ ਵਰਤੋਂ ਯੋਗ ਹੈ ਜਿਵੇਂ :– ਸੇਹਤ=ਸਿਹਤ, ਮੇਹਨਤ=ਮਿਹਨਤ।

          ਜਿਨ੍ਹਾਂ ਸ਼ਬਦਾਂ ਵਿਚ ʻਹʼ ਦੂਜਾ ਵਰਣ ਹੋਵੇ ਤੇ ਉਸ ਤੋਂ ਪਹਿਲੇ ਕਨੌੜੇ ਦੇ ਉਚਾਰਣ ਵਾਲਾ ਅੱਖਰ ਹੋਵੇ ਤਾਂ ਕਨੌੜੇ ਦੀ ਥਾਂ ʻਹʼ ਹੇਠ ਔਂਕੜ (_) ਲੱਗ ਜਾਂਦਾ ਹੈ ਜਿਵੇਂ ਬੌਹਤ–ਬਹੁਤ, ਬੌਹਵਚਨ–ਬਹੁਵਚਨ।

          ਪੜਨਾਵਾਂ ਵਿਚ ʻਹʼ ਦੂਜਾ ਵਰਣ ਪੂਰਾ ਨਹੀਂ ਆਉਂਦਾ ਹੈ ਤੇ ਤੀਜੇ ਵਰਣ ਦੇ ਪੈਰ ਵਿਚ ਲੱਗ ਕੇ ਅੱਧੇ ਰੂਪ ਵਿਚ ਲਿਖਿਆ ਜਾਂਦਾ ਹੈ ਜਿਵੇਂ :–ਇਹਨਾਂ–ਇਨ੍ਹਾਂ ; ਉਹਨਾਂ–ਉਨ੍ਹਾਂ।

          ਜਿਨ੍ਹਾਂ ਸ਼ਬਦਾਂ ਦੇ ਦੂਜੇ ਵਰਣ ਵਿਚ ʻਹʼ ਦੀ ਆਵਾਜ਼ ਉਸ ਵਰਣ ਨਾਲ ਮਿਲਵੀਂ ਹੋਵੇ ਉਥੇ ʻਹʼ ਉਸ ਦੂਜੇ ਵਰਣ ਦੇ ਪੈਰ ਵਿਚ ਅੱਧੇ ਰੂਪ ਵਿਚ ਆਉਂਦਾ ਹੈ ਜਿਵੇਂ :–ਬੰਨ੍ਹ, ਸੰਨ੍ਹ ਆਦਿ।

          ਜਿਨ੍ਹਾਂ ਸ਼ਬਦਾਂ ਵਿਚ ʻਹʼ ਅੰਤਲਾ ਵਰਣ ਹੋਵੇ ਤਾਂ ਉਹ ਲਿਖਣ ਵਿਚ ਆਮ ਤੌਰ ਤੇ ਆਪਣੇ ਤੋਂ ਪਹਿਲੇ ਵਰਣ ਹੇਠ ਅੱਧੇ ਰੂਪ ਵਿਚ ਆਉਂਦਾ ਹੈ ਅਤੇ ਉਸ ਵਰਣ ਨਾਲ ਕੰਨਾ (ਾ) ਲੱਗਾ ਜਾਂਦਾ ਹੈ ਜਿਵੇਂ :– ਜਗਾਹ-ਜਗ੍ਹਾ ।

          'ਹ' ਅੰਤ ਵਾਲੇ ਸ਼ਬਦਾਂ ਵਿਚ 'ਹ' ਤੋਂ ਪਹਿਲੇ ਵਰਣ ਨਾਲ ਜੇ ਕੰਨਾ ਹੋਵੇ ਤਾਂ 'ਹ' ਉਸ ਪਹਿਲੇ ਵਰਣ ਦੇ ਹੇਠ ਅੱਧੇ ਰੂਪ ਵਿਚ ਆਉਂਦਾ ਹੈ ਜਿਵੇਂ :––ਨਿਗਾਹ=ਨਿਗ੍ਹਾ ।

          ਪਰਿਵਤਰਨ ʻਹʼ ਦੀ ਸਯੁੰਕਤ ਰੂਪ ਵਿਚ ਵਰਤੋਂ ਖ਼ਾਸ ਕਰਕੇ ʻਨʼ ,ʻਰʼ, ʻਵʼ ,ʻੜʼ, ʻਲʼ ਤੇ ʻਮʼ ਨਾਲ ਕੀਤੀ ਜਾਂਦੀ ਹੈ ਜਿਵੇਂ :– ਵਿੰਨ੍ਹ, ਵਰ੍ਹਾ, ਬਵ੍ਹਾਂ, ਗੱਲ੍ਹ, ਗੜ੍ਹ, ਨਿੰਮ੍ਹਾ।

          ਅਰਬੀ ʻਐਨʼ ਨੂੰ ਜੋ ਸ਼ਬਦ ਦੇ ਅੰਤ ਵਿਚ ਹੋਵੇ ਪੈਰੀਂ ʻਹʼ ਨਾਲ ਲਿਖਣਾ ਉੱਚਿਤ ਹੈ ਜਿਵੇਂ : ਮਨ੍ਹਾਂ ਕਿਲ੍ਹਾ ਆਦਿ। ਪਰ ਜੇ ʻਐਨʼ ਸ਼ਬਦ ਦੇ ਵਿਚਕਾਰ ਹੋਵੇ ਤਾਂ ਉਸ ਨੂੰ ʻਅʼ ਨਾਲ ਬਦਲਾ ਕੇ ਲਿਖਣਾ ਵਧੇਰੇ ਠੀਕ ਹੈ ਭਾਵੇਂ ਕਿਤੇ ਕਿਤੇ ਪੰਜਾਬੀ ਪਰੰਪਰਾ ਅਨੁਸਾਰ ʻਐਨʼ ਨੂੰ ʻਹʼ ਨਾਲ ਬਦਲ ਕੇ ਲਿਖਣ ਦਾ ਰਿਵਾਜ ਵੀ ਹੈ ਜਿਵੇਂ ʻਰੋਅਬʼ =ʻਰੋਹਬʼ ਆਦਿ।

          ਪੰਜਾਬੀ ਵਿਚ ਅੱਜਕਲ੍ਹ ʻਰʼ ਤੇ ʻਹʼ ਅੱਖਰਾਂ ਦੇ ਪੈਰਾਂ ਵਿਚ ਵਰਤੇ ਜਾਂਦੇ ਹਨ। ʻਹʼ ਦੇ ਪੈਰੀਂ ਲੱਗਣ ਦੇ ਸਬੰਧ ਵਿਚ ਵਿਦਵਾਨਾਂ ਵਿਚ ਮਤਭੇਦ ਹੈ ਤੇ ਸਾਨੂੰ ਇਸਦੀ ਵਰਤੋਂ ਸਬੰਧੀ ਕੁਝ ਬੇਨੇਮੀਆਂ ਵੀ ਨਜ਼ਰ ਆਉਂਦੀਆਂ ਹਨ ਜਿਵੇਂ ʻਨʼ ਦੇ ਪੈਰ ਵਿਚ ʻਹʼ ਦੀ ਵਰਤੋਂ ਦੋ ਢੰਗਾਂ ਦੀ ਹੈ। ਕਦੀ ʻਹʼ ਦਾ ਉਚਾਰਨ ʻਨʼ ਤੋਂ ਪਹਿਲਾਂ ਹੁੰਦਾ ਹੈ ਤੇ ਕਈ ਥਾਈਂ ਮਗਰੋਂ, ਜਿਵੇਂ ʻਨ੍ਹੇਰਾʼ ʻਹਨੇਰਾʼ ਦਾ ਸੰਖੇਪ ਹੈ ਜੋ ਅੰਧੇਰਾ ਦਾ ਵਿਆੜਿਆ ਰੂਪ ਹੈ ਤੇ ʻਨ੍ਹਾਉਣਾʼ ਸ਼ਬਦ ʻਨਹਾਉਣਾʼ ਦਾ ਸੰਖੇਪ ਹੈ। ਪਹਿਲੇ ਵਿਚ ʻਹʼ ʻਨʼ ਤੋਂ ਪਹਿਲਾਂ ਤੇ ਦੂਜੇ ਵਿਚ ʻਨʼ ਤੋਂ ਮਗਰੋਂ ਆਉਂਦਾ ਹੈ।

          ʻਹʼ ʻੜʼ ਦੇ ਪੈਰ ਵਿਚ ਲੱਗ ਕੇ ਪੰਜਾਬੀ ਦੀ ਇਕ ਵਿਸ਼ੇਸ਼ ਧੁਨੀ ਦਾ ਨਿਰਮਾਣ ਕਰਦਾ ਹੈ ਜੋ ʻੜʼ ਤੇ ʻਢʼ ਨਾਲੋਂ ਵੱਖਰੀ ਹੈ।

          ਪੰਜਾਬੀ ਵਿਚ ਕੁਝ ਅਜਿਹੇ ਸ਼ਬਦ ਵੀ ਹਨ ਜਿਨ੍ਹਾਂ ਦੀ ਮੂਲ ਧੁਨੀ ਵਿਚ ਹਲਕੀ ਜਿਹੀ ʻਹʼ ਦੀ ਧੁਨੀ ਵੀ ਮਿਲੀ ਹੁੰਦੀ ਹੈ। ਇਨ੍ਹਾਂ ਨੂੰ ਅਸੀਂ ਪੈਰ ਵਿਚ ʻਹʼ ਦੀ ਵਰਤੋਂ ਨਾਲ ਪ੍ਰਗਟ ਕਰਦੇ ਹਾਂ ਪਰੰਤੂ ਇਸ ਤਰ੍ਹਾਂ ਹੱਥ–ਲਿਖਤਾਂ, ਟਾਈਪ ਅਤੇ ਛਾਪੇ ਵਿਚ ਵਾਧੂ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰੀ ʻਹʼ ਦੀ ਇਹ ਧੁਨੀ ਲਿਖਣੋਂ ਰਹਿ  ਜਾਂਦੀ ਹੈ ਤੇ ਇਸ ਦੇ ਉਚਾਰਣ ਦੇ ਸਬੰਧ ਵਿਚ ਗੜਬੜ ਹੋ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਅਜਿਹੀਆਂ ਧੁਨੀਆਂ ਲਈ ਵੀ ਇਕ ਅੱਖਰਾ ਹੋਣਾ ਜ਼ਰੂਰੀ ਹੈ। ਅਜਿਹੀਆਂ ਧੁਨੀਆਂ ਹੇਠ ਲਿਖੇ ਅਨੁਸਾਰ ਹਨ:–

  1. ਨ੍ਹ––ਸੰਨ੍ਹ
  2. ੜ੍ਹ––ਚੜ੍ਹ
  3. ਲ੍ਹ––ਮਲ੍ਹਮ
  4. ਰ੍ਹ––ਸ਼ਰ੍ਹਾ

    ʻਹʼ ਗੁਰਮੁਖੀ ਦੇ ਤਿੰਨ ਸੰਯੁਕਤ ਵਰਣਾਂ ਵਿਚੋਂ ਇਕ ਹੈ। ਸੰਯੁਕਤ ਵਿਅੰਜਨ ਤੋਂ ਭਾਵ ਹੈ ਜਦੋਂ ਦੋ ਵਰਣਾਂ ਦੇ ਵਿਚਕਾਰ ਸੂਰ ਦੀ ਅਣਹੋਂਦ ਹੋਵੇ ਤਾਂ ਇਨ੍ਹਾਂ ਦੋ ਵਰਣਾਂ ਦੇ ਜੋੜ ਨੂੰ ਸੰਯੋਗ ਆਖਦੇ ਹਨ ਤੇ ਇਹ ਸੰਯੁਕਤ ਵਰਣ ਅਖਵਾਉਂਦੇ ਹਨ ਜਿਵੇਂ ਖਰ੍ਹਵਾ (ਰ ਤੇ ਹ ਸੰਯੁਕਤ ਹਨ) । ਯਾਦ ਰਹੇ ਸੰਯੁਕਤ ਵਿਅੰਜਨਾਂ ਵਿਚ ਪਹਿਲਾ ਵਿਅੰਜਨ ਸਦਾ ਮੁਕਤ (ਮੁਕਤਾ) ਹੁੰਦਾ ਹੈ। ਜੇ ਕਿਸੇ ਲਗ ਦੀ ਵਰਤੋਂ ਕੀਤੀ ਜਾਵੇ ਤਾਂ ਲਗ ਹਮੇਸ਼ਾ ਦੂਜੇ ਅੱਖਰ ਨਾਲ ਸਮਝੀ ਜਾਂ ਉਚਾਰੀ ਜਾਂਦੀ ਹੈ।           

          ਜੇ ਇਸ ਨਾਲ ਪੰਜਾਬੀ ਦੀਆਂ ਸਾਰੀਆਂ ਮਾਤਰਾਵਾਂ ਆਦਿ ਲਗਾ ਦੇਈਏ ਤਾਂ ਇਸਦਾ ਰੂਪ ਇਸ ਪ੍ਰਕਾਰ ਦਾ ਹੋ ਜਾਂਦਾ ਹੈ :

          ਹਾ, ਹਿ, ਹੀ, ਹੁ, ਹੂ, ਹੇ, ਹੈ, ਹੋ, ਹੌ, ਹੰ, ਹਂ, ਹੱ      

          ਹ.ਪੁ. ––ਪੰਜਾਬੀ ਬੋਲੀ ਦਾ ਇਤਿਹਾਸ––ਪਿਆਰਾ ਸਿੰਘ ਪਦਮ; ਪੰਜਾਬੀ ਲਿੱਪੀ ਦਾ ਇਤਿਹਾਸ––ਪਿਆਰਾ ਸਿੰਘ ਪਦਮ; ਗੁਰਮੁਖੀ ਲਿੱਪੀ ਦਾ ਵਿਗਿਆਨਕ ਅਧਿਐਨ––ਈਸ਼ਰ ਸਿੰਘ ਤਾਂਘ ; ਗੁ. ਲਿ. ਜ. ਵਿ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਮੁਖੀ ਲਿਪੀ ਦਾ ਪੰਜਵਾਂ ਅੱਖਰ ਅਤੇ ਦੂਜਾ ਵਿਅੰਜਨ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ 'ਪਟੀ' ਵਿਚ ਇਸ ਦਾ ਨੰਬਰ ਪੈਂਤੀਆਂ ਅੱਖਰਾਂ ਵਿਚੋਂ ਚੌਂਤੀਵਾਂ ਹੈ। ( ਹਾਹੈ ਹੋਰ ਨਾ ਕੋਈ ਦਾਤਾ'। ਗੁਰਮੁਖੀ ਲਿਪੀ ਦੇ ਹੋਰ ਅੱਖਰਾਂ ਦੀ ਤਰ੍ਹਾਂ 'ਹ' ਵੀ ਆਪਣੇ ਪਿੱਛੇ ਇਕ ਲੰਮੀ ਪਰੰਪਰਾ ਸਾਂਭੀ ਬੈਠਾ ਹੈ। ਭਾਰਤੀ ਲਿਪੀਆਂ ਦੀ ਆਧਾਰ ਲਿਪੀ 'ਬ੍ਰਹਮੀ' ਤੋਂ ਲੈ ਕੇ ਗੁਰਮੁਖੀ ਦੇ ਅਜੋਕੀ ਅਵਸਥਾ ਵਿਚ ਪੁੱਜਣ ਤਕ 'ਹ' ਭਿੰਨ ਭਿੰਨ ਰੂਪਾਂ ਵਿਚ ਵਰਤਿਆ ਜਾਂਦਾ ਰਿਹਾ ਹੈ।

           ਗੁਰਮੁਖੀ ਦੇ 'ਹ' ਅੱਖਰ ਦੇ ਵਰਤਮਾਨ ਸਰੂਪ ਦਾ ਆਧਾਰ ਬ੍ਰਹਮੀ ਲਿਪੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸ ਦਾ ਰੂਪ ਲਗਭਗ 2000 ਸਾਲ ਪੁਰਾਣਾ ਹੈ।

         'ਹ' ਪੰਜਾਬੀ ਦੇ ਉਨ੍ਹਾਂ ਅੱਖਰਾਂ ਵਿਚੋਂ ਇਕ ਹੈ ਜੋ ਗੁਰਮੁਖੀ ਤੇ ਟਾਕਰੀ ਲਿਪੀ ਦੇ ਸਾਂਝੇ ਅੱਖਰ ਹਨ।

        'ਹ'  ਇਕ ਸਘੋਸ਼ ਵਰਨ ਹੈ। ਉਚਾਰਣ ਦੇ ਦ੍ਰਿਸ਼ਟੀਕੋਣ ਤੋਂ 'ਹ' ਊਸ਼ਮ ਵਿਅੰਜਨ  ਹੈ। ਇਸ ਦਾ ਉਚਾਰਣ ਸਥਾਨ ਕੰਠ ਹੈ। ਪੰਜਾਬੀ ਵਿਚ  'ਹ' ਵਿਸਰਗਾਂ ਦੀ ਥਾਂ ਵਰਤਿਆ ਜਾਂਦਾ ਹੈ ਜਿਵੇਂ 'ਨਮ' ਦੀ 'ਨਮਹ'। ਪੰਜਾਬੀ ਬੋਲੀ ਵਿਚ ਵਰਗ ਦਾ ਪਹਿਲਾ, ਤੀਜਾ,ਪੰਜਵਾਂ ਅੱਖਰ ਅਲਪ ਪ੍ਰਾਣ ਹੈ ਪਰ 'ਹ' ਦੀ ਧੁਨੀ ਮਿਲੀ ਹੋਈ ਹੋਣ ਕਾਰਣ ਹਰ ਵਰਗ ਦਾ ਦੂਜਾ ਤੇ ਚੌਥਾਂ ਅੱਖਰ ਮਹਾਂ ਪ੍ਰਾਣ ਹੈ। ਇਸ ਗੱਲ ਨੂੰ ਅਸੀਂ ਵਧੇਰੇ ਸਪਸ਼ਟ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਅਲਪ ਪ੍ਰਾਣ ਤੇ ਮਹਾਂ ਪ੍ਰਾਣ ਧੁਨੀਆਂ ਦਾ ਮੁੱਖ-ਅੰਤਰ 'ਹ' ਦੇ ਨਾਲ ਮਿਲਣ ਅਤੇ ਨਾ ਮਿਲਣ ਅਨੁਸਾਰ ਹੈ। ਜਿਨ੍ਹਾਂ ਅਖਰਾਂ ਵਿਚ 'ਹ' ਮਿਲਿਆ ਹੋਇਆ ਹੈ ਉਨ੍ਹਾਂ ਦਾ ਵਿਸ਼ੇਸ਼ਣ ਇਸ ਤਰ੍ਹਾਂ ਹੈ:–

            ਖ=   ਕ+ਹ;     ਘ=  ਗ+ਹ,    ਝ=   ਜ+ਹ:

           ਠ=   ਟ+ਹ;     ਢ=  ਡ+ਹ;     ਥ=  ਤ+ਹ,   ਧ=  ਦ+ਹ;

          ਫ=    ਪ+ਹ;      ਭ= ਬ+ਹ

           ਗੁਰਮੁਖੀ ਲਿਪੀ ਵਿਚ ਸ਼ਬਦ ਜੋੜਾਂ ਦੇ ਦ੍ਰਿਸ਼ਟੀਕੋਣ ਤੋਂ 'ਹ' ਦਾ ਵਿਸ਼ੇਸ਼ ਮਹੱਤਵ ਹੈ।ਇਸ ਸਬੰਧੀ ਮੁੱਖ ਨਿਯਮ ਨਿਮਨ ਅਨੁਸਾਰ ਹਨ:–

           ਜਿਨ੍ਹਾਂ ਸ਼ਬਦਾਂ ਵਿਚ 'ਹ' ਦੂਜਾ ਵਰਣ ਹੋਵੇ ਤੇ ਉਸ ਤੋਂ ਪਹਿਲੇ ਵਰਣ ਦੀ ਆਵਾਜ਼ ਦੁਲਾਈਆਂ ਵਾਲੀ ਹੋਵੇ ਤਾਂ ਉਹ ਲਿਖਣ ਵਿਚ 'ਹ' ਨਾਲ ਸਿਹਾਰੀ ਵਿਚ ਬਦਲ ਜਾਂਦੀ ਹੈ ਜਿਵੇਂ : ਕੈਹਣ-ਕਹਿਣਾ; ਰੈਹਣਾ-ਰਹਿਣਾ।

             ਜਦ ਸ਼ਬਦਾਂ ਦਾ ਦੂਜਾ ਵਰਨ 'ਹ' ਹੋਵੇ ਤਾਂ ਪਹਿਲੇ ਵਰਣ ਨਾਲ ਲਾਂ (ੇ) ਦੀ ਥਾਂ ਸਿਹਾਰੀ ਦੀ ਵਰਤੋਂ ਯੋਗ ਹੈ ਜਿਵੇਂ :– ਸੇਹਤ-ਸਿਹਤ, ਮੇਹਨਤ -ਮਿਹਨਤ ।

            ਜਿਨ੍ਹਾਂ ਸ਼ਬਦਾਂ ਵਿਚ 'ਹ' ਦੂਜਾ ਵਰਨ ਹੋਵੇ ਤੇ ਉਸ ਤੋਂ ਪਹਿਲੇ ਕਨੌੜੇ ਦੇ ਉਚਾਰਣ ਵਾਲਾ ਅੱਖਰ ਹੋਵੇ ਤਾਂ ਉਸ ਕਨੌੜੇ

ਦੀ ਥਾਂ 'ਹ' ਹੇਠ (-) ਔਂਕੜ ਲਗ ਜਾਂਦਾ ਹੈ ਜਿਵੇਂ  :– ਬੌਹਤ-ਬਹੁਤ, ਬੌਹਵਚਨ-ਬਹੁਵਚਨ।

        ਪੜਨਾਵਾਂ ਵਿਚ 'ਹ' ਦੂਜਾ ਵਰਣ ਪੂਰਾ ਨਹੀਂ ਆਉਂਦਾ ਤੇ ਤੀਜੇ ਵਰਨ ਦੇ ਪੈਰ ਵਿਚ ਲਗ ਕੇ ਅੱਧੇ ਰੂਪ ਵਿਚ ਲਿਖਿਆ ਜਾਂਦਾ ਹੈ। ਜਿਵੇਂ :– ਇਹਨਾਂ-ਇਨ੍ਹਾਂ, ਉਹਨਾਂ-ਉਨ੍ਹਾਂ।

      ਜਿਨ੍ਹਾਂ ਸ਼ਬਦਾਂ ਦੇ ਦੂਜੇ ਵਰਨ ਵਿਚ 'ਹ' ਦੀ ਆਵਾਜ਼ ਉਸ ਵਰਨ ਨਾਲ ਮਿਲਵੀਂ ਹੋਵੇ ਉਥੇ 'ਹ' ਉਸ ਦੂਜੇ ਵਰਨ ਦੇ ਪੈਰ ਵਿਚ ਅੱਧੇ ਰੂਪ ਵਿਚ ਆਉਂਦਾ ਹੈ ਜਿਵੇਂ :– ਬੰਨ੍ਹ-ਸੰਨ੍ਹ, ਆਦਿ।

      ਜਿਨ੍ਹਾਂ ਸ਼ਬਦਾਂ ਵਿਚ 'ਹ' ਅੰਤਲਾ ਵਰਣ ਹੋਵੇ ਤਾਂ ਉਹ ਲਿਖਣ ਵਿਚ ਆਮ ਤੌਰ ਤੇ ਆਪਣੇ ਤੋਂ ਪਹਿਲੇ ਵਰਣ ਹੇਠ ਅੱਧੇ ਰੂਪ ਵਿਚ ਆਉਂਦਾ ਹੈ ਅਤੇ ਉਸ ਵਰਨ ਨਾਲ ਕੰਨਾ(ਾ) ਲੱਗ ਜਾਂਦਾ ਹੈ ਜਿਵੇਂ : – ਜਗਾਹ ਜਗ੍ਹਾ।

         ਪੈਰ ਵਿਚ 'ਹ' ਦੀ ਸੰਯੁਕਤ ਰੂਪ ਵਿਚ ਵਰਤੋਂ ਖਾਸ ਕਰ ਕੇ 'ਨ',  'ਰ',   'ਵ',  'ਲ',  'ੜ',  'ਮ'  ਨਾਲ ਕੀਤੀ ਜਾਂਦੀ ਹੈ ਜਿਵੇਂ :– ਵਿੰਨ੍ਹ,  ਵਰ੍ਹਾ, ਬਵ੍ਹਾਂ, ਗੱਲ੍ਹ, ਗੜ੍ਹ, ਨਿੰਮ੍ਹਾ।

          ਅਰਬੀ 'ਐਨ' ਨੂੰ ਜੋ ਸ਼ਬਦ ਦੇ ਅੰਤ ਵਿਚ ਹੋਵੇ ਪੈਰੀਂ  'ਹ' ਨਾਲ ਲਿਖਣਾ ਉਚਿਤ ਹੈ ਜਿਵੇਂ :– ਮਨ੍ਹਾ ਪਰ ਜੇ 'ਐਨ' ਸ਼ਬਦ ਦੇ ਵਿਚਕਾਰ ਹੋਵੇਂ ਤਾਂ ਉਸ ਨੂੰ 'ਅ' ਨਾਲ ਬਦਲਾ ਕੇ ਲਿਖਣਾ ਵਧੇਰੇ ਠੀਕ ਹੈ ਭਾਵੇਂ ਕਿਤੇ ਕਿਤੇ ਪੰਜਾਬੀ ਪਰੰਪਰਾ ਅਨੁਸਾਰ 'ਐਨ' ਨੂੰ 'ਹ' ਨਾਲ ਬਦਲ ਕੇ ਲਿਖਣ ਦਾ ਰਿਵਾਜ ਵੀ ਹੈ ਜਿਵੇਂ :– ਰੋਅਬ-ਰੋਹਬ ਆਦਿ।

      ਪੰਜਾਬੀ ਵਿਚ ਅੱਜਕੱਲ੍ਹ ਰ ਤੇ ਹ ਅੱਖਰਾਂ ਦੇ ਪੈਰਾਂ ਵਿਚ ਵਰਤੇ ਜਾਂਦੇ ਹਨ। 'ਹ' ਦੇ ਪੈਰੀਂ ਲੱਗਣ ਦੇ ਸਬੰਧ ਵਿਚ ਵਿਦਵਾਨਾਂ ਵਿਚ ਮਤਭੇਦ ਹੈ ਤੇ ਇਸ ਦੀ ਵਰਤੋਂ ਸਬੰਧੀ ਕੁਝ ਬੇਨੇਮੀਆਂ ਵੀ ਨਜ਼ਰ ਆਉਂਦੀਆਂ ਹਨ ਜਿਵੇਂ 'ਨ' ਦੇ ਪੈਰ ਵਿਚ  'ਹ' ਦੀ ਵਰਤੋਂ ਦੋ ਢੰਗਾਂ ਦੀ ਹੈ। ਕਦੀ 'ਹ' ਦਾ ਉਚਾਰਣ 'ਨ' ਤੋਂ ਪਹਿਲਾਂ ਹੁੰਦਾ ਹੈ ਤੇ ਕਈ ਕਾਈਂ ਮਗਰੋਂ, ਜਿਵੇਂ ਨ੍ਹੇਰਾ, ਹਨੇਰਾ ਦਾ ਸੰਖੇਪ ਹੈ ਜੋ ਅੰਧੇਰਾ ਦਾ ਵਿਗੜਿਆ ਰੂਪ ਹੈ ਤੇ ਨ੍ਹਾਉਣਾ , ਸ਼ਬਦ ਨਹਾਉਣਾ ਦਾ ਸੰਖੇਪ ਹੈ। ਪਹਿਲੇ ਵਿਚ 'ਹ'  'ਨ' ਤੋਂ ਪਹਿਲਾਂ ਤੇ ਦੂਜੇ ਵਿਚ 'ਨ' ਤੋਂ ਮਗਰੋਂ ਆਉਂਦਾ ਹੈ।

        'ਹ'  'ੜ' ਦੇ ਪੈਰ ਵਿਚ ਲੱਗ ਕੇ ਪੰਜਾਬੀ ਦੀ ਇਕ ਵਿਸ਼ੇਸ਼ ਧੁਨੀ ਦਾ ਨਿਰਮਾਣ ਕਰਦਾ ਹੈ ਜੋ 'ੜ' ਤੇ 'ਢ' ਨਾਲੋਂ ਵੱਖਰੀ ਹੈ।

        ਪੰਜਾਬੀ ਵਿਚ ਕੁਝ ਅਜਿਹੇ ਸ਼ਬਦ ਵੀ ਹਨ ਜਿਨ੍ਹਾਂ ਦੀ ਮੂਲ ਧੁਨੀ ਵਿਚ ਹਲਕੀ ਜਿਹੀ 'ਹ' ਦੀ ਧੁਨੀ ਵੀ ਮਿਲੀ ਹੁੰਦੀ ਹੈ। ਇਨ੍ਹਾਂ ਨੂੰ ਅਸੀਂ ਪੈਰ ਵਿਚ 'ਹ' ਦੀ ਵਰਤੋਂ ਨਾਲ ਪ੍ਰਗਟ ਕਰਦੇ ਹਾਂ ਪਰੰਤੂ ਇਸ ਤਰ੍ਹਾਂ ਹੱਥ-ਲਿਖਤਾਂ, ਟਾਈਪ ਅਤੇ ਛਾਪੇ ਵਿਚ ਵਾਧੂ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰੀ '੍ਹ'  ਦੀ ਇਹ ਧੁਨੀ ਲਿਖਣੋਂ ਰਹਿ ਜਾਂਦੀ ਹੈ ਤੇ ਇਸ ਦੇ ਉਚਾਰਣ ਦੇ ਸਬੰਧ ਵਿਚ ਗੜਬੜ ਹੋ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਅਜਿਹੀਆਂ ਧੁਨੀਆਂ ਲਈ ਵੀ ਇਕ ਅੱਖਰਾ ਹੋਣਾ ਜ਼ਰੂਰੀ ਹੈ। ਅਜਿਹੀਆਂ ਧੁਨੀਆਂ ਹੇਠ ਲਿਖੇ ਅਨੁਸਾਰ ਹਨ : –

      1.    ਨ੍ਹ-ਸੰਨ੍ਹ

      2.    ੜ੍ਹ-ਚੜ੍ਹ

     3.    ਲ੍ਹ-ਮਲ੍ਹਮ

     4.   ਰ੍ਹ-ਸ਼ਰਾ

        'ਹ' ਗੁਰਮੁਖੀ ਦੇ ਤਿੰਨ ਸੰਯੁਕਤ ਵਰਣਾਂ ਵਿਚੋਂ ਇਕ ਹੈ। ਜਦੋਂ ਦੋ ਵਰਣਾਂ ਦੇ  ਵਿਚਕਾਰ ਸ੍ਵਰ ਦੀ ਅਣਹੋਂਦ ਹੋਵੇ ਤਾਂ ਇਨ੍ਹਾਂ ਦੋ ਵਰਣਾਂ ਦੇ  ਜੋੜ ਨੂੰ ਸੰਯੋਗ ਆਖਦੇ ਹਨ ਤੇ ਇਹ ਸੰਯੁਕਤ ਵਰਣ ਅਖਵਾਉਂਦੇ ਹਨ ਜਿਵੇਂ ਖਰ੍ਹਵਾ (ਰ ਤੇ ਹ ਸੰਯੁਕਤ ਹਨ) । ਯਾਦ ਰਹੇੇ ਸੰਯੁਕਤ ਵਿਅੰਜਨਾਂ ਵਿਚ ਪਹਿਲਾ ਵਿਅੰਜਨ ਸਦਾ ਮੁਕਤ (ਮੁਕਤਾ) ਹੁੰਦਾ ਹੈ ਅਤੇ ਜੇ ਕਿਸੇ ਲਗ ਦੀ ਵਰਤੋਂ ਕੀਤੀ ਜਾਵੇ ਤਾਂ ਲਗ ਹਮੇਸ਼ਾਂ ਦੂਜੇ ਅੱਖਰ ਨਾਲ ਸਮਝੀ ਜਾਂ ਉਚਾਰੀ ਜਾਂਦੀ ਹੈ।

       ਜੇ ਇਸ ਨੂੰ ਪੰਜਾਬੀ ਦੀਆਂ ਸਾਰੀਆਂ ਮਾਤਰਾਵਾਂ ਆਦਿ ਲਗਾ ਦੇਈਏ ਤਾਂ ਇਸ ਦਾ ਰੂਪ ਇਸ ਪ੍ਰਕਾਰ ਦਾ ਹੋ ਜਾਂਦਾ ਹੈ :

      ਹਾ,  ਹਿ,  ਹੀ,   ਹੁ,   ਹੂ,   ਹੇ,  ਹੈ,  ਹ,   ਹੌ,   ਹੰ,   ਹੱ,


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-02-41-51, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ.

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹ, ਪੁਲਿੰਗ : ਹਾਹਾ, ਪੰਜਾਬੀ ਲਿਪੀ ਦਾ ਪੰਜਵਾਂ ਅੱਖਰ ਜਿਸ ਦਾ ਉਚਾਰਣ ਸਥਾਨ ਕੰਠ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-02-30-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.