ਕਾਹਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਹਲ. ਸੰਗ੍ਯਾ—ਵ੍ਯਾਕੁਲਤਾ. ਘਬਰਾਹਟ. “ਚਿਤ ਮੇ ਅਤਿ ਕਾਹਲ ਹੋਈ.” (ਗੁਪ੍ਰਸੂ) ੨ ਸ਼ੀਘ੍ਰਤਾ. ਛੇਤੀ। ੩ ਸੰ. ਵਡਾ ਢੋਲ । ੪ ਮੁਰਗਾ. ਕੁੱਕੜ । ੫ ਅ਼ ਕਾਹਿਲ. ਵਿ—ਸੁਸਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਹਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਹਲ, (ਸੰਸਕ੍ਰਿਤ : काहल=ਅਧਿਕ) \ ਇਸਤਰੀ ਲਿੰਗ : ੧. ਛੇਤੀ, ਜਲਦੀ, ਸ਼ੀਘਰਤਾ, ਤੇਜ਼ੀ, ਫੁਰਤੀ; ੨. ਬੈਚੈਨੀ, ਬੇਕਰਾਰੀ, ਘਬਰਾਹਟ ਪਰੇਸ਼ਾਨੀ : ‘ਚਿਤ ਮੇਂ ਅਤਿ ਕਾਹਲ ਹੋਈ’

(ਗੁਰਪ੍ਰਤਾਪ ਸੂਰਜ ਪ੍ਰਕਾਸ਼)

–ਕਾਹਲ ਅਗੇ ਟੋਏ, ਅਖੌਤ : ਛੇਤੀ ਵਿੱਚ ਹਰ ਕੰਮ ਖਰਾਬ ਹੋ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 93, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-23-02-01-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.