ਕੁਚਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਚਲਾ (ਨਾਂ,ਪੁ) ਕੁੱਤੇ ਅਤੇ ਚੂਹੇ ਮਾਰਨ ਲਈ ਇੱਕ ਜ਼ਹਿਰੀਲਾ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁਚਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਚਲਾ. ਸੰ. कच्चीर—ਕੱਚੀਰ ਅਤੇ कारस्कार—ਕਾਰਸੑਕਾਰ. ਸੰਗ੍ਯਾ—ਇੱਕ ਬਿਰਛ, ਜੋ ਭਾਰਤ ਵਿੱਚ ਅਨੇਕ ਥਾਈਂ ਅਤੇ ਖਾਸ ਕਰਕੇ ਬੰਗਾਲ ਅਤੇ ਮਦਰਾਸ ਦੇਸ਼ ਵਿੱਚ ਹੁੰਦਾ ਹੈ. ਇਸ ਦਾ ਜ਼ਹਿਰੀਲਾ ਫਲ ਭੀ ਕੁਚਲਾ ਸੱਦੀਦਾ ਹੈ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. L. Strychnos Nuxvomica. ਕੁਚਲੇ ਦੀ ਤਾਸੀਰ ਗਰਮ ਖੁਸ਼ਕ ਹੈ. ਇਹ ਬਾਈ ਦੇ ਰੋਗਾਂ ਨੂੰ ਦੂਰ ਕਰਦਾ ਹੈ. ਲਹੂ ਦੇ ਵਿਕਾਰ ਅਤੇ ਬਵਾਸੀਰ ਹਟਾਉਂਦਾ ਹੈ. ਕੁੱਤੇ ਅਤੇ ਚੂਹੇ ਮਾਰਨ ਲਈ ਭੀ ਕੁਚਲੇ ਵਰਤੇ ਜਾਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਚਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁਚਲਾ : ਇਹ ਰੁੱਖਾਂ ਦੀ ਇਕ ਜਾਤੀ ਦਾ ਨਾਂ ਹੈ ਜੋ ਲੈਗਿਊਮੀਨੋਸੀ ਕੁਲ ਨਾਲ ਸਬੰਧਤ ਹੈ ਜਿਸ ਨੂੰ ‘ਸਿਟਰਿਕਨੋਸ ਨਕਸ ਵੋਮਿਕਾ’ ਕਹਿੰਦੇ ਹਨ। ਇਹ ਦੱਖਣੀ ਭਾਰਤ, ਵਿਸ਼ੇਸ਼ ਕਰ ਕੇ ਮਦਰਾਸ, ਟਰਾਵੰਕੋਰ, ਕੋਚੀਨ ਅਤੇ ਕੋਰੋਮੰਡਲ ਤੱਟ ਵਿਚ ਜ਼ਿਆਦਾ ਪਾਇਆ ਜਾਂਦਾ ਹੈ।

          ਇਸ ਦੇ ਰੁੱਖ ਬੜੇ ਸੁੰਦਰ ਹੁੰਦੇ ਹਨ। ਪੱਤੇ ਚਮਕੀਲੇ, 5––10 ਸੈਂ. ਮੀ. ਵੱਡੇ, ਸ਼ਿਰਾਵਾਂ ਸਪੱਸ਼ਟ ਅਤੇ ਹਥੇਲੀ ਵਰਗੀਆਂ ਹੁੰਦੀਆਂ ਹਨ। ਫੁੱਲ ਸਫ਼ੈਦ ਜਾਂ ਹਰੀ ਭਾਅ ਮਾਰਦੇ ਸਫ਼ੈਦ ਹੁੰਦੇ ਹਨ। ਫਲ ਗੋਲ ਅਤੇ ਪੱਕ ਕੇ ਭੜਕੀਲੇ ਨਾਰੰਗੀ ਰੰਗ ਦੇ ਹੁੰਦੇ ਹਨ। ਚਿੱਟੇ ਅਤੇ ਬਹੁਤ ਤਿੱਖੇ ਫ਼ਲ ਦੇ ਗੁੱਦੇ ਵਿਚ ਗੋਲ, ਚਪਟੇ ਅਤੇ ਲੂੰਦਾਰ ਬੀਜ ਹੁੰਦੇ ਹਨ। ਇਲਾਜ ਲਈ ਇਨ੍ਹਾਂ ਬੀਜਾਂ ਨੂੰ ਹੀ ਸੋਧ ਕੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕੁਚਲਾ ਤਿੱਖਾ ਤੇ ਕੌੜਾ ਪੌਸ਼ਟਿਕ ਪਦਾਰਥ ਹੈ ਜਿਹੜਾ ਪਾਚਨ ਸ਼ਕਤੀ ਠੀਕ ਕਰਨ, ਵਾਰੀ ਦੇ ਬੁਖ਼ਾਰ ਦਾ ਇਲਾਜ ਕਰਨ ਲਈ ਅਤੇ ਬਲਵਰਧਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਨਾਲ ਜਿਸਮ ਦੇ ਸਾਰੇ ਅੰਗਾਂ ਦੀਆਂ ਕਿਰਿਆਵਾਂ ਤੇਜ਼ ਹੋ ਜਾਂਦੀਆਂ ਹਨ। ਨਾੜੀ ਸਿਸਟਮ ਤੇ ਇਸ ਦਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ। ਬੁਖਾਰ, ਮਿਹਦੇ ਅਤੇ ਆਂਤੜੀਆਂ ਦੀ ਕਮਜ਼ੋਰੀ, ਦਿਲ ਅਤੇ ਪੇਟ ਦੇ ਰੋਗਾਂ ਲਈ ਲਾਭਕਾਰੀ ਹੋਣ ਤੋਂ ਇਲਾਵਾ ਅਧਰੰਗ ਅਤੇ ਤੇਜ਼ ਦਰਦ ਕਾਰਨ ਪੈਦਾ ਹੋਏ ਦੌਰੇ ਲਈ ਮੁਫ਼ੀਦ ਹੈ।

      ਕੁਚਲਾ ਬੇਹਦ ਜ਼ਹਿਰੀਲਾ ਤਰਲ ਪਦਾਰਥ ਹੈ। ਇਸ ਵਿਚ ਸਟਰਿਨੀਨਾ ਅਤੇ ਬਰੂਗੀਨ ਖਾਂ ਦੇ ਬੇਹੱਦ ਤੇਜ਼ ਜ਼ਹਿਰ ਵਾਲੇ ਐਲਕਲੱਇਲ ਮੌਜੂਦ ਹੁੰਦੇ ਹਨ। ਇਸ ਨੂੰ ਵਧੇਰੇ ਮਾਤਰਾ ਵਿਚ ਵਰਤਣ ਨਾਲ ਹੌਲੀ-ਹੌਲੀ ਧਨੁਰਵਾਤ ਦੇ ਲੱਛਣ ਪੈਦਾ ਹੋ ਜਾਂਦੇ ਹਨ ਅਤੇ ਅੰਤ ਵਿਚ ਸਾਹ ਰੁਕਣ ਨਾਲ ਮੌਤ ਹੋ ਜਾਂਦੀ ਹੈ।

          ਹ. ਪੁ.––ਹਿੰ. ਵਿ. ਕੋ. 3 : 58.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਕੁਚਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਚਲਾ, (ਸੰਸਕ੍ਰਿਤ :कुचफल=ਅਨਾਰ ਜਿਸ ਜੇਹਾ ਕੁਚਲੇ ਦਾ ਫਲ ਹੁੰਦਾ ਹੈ) \ ਪੁਲਿੰਗ : ਇੱਕ ਬ੍ਰਿਛ ਜੋ ਹਿੰਦੋਸਤਾਨ ਦੇ ਗਰਮ ਇਲਾਕਿਆਂ ਵਿੱਚ ਹੁੰਦਾ ਹੈ, ਪੱਕ ਕੇ ਪੀਲਾ ਹੋ ਜਾਂਦਾ ਹੈ ਤੇ ਪਾਟ ਜਾਂਦਾ ਹੈ ਅਤੇ ਚਾਰ ਪੰਜ ਬੀ ਜੋ ਇਸ ਦੇ ਗੁੱਦੇ ਵਿੱਚ ਹੁੰਦੇ ਹਨ ਥੱਲੇ ਧਰਤੀ ਤੇ ਕਿਰ ਪੈਂਦੇ ਹਨ। ਇਸ ਦੇ ਬੀ ਦਾ ਨਾਂ ਵੀ ਇਹੋ ਹੈ। ਇਹ ਇੱਕ ਕਿਸਮ ਦਾ ਜ਼ਹਿਰ ਹੈ ਤੇ ਅਕਸਰ ਕੁੱਤੇ ਅਤੇ ਚੂਹੇ ਮਾਰਨ ਦੇ ਕੰਮ ਆਉਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-28-02-40-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.