ਕੋਠੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ (ਨਾਂ,ਇ) ਤੂੜੀ ਰਲਾ ਕੇ ਗੋਈ ਮਿੱਟੀ ਨਾਲ ਕੋਠੇ ਦੇ ਅੰਦਰ ਅਨਾਜ ਰੱਖਣ ਲਈ ਬਣਾਈ ਭੜੋਲੇ ਵਰਗੀ ਬੁਖ਼ਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ [ਨਾਂਇ] ਬੰਗਲਾ , ਹਵੇਲੀ , ਵੱਡਾ ਮਕਾਨ; ਇੱਕ ਤਰ੍ਹਾਂ ਦਾ ਭੜੋਲਾ ਜਿਸ ਵਿੱਚ ਅਨਾਜ ਰੱਖਿਆ ਜਾਂਦਾ ਹੈ, ਖੇਤਾਂ ਵਿੱਚ ਟਿਊਬਵੈੱਲ ਆਦਿ’ਤੇ ਬਣਾਇਆ ਨਿੱਕਾ ਜਿਹਾ ਮਕਾਨ; ਜੇਲ੍ਹ
ਵਿਚਲੀ ਕਾਲ-ਕੋਠੜੀ, ਫਾਂਸੀ ਦੀ ਸਜ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ. ਛੋਟਾ ਕੋ. ਕੋਠੜੀ। ੨ ਅੰਗ੍ਰੇਜ਼ੀ ਢੰਗ ਦਾ ਬੰਗਲਾ । ੩ ਵ੍ਯਾਪਾਰ ਦੀ ਦੁਕਾਨ , ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। ੪ ਪਲੀਤੇ ਪਾਸ ਦਾ ਬੰਦੂਕ ਦਾ ਉਹ ਭਾਗ ਜਿਸ ਵਿੱਚ ਬਾਰੂਦ ਭਰੀਦਾ ਹੈ. ਇਹ ਪੁਰਾਣੇ ਜ਼ਮਾਨੇ ਦੀ ਬੰਦੂਕਾਂ, ਜੋ ਮੂੰਹ ਤੋਂ ਭਰੀਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ. “ਗਜ ਨਿਕਾਲ ਡਾਲਤ ਬਿਚ ਕਬੈਂ। ਕੋਠੀ ਕਿਤਕ ਬਨੀ ਲਖ ਤਬੈਂ.” (ਗੁਪ੍ਰਸੂ) ੫ ਭਾਵ—ਦੇਹ. “ਅੰਧੀ ਕੋਠੀ ਤੇਰਾ ਨਾਮੁ ਨਾਹੀ.” (ਆਸਾ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਠੀ (ਸੰ.। ਸੰਸਕ੍ਰਿਤ ਕੋਖ਼ਠੑ। ਪ੍ਰਾਕ੍ਰਿਤ ਕੋਟਠੑਅ। ਪੰਜਾਬੀ ਕੋਠਾ , ਕੋਠੀ) ੧. ਕੋਠੜੀ।
੨. ਭਾਵ ਵਿਚ ਹਿਰਦਾ। ਯਥਾ-‘ਮਨਮੁਖ ਕੋਠੀ ਅਗਿਆਨੁ ਅੰਧੇਰਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First