ਕੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡ1 (ਨਾਂ,ਇ) ਗਵਾਰੇ, ਸਰਕੜੇ ਆਦਿ ਉੱਪਰ ਉੱਭਰ ਆਈ ਚੁੱਭਣ ਵਾਲੀ ਅਤਿ ਸੂਖ਼ਮ ਕੰਡਿਆਲੀ ਖਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡ2 (ਨਾਂ,ਇ) ਸਰੀਰ ਦਾ ਪਿੱਠ ਵਾਲਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡ 1 [ਨਾਂਇ] ਸਰੀਰ ਦਾ ਪਿਛਲਾ ਪਾਸਾ , ਪਿੱਠ , ਢੂੰਗਾ, ਢੂਹੀ 2 [ਨਾਂਇ] ਛੋਲਿਆਂ ਜਾਂ ਗਵਾਰੇ ਆਦਿ ਦੀ ਲੂੰਈ; ਕਰੰਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡ. ਸੰਗ੍ਯਾ—ਪਿੱਠ. ਪ੍ਰਿ੡੄਍. “ਗੁਰਿ ਥਾਪੀ ਦਿਤੀ ਕੰਡਿ ਜੀਉ.” (ਸ੍ਰੀ ਮ: ੫ ਪੈਪਾਇ) ੨ ਛੋਲੇ ਆਦਿਕ ਬੂਟਿਆਂ ਪੁਰ ਅਤੀ ਸੂਖਮ ਖਾਰੀ ਰਜ, ਜੋ ਸ਼ਰੀਰ ਨੂੰ ਛੁਹਕੇ ਚੁਭਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡ, (ਪ੍ਰਾਕ੍ਰਿਤ : कंड=ਰੀੜ੍ਹ; ਸੰਸਕ੍ਰਿਤ : काण्ड=ਲੰਮੀ ਹੱਡੀ) \ ਇਸਤਰੀ ਲਿੰਗ / (ਮਾਝੀ) : ਪਿੱਠ, (ਮਲਵਈ) : ਢੂਹੀ, ਕਮਰ; ਮਨੁੱਖੀ ਸਰੀਰ ਦਾ ਪਿਛਲਾ ਪਾਸਾ

–ਕੰਡ ਕਰਨਾ,  ਮੁਹਾਵਰਾ : ਪਿੱਠ ਫੇਰਨਾ, ਮੂੰਹ ਫੇਰਨਾ, ਰੁੱਸ ਜਾਣਾ, ਨਾਰਾਜ਼ਗੀ ਪਰਗਟ ਕਰਨਾ, ਅਦਬ ਨਾ ਰੱਖਣਾ

–ਕੰਡ ਝਾੜ ਕੇ ਤੁਰ ਜਾਣਾ, ਮੁਹਾਵਰਾ : ਮਾਰ ਖਾ ਕੇ ਚਲੇ ਜਾਣਾ, ਸ਼ਰਮਿੰਦਾ ਹੋ ਕੇ ਚਲੇ ਜਾਣਾ, ਢਹੇ ਹੋਏ ਭਲਵਾਨ ਵਾਂਙੂ ਪਿੜ ਵਿਚੋਂ ਨਿਕਲਣਾ

–ਕੰਡ ਤੇ ਹੱਥ ਫੇਰਨਾ, ਮੁਹਾਵਰਾ : ਹੱਲਾ ਸ਼ੇਰੀ ਦੇਣਾ, ਹੌਸਲਾ ਅਫਜ਼ਾਈ ਕਰਨਾ, ਸ਼ਾਬਾਸ਼ ਦੇਣਾ, ਅਸਰ ਪਾਉਣਾ, ਪਰੇਰਨਾ ਦੇਣਾ

–ਕੰਡ ਦੱਸਣਾ, ਮੁਹਾਵਰਾ : ੧. ਚੱਲੇ ਜਾਣਾ; ੨. ਭਾਂਜ ਖਾਣਾ, ਹਾਰ ਮੰਨਣਾ, ਮੈਦਾਨ ਛੱਡਣਾ, ੩. ਪਿੱਠ ਫੇਰ ਜਾਣਾ

–ਕੰਡ ਦਿਖਾਉਣਾ, ਮੁਹਾਵਰਾ : ਪਿੱਠ ਵਿਖਾਉਣਾ, ਮੈਦਾਨ, ਛੱਡ ਜਾਣਾ, ਨੱਸ ਜਾਣਾ, ਭਾਂਜ ਖਾਣਾ ਹਾਰ ਜਾਣਾ  

–ਕੰਡ ਦੇ ਜਾਣਾ, ਮੁਹਾਵਰਾ : ਛੱਡ ਕੇ ਭੱਜ ਜਾਣਾ, ਕੰਡ ਵਿਖਾ ਜਾਣਾ, ਸਾਥ ਛੱਡ ਜਾਣਾ, ਬੇਵਫਾਈ ਕਰ ਜਾਣਾ

–ਕੰਡ ਦੇਣਾ, ਮੁਹਾਵਰਾ : ਪਿੱਛਾ ਦੇਣਾ, ਪਿੱਠ ਵਿਖਾਉਣਾ, ਭੱਜ ਜਾਣਾ, ਸਾਥ ਨਾ ਦੇਣਾ, ਬੇਰੁਖੀ ਦੱਸਣਾ: ‘ਦਿਹਾਂ ਕੰਡ ਦਿਤੀ ਬੁਰੀ ਮੇਰੀ ਸਾਇਤ’ (ਹੀਰ ਵਾਰਿਸ)
 
–ਕੰਡ ਪਰਨੇ, ਕਿਰਿਆ ਵਿਸ਼ੇਸ਼ਣ : ਪਿੱਠ ਪਰਨੇ, ਪਿੱਠ ਭਾਰ

–ਕੰਡ ਪਿਛੇ, ਕਿਰਿਆ ਵਿਸ਼ੇਸ਼ਣ : ਮਗਰ, ਮਗਰ ਬੰਨੇ, ਕਿਸੇ ਦੀ ਗ਼ੈਰਹਾਜ਼ਰੀ ਵਿਚ, ਪਿਛੋਕੰਡੀ
        
–ਕੰਡ ਪਿੱਛੋਂ, ਕਿਰਿਆ ਵਿਸ਼ੇਸ਼ਣ : ੧. ਪਿਛਲੇ ਪਾਸਿਉਂ; ੨. ਕਿਸੇ ਦੀ ਗ਼ੈਰ ਹਾਜ਼ਰੀ ਵਿੱਚ, ਕਿਸੇ ਦੀ ਪਿੱਠ ਪਿੱਛੇ

–ਕੰਡ ਫੇਰ ਜਾਣਾ, ਮੁਹਾਵਰਾ : ਬੇਮੁਖ ਹੋਣਾ, ਸਾਥ ਨਾ ਦੇਣਾ

–ਕੰਡ ਫੇਰਨਾ, ਮੁਹਾਵਰਾ : ਮੂੰਹ ਮੋੜ ਜਾਣਾ, ਪਰਤ ਜਾਣਾ, ਨੱਠ ਜਾਣਾ
 
–ਕੰਡ ਭੰਨਣਾ, ਮੁਹਾਵਰਾ : ਹਰਾ ਦੇਣਾ, ਢੂਈ ਭੰਨਣਾ

–ਕੰਡ ਭਾਰ, ਕਿਰਿਆ ਵਿਸ਼ੇਸ਼ਣ : ਪਿੱਠ-ਭਾਰ, ਕੰਡ ਪਰਨੇ

–ਕੰਡ ਭੁਆਉਣਾ, ਮੁਹਾਵਰਾ : ਪਿੱਠ ਕਰ ਕੇ ਬੈਠ ਜਾਣਾ, ਢੂਹੀ ਮਰੋੜਨੀ, ਰੁੱਸਣਾ

–ਕੰਡ ਭੁਆ ਕੇ ਤੁਰਨਾ, ਮੁਹਾਵਰਾ : ਮਟਕ ਨਾਲ ਚੱਲਣਾ

–ਕੰਡ ਭੁਆ ਜਾਣਾ, ਮੁਹਾਵਰਾ :  ਰੁੱਸ ਜਾਣਾ,ਬੇਮੁਖ ਹੋ ਜਾਣਾ, ਸਾਥ ਛੱਡ ਜਾਣਾ, ਬੇਵਫਾਈ ਕਰਨਾ

–ਕੰਡ ਮੋੜਨਾ, ਮੁਹਾਵਰਾ : ਰੁੱਸਣਾ, ਪਿੱਛਾ ਦੇਣਾ, ਬੇਰੁਖੀ ਅਖ਼ਤਿਆਰ ਕਰਨਾ
 
–ਕੰਡ ਮੋੜ ਲੈਣਾ, ਮੁਹਾਵਰਾ : ਰੁੱਸ ਜਾਣਾ, ਬੇਰੁਖੀ ਦੱਸਣਾ, ਖਿਲਾਫ਼ ਹੋ ਜਾਣਾ

–ਕੰਡ ਲਗ ਜਾਣਾ, ਮੁਹਾਵਰਾ : ਢੂਈ ਲਗ ਜਾਣਾ, ਪਿੱਠ ਲਗ ਜਾਣਾ, ਪਹਿਲਵਾਨ ਦਾ ਚਿੱਤ ਗਿਰਨਾ, ਹਾਰ ਆਉਣਾ, ਹਾਰ ਜਾਣਾ

–ਕੰਡ ਲੱਗਣਾ, ਮੁਹਾਵਰਾ : ਢਹਿ ਜਾਣਾ, ਹਾਰ ਜਾਣਾ

–ਕੰਡ ਲਵਾਉਣਾ, ਮੁਹਾਵਰਾ : ਢੂਈ ਲਵਾਉਣਾ, ਪਿੱਠ ਲਵਾਉਣਾ, ਹਾਰ ਖਾਣਾ, ਕੁਸ਼ਤੀ ਵਿਚ ਪਿੱਠ ਪਰਨੇ ਡਿੱਗਣਾ

–ਕੰਡ ਲਾਉਣਾ, ਮੁਹਾਵਰਾ : ਢਾਉਣਾ, ਢਾਹੁਣਾ, ਹਰਾਉਣਾ, ਮੁਖਾਲਫ਼ ਪਹਿਲਵਾਨ ਨੂੰ ਢਾਹ ਲੈਣਾ

–ਕੰਡ ਲਾ ਦੇਣਾ,ਮੁਹਾਵਰਾ : ਢਾਹ ਲੈਣਾ

–ਕੰਡ ਵਲਾਉਣਾ, ਮੁਹਾਵਰਾ : ਮੂੰਹ ਮੋੜ ਜਾਣਾ, ਪਿੱਛਾ ਦੇ ਜਾਣਾ

–ਕੰਡ ਵਿਖਾਉਣਾ, ਮੁਹਾਵਰਾ :  ੧. ਹਾਰ ਕੇ ਭੱਜ ਜਾਣਾ, ਸ਼ਿਕਸਤ ਖਾਣਾ; ੨. ਬੇਵਫ਼ਾਈ ਕਰਨਾ, ਸਾਥ ਛੱਡ ਜਾਣਾ

–ਪਿਛੋਕੰਡੀ, ਕਿਰਿਆ ਵਿਸ਼ੇਸ਼ਣ :  ਪਿੱਠ ਪਿੱਛੇ, ਕਿਸੇ ਦੀ ਗ਼ੈਰ ਹਾਜ਼ਰੀ ਵਿਚ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-38-25, ਹਵਾਲੇ/ਟਿੱਪਣੀਆਂ:

ਕੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡ, (ਸੰਸਕ੍ਰਿਤ : कएडु=ਖਾਜ) \ ਇਸਤਰੀ ਲਿੰਗ : ੧. ਲੂੰਈਂ, ਛੋਲਿਆਂ ਦੇ ਬੂਟਿਆਂ ਉਪਰ ਅਤੀ ਸੂਖ਼ਮ ਖਾਰੀ ਰੇਣ (ਧੂੜਾ ਜੇਹਾ) ਜੋ ਸਰੀਰ ਨਾਲ ਛੂਹ ਜਾਏ ਤਾਂ ਲੜਦੀ ਜਾਂ ਖਾਜ ਕਰਦੀ ਹੈ, ਗਵਾਰੇ ਸਰਕੜੇ ਆਦਿ ਉਪਰ ਆਈ ਸਖ਼ਤ ਲੂਈਂ ਜੋ ਕੰਡਿਆਂ ਜਾਂ ਛਿਲਤਰਾਂ ਵਾਂਗ ਚੁਭਦੀ ਹੈ ਤੇ ਖਾਜ ਪੈਦਾ ਕਰਦੀ ਹੈ; ੨. (ਮਲਵਈ) :  ਛੋਲਿਆਂ ਦੇ ਝੜੇ ਹੋਏ ਸੁੱਕੇ ਪੱਤਰ, ਛੋਲਿਆਂ ਦਾ ਨੀਰਾ; ੩. ਘੋੜੇ ਬਲ੍ਹਦ ਆਦਿ ਪਸ਼ੂਆਂ ਦਾ ਕਿਸੇ ਦਾ ਹੱਥ ਲੱਗਾ ਨਾ ਸਹਾਰਨ ਦਾ ਭਾਵ, ਤਿੱਖਾਪਣ (ਲਾਗੂ ਕਿਰਿਆ : ਹੋਣਾ, ਕਰਨਾ)

–ਕੰਡ ਝੜਨਾ, ਮੁਹਾਵਰਾ : ਕੁੱਟੇ ਫੈਂਟੇ ਜਾਣਾ, ਸ਼ੇਖੀ ਕਿਰਕਿਰੀ ਹੋਣਾ

–ਕੰਡ ਝਾੜਨਾ, ਮੁਹਾਵਰਾ : ਫੈਂਟਾ ਚੜ੍ਹਨਾ, ਸ਼ੇਖੀ ਮੱਠੀ ਕਰਨਾ, ਮੱਖ ਢੈਲੀ ਕਰਨਾ

–ਕੰਡ ਭੱਜਣਾ, ਮੁਹਾਵਰਾ : ਮੱਖ ਢੈਲੀ ਹੋਣਾ, ਮਾਰ ਖਾ ਕੇ ਬਹਿ ਜਾਣਾ, ਖੁੰਬ ਠੱਪੀ ਜਾਣਾ

–ਕੰਡ ਭੰਨਣਾ, ਮੁਹਾਵਰਾ : ਤੇਜ਼ੀ ਮੱਠੀ ਕਰਨਾ, ਆਕੜ ਭੰਨਣਾ, ਸ਼ੇਖੀ ਮੱਠੀ ਕਰਨਾ, ਸਿੱਧਾ ਕਰਨਾ, ਮੱਖ ਢੈਲੀ ਕਰਨਾ

–ਕੰਡ ਲਹਿਣਾ, ਮੁਹਾਵਰਾ :ਤੇਜ਼ੀ ਮੱਠੀ ਕਰਨਾ, ਆਕੜ ਭਜਣਾ, ਮੱਖ ਢੈਲੀ ਕਰਨਾ ਹੋਣਾ, ਖੁਰਕ ਮੱਠੀ ਹੋਣਾ, ਸ਼ੇਖੀ ਕਿਰਕਿਰੀ ਹੋਣਾ

–ਕੰਡ ਲੱਥਣਾ, ਮੁਹਾਵਰਾ : ਕੰਡ ਲਹਿਣਾ, ਕੰਡ ਵਾਲੀ ਚੀਜ਼ ਨਾਲੋਂ ਉਸ ਦੀ ਖਾਜ ਕਰਨ ਵਾਲੀ ਚੀਜ਼ ਝੜਨਾ

–ਕੰਡ ਲਾਹੁਣਾ, ਮੁਹਾਵਰਾ : ਝਾੜ ਪਾ ਕੇ ਹੌਲਾ ਕਰ ਦੇਣਾ, ਸ਼ੇਖੀ ਕਿਰਕਿਰੀ ਕਰਨਾ, ਖੁਰਕ ਮੱਠੀ ਕਰਨਾ, ਤੇਜ਼ੀ ਮੱਠੀ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-43-57, ਹਵਾਲੇ/ਟਿੱਪਣੀਆਂ:

ਕੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡ, ਇਸਤਰੀ ਲਿੰਗ :ਮੀਂਹ ਪੈਣ ਪਿਛੋਂ ਬੀਜੇ ਖੇਤ ਦੀ ਉਪਰਲੀ ਸਖ਼ਤ ਹੋਈ ਤਹਿ, ਕਰੰਡ (ਲਾਗੂ ਕਿਰਿਆ : ਹੋਣਾ, ਟੁੱਟਣਾ, ਤੋੜਨਾ, ਭਜਣਾ, ਭੰਨਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-44-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਕੁੜੇ


Jharmal singh, ( 2021/07/04 01:2453)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.