ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਵਰਨ-ਮਾਲਾ ਦਾ ਸਤਵਾਂ ਅੱਖਰ , ਖੱਖਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਸੱਤਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ਸੰ. ਸੰਗ੍ਯਾ—ਸੂਰਜ। ੨ ਆਕਾਸ਼। ੩ ਇੰਦ੍ਰਿਯ. ਇੰਦ੍ਰੀਆਂ । ੪ ਸ਼ਰੀਰ. ਦੇਹ। ੫ ਸਿਫਰ. ਬਿੰਦੀ. ਨੁਕਤਾ। ੬ ਸੁਰਗ । ੭ ਸੁਖ । ੮ ਛਿਦ੍ਰ. ਛੇਕ. ਸੁਰਾਖ਼ । ੯ ਕਰਮ

੧੦ ਪੁਰ. ਨਗਰ। ੧੧ ਖੇਤ । ੧੨ ਗ੍ਯਾਨ. ਵਿਵੇਕ। ੧੩ ਬ੍ਰਹਮਾ. ਚਤੁਰਾਨਨ। ੧੪ ਪੰਜਾਬੀ ਵਿੱਚ ਸੰਸਕ੍ਰਿਤ क्ष ਅਤੇ ष ਦੀ ਥਾਂ ਭੀ ਇਹ ਅੱਖਰ ਵਰਤੀਦਾ ਹੈ. ਜਿਵੇਂ—ਸਾਖੀ, ਮੋਖ , ਬਿਰਖ, ਵਿਖ ਅਤੇ ਖਟ ਆਦਿ ਸ਼ਬਦਾਂ ਵਿੱਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਸਤਵਾਂ ਅੱਖਰ ਹੈ ਤੇ ਵ੍ਯੰਜਨ ਹੈ, ਕਵਰਗ ਦਾ ਦੂਸਰਾ ਅੱਖਰ ਹੈ। ਸੰਸਕ੍ਰਿਤ ਦਾ [k ਇਸੇ ਅਵਾਜ਼ ਦਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ -ਕ+ਹ- ਤੋਂ ਇਹ ਅਵਾਜ਼ ਲੈਂਦੇ ਹਨ। ਸੰਸਕ੍ਰਿਤ ਦਾ "k ਤੇ ਫਾ਼ਰਸੀ ‘ਖ਼ੇ’ ਇਸ ਕੋਸ਼ ਦੀਆਂ ਵਿਤਪਤੀਆਂ ਵਿਚ ਅਸਾਂ ਇਸੇ ਅੱਖਰ ਨਾਲ ਬਿੰਦੀ ਹੇਠਾਂ ਦੇਕੇ ਪ੍ਰਗਟ ਕੀਤੇ ਹਨ, ਜਿਹਾਕੁ -ਖ਼-।

          ਅਸਾਂ ਇਸ ਕੋਸ਼ ਦੀਆਂ ਵਿਤਪਤੀਆਂ ਵਿਚ ਸੰਸਕ੍ਰਿਤ ਪਦਾਂ ਦਾ ਰੂਪ ਦੱਸਦਿਆਂ {k ਨੂੰ ਕਸ਼ੑ ਯਾ -ਕਸ਼- ਨਾਲ ਪ੍ਰਗਟ ਕੀਤਾ ਹੈ, ਕਿਉਂ-ਕਿ ਇਹ ਅੱਖਰ ‘ਕ’ ਤੇ ‘ਸ਼’ ਦਾ ਦੁੱਤ ਹੈ।

          ਬੋਲ ਚਾਲ ਪੰਜਾਬੀ ਦੇ ਮੁਹਾਵਰੇ ਵਿਚ ਫ਼ਾਰਸੀ ਦੇ -ਖ਼ੇ- ਵਾਲੇ ਪਦ ਤੇ ਸੰਸਕ੍ਰਿਤ ਦੇ [k] "k ਤੇ {k ਵਾਲੇ ਪਦ -ਖ- ਵਾਂਙੂ ਹੀ ਉਚਾਰੇ ਜਾਂਦੇ ਹਨ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਏਹ ਸਾਰੇ ਪਦ -ਖ- ਨਾਲ ਹੀ ਲਿਖੇ ਹਨ, ਜਿਹਾਕੁ:-

ਪੰਜਾਬੀ

ਫ਼ਾਰਸੀ ਖ਼੍ਵਾਰ-ਖੁਆਰ।

ਫ਼ਾਰਸੀ ਖ਼੍ਯਾਲ-ਖਿਆਲ।

ਸੰਸਕ੍ਰਿਤ ਕਸ਼ੑਯ-ਖਈ।

ਸੰਸਕ੍ਰਿਤ ਕਸ਼ੀੑਰ-ਖੀਰ।

ਸੰਸਕ੍ਰਿਤ ਹਰੑਖ਼-ਹਰਖ।

ਸੰਸਕ੍ਰਿਤ ਖ਼ਟ-ਖਟ।

          ਸੰਸਕ੍ਰਿਤ ਦਾ -ਖ਼- ਕਈ ਵੇਰ ਪੰਜਾਬੀ ਵਿਚ -ਹ- ਨਾਲ ਬਦਲਦਾ ਹੈ, ਜਿਵੇਂ ਪੋਖ਼ ਦਾ ਪੋਹ। ਯਥਾ-‘ਹਰਿ ਪ੍ਰਗਟੇ ਮੰਘਰ ਪੋਹਿ ਜੀਉ’।

          ਸੰਸਕ੍ਰਿਤ -ਕ- ਕਈ ਵੇਰ ਪੰਜਾਬੀ ਵਿਚ -ਖ- ਨਾਲ ਬਦਲਦਾ ਹੈ, ਜੈਸੇ ਕੰਥਾ ਦਾ ਖਿੰਥਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ‘ਖੱਖਾ’ ਹੈ। ਇਹ ਗੁਰਮੁਖੀ ਲਿਪੀ ਦਾ ਸੱਤਵਾਂ ਅੱਖਰ ਹੈ। ਇਸ ਦਾ ਉਚਾਰਣ ਸਥਾਨ ਕੰਠ ਹੈ। ਇਸ ਦੀ ਸ਼ਕਲ ਟਾਕਰੀ ਦੇ ‘ਖ’ ਨਾਲ ਕਾਫ਼ੀ ਮਿਲਦੀ ਹੈ। ਦੇਵ ਨਾਗਰੀ ख, क्ष ਤੇ ष ਲਈ ਗੁਰਮੁਖੀ ਵਿਚ ‘ਖ’ ਤੋਂ ਹੀ ਕੰਮ ਲਿਆ ਜਾਂਦਾ ਹੈ। ਜਿਵੇਂ- ਸਾਖੀ, ਮੋਖ, ਬਿਰਖ, ਵਿਖ ਅਤੇ ਖਟ ਆਦਿ ਸ਼ਬਦਾਂ ਵਿਚ। ਉਰਦੂ ਵਿਚ ਆਉਂਦੀ ‘ਖੇ’ ਦੇ ਖ ਪੈਰ ਬਿੰਦੀ (ਖ਼) ਕਰਕੇ ਲਿਖਿਆ ਜਾਂਦਾ ਹੈ। ਉਰਦੂ ਭਾਸ਼ਾ ਵਿਚ ਆਉਂਦੀਆਂ ਕਈ ਵੱਖ ਵੱਖ ਆਵਾਜ਼ਾਂ ਨੂੰ ਪ੍ਰਗਟਾਉਣ ਲਈ ਗੁਰਮੁਖੀ ਦੀ ਪੈਂਤੀ ਤੋਂ ਮਗਰੋਂ ਪੈਰ ਬਿੰਦੀ ਵਾਲੇ 5 ਹੋਰ ਅੱਖਰ ਸ਼ਾਮਲ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ‘ਖ’ ਵੀ ਇਕ ਹੈ : ਸ਼ ਖ਼ ਗ਼ ਜ਼ ਤੇ ਫ਼. ‘ਖ’ ਵਿਅੰਜਨ ਹੈ। ਇਸ ਨਾਲ ਸਾਰੀਆਂ ਲਗਾਂ-ਮਾਤਰਾਂ ਲਗਦੀਆਂ ਹਨ।

          ਪ੍ਰਾਚੀਨ ਸਿੱਧ ਨਾਥ ਗੁਹਜ ਵਿੱਦਿਆ ਵਿਚ ਹਰ ਅੱਖਰ ਦੇ ਡੂੰਘੇ ਅਰਥ ਲਏ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ‘ਖ’ ਦੇ ਅਜਿਹੇ ਅਰਥਾਂ ਵੱਲ ਸੰਕੇਤ ਕੀਤਾ ਹੈ, ਜਿਵੇਂ 1) ਸੂਰਜ 2) ਆਕਾਸ਼ 3) ਇੰਦ੍ਰੀਆਂ 4) ਸਰੀਰ 5) ਸਿਫ਼ਰ 6) ਸੁਰਗ 7) ਸੁਖ 8) ਛਿਦ੍ਰ 9) ਕਰਮ 10) ਨਗਰ 11) ਖੇਤ 12) ਗਿਆਨ, ਵਿਵੇਕ 13) ਬ੍ਰਹਮਾ।

          ਅਸ਼ੋਕ ਦੇ ਸਮੇਂ ਦੇ ਸ਼ਿਲਾ-ਲੇਖਾਂ ਵਿਚ ਇਸ ਅੱਖਰ ਦੀ ਸ਼ਕਲ ਇਕ ਸਾਧਾਰਨ ਕੁੰਡੀ ਵਰਗੀ ਹੈ ਜਿਸ ਦੇ ਹੇਠਲੇ ਸਿਰੇ ਤੇ ਜਾਂ ਤਾਂ ਇਕ ਬਿੰਦੂ ਹੈ ਜਾਂ ਇਕ ਦਾਇਰਾ। ਇਸ ਸ਼ਕਲ ਕਾਰਨ ਜਰਨੈਲ ਕਨਿੰਘਮ ਨੂੰ ਇਹ ਭੁਲੇਖਾ ਲੱਗਾ ਸੀ ਕਿ ਇਸ ਅੱਖਰ ਦਾ ਨਿਕਾਸ ਆਮ ਹਿੰਦੁਸਤਾਨੀ ਪੁਰਖੇ ਜਾਂ ਬਸੋਹਲੇ ਤੋਂ ਹੋਇਆ ਹੈ ਜਿਹੜਾ ਸਦੀਆਂ ਤੋਂ ਲੋਕ ਧਰਤੀ ਖੋਦਣ ਲਈ ਵਰਤਦੇ ਰਹੇ ਹਨ। ਇਸ ਦਾ ਮੁਢਲਾ ਸ਼ਬਦ ‘ਖਣ’ ਭਾਵ ਖੁਣਨ ਜਾਂ ਖੋਦਣ ਸਮਝਿਆ ਗਿਆ ਹੈ – ਇਸ ਲਈ ਇਹ ਅੱਖਰ ਬਾਜੂਆਂ ਦੇ ਕਾਰਜ, ਵਿਸ਼ੇਸ਼ ਤੌਰ ਤੇ ਖੋਦਣ ਦਾ ਪ੍ਰਤੀਕ ਹੈ (ਕਨਿੰਘਮ : ਇਨਸਕ੍ਰਿਪਸ਼ਨਜ਼ ਆਫ਼ ਅਸ਼ੋਕ, ਪੰਨਾ 54)। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਅੱਖਰ ਦੀ ਸ਼ਕਲ ਖੁਰਪੇ ਜਾਂ ਬਸੋਹਲੇ ਨਾਲ ਮਿਲਦੀ-ਜੁਲਦੀ ਹੈ ਪਰ ਇਹ ਤੱਥ ਸੰਦੇਹਜਨਕ ਹੈ ਕਿ ਇਸ ਅੱਖਰ ਦਾ ਸਰੂਪ ਇਨ੍ਹਾਂ ਸੰਦਾਂ ਤੇ ਆਧਾਰਿਤ ਹੈ।

          ਅਸ਼ੋਕ ਦੇ ਸ਼ਿਲਾ-ਲੇਖਾਂ ਵਿਚ ਮਿਲਦੇ ‘ਖ’ ਅੱਖਰ ਦਾ ਸਰੂਪ ਦੋ ਤਰ੍ਹਾਂ ਦਾ ਹੈ, ਪਹਿਲਾ ਇਕ ਸਿੱਧੀ ਖੜ੍ਹੀ ਰੇਖਾ ਦਾ ਹੈ, ਜਿਸ ਦਾ ਪੈਰ ਵਿਚ ਜਾਂ ਤਾਂ ਇਕ ਬਿੰਦੂ ਹੈ ਜਾਂ ਇਕ ਦਾਇਰਾ ਅਤੇ ਦੂਜਾ ਇਕ ਟੇਢੀ ਖੜ੍ਹੀ ਰੇਖਾ ਦਾ ਹੈ, ਜਿਸ ਦੇ ਪੈਰ ਵਿਚ ਵੀ ਬਿੰਦੂ ਜਾਂ ਦਾਇਰਾ ਹੈ। ਹੇਠਲੇ ਸਿਰੇ ਉੱਤੇ ਇਕ ਬਿੰਦੂ ਜਾਂ ਗੁਰੋੜੀ ਵਾਲੀ ਸਿੱਧੀ ਖੜ੍ਹੀ ਰੇਖਾ ਵਾਲੀ ਕੁੰਡੀ ਇਸ ਅੱਖਰ ਦਾ ਆਮ ਪ੍ਰਚੱਲਤ ਸਰੂਪ ਹੈ ਜਿਹੜਾ ਉੱਤਰੀ ਅਤੇ ਦੱਖਣੀ ਭਾਰਤ ਦੋਹਾਂ ਵਿਚ ਹੀ ਸਤੰਭਾਂ ਅਤੇ ਚਟਾਨਾਂ ਦੀਆਂ ਉਕਰਾਈਆਂ ਵਿਚ ਵੇਖਿਆ ਜਾ ਸਕਦਾ ਹੈ। ਬਿੰਦੂ ਜਾਂ ਗੁਰੋੜੀ ਆਮ ਤੌਰ ਤੇ ਛੋਟੀ ਜਿਹੀ ਹੁੰਦੀ ਹੈ ਪਰ ਕਿਤੇ ਕਿਤੇ ਇਹ ਵੱਡੀ ਵੀ ਵੇਖੀ ਗਈ ਹੈ। ਇਉਂ ਜਾਪਦਾ ਹੈ ਕਿ ਹੇਠਲੀ ਗੁਰੋੜੀ ਸ਼ੁਰੂ ਸ਼ੁਰੂ ਵਿਚ ਇਕ ਦਾਇਰੇ ਦੇ ਸਰੂਪ ਵਾਲੀ ਸੀ, ਜਿਹੜੀ ਕਦੇ ਛੋਟੀ ਹੁੰਦੀ ਸੀ, ਕਦੇ ਵੱਡੀ ਅਤੇ ਜਦੋਂ ਕਾਹਲੀ ਵਿਚ ਇਸ ਨੂੰ ਸਿਆਹੀ ਨਾਲ ਲਿਖਿਆ ਜਾਂਦਾ ਸੀ, ਦਾਇਰਾ ਸਿਆਹੀ ਨਾਲ ਭਰ ਜਾਂਦਾ ਸੀ। ਉਕਰਨ ਵਾਲਿਆਂ ਨੇ ਸੁਭਾਵਕ ਤੌਰ ਤੇ, ਇਨ੍ਹਾਂ ਛੋਟੇ ਰੂਪਾਂਤਰਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਪਦਾ।

          ਸਿਰੇ ਉੱਤੇ ਦਾਇਰੇ ਵਾਲੀ ਸਿੱਧੀ ਖੜ੍ਹੀ ਰੇਖਾ ਵਾਲਾ ਸਰੂਪ ਬਹੁਤ ਕਲਾਮਈ ਹੈ, ਭਾਵੇਂ ਇਹ ਉਪਰੋਕਤ ਸਰੂਪ ਵਾਂਗ ਆਮ ਵਰਤੋਂ ਵਾਲਾ ਨਹੀਂ, ਕਈ ਥਾਵਾਂ ਉੱਤੇ ਖੜ੍ਹੀ ਰੇਖਾ ਵਾਲਾ ਭਾਗ ਛੋਟਾ ਹੋ ਗਿਆ ਹੈ ਅਤੇ ਕਈ ਥਾਵਾਂ ਤੇ ਇਹ ਲੰਮਾ ਹੈ। ਪੈਰ ਵਾਲਾ ਦਾਇਰਾ ਵੀ ਆਕਾਰ ਵਿਚ ਵੱਧ ਘੱਟ ਹੈ। ਕੁਝ ਥਾਵਾਂ ਤੇ ਦਾਇਰਾ ਤਿਕੋਣ ਵਰਗਾ ਬਣਦਾ ਦਿਸਦਾ ਹੈ ਅਤੇ ਹੇਠੋਂ ਪੱਧਰਾ ਵੀ ਹੋ ਜਾਂਦਾ ਹੈ ਪਰ ਇਹਦੇ ਵਿਚ ਉਕਰਨ ਵਾਲੇ ਦੀ ਲਾਪਰਵਾਹੀ ਪ੍ਰਤੀਤ ਹੁੰਦੀ ਹੈ।

          ਜਿਥੇ ਖੜ੍ਹੀ ਰੇਖਾ ਕੁਝ ਟੇਢੀ ਹੁੰਦੀ ਜਾਂਦੀ ਹੈ, ਉਹ ਸਰੂਪ ਆਮ ਨਹੀਂ ਹੈ। ਇਸ ਹਾਲਤ ਵਿਚ ਸਾਧਾਰਨ ਟੇਢੀ ਕੁੰਢੀ ਦੇ ਪੈਰ ਵਿਚ ਇਕ ਬਿੰਦੂ ਹੁੰਦਾ ਹੈ।

          ਆਮ ਉਕਰਾਈਆਂ ਵਿਚ ਖੜ੍ਹੀ ਲਕੀਰ ਦੇ ਹੇਠਲੇ ਸਿਰੇ ਉੱਤੇ ਇਸ ਕਰਕੇ ਬਿੰਦੂ ਮਿਲਦਾ ਹੈ ਕਿ ਉਕੇਰੇ ਲਈ ਦਾਇਰੇ ਨਾਲ ਬਿੰਦੂ ਉਕਰਨਾ ਸੌਖਾ ਸੀ।

          ਅੱਠਵੀਂ ਸਦੀ ਈਸਵੀ ਤੱਕ ‘ਖ’ ਦਾ ਸਰੂਪ ਹੇਠ ਲਿਖੇ ਵੇਰਵੇ ਅਨੁਸਾਰ ਰਿਹਾ ਹੈ :-

––

ਬਿੰਦੂ ਤੋਂ ਬਿਨਾ ਗੁਲਾਈ ਦੇ ਸਿਖ਼ਰ ਵਾਲਾ ‘ਖ’

––

ਬਿੰਦੂ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

––

ਦਾਇਰੇ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

––

ਤਿਕੋਣ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

––

ਵਿਸ਼ੇਸ਼ ਤਿਕੋਣੀ ਬੁਨਿਆਦ ਵਾਲਾ ‘ਖ’

––

ਵਿਸ਼ੇਸ਼ ਉਪਰਲੀ ਕੁੰਡੀ ਵਾਲਾ ‘ਖ’

––

ਖੱਬੇ ਅੰਗ ਉੱਤੇ ਪੈਰ-ਚਿੰਨ੍ਹ ਵਾਲਾ ‘ਖ’

––

ਖੱਬੇ ਅੰਗ ਉੱਤੇ ਪੈਰ-ਚਿੰਨ੍ਹ ਸਣੇ ਪਧਰੀ ਸਿਖ਼ਰ ਵਾਲਾ ‘ਖ’

––

ਗੁਲਾਈ ਵਾਲਾ ਤਿਕੋਣ ਦੀਆਂ ਕੋਈ ਸਣੇ ਪੱਧਰੇ ਸਿਖ਼ਰ ਵਾਲਾ ‘ਖ’

––

ਖੁਲ੍ਹੇ ਮੂੰਹ ਵਾਲੀ ਬਾਹਰਮੁਖੀ ਤਿਕੋਣ ਸਣੇ ‘ਖ’, ਜੋ ਸੱਜੇ ਬੰਨੇ ਖੜ੍ਹੀ ਰੇਖਾ ਨਾਲ ਇਕ ਡੰਡੀ ਰਾਹੀਂ ਜੁੜਿਆ ਹੋਇਆ ਹੈ।

––

ਦੁੰਮ ਵਾਲੀ ਕਿਸਮ ਦਾ ਉੱਤਰੀ ‘ਖ’

––

ਚੌਕੋਣੀ (ਜਾਂ ਚੌੜੀ) ਘੁੰਡੀ ਵਾਲੀ ਬੁਨਿਆਦ ਸਣੇ ‘ਖ’

––

ਖੜ੍ਹੀ ਰੇਖਾ ਦੇ ਹੇਠਲੇ ਸਿਰੇ ਦੇ ਖੱਬੇ ਪਾਸੇ ਨਾਲ ਜੁੜੀ ਲੇਟਵੀਂ ਰੇਖਾ ਸਣੇ ‘ਖ’

––

ਹੇਠਲੀ ਲੇਟਵੀਂ ਰੇਖਾ ਦੇ ਸਿਰੇ ਉੱਤੇ ਘੁੰਡੀ ਵਾਲਾ ਮੂਲ-ਕੰਨੜੀ ਕਿਸਮ ਵਾਲਾ ‘ਖ’

          ਚੌਥੀ ਸਦੀ ਈਸਵੀ ਤੋਂ ਲੈ ਕੇ ਹੁਣ ਤੱਕ ਗੁਰਮੁਖੀ ਦੇ ਅੱਖਰ ‘ਖ’ ਦਾ ਜਿਹੜਾ ਵਿਕਾਸ ਹੋਇਆ ਹੈ, ਉਹ ਪਿਛਲੇ ਪੰਨੇ ਤੇ ਅੰਕਤ ਸਾਰਣੀ ਵਿਚ ਵੇਖਿਆ ਜਾ ਸਕਦਾ ਹੈ। ਸਵਰਗਵਾਸੀ ਸ. ਜੀ. ਬੀ. ਸਿੰਘ ਦੇ ਹੇਠ ਲਿਖੇ ਦੋ ‘ਖ’ ਅੱਖਰ ਬਾਰੇ ਪੰਜਾਬੀ ਲਿਖਤਾਂ ਦੇ ਖਾਕੇ ਵੀ ਵੇਖਣਯੋਗ ਹਨ :-

ਸ਼ਾਸ਼ਤਰੀ ਜਾਂ ਦੇਵ ਨਾਗਰੀ

ਲੰਡੇ

ਸ਼ਾਰਦਾ

ਗੁਰਮੁਖੀ

ਟਾਕਰੀ

ਪੁਰਾਣੇ ਅੱਖਰ ਬ੍ਰਾਹਮ ਵਗੈਰਾ

ਸਰਾਫ਼ੀਜ਼ਿਲ੍ਹਾ ਗੁਜਰਾਂਵਾਲਾ

ਉੱਚੀ

ਹੁਕਮਨਾਮੇ

ਭੱਟਛਰੀ

ਗੁਰਮੁਖੀ

 

 

          ਹ. ਪੁ.- ਦੀ ਹਿਸਟਰੀ ਐਂਡ ਪੇਲੀਓਗ੍ਰਾਫ਼ੀ ਆਫ਼ ਮੌਰੀਅਨ ਬ੍ਰਹਮੀ ਸਕ੍ਰਿਪਟ-ਚੰਦਰਿਕਾ ਸਿੰਘ ਉਪਾਸਕ, 1960; ਇੰਡੀਅਨ ਪੇਲੀਓਗ੍ਰਾਫ਼ੀ, -ਅਹਿਮਦ ਹਸਨ ਅਲੀ; ਪ੍ਰਾ. ਲਿ. ਮਾ. ; ਗੁ. ਲਿ. ਜ. ਵਿ.; ਮ. ਕੋ.

 


ਲੇਖਕ : ਸੁਰਿੰਦਰ ਸਿੰਘ ਕੋਹਲੀਜ਼,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਇਹ ਗੁਰਮੁਖੀ ਲਿਪੀ ਦਾ ਸੱਤਵਾਂ ਅੱਖਰ ਅਤੇ ਇਸ ਦਾ ਉਚਾਰਣ ‘ਖੱਖਾ’ ਹੈ। ਇਸ ਦਾ ਉਚਾਰਣ ਸਥਾਨ ਕੰਠ ਹੈ। ਇਸ ਦੀ ਸ਼ਕਲ ਟਾਕਰੀ ਦੇ ‘ਖ’ ਨਾਲ ਕਾਫ਼ੀ ਮਿਲਦੀ ਹੈ। ਦੇਵ ਨਗਰੀ ख,क्ष ਤੇ ष ਲਈ ਗੁਰਮੁਖੀ ਵਿਚ ‘ਖ’ ਤੋਂ ਹੀ ਕੰਮ ਲਿਆ ਜਾਂਦਾ ਹੈ ਜਿਵੇਂ-ਸਾਖੀ, ਮੇਖ, ਬਿਰਖ, ਵਿਖ ਅਤੇ ਖਟ ਆਦਿ ਸ਼ਬਦਾਂ ਵਿਚ। ਉਰਦੂ ਵਿਚ ਆਉਂਦੀ ‘ਖੇ’ () ਨੂੰ ਖ ਪੈਰ ਬਿੰਦੀ (ਖ਼) ਕਰ ਕੇ ਲਿਖਿਆ ਜਾਂਦਾ ਹੈ। ਉਰਦੂ ਭਾਸ਼ਾ ਵਿਚ ਆਉਂਦੀਆਂ ਕਈ ਵੱਖ ਵੱਖ ਆਵਾਜ਼ਾਂ ਨੂੰ ਪ੍ਰਗਟਾਉਣ ਲਈ ਗੁਰਮੁਖੀ ਦੀ ਪੈਂਤੀ ਤੋਂ ਮਗਰੋਂ ਪੈਰ ਬਿੰਦੀ ਵਾਲੇ 5 ਹੋਰ ਅੱਖਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ ‘ਖ’ ਵੀ ਇਕ ਹੈ : ਸ਼ ਖ਼ ਗ਼ ਜ਼ ਤੇ ਫ਼ । ‘ਖ’ ਵਿਅੰਜਨ ਹੈ। ਇਸ ਨਾਲ ਸਾਰੀਆਂ ਲਗਾਂ-ਮਾਤਰਾਂ ਲਗਦੀਆਂ ਹਨ।

ਪ੍ਰਾਚੀਨ ਸਿੱਧ ਨਾਥ ਗੁਹਜ ਵਿਦਿਆ ਵਿਚ ਹਰ ਅੱਖਰ ਦੇ ਡੂੰਘੇ ਅਰਥ ਲਈ ਜਾਂਦੇ ਸਨ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ‘ਖ’ ਦੇ ਅਜਿਹੇ ਅਰਥਾਂ ਵੱਲ ਸੰਕੇਤ ਕੀਤਾ ਹੈ, ਜਿਵੇਂ 1. ਸੂਰਜ 2. ਆਕਾਸ਼ 3. ਇੰਦ੍ਰੀਆਂ 4. ਸਰੀਰ 5. ਸਿਫਰ 6. ਸੁਰਗ 7. ਸੁਖ 8. ਛਿਦ੍ਰ 9. ਕਰਮ 10. ਨਗਰ 11. ਖੇਤ 12. ਗਿਆਨ, ਵਿਵੇਕ 13. ਬ੍ਰਹਮਾ।

ਅਸ਼ੋਕ ਦੇ ਸਮੇਂ ਦੇ ਸ਼ਿਲਾਲੇਖਾਂ ਵਿਚ ਇਸ ਅੱਖਰ ਦੀ ਸ਼ਕਲ ਇਕ ਸਾਧਾਰਣ ਕੁੰਡੀ ਵਰਗੀ ਹੈ ਜਿਸ ਦੇ ਹੇਠਲੇ ਸਿਰੇ ਤੇ ਇਕ ਬਿੰਦੂ ਜਾਂ ਇਕ ਦਾਇਰਾ ਹੈ। ਇਸ ਸ਼ਕਲ ਕਾਰਨ ਜਨਰਲ ਕਨਿੰਘਮ ਨੂੰ ਇਹ ਭੁਲੇਖਾ ਲੱਗਿਆ ਕਿ ਇਸ ਅੱਖਰ ਦਾ ਨਿਕਾਸ ਆਮ ਹਿੰਦੁਸਤਾਨੀ ਖੁਰਪੇ ਜਾਂ ਬਸੋਹਲੇ ਤੋ ਹੋਇਆ ਹੈ ਜਿਹੜਾ ਸਦੀਆਂ ਤੋਂ ਲੋਕ ਧਰਤੀ ਖੋਦਣ ਲਈ ਵਰਤਦੇ ਰਹੇ ਹਨ। ਇਸ ਦਾ ਮੁਢਲਾ ਸ਼ਬਦ ‘ਖਣ’ ਭਾਵ ਖੁਣਨ ਜਾਂ ਖੇਦਣ ਸਮਝਿਆ ਗਿਆ ਹੈ। ਇਸ ਲਈ ਇਹ ਅੱਖਰ ਬਾਜ਼ੂਆਂ ਦੇ ਕਾਰਜ, ਵਿਸ਼ੇਸ਼ ਤੌਰ ਤੇ ਖੋਦਣ ਦਾ ਪ੍ਰਤੀਕ ਹੈ (ਕਨਿੰਘਮ, ਇਨਸਕ੍ਰਿਪਸ਼ਨਜ਼ ਆਫ਼ ਅਸ਼ੋਕ, ਪੰਨਾ 54) । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਅੱਖਰ ਦੀ ਸ਼ਕਲ ਖੁਰਪੇ ਜਾਂ ਬਸੋਹਲੇ ਨਾਲ ਮਿਲਦੀ ਜੁਲਦੀ ਹੈ ਪਰ ਇਹ ਤਥ ਸੰਦੇਹਜਨਕ ਹੈ ਕਿ ਇਸ ਅੱਖਰ ਦਾ ਸਰੂਪ ਇਨ੍ਹਾਂ ਸੰਦਾਂ ਉੱਤੇ ਆਧਾਰਿਤ ਹੈ।

ਅਸ਼ੋਕ ਦੇ ਸ਼ਿਲਾਲੇਖਾਂ ਵਿਚ ਮਿਲਦੇ ‘ਖ’ ਅੱਖਰ ਦਾ ਸਰੂਪ ਦੋ ਤਰ੍ਹਾਂ ਦਾ ਹੈ, ਪਹਿਲਾ ਇਕ ਸਿੱਧੀ ਖੜ੍ਹੀ ਰੇਖਾ ਹੈ ਜਿਸ ਦੇ ਪੈਰ ਵਿਚ ਇਕ ਬਿੰਦੂ ਜਾਂ ਇਕ ਦਾਇਰਾ ਹੈ ਅਤੇ ਦੂਜਾ ਇਕ ਟੇਢੀ ਖੜ੍ਹੀ ਰੇਖਾ ਦਾ ਹੈ ਜਿਸ ਦੇ ਪੈਰ ਵਿਚ ਵੀ ਬਿੰਦੂ ਜਾਂ ਦਾਇਰਾ ਹੈ। ਹੇਠਲੇ ਸਿਰੇ ਉੱਤੇ ਇਕ ਬਿੰਦੂ ਜਾਂ ਗੁਰੋੜੀ ਵਾਲੀ ਸਿੱਧੀ ਖੜ੍ਹੀ ਰੇਖਾ ਵਾਲੀ ਕੁੰਡੀ ਇਸ ਅੱਖਰ ਦਾ ਆਮ ਪ੍ਰਚਲਿਤ

ਸਰੂਪ ਹੈ ਜਿਹੜਾ ਉੱਤਰੀ ਅਤੇ ਦੱਖਣੀ ਭਾਰਤ ਦੋਹਾਂ ਵਿਚ ਹੀ ਸਤੰਭਾਂ ਅਤੇ ਚਟਾਨਾਂ ਦੀਆਂ ਉਕਰਾਈਆਂ ਵਿਚ ਵੇਖਿਆ ਜਾ ਸਕਦਾ ਹੈ। ਬਿੰਦੂ ਜਾਂ ਗੁਰੋੜੀ ਆਮ ਤੌਰ ਤੇ ਛੋਟੀ ਜਿਹੀ ਹੁੰਦੀ ਹੈ ਪਰ ਕਿਤੇ ਕਿਤੇ ਇਹ ਵੱਡੀ ਵੀ ਵੇਖੀ ਗਈ ਹੈ। ਇਉਂ ਜਾਪਦਾ ਹੈ ਕਿ ਹੇਠਲੀ ਗੁਰੋੜੀ ਸ਼ੁਰੂ ਸ਼ੁਰੂ ਵਿਚ ਇਕ ਦਾਇਰੇ ਦੇ ਸਰੂਪ ਵਾਲੀ ਸੀ ਜਿਹੜੀ ਕਦੇ ਛੋਟੀ ਹੁੰਦੀ ਸੀ, ਕਦੇ ਵੱਡੀ ਅਤੇ ਜਦੋਂ ਕਾਹਲੀ ਵਿਚ ਇਸ ਨੂੰ ਸਿਆਹੀ ਨਾਲ ਲਿਖਿਆ ਜਾਂਦਾ ਸੀ, ਦਾਇਰਾ ਸਿਆਹੀ ਨਾਲ ਭਰ ਜਾਂਦਾ ਸੀ। ਉਕਰਨ ਵਾਲਿਆਂ ਨੇ ਸੁਭਾਵਕ ਤੌਰ ਤੇ ਇਨ੍ਹਾਂ ਛੋਟੇ ਰੂਪਾਂਤਰਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਪਦਾ।

ਸਿਰੇ ਉੱਤੇ ਦਾਇਰੇ ਵਾਲੀ ਸਿੱਧੀ ਖੜ੍ਹੀ ਰੇਖਾ ਵਾਲਾ ਸਰੂਪ ਬਹੁਤ ਕਲਾਮਈ ਹੈ ਭਾਵੇਂ ਇਹ ਉਪਰੋਕਤ ਸਰੂਪ ਵਾਂਗ ਆਮ ਵਰਤੋਂ ਵਾਲਾ ਨਹੀਂ, ਕਈ ਥਾਵਾਂ ਤੇ ਖੜੀ ਰੇਖਾ ਵਾਲਾ ਭਾਗ ਛੋਟਾ ਹੋ ਗਿਆ ਹੈ ਅਤੇ ਕਈ ਥਾਵਾਂ ਤੇ ਇਹ ਲੰਬਾ ਹੈ। ਪੈਰ ਵਾਲਾ ਦਾਇਰਾ ਵੀ ਆਕਾਰ ਵਿਚ ਵੱਧ ਘੱਟ ਹੈ। ਕੁਝ ਥਾਵਾਂ ਤੇ ਦਾਇਰਾ ਤਿਕੋਣ ਵਰਗਾ ਬਣਦਾ ਦਿਸਦਾ ਹੈ ਅਤੇ ਹੇਠੋਂ ਪੱਧਰਾ ਵੀ ਹੋ ਜਾਂਦਾ ਹੈ ਪਰ ਇਸ ਵਿਚ ਉਕਰਨ ਵਾਲੇ ਦੀ ਲਾਪਰਵਾਹੀ ਪ੍ਰਤੀਤ ਹੁੰਦੀ ਹੈ।

ਜਿਥੇ ਖੜ੍ਹੀ ਰੇਖਾ ਕੁਝ ਟੇਢੀ ਹੁੰਦੀ ਜਾਂਦੀ ਹੈ, ਉਹ ਸਰੂਪ ਆਮ ਨਹੀਂ ਹੈ। ਇਸ ਹਾਲਾਤ ਵਿਚ ਸਾਧਾਰਣ ਟੇਢੀ ਕੁੰਡੀ ਦੇ ਪੈਰ ਵਿਚ ਇਕ ਬਿੰਦੂ ਹੁੰਦਾ ਹੈ।

ਆਮ ਉਕਰਾਈਆਂ ਵਿਚ ਖੜ੍ਹੀ ਲਕੀਰ ਦੇ ਹੇਠਲੇ ਸਿਰੇ ਉੱਤੇ ਇਸ ਕਰ ਕੇ ਬਿੰਦੂ ਮਿਲਦਾ ਹੈ ਕਿ ਉਕੇਰੇ ਲਈ ਦਾਇਰੇ ਨਾਲ ਬਿੰਦੂ ਉਕਰਨਾ ਸੌਖਾ ਸੀ।

ਅੱਠਵੀਂ ਸਦੀ ਈਸਵੀ ਤਕ ‘ਖ’ ਦਾ ਸਰੂਪ ਹੇਠ ਲਿਖੇ ਵੇਰਵੇ ਅਨੁਸਾਰ ਰਿਹਾ ਹੈ -

-ਬਿੰਦੂ ਤੋਂ ਬਿਨਾ ਗੁਲਾਈ ਦੇ ਸਿਖਰ ਵਾਲਾ ‘ਖ’

-ਬਿੰਦੂ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

-ਦਾਇਰੇ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

-ਤਿਕੋਣ ਸਣੇ ਗੁਲਾਈ ਦੇ ਸਿਖ਼ਰ ਵਾਲਾ ‘ਖ’

-ਵਿਸ਼ੇਸ਼ ਤਿਕੋਣੀ ਬੁਨਿਆਦ ਵਾਲਾ ‘ਖ’

-ਖੱਬੇ ਅੰਗ ਉੱਤੇ ਪੈਰ-ਚਿੰਨ੍ਹ ਵਾਲਾ ‘ਖ’

-ਖੱਬੇ ਅੰਗ ਉੱਤੇ ਪੈਰ-ਚਿੰਨ੍ਹ ਸਣੇ ਪਧਰੀ ਸਿਖ਼ਰ ਵਾਲਾ ‘ਖ’

-ਖੁਲ੍ਹੇ ਮੂੰਹ ਵਾਲੀ ਬਾਹਰਮੁਖੀ ਤਿਕੋਣ ਸਣੇ ‘ਖ’ ਜੋ ਸੱਜੇ ਬੰਨੇ ਖੜ੍ਹੀ ਰੇਖਾ ਨਾਲ ਇਕ ਡੰਡੀ ਰਾਹੀਂ ਜੁੜਿਆ ਹੋਇਆ ਹੈ।

-ਦੁੰਮ ਵਾਲੀ ਕਿਸਮ ਦਾ ਉੱਤਰੀ ‘ਖ’

-ਚੌਕੋਣੀ (ਜਾਂ ਚੌੜੀ) ਘੁੰਡੀ ਵਾਲੀ ਬੁਨਿਆਦ ਸਣੇ ‘ਖ’

-ਖੜ੍ਹੀ ਰੇਖਾ ਦੇ ਹੇਠਲੇ ਸਿਰੇ ਤੇ ਖੱਬੇ ਪਾਸੇ ਨਾਲ ਜੁੜੀ ਲੇਟਵੀਂ ਰੇਖਾ ਸਣੇ ‘ਖ’

-ਹੇਠਲੀ ਲੇਟਵੀਂ ਰੇਖਾ ਦੇ ਸਿਰੇ ਉੱਤੇ ਘੁੰਡੀ ਵਾਲਾ ਮੂਲ-ਕੰਨੜੀ ਕਿਸਮ ਵਾਲਾ ‘ਖ’

ਚੌਥੀ ਸਦੀ ਈਸਵੀ ਤੋਂ ਲੈ ਕੇ ਹੁਣ ਤਕ ਗੁਰਮੁਖੀ ਦੇ ਅੱਖਰ ‘ਖ’ ਦਾ ਜਿਹੜਾ ਵਿਕਾਸ ਹੋਇਆ ਹੈ, ਉਹ ਪਿਛਲੇ ਪੰਨੇ ਤੇ ਅੰਕਿਤ ਸਾਰਣੀ ਵਿਚ ਵੇਖਿਆ ਜਾ ਸਕਦਾ ਹੈ।

ਸਵਰਗਵਾਸੀ ਸ.ਜੀ. ਬੀ. ਸਿੰਘ ਦੇ ਹੇਠ ਲਿਖੇ ‘ਖ’ ਅੱਖਰ ਬਾਰੇ ਪੰਜਾਬੀ ਲਿਖਤਾਂ ਦੇ ਖਾਕੇ ਵੀ ਵੇਖਣਯੋਗ ਹਨ –

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਨ ਖਖਾ ਹੈ:–

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ‖

                                                                  (ਪੰਨਾ ੪੩੨)


ਲੇਖਕ : -ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-04-38-54, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੇਲੀਓਗ੍ਰਾਫੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ -ਚੰਦਰਿਕਾ ਸਿੰਘ ਉਪਾਸਕ, 1960; ਇੰਡੀਅਨ ਪੈਲੀਓਗ੍ਰਾਫ਼ੀ-ਅਹਿਮਦ ਹਸਨ ਅਲੀ 1963 ਪ੍ਰਾ. ਲਿ. ਮਾ; ਗੁ. ਲਿ. ਜ. ਵਿ; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.