ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਦਾ ਬਾਰਵਾਂ ਅੱਖਰ , ਚ ਵਰਗ ਦਾ ਦੂਜਾ ਅੱਖਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਬਾਰਵਾਂ ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। ੨ ਸੰ. ਸੰਗ੍ਯਾ—ਛੇਦਨ. ਖੰਡਨ। ੩ ਢਕਣਾ. ਆਛਾਦਨ ਕਰਨਾ। ੪ ਘਰ. ਗ੍ਰਿਹ। ੫ ਟੁਕੜਾ. ਖੰਡ । ੬ ਵਿ—ਛੇਦਕ. ਕੱਟਣ ਵਾਲਾ। ੭ ਨਿਰਮਲ. ਸਾਫ। ੮ ਚੰਚਲ. ਚਪਲ। ੯ ਪੰਜਾਬੀ ਵਿੱਚ ਇਹ ਛੀ (੄ਟ) ਦਾ ਬੋਧਕ ਹੈ ਦੇਖੋ, ਛਤੀਹ। ੧੦ ੖ ਦੀ ਥਾਂ ਭੀ ਇਹ ਵਰਤਿਆ ਜਾਂਦਾ ਹੈ, ਜਿਵੇਂ—ਛੋਭ, ਪ੍ਰਤੱਛ ਆਦਿ ਸ਼ਬਦਾਂ ਵਿੱਚ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਨਮਾਲਾ ਦਾ ਬਾਰ੍ਹਵਾਂ ਅੱਖਰ ਤੇ ਨਾਵਾਂ ਵ੍ਯੰਜਨ ਹੈ, ਚਵਰਗ ਦਾ ਦੂਸਰਾ ਅੱਖਰ ਹੈ। ਅੰਨਯ ਭਾਸ਼ਾ ਵਾਲੇ ‘ਚ ਤੇ ਹ’ ਮਿਲਾਕੇ ਇਸ ਅੱਖਰ ਦੀ ਆਵਾਜ਼ ਦਾ ਕੰਮ ਲੈਂਦੇ ਹਨ।

     ਪ੍ਰਾਕ੍ਰਿਤ ਵਿਚ ਇਹ ਅੱਖਰ ਸੰਸਕ੍ਰਿਤ ਦੇ -ਕਸ਼ੑ- ਅੱਖਰ ਨਾਲ ਕਈ ਵੇਰ ਬਦਲ ਜਾਂਦਾ ਹੈ, ਜਿਸ ਤਰਾਂ ਸੰਸਕ੍ਰਿਤ ਪਦ ਹੈ ਕਸ਼ੋਭ, ਇਹ ਪ੍ਰਾਕ੍ਰਿਤ ਵਿਚ ਜਾ ਕੇ ਬਣ ਜਾਂਦਾ ਹੈ -ਛੋਭ- ਤੇ ਫੇਰ ਹੋਰ ਤਬਦੀਲੀ ਨਾਲ -ਛੋਹ- ਬਣ ਜਾਂਦਾ ਹੈ। ਇਹੋ ਵਰਤਾਉ ਇਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਹੈ, ਜੈਸੇ ਕਸ਼ੋੑਭ=ਛੋਹ। ਪ੍ਰਤਕਸ਼ੑ=ਪ੍ਰਤਛ। ਕਸ਼ੑਣ=ਛਿਨ। ਕਿਸ਼ੑਤ=ਛਿਤ।

          ਫੇਰ ਸੰਸਕ੍ਰਿਤ -ਖ਼- ਜੋ ਹੈ ਜਿਸ ਦੀ ਆਵਾਜ਼ -ਸ਼- ਵਾਂਙੂੰ ਹੈ। ਪ੍ਰਾਕ੍ਰਿਤ ਵਿਚ -ਸ਼- ਨਾਲ ਬਦਲਦਾ ਹੈ, ਜੈਸੇ ਸੰਸਕ੍ਰਿਤ ਹੈ ਖ਼ਟੑਪਦ। ਪ੍ਰਾਕ੍ਰਿਤ ਵਿਚ ਬਣਦਾ ਹੈ ਛਟ ਪਦ। ਇਹ ਛਟ ਪਦ ਵ੍ਯਾਕਰਣ ਦੇ ਹੋਰ ਸੂਤ੍ਰਾਂ ਨਾਲ ਛਪਯ ਬਣਦਾ ਹੈ।

          ਭਾਵ ਇਹ ਹੈ ਕਿ -ਖ਼- ਪ੍ਰਾਕ੍ਰਿਤ ਵਿਚ -ਛ- ਨਾਲ ਰੂਪ ਵਟਾਂਦਾ ਹੈ, ਐਸੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਯਾ ਹੈ- ਜੈਸੇ ਸੰਸਕ੍ਰਿਤ ਹੈ -ਖ਼ਟੑ*- ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਵਿਚ ਹੈ -ਛਠ-। ਇਥੇ -ਖ਼- ਬਦਲ ਗਿਆ ਹੈ -ਛ- ਨਾਲ। ਇਸੀ ਤਰ੍ਹਾ ਸੰਸਕ੍ਰਿਤ -ਸ਼- ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ -ਛ- ਨਾਲ ਬਦਲਿਆ ਹੈ, ਜਿਸ ਤਰਾਂ -ਸ਼ਨੈਸੁਚਰ-। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ -ਛਨਿਛਰ- ਤੇ ਏਹੋ ਆਮ ਬੋਲੀ ਹੈ। ਇਸੇ ਤਰਾਂ -ਤ- ਬਦਲਦਾ ਹੈ -ਛ- ਨਾਲ, ਜੈਸੇ ਤੁਛ ਦਾ ਛੂਛਾ। ਪੰਜਾਬੀ ਵਿਚ ਛਛਾ ਸਸੇ ਨਾਲ ਬੀ ਬਦਲਦਾ ਹੈ, ਜੈਸੇ ਬਿਛਰਨਾ, ਬਿਸਰਨਾ।

           ਦੇਖੋ, ‘ਬਿਸਰਤ’

----------

* ਖ਼ਖੑ ਪਦ ਪਹਿਲੇ ਲੱਗਣ ਵੇਲੇ ਕਈ ਥਾਂ ਖ਼ਟੑ ਹੁੰਦਾ ਹੈ। ਫ਼ਾਰਸੀ ਵਿਚ ਬੀ ਇਸ ਦਾ ਰੂਪ -ਸ਼ਸ਼- ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਛ : ਇਸ ਅੱਖਰ ਦਾ ਉਚਾਰਣ ਛੱਛਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਬਾਰ੍ਹਵਾਂ ਅੱਖਰ ਹੈ। ਇਹ ਅਘੋਸ਼ ਮਹਾਂਪ੍ਰਾਣ ਹੈ ਅਤੇ ਇਸ ਦੇ ਉਚਾਰਣ ਦਾ ਟਿਕਾਣਾ ਖਰ੍ਹਵੇ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਲਾ ਭਾਗ ਹੈ। ਇਹ ਚਵਰਗ (ਜਾਂ ਤਾਲੂ) ਦਾ ਦੂਜਾ ਵਰਣ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ ਮਾਤਰਾਂ ਲਗਦੀਆਂ ਹਨ।

          ਅਸ਼ੋਕ ਦੇ ਕਾਲ ਦੀਆਂ ਉਕਰਾਈਆਂ ਵਿਚ ਇਸ ਅੱਖਰ ਵਿਚ ‘ਚ’ ਅੱਖਰ ਦੀ ਅੱਧੇ ਦਾਇਰੇ ਵਾਲੀ ਘੁੰਡੀ ਪੂਰਾ ਦਾਇਰਾ ਬਣ ਜਾਂਦੀ ਹੈ ਅਤੇ ਇਕ ਖੜੀ ਲਕੀਰ ਇਸ ਨੂੰ ਅੱਧ ਵਿਚਾਲਿਓਂ ਦੋ ਹਿੱਸਿਆਂ ਵਿਚ ਵੰਡਦੀ ਹੈ। ਇਹ ਅੱਖਰ ਮੁਕਾਬਲਤਨ ਬਹੁਤ ਘੱਟ ਵਰਤੋਂ ਵਿਚ ਆਇਆ ਹੈ, ਇਸ ਲਈ ਇਸ ਦੇ ਬਦਲਵੇਂ ਰੂਪ ਘੱਟ ਹਨ, ਉਕੇਰਿਆਂ ਦੀ ਲਾਪਰਵਾਹੀ ਕਾਰਨ ਬਣਾਵਟ ਦੀਆਂ ਕੁਝ ਛੋਟੀਆਂ-ਛੋਟੀਆਂ ਭੁੱਲਾਂ ਵੇਖਣ ਵਿਚ ਆਈਆਂ ਹਨ, ਚਟਾਨਾਂ ਅਤੇ ਸਤੰਭਾਂ ਦੀਆਂ ਉਕਾਰਾਈਆਂ ਵਿਚ ਆਮ ਪ੍ਰਮਾਣਿਕ ਸਰੂਪ ਹੀ ਵਧੇਰੇ ਮਿਲਦਾ ਹੈ। ਜਦੋਂ ਉਕੇਰਾ ਅੱਧੇ ਦਾਇਰੇ ਨੂੰ ਲੰਮੇਰੇ ਰੂਪ ਵਿਚ ਉਕਰਦਾ ਹੈ ਅਤੇ ਦੂਜਾ ਅੱਧਾ ਦਾਇਰਾ ਉਕਰ ਕੇ ਅੱਖਰ ਨੂੰ ਸੰਪੂਰਨ ਕਰਦਾ ਹੈ ਤਾਂ ਸਰੂਪ ਬੇਤਰਤੀਬਾ ਜਿਹਾ ਬਣ ਜਾਂਦਾ ਹੈ। ਕਈ ਵਾਰੀ ਦੋਵੇਂ ਅੱਧ ਮਿਲ ਕੇ ਪਧਰੇ ਜਿਹੇ ਬਣ ਜਾਂਦੇ ਹਨ। ਇਹ ਹਾਲਤ ਵਿਚ ਤਾਂ ਅਜੀਬ ਜਿਹੀ ਸ਼ਕਲ ਬਣ ਗਈ ਹੈ, ਜਿਥੇ ਦੋਵੇਂ ਅੱਧ ਦੋ ਛੋਟੇ ਦਾਇਰੇ ਬਣ ਗਏ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਉਕੇਰੇ ਨੂੰ ਮਿਲੀ ਹੱਥ-ਲਿਖਤ ਦੇ ਕਾਰਨ ਹੋਇਆ ਹੋਵੇ। ਇਹ ਹਾਲਤ ਵਿਚ ਉਪਰਲੀ ਖੜੀ ਲਕੀਰ ਦੇ ਸਿਰ ਦਾ ਨੁਕਤਾ ਉਕੇਰੇ ਦੀ ਗਲਤੀ ਨਾਲ ਨਹੀਂ ਹੋਇਆ ਜਾਪਦਾ, ਇਥੇ ਪੱਧਰ ਵਿਚ ਕੋਈ ਨੁਕਸ ਸੀ। ‘ਛ’ ਅੱਖਰ ਦੇ ਸਰੂਪ ਵਿਚ ਮਗਰਲੀਆਂ ਸਦੀਆਂ ਵਿਚ ਬਹੁਤ ਘੱਟ ਤਬਦੀਲੀ ਆਈ ਹੈ। ਦੇਵਨਾਗਰੀ ਲਿਪੀ ਵਾਲੇ ‘ਛ’ ਦਾ ਹੁਣ ਦਾ ਸਰੂਪ ਮੂਲ ਰੂਪ ਦੇ ਬਹੁਤ ਨੇੜੇ ਦਾ ਹੈ। ਇਸਦਾ ਕਾਰਨ ਇਹੋ ਹੋ ਸਕਦਾ ਹੈ ਕਿ ‘ਛ’ ਅੱਖਰ ਦੀ ਵਰਤੋਂ ਭਾਰਤੀ ਭਾਸ਼ਾ ਵਿਚ ਬਹੁਤ ਘੱਟ ਹੋਈ ਹੈ ਅਤੇ ਇਸੇ ਲਈ ਇਸ ਦੇ ਵਿਚ ਤਬਦੀਲੀ ਹੋਣ ਦੇ ਸਬੱਬ ਘੱਟ ਹਨ।

 

          ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ––

        ਬੁਨਿਆਦ ਅਤੇ ਅੰਡਾਕਾਰ ਸਰੂਪ ਵਾਲਾ ‘ਛ’

          ਬੁਨਿਆਦ ਉੱਤੇ ਦੋ ਘੁੰਡੀਆਂ ਵਾਲਾ ‘ਛ’

          ਸਿਰੇ ਉੱਤੇ ਟਕ ਵਰਗੇ ਨਿਸ਼ਾਨ ਵਾਲਾ ‘ਛ’

        ਖੱਬੀ ਘੁੰਡੀ ਉੱਤੇ ਡੰਡੀ ਵਾਲਾ ਦੋ ਘੁੰਡੀਆਂ ਦਾ ‘ਛ’

        ਸੱਜੀ ਨਾਲੋਂ ਵੱਡੀ ਖੱਬੀ ਘੁੰਡੀ ਵਾਲਾ ਦੋ ਘੁੰਡੀਆਂ ਦਾ ‘ਛ’

     ਡੰਡੀ ਤੋਂ ਬਿਨਾਂ ਖੱਬੀ ਤਿਕੋਣੀ ਘੁੰਡੀ ਵਾਲਾ ‘ਛ’

          ਚੌਥੀ ਸਦੀ ਈਸਵੀ ਤੋਂ ਵਿਕਾਸ ਕਰਦੇ ‘ਛ’ ਦਾ ਸਰੂਪ ਪਿਛਲੇ ਪੰਨੇ ਉੱਤੇ ਦਿੱਤੀ ਗਈ ਪੱਟੀ ਵਿਚ ਦਰਸਾਇਆ ਗਿਆ ਹੈ :––

          ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਛ’ ਅੱਖਰ ਨਾਲ ਹੇਠਾਂ ਦਿੱਤੀਆਂ ਸਾਰਣੀਆਂ ਅਨੁਸਾਰ ਹੈ––

ਸ਼ਾਸਤਰੀ ਜਾਂ ਦੇਵਨਾਗਰੀ

ਲੰਡੇ

ਸ਼ਾਰਦਾ

ਗੁਰਮੁਖੀ

ਟਾਕਰੀ

ਪੁਰਾਣੇ ਅੱਖਰ ਬ੍ਰਾਹਮੀ ਵਗੈਰਾ

 

ਸਰਾਫੀ ਜ਼ਿਲ੍ਹਾ ਗੁਜਰਾਂਵਾਲਾ

ਉੱਚੀ ਲਿਪੀ

ਹੁਕਮਨਾਮੇ

ਗੁਰਮੁਖੀ

         

          ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆਫ਼ ਮੌਰੀਅਨ ਬ੍ਰਾਹਮੀ ਸਕ੍ਰਿਪਟ-ਸੀ. ਐਸ. ਉਪਾਸਕ; ਇੰਡੀਅਨ ਪੇਲੀਉਗ੍ਰਾਫੀ–ਅਹਿਮਦ ਹਸਨ ਦਾਨੀ ; ਪ੍ਰਾ. ਲਿ. ਮਾ. ; ਲਿੰ. ਸ. ਇੰਡ ; ਗੁ. ਲਿ. ਜ. ਵਿ ; ਪੰਜਾਬੀ ਭਾਸ਼ਾ ਦਾ ਵਿਆਕਰਣ––ਦੁਨੀ ਚੰਦ੍ਰ।


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਛੱਛਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਬਾਰ੍ਹਵਾਂ ਅੱਖਰ ਹੈ। ਇਹ ਅਘੋਸ਼ ਮਹਾਂਪ੍ਰਾਣ ਹੈ ਅਤੇ ਇਸ ਦੇ ਉਚਾਰਣ ਦਾ ਟਿਕਾਣਾ ਖਰ੍ਹਵੇਂ ਤਾਲੂ ਦਾ ਉਪਰਲਾ ਭਾਗ ਅਤੇ ਜੀਭ ਦਾ ਵਿਚਕਾਰਲਾ ਭਾਗ ਹੈ। ਇਹ ਚਵਰਗ (ਜਾਂ ਤਾਲੂ) ਦਾ ਦੂਜਾ ਵਰਣ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ ਮਾਤਰਾਂ ਲਗਦੀਆਂ ਹਨ।

ਅਸ਼ੋਕ ਦੇ ਕਾਲ ਦੀਆਂ ਉਕਰਾਈਆਂ ਵਿਚ ਇਸ ਅੱਖਰ ਵਿਚ ‘ਚ’ ਅੱਖਰ ਦੀ ਅੱਧੇ ਦਾਇਰੇ ਵਾਲੀ ਘੁੰਡੀ ਪੂਰਾ ਦਾਇਰਾ ਬਣ ਜਾਂਦੀ ਹੈ ਅਤੇ ਇਕ ਖੜ੍ਹੀ ਲਕੀਰ ਇਸ ਨੂੰ ਅੱਧ ਵਿਚਾਲਿਓਂ ਦੋ ਹਿੱਸਿਆਂ ਵਿਚ ਵੰਡਦੀ ਹੈ। ਇਹ ਅੱਖਰ ਮੁਕਾਬਲਤਨ ਬਹੁਤ ਘੱਟ ਵਰਤੋਂ ਵਿਚ ਆਇਆ ਹੈ। ਇਸ ਲਈ ਇਸ ਦੇ ਬਦਲਵੇਂ ਰੂਪ ਘੱਟ ਹਨ, ਉਕੇਰਿਆਂ ਦੀ ਲਾਪਰਵਾਹੀ ਕਰਨ ਬਣਾਵਟ ਦੀਆਂ ਕੁਝ ਛੋਟੀਆਂ-ਛੋਟੀਆਂ ਭੁੱਲਾਂ ਵੇਖਣ ਵਿਚ ਆਈਆਂ ਹਨ, ਚਟਾਨਾਂ ਅਤੇ ਸਤੰਭਾਂ ਦੀਆਂ ਉਕਰਾਈਆਂ ਵਿਚ ਆਮ ਪ੍ਰਮਾਣਿਤ ਸਰੂਪ ਹੀ ਵਧੇਰੇ ਮਿਲਦਾ ਹੈ। ਜਦੋਂ ਉਕੇਰਾ ਅੱਧੇ ਦਾਇਰੇ ਨੂੰ ਲੰਮੇਰੇ ਰੂਪ ਵਿਚ ਉਕਰਦਾ ਹੈ ਅਤੇ ਦੂਜਾ ਅੱਧਾ ਦਾਇਰਾ ਉਕਰ ਕੇ ਅੱਖਰ ਨੂੰ ਸੰਪੂਰਨ ਕਰਦਾ ਹੈ ਤਾਂ ਸਰੂਪ ਬੇਤਰਤੀਬਾ ਜਿਹਾ ਬਣਦਾ ਹੈ। ਕਈ ਵਾਰੀ ਦੋਵੇਂ ਅੱਧ ਮਿਲ ਕੇ ਪਧਰੇ ਜਿਹੇ ਬਣ ਜਾਂਦੇ ਹਨ। ਇਕ ਹਾਲਤ ਵਿਚ ਤਾਂ ਅਜੀਬ ਜਿਹੀ ਸ਼ਕਲ ਬਣ ਗਈ ਹੈ, ਜਿਥੇ ਦੋਵੇਂ ਅੱਧ ਦੋ ਛੋਟੇ ਦਾਇਰੇ ਬਣ ਗਏ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਉਕੇਰੇ ਨੂੰ ਮਿਲੀ ਹੱਥ-ਲਿਖਤ ਦੇ ਕਾਰਨ ਹੋਇਆ ਹੋਵੇ। ਇਸ ਹਾਲਤ ਵਿਚ ਉਪਰਲੀ ਖੜ੍ਹੀ ਲਕੀਰ ਦੇ ਸਿਰ ਦਾ ਨੁਕਤਾ ਉਕੇਰੇ ਦੀ ਗਲਤੀ ਨਾਲ ਨਹੀਂ ਹੋਇਆ ਜਾਪਦਾ, ਇਥੇ ਪੱਥਰ ਵਿਚ ਕੋਈ ਨੁਕਸ ਸੀ। ‘ਛ’ ਅੱਖਰ ਦੇ ਸਰੂਪ ਵਿਚ ਮਗਰਲੀਆਂ ਸਦੀਆਂ ਵਿਚ ਬਹੁਤ ਘੱਟ ਤਬਦੀਲੀ ਆਈ ਹੈ। ਦੇਵਨਾਗਰੀ ਲਿਪੀ ਵਾਲੇ ‘ਛ’ ਦਾ ਹੁਣ ਦਾ ਸਰੂਪ ਮੂਲ ਰੂਪ ਦੇ ਬਹੁਤ ਨੇੜੇ ਦਾ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ‘ਛ’ ਅੱਖਰ ਦੀ ਵਰਤੋਂ ਭਾਰਤੀ ਭਾਸ਼ਾਵਾਂ ਵਿਚ ਬਹੁਤ ਘੱਟ ਹੋਈ ਹੈ ਅਤੇ ਇਸੇ ਲਈ ਇਸ ਦੇ ਵਿਚ ਤਬਦੀਲੀ ਹੋਣ ਦੇ ਸਬੱਬ ਘੱਟ ਹਨ।

 ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ–

ਬੁਨਿਆਦ ਅਤੇ ਅੰਡਾਕਾਰ ਸਰੂਪ ਵਾਲਾ ‘ਛ’

ਬੁਨਿਆਦ ਉੱਤੇ ਦੋ ਘੁੰਡੀਆਂ ਵਾਲਾ ‘ਛ’

ਸਿਰੇ ਉੱਤੇ ਟਕ ਵਰਗੇ ਨਿਸ਼ਾਨ ਵਾਲਾ ‘ਛ’

ਖੱਬੀ ਘੁੰਡੀ ਉੱਤੇ ਡੰਡੀ ਵਾਲਾ ਦੋ ਘੁੰਡੀਆਂ ਦਾ ‘ਛ’

ਸੱਜੀ ਨਾਲੋਂ ਵੱਡੀ ਖੱਬੀ ਘੁੰਡੀ ਵਾਲਾ ਦੋ ਘੁੰਡੀਆਂ ਦਾ ‘ਛ’

ਡੰਡੀ ਤੋਂ ਬਿਨਾਂ ਖੱਬੀ ਤਿਕੋਣੀ ਘੁੰਡੀ ਵਾਲਾ ‘ਛ’

ਚੌਥੀ ਸਦੀ ਈਸਵੀ ਤੋਂ ਵਿਕਾਸ ਕਰਦੇ ‘ਛ’ ਦਾ ਸਰੂਪ ਪਿਛਲੇ ਪੰਨੇ ਉੱਤੇ ਦਿੱਤੀ ਗਈ ਪੱਟੀ ਵਿਚ ਦਰਸਾਇਆ ਗਿਆ ਹੈ।

ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਛ’ ਅੱਖਰ ਨਾਲ ਹੇਠਾਂ ਦਿੱਤੀ ਸਾਰਣੀ ਅਨੁਸਾਰ ਹੈ–

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਨ ਛਛਾ ਹੈ:

          ‘ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ

                          ਭਰਮੁ ਹੋਆ ‖’

                                                                 (ਪੰਨਾ ੪੩੩)


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-12-44-46, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੋਲੀਉਗ੍ਰਾਫੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐਸ. ਉਪਾਸਕ. ਇੰਡੀਅਨ ਪੋਲੀਉਗ੍ਰਾਫੀ-ਅਹਿਮਦ ਹਸਨ ਦਾਨੀ, ਪ੍ਰਾ. ਲਿ. ਮਾ. ਲਿੰ. ਸ. ਇੰਡ.; ਗੁ ਲਿ. ਜ. ਵਿ. ; ਪੰਜਾਬੀ ਭਾਸ਼ਾ ਦਾ ਵਿਆਕਰਣ–ਦੁਨੀ ਚੰਦ੍ਰ।

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.