ਡੀਲਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੀਲਰ [ਨਾਂਪੁ] ਵਪਾਰ ਨਾਲ਼ ਜੁੜਿਆ ਵਿਅਕਤੀ , ਦਲਾਲ; ਤਾਸ਼ ਦੇ ਪੱਤੇ ਵੰਡਣ ਵਾਲ਼ਾ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੀਲਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dealer_ਡੀਲਰ: ਡੀਲਰ ਦਾ ਮਤਲਬ ਹੈ ਕੋਈ ਵਪਾਰੀ ਜਾਂ ਵਿਅਕਤੀ ਜੋ ਮਾਲ ਦੀ ਖ਼ਰੀਦ ਕਰਦਾ ਹੈ ਅਤੇ ਉਸ ਨੂੰ ਪ੍ਰਾਸੈਸ ਕਰਨ ਤੋਂ ਬਿਨਾਂ ਵੇਚਦਾ ਹੈ। ਕਿਸੇ ਵਿਅਕਤੀ ਨੂੰ ਕੇਵਲ ਇਕ ਅੱਧ ਸੌਦਾ ਕਰਨ ਦੇ ਆਧਾਰ ਤੇ ਡੀਲਰ ਨਹੀਂ ਕਿਹਾ ਜਾ ਸਕਦਾ। ਮਾਲ ਤਿਆਰ ਕਰਨ ਵਾਲਾ ਅਰਥਾਤ ਮੈਨਫ਼ੈਕਚਰਰ ਵੀ ਡੀਲਰ ਹੋ ਸਕਦਾ ਹੈ। ਲੇਕਿਨ ਜਦੋਂ ਕਾਸ਼ਤਕਾਰ ਆਪਣੀ ਉਪਜ ਜਿਉਂ ਦੀ ਤਿਉਂ ਇਕੱਤਰ ਕਰ ਕੇ ਜਾਂ ਢੁਆਈ ਲਈ ਲੋੜੀਂਦਾ ਕੰਮ ਕਰਨ ਉਪਰੰਤ ਮੰਡੀ ਵਿਚ ਵੇਚਦਾ ਹੈ ਤਾਂ ਉਹ ਡੀਲਰ ਨਹੀਂ ਬਣ ਜਾਂਦਾ। ਉਸ ਦੁਆਰਾ ਕੀਤੀ ਵਿਕਰੀ ਉਸ ਦੇ ਜ਼ਰਾਇਤੀ ਅਮਲ ਦਾ ਸਿਖਰ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.