ਡੋਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਲ (ਨਾਂ,ਪੁ) ਖੂਹ ਵਿੱਚੋਂ ਪਾਣੀ ਕੱਢਣ ਲਈ ਲੱਜ ਨਾਲ ਬੰਨ੍ਹਿਆ ਲੋਹੇ ਦਾ ਬਰਤਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡੋਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਲ [ਨਾਂਪੁ] ਖੂਹ ਵਿੱਚੋਂ ਪਾਣੀ ਕੱਢਣ ਵਾਲ਼ਾ ਲੋਹੇ ਜਾਂ ਪਿੱਤਲ ਦਾ ਚੌੜੇ ਮੂੰਹ ਵਾਲ਼ਾ ਬਰਤਨ , ਡੋਲੂ , ਕਰਮੰਡਲ [ਨਾਂਇ] ਸੋਜ ਜਾਂ ਫੋੜੇ ਆਦਿ ਵਾਲ਼ੀ ਥਾਂ ਉੱਤੇ ਤੁਰਨ-ਫਿਰਨ ਕਾਰਨ ਵਧੀ ਤਕਲੀਫ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਲ. ਸੰ. ਦੋਲ. ਸੰਗ੍ਯਾ—ਝੂਲਾ। ੨ ਰੱਸੀ (ਡੋਰੀ) ਨਾਲ ਝੂਲਣ ਵਾਲਾ ਇੱਕ ਪਾਤ੍ਰ , ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢੀਦਾ ਹੈ. “ਡੋਲੁ ਬਧਾ ਕਸਿ ਜੇਵਰੀ.” (ਗਉ ਅ: ਮ: ੧) ਕਰਮ ਦੀ ਰੱਸੀ ਨਾਲ ਬੱਧਾ ਜੀਵ ਡੋਲ। ੩ ਬੇਰੀ ਦੀ ਇੱਕ ਜਾਤਿ, ਜਿਸ ਦੇ ਮੋਟੇ ਅਤੇ ਮਿੱਠੇ ਫਲ, ਧੜ ਮੋਟਾ ਅਤੇ ਕੱਦ ਉੱਚਾ ਹੁੰਦਾ ਹੈ. ਇਸ ਦੀ ਲੱਕੜ ਇਮਾਰਤਾਂ ਵਿੱਚ ਵਰਤੀ ਜਾਂਦੀ ਹੈ। ੪ ਝੋੱਲਾ. ਧੱਕਾ । ੫ ਡੋਲਣ ਕਰਕੇ ਜ਼ਖ਼ਮ ਵਿੱਚ ਹੋਈ ਸੋਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਲ  ਕ੍ਰਿ—ਸੰ. ਦੋਲਨ. ਲਟਕਣਾ. ਹਿੱਲਣਾ. ਝੁਲਣਾ. “ਮਾਇਆ ਡੋਲਨ ਲਾਗੀ.” (ਗਉ ਕਬੀਰ) ਕਿੰਗੁਰੀ ਪੁਰ ਮੋਹਿਤ ਹੋਕੇ ਮਾਇਆ ਝੂਲਣ ਲੱਗੀ। ੨ ਮਨ ਦਾ ਇਸਥਿਤ ਨਾ ਰਹਿਣਾ. “ਡੋਲਨ ਤੇ ਰਾਖਹੁ ਪ੍ਰਭੂ.” (ਬਾਵਨ) ੩ ਅਸ਼੍ਰੱਧਾ ਹੋਣੀ. “ਮਨ, ਡੀਗਿ ਨ ਡੋਲੀਐ.” (ਸਵਾ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੋਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੋਲ (ਸੰ.। ਪੰਜਾਬੀ ਡੋਲਣਾ। ਸੰਸਕ੍ਰਿਤ ਦੋਲ=ਝੂਮਨਾ) ਝੋਲਨਾ , ਹਿਲਾਉ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਡੋਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਡੋਲ : ਸ਼ਹਿਰ – ਪੂਰਬੀ ਫਰਾਂਸ ਦੇ ਜੁਰਾ ਡਿਪਾਰਟਮੈਂਟ ਦਾ ਤਜਾਰਤੀ ਅਤੇ ਸੱਨਅਤੀ ਸ਼ਹਿਰ ਹੈ ਜਿਹੜਾ ਡਾਈਜ਼ਾਨ ਦੇ ਦੱਖਣ-ਪੂਰਬ ਵਿਚ ਡੂ–ਦਰਿਆ ਦੇ ਸੱਜੇ ਕੰਢੇ ਉੱਤੇ ਵਾਕਿਆ ਹੈ। ਅੱਜਕਲ੍ਹ ਇਹ ਸ਼ਰਾਬ ਅਤੇ ਅਨਾਜ ਦੀ ਮੰਡੀ ਹੈ। ਇਸ ਤੋਂ ਇਲਾਵਾ ਇਥੇ ਧਾਤ ਦੀਆਂ ਚੀਜ਼ਾਂ, ਸਾਈਕਲ ਅਤੇ ਕੁੰਭਕਾਰੀ ਵਸਤਾਂ ਬਣਦੀਆਂ ਹਨ।

ਰੋਮਨਾਂ ਅਧੀਨ ਇਸ ਸ਼ਹਿਰ ਦਾ ਨਾਂ ‘ਡੋਲਾ’ ਸੀ। ਇਸ ਸ਼ਹਿਰ ਨੂੰ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਤਾਕਤਾਂ ਅਧੀਨ ਰਹਿਣ ਦਾ ਅਨੁਭਵ ਹਾਸਲ ਹੈ। ਮੱਧਕਾਲੀਨ ਸਮਿਆਂ ਵਿਚ ਇਹ ਬਰਗੰਡੀ ਦੇ ਡਿਊਕ ਦਾ ਸਦਰ-ਮੁਕਾਮ ਰਿਹਾ। ਪਿੱਛੋਂ ਇਹ ਹੋਲੀ ਰੋਮਨ ਅੰਪਾਇਰ ਵਿਚ ਸ਼ਾਮਲ ਰਿਹਾ। ਸਪੇਨੀ ਹੈਬਸਬਰਗ ਅਧੀਨ ਰਹਿਣ ਪਿਛੋਂ 1674 ਵਿਚ ਲੂਈ ਚੌਦਵੇਂ ਦੇ ਕਬਜ਼ੇ ਹੇਠ ਵੀ ਰਿਹਾ। ਉਸ  ਨੇ ਇਸ ਨੂੰ ਫਰਾਂਸ ਵਿਚ ਸ਼ਾਮਲ ਕੀਤਾ ਤੇ ਰਾਜਧਾਨੀ ਡੋਲ ਤੋਂ ਬਦਲ ਕੇ ਬਜ਼ੱਨਸਨ (Besancon) ਵਿਖੇ ਬਣਾ ਲਈ। ਸ਼ਹਿਰ ਦੀਆਂ ਵਰਣਨਯੋਗ ਥਾਵਾਂ ਵਿਚ 16 ਵੀਂ ਸਦੀ ਦਾ ਗਿਰਜਾ ਅਤੇ ਲੂਈ ਪਾਸਚਰ ਵਿਗਿਆਨੀ ਦਾ ਘਰ ਸ਼ਾਮਲ ਹਨ।

ਆਬਾਦੀ – 25,445 (1982)

47°06´ ਉ. ਵਿਥ.; 5°30´ ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-02-47-45, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਅਮੈ. 9: 254; ਐਨ. ਬ੍ਰਿ. ਮਾ. 4:604

ਡੋਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਡੋਲ (Dhole) : ਇਹ ਕੁੱਤਿਆਂ ਦੀ ਕੈਨਿਡੀ (Canidae) ਕੁਲ ਦਾ ਇਕ ਏਸ਼ੀਆਈ ਜੰਗਲੀ ਮਾਸਹਾਰੀ ਜਾਨਵਰ ਹੈ। ਇਸ ਦਾ ਪ੍ਰਾਣੀ ਵਿਗਿਆਨਕ ਨਾਂ ਕਿਊਆੱਨ ਐਲਪਾਈਨਸ (Cuonalpinus) ਹੈ। ਇਸਨੂੰ ਰੈੱਡ ਡਾੱਗ ਵੀ ਆਖਦੇ ਹਨ। ਇਹ ਆਮ ਤੌਰ ਤੇ ਦੱਖਣ ਪੂਰਬੀ ਜੰਗਲਾਂ ਵਿਚ ਮਿਲਦੇ ਹਨ। ਇਸ ਵਿਚ ਬਾਕੀ ਕੁਤਿਆਂ ਨਾਲੋਂ ਇਕ ਵੱਖਰਾਪਣ ਇਹ ਹੈ ਕਿ ਇਸ ਦੇ ਹੇਠਲੇ ਮੋਲਰ ਦੰਦਾਂ ਦੇ ਇਕ ਜੋੜਾ ਨਹੀਂ ਹੁੰਦਾ। ਪੂਛ ਤੋਂ ਇਲਾਵਾ ਇਸ ਦੀ ਲੰਬਾਈ 76 ਤੋਂ 100 ਸੈਂ. ਮੀ. ਅਤੇ ਪੂਛ ਦੀ ਲੰਬਾਈ 28 ਤੋਂ 48 ਸੈਂ. ਮੀ. ਅਤੇ ਭਾਰ 14 ਤੋਂ 21 ਕਿ. ਗ੍ਰਾ ਦੇ ਕਰੀਬ ਹੁੰਦਾ ਹੈ। ਇਸ ਦਾ ਰੰਗ ਪੀਲਾ ਜਾਂ ਲਾਲ ਭਾਹ ਮਾਰਦਾ ਭੂਰਾ ਹੋ ਸਕਦਾ ਹੈ। ਸਰੀਰ ਦੇ ਹੇਠਲੇ ਹਿੱਸਿਆਂ ਦਾ ਰੰਗ ਕੁਝ ਹਲਕਾ ਹੁੰਦਾ ਹੈ।

ਡੋਲ ਕਈ ਥਣਧਾਰੀ ਜੀਵਾਂ ਦਾ ਸ਼ਿਕਾਰ ਕਰਦੇ ਹਨ। ਇਹ ਲਗਭਗ 25-30 ਜਾਨਵਰਾਂ ਦਾ ਝੁੰਡ ਬਣਾਕੇ ਇਕੱਠੇ ਹੋ ਕੇ ਵਧੇਰੇ ਕਰਕੇ ਹਿਰਨ ਅਤੇ ਜੰਗਲੀ ਭੇਡਾਂ ਦਾ ਸ਼ਿਕਾਰ ਕਰਦੇ ਹਨ। ਕਈ ਵਾਰ ਤਾਂ ਇਹ ਕਾਫ਼ੀ ਵੱਡੇ-ਵੱਡੇ ਸ਼ੇਰ ਅਤੇ ਰਿੱਛਾਂ ਆਦਿ ਵਰਗੇ ਜਾਨਵਰਾਂ ਦਾ ਵੀ ਸ਼ਿਕਾਰ ਕਰ ਲੈਂਦੇ ਹਨ। ਇਸ ਦਾ ਗਰਭ-ਕਾਲ ਨੌਂ ਹਫਤਿਆਂ ਦਾ ਹੁੰਦਾ ਹੈ ਅਤੇ ਇਹ ਇਕ ਸੂਏ ਵਿਚ 2 ਤੋਂ 6 ਬੱਚਿਆਂ ਨੂੰ ਜਨਮ ਦਿੰਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-02-48-49, ਹਵਾਲੇ/ਟਿੱਪਣੀਆਂ: ਹ. ਪੁ. –ਐਨ. ਬ੍ਰਿ. ਮਾ. 4 : 58; ਐਨ. ਬ੍ਰਿ. 7 : 349

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.