ਢਿੱਲੋਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢਿੱਲੋਂ. ਇੱਕ ਜੱਟ ਜਾਤਿ. ਇਸ ਦਾ ਨਿਕਾਸ ਸਿਰੋਹਾ ਰਾਜਪੂਤਾਂ ਵਿੱਚੋਂ ਹੈ. ਕਈ ਲੇਖਕਾਂ ਨੇ ਇਨ੍ਹਾਂ ਨੂੰ ਸੂਰਯਵੰਸ਼ੀ ਰਾਜਪੂਤਾਂ ਵਿੱਚੋਂ ਲਿਖਿਆ ਹੈ. ਭੰਗੀ ਮਿਸਲ ਦਾ ਮੁਖੀਆ ਸਰਦਾਰ ਹਰੀ ਸਿੰਘ ਢਿੱਲੋਂ ਸੀ. ਇਸ ਜਾਤੀ ਦੇ ਅਨੇਕ ਪਿੰਡ ਢਿੱਲਵ ਅਥਵਾ ਢਿੱਲਵਾਂ ਨਾਮ ਦੇ ਪ੍ਰਸਿੱਧ ਹਨ. ਦੇਖੋ, ਲੰਗਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢਿੱਲੋਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਢਿੱਲੋਂ : ਪੰਜਾਬ ਦੇ ਜੱਟਾਂ ਦਾ ਇਕ ਗੋਤ ਹੈ ਜਿਹੜਾ ਗਿਣਤੀ ਪੱਖੋਂ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਖੇਤਰ ਵਿਚ ਫੈਲਿਆ ਹੋਇਆ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਗੁਜਰਾਂਵਾਲਾ (ਪਾਕਿਸਤਾਨ) ਅਤੇ ਅੰਮ੍ਰਿਤਸਰ (ਭਾਰਤ) ਇਸ ਦੇ ਗੜ੍ਹ ਸਨ। ਇਸ ਤੋਂ ਇਲਾਵਾ ਇਹ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਦੇ ਨਾਲ-ਨਾਲ ਵੀ ਕਾਫ਼ੀ ਵੱਡੀ ਗਿਣਤੀ ਵਿਚ ਵੱਸੇ ਹੋਏ ਹਨ। ਗੋਰਾਇਆ ਜੱਟਾਂ ਵਾਂਗ ਇਹ ਵੀ ਆਪਣਾ ਪਿਛੋਕੜ ਸਰੋਹਾ ਰਾਜਪੂਤਾਂ ਨਾਲ ਜੋੜਦੇ ਹਨ ਅਤੇ ਆਪਣੇ ਆਪ ਨੂੰ ਸਿਰਸਾ/ਸਰਸਾ ਤੋਂ ਆਇਆ ਦੱਸਦੇ ਹਨ। ਇਕ ਹੋਰ ਰਵਾਇਤ ਅਨੁਸਾਰ ਇਹ ਲੂ ਨਾਮੀ ਇਕ ਸੂਰਜਬੰਸੀ ਰਾਜਪੂਤ ਦੇ ਵੰਸ ਵਿੱਚੋਂ ਹਨ ਜਿਹੜਾ ਮਾਲਵੇ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਦਰਬਾਰ ਵਿਚ ਕਿਸੇ ਅਹੁਦੇ ਦੇ ਲੱਗਿਆ ਹੋਇਆ ਸੀ। ਢਿੱਲੋਂ ਗੋਤ ਅੱਗੇ ਤਿੰਨ ਹੋਰ ਨਾਵਾਂ-ਬਾਜ, ਸਾਜ ਅਤੇ ਸਾਂਡਾ ਵਿਚ ਵੰਡਿਆ ਹੋਇਆ ਹੈ। ਭੰਗੀ ਮਿਸਲ ਦਾ ਮੁਖੀ ਸਰਦਾਰ ਹਰੀ ਸਿੰਘ ਵੀ ਢਿਲੋਂ ਸੀ। ਇਸ ਗੋਤ ਦੇ ਕਈ ਪਿੰਡ ਢਿਲਵ ਜਾਂ ਢਿਲਵਾਂ ਦੇ ਨਾਂ ਨਾਲ ਪ੍ਰਸਿੱਧ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-04-02-38, ਹਵਾਲੇ/ਟਿੱਪਣੀਆਂ: ਹ. ਪੁ. – ਪੰ. ਕਾ. 119 : ਮ. ਕੋ. : 565

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.