ਤੁਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕ [ਨਾਂਪੁ] ਤੁਰਕਮੇਨਿਸਤਾਨ ਦਾ ਵਸਨੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੁਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਰਕ. ਫ਼ਾ ਸੰ. ਤੁਰੁ੄ੑਕ. ਸੰਗ੍ਯਾ—ਤੁਰਕਿਸਤਾਨ ਦਾ ਵਸਨੀਕ। ੨ ਸਿੱਖਗ੍ਰੰਥਾਂ ਵਿੱਚ ਮੁਸਲਮਾਨ ਮਾਤ੍ਰ ਵਾਸਤੇ ਤੁਰਕ ਸ਼ਬਦ ਆਉਂਦਾ ਹੈ. “ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ.” (ਰਾਮ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਰਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੁਰਕ: ਸਾਧਾਰਣ ਤੌਰ ’ਤੇ ਮੱਧ-ਏਸ਼ੀਆ ਦੇ ਇਕ ਦੇਸ਼ ‘ਤੁਰਕਿਸਤਾਨ’ ਦੇ ਨਿਵਾਸੀਆਂ ਨੂੰ ‘ਤੁਰਕ’ ਕਿਹਾ ਜਾਂਦਾ ਹੈ। ਤੁਰਕੀ ਭਾਸ਼ੀ ਲੋਕ ਵੀ ‘ਤੁਰਕ’ ਅਖਵਾਉਂਦੇ ਹਨ। ਇਹ ਸ਼ੁਰੂ ਵਿਚ ਖ਼ਾਨਾਬਦੋਸ਼ ਸਨ। ਇਨ੍ਹਾਂ ਦੇ ਕੁਝ ਕਬੀਲੇ ਯੋਰੁਪ ਵਲ ਅਤੇ ਕੁਝ ਏਸ਼ੀਆ ਵਿਚ ਫੈਲੇ ਸਨ। ਇਨ੍ਹਾਂ ਦੀ ਹੋਂਦ ਈਸਾ-ਪੂਰਬ ਦੇ 1300 ਵਰ੍ਹਿਆਂ ਤੋਂ ਪਿਛੇ ਨਹੀਂ ਜਾਂਦੀ। ਸਹਿਜੇ ਸਹਿਜੇ ਸੰਗਠਿਤ ਹੋ ਕੇ ਇਨ੍ਹਾਂ ਨੇ ਆਪਣੀ ਹੋਂਦ ਕਾਇਮ ਕੀਤੀ। ਸ਼ੁਰੂ ਵਿਚ ਕੁਝ ਕਬੀਲੇ ਆਕਾਸ਼-ਪੂਜਾ ਕਰਦੇ ਸਨ ਅਤੇ ਕੁਝ ਅਗਨੀ-ਪੂਜਕ ਸਨ। ਕਾਲਾਂਤਰ ਵਿਚ ਇਨ੍ਹਾਂ ਦੇ ਕੁਝ ਕਬੀਲਿਆਂ ਨੇ ਬੌਧ-ਮਤ ਧਾਰਣ ਕੀਤਾ, ਕੁਝ ਈਸਾਈ ਬਣੇ ਪਰ ਬਾਦ ਵਿਚ ਸਾਰਿਆਂ ਨੇ ਇਸਲਾਮ ਧਰਮ ਵਿਚ ਪ੍ਰਵੇਸ਼ ਕੀਤਾ।

            ਖ਼ਾਨਾਬਦੋਸ਼ ਹੋਣ ਕਰਕੇ ਇਹ ਲੋਕ ਬਹੁਤ ਕਠੋਰ, ਦ੍ਰਿੜ੍ਹ ਅਤੇ ਨਿਰਦਈ ਸਨ। ਇਨ੍ਹਾਂ ਦੇ ਮਨ ਵਿਚ ਕਿਸੇ ਕਿਸਮ ਦੇ ਤਰਸ ਦੀ ਭਾਵਨਾ ਪੈਦਾ ਨਹੀਂ ਹੁੰਦੀ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਜਿਧਰੋਂ ਤੁਰਕ ਲਿੰਘ ਜਾਂਦੇ ਉਧਰ ਉਜਾੜਾ ਹੋ ਜਾਂਦਾ। ਚੰਗੇਜ਼ ਖ਼ਾਂ ਦੇ ਹਮਲਿਆਂ ਦੌਰਾਨ ਇਹ ਕੁਝ ਉਖੜੇ ਸਨ, ਪਰ ਬਾਦ’ਤੇ ਫਿਰ ਸੰਗਠਿਤ ਹੋ ਗਏ। ਇਨ੍ਹਾਂ ਵਿਚ ਕੁਝ ਕਬੀਲਿਆਂ ਦੇ ਸਰਦਾਰਾਂ ਨੇ ਇਕੱਠੇ ਹੋ ਕੇ ਹਿੰਦੁਸਤਾਨ ਉਤੇ ਹਮਲੇ ਕਰਨੇ ਸ਼ੁਰੂ ਕੀਤੇ ਅਤੇ ਆਪਣਾ ਰਾਜ ਕਾਇਮ ਕੀਤਾ। ਇਹ ਬਾਦਸ਼ਾਹ ਲਈ ‘ਸੁਲਤਾਨ’ ਸ਼ਬਦ ਵਰਤਦੇ ਸਨ। ਇਨ੍ਹਾਂ ਦੇ ਤੁਗ਼ਲਕ, ਖ਼ਿਲਜੀ ਆਦਿ ਕਬੀਲਿਆਂ ਨੇ ਹਿੰਦੁਸਤਾਨ ਵਿਚ ਆਪਣੀਆਂ ਹਕੂਮਤਾਂ ਕਾਇਮ ਕੀਤੀਆਂ। ਇਨ੍ਹਾਂ ਦਾ ਹਿੰਦੂਆਂ ਪ੍ਰਤਿ ਰਵੈਯਾ ਤਾਂ ਬਹੁਤ ਕਠੋਰ ਸੀ ਹੀ, ਪਰ ਇਨ੍ਹਾਂ ਤੋਂ ਪਹਿਲਾਂ ਹਿੰਦੁਸਤਾਨ ਵਿਚ ਵਸ ਚੁੱਕੇ ਮੁਸਲਮਾਨਾਂ ਨੂੰ ਵੀ ਇਹ ਨੀਵਾਂ ਸਮਝਦੇ ਸਨ।

            ਤੁਰਕ ਚੂੰਕਿ ਵਿਦੇਸ਼ੀ ਸਨ, ਇਸ ਲਈ ਪੱਛਮੀ ਅਤੇ ਉੱਤਰ ਪੱਛਮੀ ਦੇਸ਼ਾਂ ਤੋਂ ਆਉਣ ਵਾਲਿਆਂ ਸਾਰਿਆਂ ਲਈ ਪੰਜਾਬ ਵਿਚ ਸਮੁੱਚੇ ਤੌਰ’ਤੇ ‘ਤੁਰਕ’ ਸ਼ਬਦ ਵਰਤਿਆ ਜਾਣ ਲਗਿਆ। ਚੂੰਕਿ ਤੁਰਕ ਮੁਸਲਮਾਨ ਸਨ, ਇਸ ਲਈ ਸਾਰਿਆਂ ਮੁਸਲਮਾਨਾਂ ਨੂੰ ‘ਤੁਰਕ’ ਪਦ ਨਾਲ ਵਿਸ਼ਿਸ਼ਟ ਕੀਤਾ ਜਾਣ ਲਗਿਆ, ਜਿਵੇਂ ਸੰਤ ਕਬੀਰ ਨੇ ਲਿਖਿਆ ਹੈ— ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ (ਗੁ.ਗ੍ਰੰ.477)। ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿਚ ਕਿਹਾ ਹੈ— ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ (ਗੁ. ਗ੍ਰੰ.885)। ਇਸ ਤੋਂ ਇਲਾਵਾ ਸਾਰਿਆਂ ਮੁਸਲਮਾਨਾਂ ਦੀ ਭਾਸ਼ਾ ਨੂੰ ਵੀ ‘ਤੋਰਕੀ’ ਕਿਹਾ ਜਾਣ ਲਗਿਆ। ‘ਪੁਰਾਤਨ -ਜਨਮਸਾਖੀ’ ਵਿਚ ਗੁਰੂ ਨਾਨਕ ਦੇਵ ਜੀ ਨੂੰ ਤੋਰਕੀ ਪੜ੍ਹਨ ਲਈ ਮੁੱਲਾ ਪਾਸ ਭੇਜਿਆ ਗਿਆ ਲਿਖਿਆ ਹੈ। ਇਥੇ ਇਹ ਸ਼ਬਦ ‘ਫ਼ਾਰਸੀ ’ ਦਾ ਵਾਚਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਅਕਾਲ ਉਸਤਤਿ ’ ਵਿਚ ਇਸ ਸ਼ਬਦ ਨੂੰ ਮੁਸਲਮਾਨ ਦੇ ਵਾਚਿਕ ਵਜੋਂ ਵਰਤਿਆ ਹੈ— ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸਾਫ਼ੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ (85)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.