ਦਸਹਿਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਹਿਰਾ (ਨਾਂ,ਪੁ) ਨੌਂ ਨਰਾਤਿਆਂ ਤੋਂ ਪਿੱਛੋਂ ਦਸਵੀਂ ਤਿਥ ਨੂੰ ਰਾਵਣ ਅਤੇ ਉਸ ਦੇ ਦੋ ਭਰਾਵਾਂ ਦੇ ਪੁਤਲੇ ਸਾੜ ਕੇ ਮਨਾਇਆ ਜਾਣ ਵਾਲਾ ਪ੍ਰਸਿੱਧ ਤਿਉਹਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਸਹਿਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਹਿਰਾ [ਨਾਂਪੁ] ਇੱਕ ਪ੍ਰਸਿੱਧ ਇਤਿਹਾਸਕ ਤਿਉਹਾਰ; ਮੌਤ ਬਾਅਦ ਦਸਵਾਂ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਸਹਿਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਹਿਰਾ ਸੰ. ਦਸ਼ਹਰਾ. ਸੰਗ੍ਯਾ—ਜੇਠ ਸੁਦੀ ੧੦, ਜਿਸ ਦਿਨ ਦਸ਼ ਪਾਪ ਨਾਸ਼ ਕਰਨ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ. ਦਸ਼ ਪਾਪ ਇਹ ਦੱਸੇ ਹਨ:—

     ਇਕ਼ਰਾਰ ਕਰਕੇ ਨਾ ਦੇਣਾ, ਹਿੰਸਾ , ਵੇਦਵਿਰੁੱਧ ਕਰਮ , ਪਰਇਸਤ੍ਰੀਗਮਨ, ਕੁਵਾਕ੍ਯ ਕਹਿਕੇ ਮਨ ਦੁਖੀ ਕਰਨਾ, ਝੂਠ , ਚੁਗਲੀ , ਚੋਰੀ , ਕਿਸੇ ਦਾ ਬੁਰਾ ਚਿਤਵਨਾ ਅਤੇ ਵ੍ਰਿੱਥਾ ਬਕਬਾਦ ਕਰਨਾ।

     ੨ ਵਿਜਯਾ ਦਸ਼ਮੀ. ਅੱਸੂ ਸੁਦੀ ੧੦. ਇਸ ਦਿਨ ਦਸ਼ ਸੀਸਧਾਰੀ ਰਾਵਣ ਦੇ ਵਧ ਲਈ ਰਾਮਚੰਦ੍ਰ ਜੀ ਨੇ ਚੜ੍ਹਾਈ ਕੀਤੀ ਸੀ. “ਤਿਥਿ ਵਿਜਯਦਸਮੀ ਪਾਇ। ਉਠਚਲੇ ਸ਼੍ਰੀ ਰਘੁਰਾਇ.” (ਰਾਮਚੰਦ੍ਰਿਕਾ) ੩ ਸੰ. ਦਸ਼ਾਹ. ਦਸ਼ ਦਿਨ। ੪ ਮ੍ਰਿਤਕਕ੍ਰਿਯਾ ਦਾ ਦਸਵਾਂ ਦਿਨ ਖ਼ਾਸ ਕਰਕੇ ਸਿੱਖ ਧਰਮ ਅਨੁਸਾਰ ਦਿਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸਮਾਪਤੀ ਅਤੇ ਦਸਤਾਰਬੰਦੀ ਆਦਿਕ ਕਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.