ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਚੌਵੀਵਾਂ ਅੱਖਰ , ਧੱਧਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਚੌਵੀਹਵਾਂ ਅੱਖਰ , ਜਿਸ ਦਾ ਉੱਚਾਰਣ ਅਸਥਾਨ ਦੰਦ ਹੈ। ੨ ਸੰ. ਸੰਗ੍ਯਾ—ਧਨ। ੩ ਧਰਮ । ੪ ਕੁਬੇਰ। ੫ ਬ੍ਰਹਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ੨੪ਵਾਂ ਅੱਖਰ ਤੇ ਇਕੀਵਾਂ ਵ੍ਯੰਜਨ ਹੈ, ਤਵਰਗ ਦਾ ਚੌਥਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ ਇਸ ਦਾ ਅਵਾਜ ‘ਦ+ਹ’ ਤੋਂ ਲੈਂਦੇ ਹਨ।

            ਸੰਸਕ੍ਰਿਤ ਦਾ ਦਦਾ ਕਦੇ ਪੰਜਾਬੀ ਵਿਚ ਧਧੇ ਨਾਲ ਵਟਿਆ ਜਾਂਦਾ ਹੈ, ਜਿਹਾ ਕੁ ਦ੍ਰੋਹ=ਧ੍ਰੋਹ ਯਾ ਧੋਹ। ਕਈ ਵੇਰ ਤਤੇ ਦੀ ਥਾਂ ਧਧਾ ਲੈ ਲੈਂਦਾ ਹੈ, ਜੈਸੇ ਤਾਗਾ ਦੀ ਥਾਂ ਧਾਗਾ। ਸੰਸਕ੍ਰਿਤ ਧ, ਗੁਰਬਾਣੀ ਤੇ ਪੰਜਾਬੀ ਵਿਚ ਝ ਨਾਲ ਬੀ ਬਦਲਦਾ ਹੈ ਜੈਸੇ ਸਿਧ, ਸਿਝ। ਧੀਵਰ=ਝੀਵਰ। ਕਿਤੇ ਕਿਤੇ ਪੰਜਾਬੀ ਵਿਚ -ਧ- ਤੇ -ਢ- ਦੀ ਸ੍ਵਰਣਤਾ ਆਈ ਹੈ, ਢਾਹ=ਧਾਹ। ਧੀਠਾ=ਢੀਠ।       

ਦੇਖੋ, ‘ਧੋਹ’ ‘ਧਾਗੈ’

‘ਝੀਵਰੁ’, ‘ਧਾਹ’, ‘ਧੀਠਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਧ  ਇਹ ਪੰਜਾਬੀ ਵਰਣਮਾਲਾ ਦਾ ਚੌਵੀਵਾਂ ਤੇ ਤਵਰਗ ਦਾ ਚੌਥਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਦੰਦ ਹੈ। ਜੀਭ ਦੀ ਨੋਕ ਦਾ ਅਗਲਾ ਹਿੱਸਾ ਦੰਦਾਂ ਦੇ ਪਿਛਲੇ ਪਾਸੇ ਟਕਰਾਉਣ ਨਾਲ ਇਹ ਧੁਨੀ ਉਤਪੰਨ ਹੁੰਦੀ ਹੈ। ਸੰਗਿਆ ਦੇ ਤੌਰ ਤੇ ਇਹ ਅੱਖਰ, ਧਨ, ਧਰਮ, ਕੁਬੇਰ ਅਤੇ ਬ੍ਰਹਮਾ ਦੇ ਅਰਥ ਦਿੰਦਾ ਹੈ।

ਵਿਦਵਾਨਾਂ ਅਨੁਸਾਰ ਇਹ ਅੱਖਰ ਬ੍ਰਹਮੀ ਲਿਪੀ ਦੇ ਧ ਅੱਖਰ ਦਾ ਹੀ ਵਿਕਸਿਤ ਰੂਪ ਹੈ। ਗੁਰਮੁਖੀ ਲਿਪੀ ਦੇ ਅਠਾਰਾਂ ਅੱਖਰ ਅਜਿਹੇ ਹਨ ਜਿਨ੍ਹਾਂ ਵਿਚੋਂ ਅੱਠ (ਘ, ਚ, ਛ, ਟ, ਠ, ਧ, ਫ, ਬ) ਬ੍ਰਹਮੀ ਨਾਲ ਸਮਾਨਤਾ ਰੱਖਦੇ ਹਨ , ਬਾਕੀ ਦਾ ਆਧਾਰ ਬ੍ਰਹਮੀ ਹੈ। ਉਪਰੋਕਤ ਅੱਖਰਾਂ ਵਿਚੋਂ ਧ ਵੀ ਇਕ ਹੈ । ਬ੍ਰਹਮੀ ਲਿਪੀ 250 ਈ. ਪੂ. ਮਹਾਰਾਜਾ ਅਸ਼ੋਕ ਦੇ ਲਿਖਾਏ ਸ਼ਿਲਾਲੇਖਾਂ ਤੋਂ ਮਿਲਦੀ ਹੈ। ਇਸ ਤਰ੍ਹਾਂ ਇਸ ਅੱਖਰ ਦਾ ਇਤਿਹਾਸ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ। ਮਹਾਰਾਜਾ ਅਸ਼ੋਕ ਦੇ ਸਮੇਂ ਉਪਲਬਧ ਲਿਪੀ ਪੱਤਰ ਜੋ ਈ. ਪੂ. ਤੀਸਰੀ ਸਦੀ ਦਾ ਹੈ, ਵਿਚ ਇਸ ਅੱਖਰ ਦਾ ਰੂਪ ਅੰਗਰੇਜ਼ੀ ਦੀ ਕੈਪੀਟਲ ਡੀ (D)  ਵਰਗਾ ਹੈ ( ਲਿਪੀ ਪੱਤਰ ਨੰ. 1 ਭਾਰਤੀ ਪ੍ਰਾਚੀਨ ਲਿਪੀ ਮਾਲਾ–ਗੌਰੀ ਸ਼ੰਕਰ ਉਝਾ) ਜਦੋਂ ਕਿ ਪਹਿਲੀ ਅਤੇ ਦੂਸਰੀ ਸਦੀ ਵਿਚ ਇਸ ਅੱਖਰ ਦਾ ਆਕਾਰ ਅੰਗਰੇਜ਼ੀ ਦੀ ਕੈਪੀਟਲ ਡੀ ਤੋਂ ਉਲਟ ਹੈ, ਭਾਵ ਇਸਦੀ ਖੜ੍ਹਵੀਂ ਰੇਖਾ ਅੱਗੇ ਦੀ ਬਜਾਇ ਪਿੱਛੇ ਨੂੰ ਹੈ। ਲਿਪੀ ਪੱਤਰ ਨੰ. ਅੱਠ) ਚੌਥੀ ਸਦੀ ਦੇ ਆਰੰਭ ਦੇ ਆਸਪਾਸ ਇਸ ਦਾ ਰੂਪ ਥੋੜ੍ਹਾ ਹੋਰ ਬਦਲਿਆ ਹੋਇਆ ਵੇਖਣ ਵਿਚ ਆਉਂਦਾ ਹੈ ਜੋ ਰਾਜਾ ਸਕੰਦਵਰਮਨ ਦੇ ਦਾਨ ਪੱਤਰਾਂ ਦੀ ਲਿਪੀ ਹੈ । ਭਾਰਤੀ ਪ੍ਰਾਚੀਨ ਲਿਪੀ ਮਾਲਾ, ਲਿਪੀ ਪੱਤਰ ਨੰ. ਪੰਦਰਾਂ/ਅੱਠਵੀਂ ਸਦੀ ਦੀ ਚੰਬਾ ਦੇ ਰਾਜਾ ਮੇਰੂ ਵਰਮਾ ਦੇ ਲੇਖ ਦੀ ਲਿਪੀ ਅਨੁਸਾਰ ਇਸ ਅੱਖਰ ਦੀ ਬਣਤਰ ਅਜੋਕੇ ਰੂਪ ਨਾਲ ਰਲਦੀ ਮਿਲਦੀ ਨਜ਼ਰੀ ਪੈਂਦੀ ਹੈ ਲਿਪੀ ਪੱਤਰ ਨੰ. 22 ਭਾਰਤੀ ਪ੍ਰਾਚੀਨ ਲਿਪੀ ਮਾਲਾ) । ਇਸ ਤਰ੍ਹਾਂ ਇਹ ਅੱਖਰ  ਵਿਕਾਸ ਕ੍ਰਮ ਦੀਆਂ ਮੰਜ਼ਲਾਂ ਲੰਘਦਾ ਹੋਇਆ ਪੰਦਰਵੀਂ ਸੋਲ੍ਹਵੀਂ ਸਦੀ ਦੇ ਨੇੜੇ ਤੇੜੇ ਅਜੋਕਾ ਰੂਪ ਧਾਰਨ ਕਰ ਗਿਆ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿਚ ਦਰਜ ਗੁਰੂ ਨਾਨਕ ਦੇਵ ਜੀ ਵਲੋਂ ‘ਪਟੀ' ਸਿਰਲੇਖ ਹੇਠ ਰਚੀ ਗਈ ਬਾਣੀ ਅਨੁਸਾਰ ਇਹ ਬਾਈਵਾਂ ਅੱਖਰ ਹੈ। ਇਸ ਬਾਣੀ ਦਾ ਸਲੋਕ ਸਬੰਧਤ ਅੱਖਰ ਨਾਲ ਸ਼ੁਰੂ ਹੁੰਦਾ ਹੈ ।

          “ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ॥

        ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਾਇਆ ॥

ਬ੍ਰਹਮੀ ਲਿਪੀ ਦੀ ਉਤਪਤੀ ਤੋਂ ਲੈ ਕੇ ਅਜੋਕੇ ਰੂਪ ਤਕ ਪਹੁੰਚਣ ਲਈ ਇਸ ਅੱਖਰ ਨੇ ਸਮੇਂ ਨਾਲ ਕਾਫ਼ੀ ਰੂਪ ਬਦਲਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-04-34-16, ਹਵਾਲੇ/ਟਿੱਪਣੀਆਂ: ਹ. ਪੁ.–ਤ. ਪ੍ਰਾ. ਲਿ. ਮਾ. -ਗੋਰੀ ਸ਼ੰਕਰ ਓਝਾ. ਗੁ. ਲਿ. ਜ. ਵਿ. -ਜੀ. ਬੀ. ਸਿੰਘ; ਗੁ. ਲਿ. ਵਿ. ਆ. ਆ-ਈਸ਼ਰ ਸਿੰਘ ਤਾਂਘ; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.