ਧਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਈ. ਸੰਗ੍ਯਾ—ਧਾਤ੍ਰੀ. ਦਾਈ. ਧਾਯ। ੨ ਧਾਵਾ. ਦੌੜ. ਹਮਲਾ. “ਦੂਤ ਮਾਰੇ ਕਰਿ ਧਾਈ ਹੇ.” (ਮਾਰੂ ਸੋਲਹੇ ਮ: ੫) ੩ ਚੌਰਾਸੀ ਦਾ ਗੇੜਾ. ਯੋਨੀਆਂ ਵਿੱਚ ਦੌੜਨ ਦੀ ਕ੍ਰਿਯਾ. “ਨਾਨਕ ਸਿਮਰੈ ਏਕੁ ਨਾਮ , ਫਿਰਿ ਬਹੁੜਿ ਨ ਧਾਈ.” (ਵਾਰ ਬਸੰ) “ਗਣਤ ਮਿਟਾਈ ਚੂਕੀ ਧਾਈ.” (ਆਸਾ ਛੰਤ ਮ: ੫) ੪ ਵਿ—ਧ੍ਰਾਪੀ. ਸੰਤੁ੄਍ ਹੋਈ. “ਰਜੀ ਧਾਈ ਸਦਾ ਸੁਖੁ ਜਾਕਾ ਤੂ ਮੀਰਾ.” (ਆਸਾ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਾਈ (ਕੁ.। ਸੰਸਕ੍ਰਿਤ ਧਾ=ਧਾਰਨ ਕਰਨਾ, ਪਾਲਨਾ) ੧. ਤ੍ਰਿਪਤ*। ਯਥਾ-‘ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ’ ਉਹ ਰਜ ਜਾਂਦੀ ਹੈ ਤੇ ਤ੍ਰਿਪਤ ਹੋ ਜਾਂਦੀ ਹੈ ਜਿਸਦਾ ਤੂੰ ਪਾਤਸ਼ਾਹ ਹੈਂ, ਰਜਣਾ ਇਸ ਲੋਕ ਕਰਕੇ ਤੇ ਧਾਈ ਪਰਲੋਕ ਕਰ ਕੇ।

੨. (ਕ੍ਰਿ.। ਸੰਸਕ੍ਰਿਤ ਧਾਵਨੰ। ਪੰਜਾਬੀ ਧਾਉਣਾ=ਨਸਣਾ) ਦੌੜ। ਅਥਵਾ ੨. ਆਵਾ ਜਾਈ। ਯਥਾ-‘ਬਹੁੜਿ ਨ ਧਾਈ’।

----------

* ਪੁਰਾਤਣ ਪੰਜਾਬੀ ਬੋਲੀ ਵਿਚ -ਧਾਉਣਾ- ਰਜਣੇ ਅਰਥ ਵਿਚ ਵਰਤਦੇ ਸਨ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.