ਪਰਮਾਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਰਥ [ਨਾਂਪੁ] ਦੂਜੇ ਦੀ ਭਲਾਈ ਲਈ ਕੀਤਾ ਕੰਮ; ਧਰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਮਾਰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਰਥ. ਸੰਗ੍ਯਾ—ਪਰਮਾਥ੗. ਪਰਮ ਉੱਤਮ ਪਦਾਥ੗। ੨ ਸਾਰ ਵ੎ਤੁ। ੩ ਆਤਮਵਿਦ੍ਯਾ. “ਪਰਮਾਰਥ ਪਰਵੇਸ ਨਹੀਂ.” (ਸੋਰ ਰਵਿਦਾਸ) ੪ ਮੋ੖. ਮੁਕਤਿ। ੫ ਵਾਕ੍ਯ ਦਾ ਭਾਵਾਰਥ. ਸਿੱਧਾਂਤ. ਨਿਚੋੜ. “ਅੱਗੇ ਇਸ ਦਾ ਪਰਮਾਰਥ.” (ਜਸਭਾਮ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਮਾਰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਮਾਰਥ (ਸਾਹਿਤ ਵਨਗੀ): ਇਸ ਸ਼ਬਦ ਤੋਂ ਭਾਵ ਹੈ—ਪਰਮ ਅਰਥ , ਉਤਮ ਅਰਥ। ਕਿਸੇ ਵਾਕ ਦੇ ਭਾਵ-ਅਰਥ ਲਈ ਵੀ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ਸਿੱਖ ਸਾਹਿਤ ਵਿਚ ਇਸ ਦੀ ਵਰਤੋਂ ਕਿਸੇ ਰਚਨਾ ਵਿਚਲੇ ਅਧਿਆਤਮਿਕ ਵਿਚਾਰਾਂ ਦੇ ਵਿਸ਼ਲੇਸ਼ਣ ਲਈ ਕੀਤੀ ਮਿਲਦੀ ਹੈ।

ਸੂਤ੍ਰਿਕ ਜਾਂ ਕਲਿਸ਼ਟ ਰਚਨਾਵਾਂ ਦੇ ਅਰਥ ਸਪੱਸ਼ਟ ਕਰਨ ਲਈ ਭਾਰਤੀ ਸਾਹਿਤ ਵਿਚ ਅਨੇਕ ਵਿਧੀਆਂ ਪ੍ਰਚਲਿਤ ਹਨ, ਜਿਵੇਂ ਟੀਕਾ , ਵਿਆਖਿਆ, ਭਾਸ਼, ਪਰਮਾਰਥ ਆਦਿ। ਇਨ੍ਹਾਂ ਸਭ ਵਿਚ ਅੰਤਰ ਹੈ। ਸੰਖੇਪ ਵਿਚ ਅਰਥ ਸਮਝਾਉਣ ਵਾਲੇ ਵਾਕ ਨੂੰ ‘ਟੀਕਾ’ ਕਿਹਾ ਜਾਂਦਾ ਹੈ। ਵਿਸਤਾਰ ਵਿਚ ਅਰਥ ਸਮਝਾਉਣ ਵਾਲੀ ਰਚਨਾ ਨੂੰ ‘ਵਿਆਖਿਆ’ ਦਾ ਨਾਂ ਦਿੱਤਾ ਜਾਂਦਾ ਹੈ। ‘ਭਾਸ਼’ (ਭਾਸ਼ੑਯ) ਵਿਚ ਮੂਲ ਰਚਨਾ ਦੀਆਂ ਅਸਪੱਸ਼ਟ ਗੱਲਾਂ ਨੂੰ ਸਪੱਸ਼ਟ ਕੀਤਾ ਜਾਂਦਾ ਹੈ ਅਤੇ ਉਸ ਸੰਬੰਧੀ ਕੁਝ ਸਾਮਗ੍ਰੀ ਭਾਸ਼ਕਾਰ ਆਪਣੇ ਵਲੋਂ ਵੀ ਸ਼ਾਮਲ ਕਰ ਦਿੰਦਾ ਹੈ। ‘ਪਰਮਾਰਥ’ ਵਿਚ ਮੂਲ ਰਚਨਾ ਵਿਚਲੇ ਅਧਿਆਤਮਿਕ ਤੱਥਾਂ ਦਾ ਵਿਸ਼ੇਸ਼ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਟੀਕਾ, ਵਿਆਖਿਆ, ਭਾਸ਼, ਪਰਮਾਰਥ ਆਦਿ ਦੀਆਂ ਵਿਭਿੰਨਤਾਵਾਂ ਵਲ ਬਹੁਤ ਧਿਆਨ ਨ ਦੇ ਕੇ ਸਭ ਲਈ ਆਮ ਤੌਰ ’ਤੇ ਟੀਕਾ ਜਾਂ ਪਰਮਾਰਥ ਸ਼ਬਦ ਦੀ ਵਰਤੋਂ ਕਰ ਲਈ ਜਾਂਦੀ ਹੈ।

ਗੁਰਬਾਣੀ ਦੇ ਪਰਮਾਰਥ ਲਿਖਣ ਦੀ ਮੁਢਲੀ ਵੰਨਗੀਪੁਰਾਤਨ ਜਨਮਸਾਖੀ ’ ਅੰਦਰ ਗੁਰਬਾਣੀ ਦੇ ਅਰਥਾਂ ਵਿਚ ਮਿਲਦੀ ਹੈ। ਇਹ ਪਰਮਾਰਥ ਟੀਕੇ ਅਤੇ ਪਰਮਾਰਥ ਦੀ ਰਲੀ ਮਿਲੀ ਵੰਨਗੀ ਹੈ। ਇਸ ਤੋਂ ਬਾਦ ਮਿਹਰਬਾਨ ਦੀ ਲਿਖੀ ਜਨਮਸਾਖੀ ਉਲੇਖਯੋਗ ਹੈ। ਇਸ ਜਨਮਸਾਖੀ ਵਿਚ ਪਹਿਲੀ ਵਾਰ ਵਡੀਆਂ ਬਾਣੀਆਂ ਦੇ ਟੀਕਾ-ਨੁਮਾ ਪਰਮਾਰਥ ਲਿਖੇ ਮਿਲਦੇ ਹਨ। ਸੋਢੀ ਮਿਹਰਬਾਨ ਦੇ ਪੁੱਤਰ ਹਰਿਜੀ ਨੇ ਮਿਹਰਬਾਨ ਵਿਰਚਿਤ ‘ਸੁਖਮਨੀ ਸਹੰਸ੍ਰਨਾਮ’ ਦਾ ਵਿਸਥਾਰ ਸਹਿਤ ਪਰਮਾਰਥ ਰਚਿਆ ਹੈ। ਇਸ ਤੋਂ ਬਾਦ ਪਰਮਾਰਥ ਦੀ ਥਾਂ ਟੀਕਿਆਂ ਦੀ ਰਚਨਾ ਦਾ ਜ਼ਿਆਦਾ ਪ੍ਰਚਲਨ ਹੋਇਆ ਮਿਲਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.