ਫਿਰੌਤੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ransom ਫਿਰੌਤੀ: ਫਿਰੌਤੀ ਕਿਸੇ ਵਿਅਕਤੀ ਜਾਂ ਕਿਸੇ ਵਸਤ ਨੂੰ ਆਪਣੇ ਕਬਜ਼ੇ ਵਿਚ ਰੱਖਣ ਅਤੇ ਇਸ ਦੀ ਰਿਹਾਈ ਲਈ ਧਨ ਜਾਂ ਸੰਪਤੀ ਨੂੰ ਬਟੋਰਨ ਦੀ ਪ੍ਰਥਾ ਹੈ ਜਾਂ ਫਿਰੌਤੀ ਮੰਗੀ ਗਈ ਰਕਮ ਨੂੰ ਵੀ ਕਿਹਾ ਜਾਂਦਾ ਹੈ।

      ਜੁਲੀਅਸ ਸੀਜ਼ਰ ਨੂੰ ਫ਼ਾਰਮਾਦੂਜਾ ਦੀਪ ਦੇ ਕੋਲ ਸਮੁੰਦਰੀ ਡਾਕੂਆਂ ਨੇ ਫੜ ਲਿਆ ਅਤੇ ਉਦੋਂ ਤਕ ਆਪਣੀ ਕੈਦ ਵਿਚ ਰੱਖਿਆ ਜਦੋਂ ਤੱਕ ਉਸਨੂੰ ਆਜ਼ਾਦ ਕਰਾਉਣਲਈ ਕਿਸੇ ਨੇ 50 ਟੇਲੈਂਟ ਨਾ ਦਿੱਤੇ

      ਯੂਰਪ ਵਿਚ ਮੱਧ ਕਾਲ ਵਿਚ ਫਿਰੌਤੀ ਵੀਰਤਾ ਸੰਗ੍ਰਾਮਾਂ ਦਾ ਇਕ ਮਹੱਤਵਪੂਰਨ ਰਿਵਾਜ਼ ਬਣ ਗਈ। ਇਕ ਮਹੱਤਵਪੂਰਣ ਰਜਵਾੜਾ ਵਿਸ਼ੇਸ਼ ਕਰਕੇ ਕਲੀਨ-ਵਰਗ ਜਾਂ ਸ਼ਾਹੀ ਖ਼ਾਨਦਾਨ ਨਾਲ ਸਬੰਧਤ ਵਿਅਕਤੀ ਭਾਰੀ ਰਕਮ ਫਿਰੌਤੀ ਵਜੋਂ ਦਿਵਾ ਸਕਦਾ ਸੀ ਜੇ ਉਸਨੂੰ ਫੜ ਕੇ ਰੱਖਿਆ ਗਿਆ ਹੋਵੇ, ਪਰੰਤੂ ਜੇ ਉਹ ਮਾਰਿਆ ਜਾਂਦਾ ਹੈ ਤਾਂ ਉਹ ਕਿਸੇ ਵੀ ਕੰਮ ਦਾ ਨਹੀਂ । ਇਸ ਦਾ ਕਾਰਨ ਕਰਕੇ ਫਿਰੌਤੀ ਦੀ ਪ੍ਰਥਾ ਨੇ ਬੰਸਾਵਲੀ-ਵਿਦਿਆ ਦੇ ਵਿਕਾਸ ਵਿਚ ਯੋਗਦਾਨ ਪਾਇਆ ਜਿਸ ਨੇ ਰਜਵਾੜਿਆਂ ਨੂੰ ਆਪਣੀ ਸ਼ਨਾਖ਼ਤ ਦਾ ਵਿਗਿਆਪਨ ਦੇਣ ਦੀ ਆਗਿਆ ਦਿੱਤੀ ਅਤੇ ਇਸ ਪ੍ਰਕਾਰ ਉਹਨਾਂ ਦੇ ਫਿਰੌਤੀ ਮੁੱਲ ਦਾ ਪਤਾ ਲਗਾ ਅਤੇ ਉਹਨਾਂ ਦੇ ਮਾਰੇ ਜਾਣ ਦੀ ਸੰਭਾਵਨਾ ਘੱਟ ਗਈ। ਰਿਕਾਰਡ ਦੀ ਲਾਇਨ ਹਰਟ ਅਤੇ ਬਰਟ੍ਰਾਡ ਡਿਊ ਗਿਉਸੇਲਿਨ ਇਸ ਦੀਆਂ ਉਦਾਹਰਣਾਂ ਹਨ।

      ਭਾਵੇਂ ਫਿਰੌਤੀ ਆਮ ਕਰਕੇ ਕਿਸੇ ਵਿਅਕਤੀ ਨੂੰ ਅਗਵਾ ਕਰਨ ਤੋਂ ਬਾਅਦ ਮੰਗੀ ਜਾਂਦੀ ਹੈ। ਪਰੰਤੂ ਇਹ ਗੱਲ ਵੀ ਸੁਣੀ ਗਈ ਹੈ ਕਿ ਚੋਰ ਕਿਸੇ ਪ੍ਰਾਣ-ਹੀਣ ਵਸਤ ਜਾਂ ਸਰੀਰਕ ਭਾਗ ਵਾਪਸ ਕਰਨ ਲਈ ਵੀ ਫਿਰੌਤੀ ਦੀ ਮੰਗ ਕਰਦੇ ਹਨ। 1987 ਵਿਚ ਚੋਰਾਂ ਨੇ ਅਰਜਨਟਾਈਨਾਂ ਦੇ ਪ੍ਰਧਾਨ ਜੁਆਨ ਪਰਾੱਨ ਦੀ ਮਕਬਰੇ ਵਿਚ ਘੁਸਕੇ ਉਸ ਦੇ ਹੱਥ ਚੁਰਾ ਲਏ ਅਤੇ ਬਾਅਦ ਵਿਚ ਉਹਨਾਂ ਦੀ ਵਾਪਸੀ ਲਈ 5 ਮਿਲੀਅਨ ਯੂ.ਐਸ.ਡਾਲਰਾਂ ਦੀ ਮੰਗ ਕੀਤੀ। ਫਿਰੌਤੀ ਨਹੀਂ ਦਿੱਤੀ ਗਈ ਸੀ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.