ਰਣਝੁੰਝਨੜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਣਝੁੰਝਨੜਾ: ਇਕ ਪ੍ਰਕਾਰ ਦਾ ਮਾਂਗਲਿਕ ਗੀਤ ਜੋ ਆਮ ਤੌਰ ’ਤੇ ਕਿਸੇ ਦੇ ਘਰ ਪੁੱਤਰ ਦੇ ਪੈਦਾ ਹੋਣ ’ਤੇ ਗਾਇਆ ਜਾਂਦਾ ਹੈ। ਇਸ ਦੇ ਗਾਉਣ ਵੇਲੇ ਢੋਲਕ, ਘੁੰਘਰੂਆਂ ਅਤੇ ਟੱਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਦੇ ‘ਛੰਤ ’ ਪ੍ਰਕਰਣ ਵਿਚ ਇਸ ਦੀਆਂ ਕੇਵਲ ਦੋ ਤੁਕਾਂ ਅੰਕਿਤ ਹਨ—ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ਸਤਿਗੁਰ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ (ਗੁ.ਗ੍ਰੰ.927)। ਬੰਨੋ ਵਾਲੀ ਬੀੜ ਵਿਚ ਇਹ ਚਾਰ ਪਦਾਂ ਦੇ ਪੂਰੇ ਛੰਦ ਵਜੋਂ ਅੰਕਿਤ ਹੋਇਆ ਹੈ।

ਬਾਬਾ ਮੋਹਰੀ ਦੇ ਘਰ ਪੁੱਤਰ ਪੈਦਾ ਹੋਣ’ਤੇ ਜਦੋਂ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਦੁਆਰਾ ਰਣ ਝੁੰਝਨੜਾ ਗਾਇਆ ਜਾਂਦਾ ਸੁਣਿਆ, ਤਾਂ ਉਨ੍ਹਾਂ ਨੇ ਉਸ ਖ਼ੁਸ਼ੀ ਨੂੰ ਕਿਸੇ ਅਪਾਰ ਖ਼ੁਸ਼ੀ ਵਿਚ ਰੂਪਾਇਤ ਕਰਕੇ ‘ਅਨੰਦੁਬਾਣੀ ਦੀ ਰਚਨਾ ਕੀਤੀ। ਵੇਖੋ ‘ਅਨੰਦੁ (ਬਾਣੀ)’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.