ਸੀਆਰਟੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

CRT

ਇਸ ਦਾ ਪੂਰਾ ਨਾਮ ਹੈ- ਕੈਥੋਡ ਰੇਅ ਟਿਊਬ। ਮੌਨੀਟਰ ਵਿੱਚ ਵਰਤੀ ਜਾਣ ਵਾਲੀ ਇਹ ਇਕ ਵਿਸ਼ੇਸ਼ ਕਿਸਮ ਦੀ ਵੈਕਿਓਮ ਟਿਊਬ ਹੈ। ਇਸ ਵਿੱਚ ਇਲੈਕਟ੍ਰੋਨ ਬੀਮ ਨੂੰ ਫਾਸਫੋਰਸ ਦੁਆਰਾ ਲੇਪ ਕੀਤੀ ਪਰਤ ਉੱਤੇ ਟਕਰਾਇਆ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਮੌਨੀਟਰ ਦੀ ਸਕਰੀਨ ਉੱਪਰ ਵੱਖ-ਵੱਖ ਚਿੱਤਰ ਤਿਆਰ ਹੁੰਦੇ ਹਨ। ਸਕਰੀਨ ਉੱਪਰ ਇਲੈਕਟ੍ਰੋਨ ਬੀਮ ਦੀ ਮਦਦ ਨਾਲ ਬਿੰਦੀਆਂ ਦੇ ਮੇਲ ਨਾਲ ਚਿੱਤਰਾਂ ਦੀ ਸਿਰਜਨਾ ਕਰਨ ਦੇ ਵਰਤਾਰੇ ਨੂੰ ਸਕੈਨਿੰਗ (Scanning) ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.