ਅਕਾਲ ਮੂਰਤਿ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਾਲ ਮੂਰਤਿ. ਸੰ. अकालमूर्ति. ਸੰਗ੍ਯਾ—ਅਕਾਲ—ਪੁਰਖ. ਜਿਸ ਦੀ ਥਾਪਨਾ ਸਮੇਂ ਦੇ ਭੇਦ ਕਰਕੇ ਨਹੀਂ। ੨ ਨਿਤ੍ਯ ਅਵਿਨਾਸ਼ੀ ਰੂਪ. “ਅਕਾਲਮੂਰਤਿ ਅਜੂਨੀ ਸੈਭੰ.” (ਜਪੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਕਾਲ ਮੂਰਤਿ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਾਲ ਮੂਰਤਿ : ਇਕ ਸੰਯੁਕਤ ਸ਼ਬਦ ਹੈ ਜਿਸ ਵਿਚ ਅਕਾਲ (ਆਲੌਕਿਕ) ਅਤੇ ਮੂਰਤਿ (ਸੂਰਤ ਜਾਂ ਰੂਪ) ਸ਼ਬਦ ਮੂਲ ਮੰਤਰ ਵਿਚ ਆਉਂਦਾ ਹੈ ਜੋ ਸਿੱਖ ਧਰਮ ਦਾ ਮੂਲ ਧਰਮ-ਸੂਤਰ ਹੈ ਅਤੇ ਜੋ ‘ਜਪੁ` ਦੇ ਸ਼ੁਰੂ ਵਿਚ ਹੈ। ਜਪੁ ਉਹ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੈ। ਅਕਾਲ ਮੂਰਤਿ ਦਾ ਸ਼ਬਦੀ ਅਰਥ ‘ਸਮਾਂ ਰਹਿਤ ਬਿੰਬ ਹੈ"। ਹੋਰ ਵੀ ਕਈ ਥਾਂਈ ਇਹ ਗੁਰੂ ਰਾਮ ਦਾਸ ਜੀ (ਗੁ.ਗ੍ਰੰ. 78) ਅਤੇ ਗੁਰੂ ਅਰਜਨ ਦੇਵ ਜੀ (ਗੁ.ਗ੍ਰੰ. 99,609, 916 ਅਤੇ 1082) ਦੀਆਂ ਰਚਨਾਵਾਂ ਵਿਚ ਦਰਜ ਹੈ। ਇਹ ਸ਼ਬਦ ਸਮੇਂ ਤੋਂ ਪਾਰਗਾਮੀ ਪਰ ਫਿਰ ਵੀ ਬ੍ਰਹਿਮੰਡੀ ਰੂਪਾਂ ਵਿਚ ਵਿੱਦਮਾਨ ਦਿੱਬ ਹਸਤੀ ਦੇ ਮੂਲ ਅਰਥ ਨੂੰ ਮੁੜ ਪੱਕਿਆਂ ਕਰਦਾ ਹੈ। ਅਲੌਕਿਕ ਹਸਤੀ ਪੁਲਾੜ ਅਤੇ ਸਮੇਂ ਦੇ ਘੇਰੇ ਤੋਂ ਪਰੇ ਹੈ ਅਤੇ ਇਸ ਤਰ੍ਹਾਂ ਨਿਰਾਕਾਰ ਹੈ। ਫਿਰ ਵੀ ਆਪਣੇ ਪ੍ਰਗਟ ਰੂਪ ਵਿਚ ਉਹੀ ਹਸਤੀ ਬ੍ਰਹਿਮੰਡੀ ਰੂਪ ਧਾਰਨ ਕਰਦੀ ਹੈ। ਸਿੱਖ ਧਰਮ ਦੀ ਪਰਮਾਤਮਾ ਦੀ ਧਾਰਨਾ ਉਸਦੇ ਰੂਪ ਰਹਿਤ ਹੋਣ ਅਤੇ ਕੁਦਰਤੀ ਰੂਪਾਂ ਵਿਚ ਉਸਦੇ ਪ੍ਰਗਟਾਵੇ ਦਾ ਮੇਲ ਹੈ ਅਤੇ ਇਸੇ ਨੂੰ ਉਸਦੀ ਪਾਰਗੰਮਤਾ ਅਤੇ ਸਰਬਵਿਆਪਕਤਾ, ਸਾਰ ਤੱਤ ਅਤੇ ਹੋਂਦ ਕਿਹਾ ਜਾਂਦਾ ਹੈ।
‘ਅਕਾਲ ਮੂਰਤਿ` ਦੀ ਦੋ ਤਰ੍ਹਾਂ ਨਾਲ ਵਿਆਖਿਆ ਕੀਤੀ ਜਾਂਦੀ ਹੈ। ਉਹ ਵਿਆਖਿਆਕਾਰ, ਜੋ ਇਸ ਨੂੰ ਇਕ ਸ਼ਬਦ ਮੰਨਦੇ ਹਨ, ਅਕਾਲ ਨੂੰ ਵਿਸ਼ੇਸ਼ਣ ਮੰਨਦੇ ਹਨ ਜੋ ਕਿ ਵਾਸਤਵਿਕ ਸਾਰਰੂਪੀ ਹੋਂਦ ‘ਮੂਰਤਿ` ਦਾ ਵਿਸ਼ੇਸ਼ਣ ਹੈ ਅਤੇ ਜਿਸ ਸਾਰੇ ਦਾ ਭਾਵ ਹੈ ਸਦੀਵੀ ਰੂਪ ਜੋ ਸਰਵ ਉੱਚ ਹਸਤੀ ਦਾ ਲਖਾਇਕ ਹੈ। ਜਿਹੜੇ ਵਿਆਖਿਆਕਾਰ ਇਸ ਅਕਾਲ ਅਤੇ ਮੂਰਤਿ ਜੋੜੇ ਦਾ ਵਿਸ਼ਲੇਸ਼ਣਾਤਮਿਕ ਅਧਿਐਨ ਕਰਦੇ ਹਨ ਉਹ ਇਹਨਾਂ ਦੋਵਾਂ ਸ਼ਬਦਾਂ ਨੂੰ ਅੱਡ ਅੱਡ ਮੰਨਦੇ ਹਨ, ਜਿਨ੍ਹਾਂ ਵਿਚੋਂ ਹਰ ਇਕ ਦੈਵੀ ਸਤਿ ਗੁਣ ਦਾ ਲਖਾਇਕ ਹੈ, ਜਿਹੜਾ ਕਿ ਸਮੇਂ ਅਤੇ ਸਥਾਨ ਤੋਂ ਪਰੇ ਹੈ ਅਤੇ ਜੋ ਨਾਲ ਨਾਲ ਲੌਕਿਕ ਰੂਪਾਂ ਵਿਚ ਪ੍ਰਗਟ ਹੁੰਦਾ ਹੈ। ਪਰ ਇਸ ਤਰ੍ਹਾਂ ਵੱਖਰੀ ਵੱਖਰੀ ਪਹੁੰਚ ਵਿਧੀ ਦੇ ਬਾਵਜੂਦ ਤੱਤ ਸਾਰ ਰੂਪ ਵਿਚ ਦੋਵੇਂ ਵਿਆਖਿਆਵਾਂ ਇਕ ਦੂਸਰੇ ਨਾਲ ਸਹਿਮਤ ਹਨ ਅਰਥਾਤ ਗੁਣਾਤੀਤ ਸਦੀਵੀ ਸਤਿ ਹੀ ਗੁਣ ਅਤੇ ਲੌਕਿਕ ਹੋਂਦ ਦਾ ਰੂਪ ਅਖ਼ਤਿਆਰ ਕਰਦਾ ਹੈ। ਇਸ ਨੂੰ ਦੂਸਰੀ ਤਰ੍ਹਾਂ ਕਹੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਪ੍ਰਤੀ ਦ੍ਰਿਸ਼ਟੀਕੋਣ ਦੇ ਅਨੁਸਾਰ ਇਹ ਨਿਰਗੁਣ ਅਤੇ ਸਗੁਣ ਪਹਿਲੂਆਂ ਦੇ ਸੰਯੋਜਨ ਦਾ ਲਖਾਇਕ ਹੈ। ਫਿਰ ਵੀ ਇਹ ਅਵਤਾਰ ਦੇ ਵਿਚਾਰ ਦੀ ਪੁਸ਼ਟੀ ਨਹੀਂ ਕਰਦਾ। ਸਿੱਖ ਧਰਮ ਦਰਸ਼ਨ ਵਿਚ ਅਵਤਾਰਵਾਦ ਦਾ ਖੰਡਨ ਇਕ ਮੁੱਖ ਸਿਧਾਂਤ ਹੈ।
ਲੇਖਕ : ਵ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਕਾਲ ਮੂਰਤਿ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਕਾਲ ਮੂਰਤਿ (ਗੁ.। ਕ. ਧਾ. ਸ.। ਸੰਸਕ੍ਰਿਤ) ਸਮੇਂ ਤੋਂ ਰਹਤ ਸਰੂਪ। ਕਾਲ ਤੋਂ ਰਹਿਤ ਸ੍ਵਰੂਪ। ਇਕ ਰਸ ਸ੍ਵਰੂਪ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First