ਅਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਜ. ਸੰ. ਅਦ੍ਯ. ਕ੍ਰਿ. ਵਿ—ਅੱਜ. ਆਜ. “ਚਲਣ ਅਜ ਕਿ ਕਲ.” (ਸ. ਫਰੀਦ) ੨ ਸੰ. अज्. ਧਾ—ਫੈਂਕਣਾ. ਹੱਕਣਾ. ਜਾਣਾ. ਦੌੜਨਾ। ੩ ਸੰ. अज. ਵਿ—ਜਨਮ ਰਹਿਤ. ਜੋ ਜਨਮਦਾ ਨਹੀਂ. “ਅਜ ਅਬਿਨਾਸੀ ਜੋਤਿ ਪ੍ਰਕਾਸੀ.” (ਸਲੋਹ) ੪ ਸੰਗ੍ਯਾ—ਬ੍ਰਹਮਾ. “ਅਜ ਸ਼ਿਵ ਇੰਦ੍ਰ ਰਮਾਪਤਿ ਠਾਢੇ.” (ਸਲੋਹ) ੫ ਬਕਰਾ. “ਅਜ ਕੈ ਵਸਿ ਗੁਰੁ ਕੀਨੋ ਕੇਹਰਿ.” (ਆਸਾ ਮ: ੫) ਨੰਮ੍ਰਤਾ ਦੇ ਅਧੀਨ ਹੰਕਾਰ ਕਰ ਦਿੱਤਾ ਹੈ। ੬ ਚੰਦ੍ਰਮਾ । ੭ ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ ਰਘੁ ਦਾ ਪੁਤ੍ਰ, ਜੋ ਇੰਦੁਮਤੀ ਦਾ ਪਤੀ ਅਤੇ ਦਸ਼ਰਥ ਦਾ ਪਿਤਾ ਸੀ. “ਤਾਂਤੇ ਪੁਤ੍ਰ ਹੋਤ ਭਯੋ ਅਜ ਬਰ.” (ਵਿਚਿਤ੍ਰ) ੮ ਕਾਮਦੇਵ। ੯ ਕਰਤਾਰ. ਵਾਹਗੁਰੂ। ੧੦ ਫ਼ਾ ਅਜ਼. ਵ੍ਯ—ਸੇ. ਤੋਂ. “ਦੌਲਤੇ ਅਜ਼ ਮਾਹ ਤਾ ਮਾਹੀ ਤੁਰਾਸ੍ਤ.” (ਜਿੰਦਗੀ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਜ (ਸੰ.। ਸੰਸਕ੍ਰਿਤ ਅਜ=ਬੱਕਰਾ, ਬ੍ਰਹਮਾ) ਬੱਕਰਾ। ਯਥਾ-‘ਅਜ ਕੈ ਵਸਿ ਗੁਰਿ ਕੀਨੋ ਕੇਹਰਿ’ (ਅਜ) ਵਿਚਾਰ ਰੂਪੀ ਬੱਕਰੇ ਦੇ ਵੱਸ ਵਿਖੇ (ਕੇਹਰਿ) ਹੰਕਾਰ ਰੂਪੀ ਸ਼ੇਰ ਗੁਰੂ ਜੀ ਨੇ ਕਰ ਦਿਤਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਜ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜ : ਇਹ ਉੱਤਰ ਕੌਸ਼ਲ ਦੇ ਇਕਸ਼ਵਾਕੂ ਬੰਸ ਦੇ ਵੱਡੇ ਰਾਜਿਆਂ ਵਿੱਚੋਂ ਰਾਜਾ ਰਘੂ ਦਾ ਪੁੱਤਰ ਸੀ ਜੋ ਬੜਾ ਪ੍ਰਤਾਪ ਵਾਲਾ ਸੀ। ਇਸ ਦੀ ਪਤਨੀ ਦਾ ਨਾਂ ਇੰਦੂਮਤੀ ਸੀ ਅਤੇ ਪੁੱਤਰ ਦਾ ਨਾ ਦਸ਼ਰਥ ਸੀ। ਕੁਲ ਦੀ ਰੀਤ ਅਨੁਸਰ ਇਸ ਨੇ ਮਗਧ, ਅੰਗ, ਅਨੂਪ, ਮਥਰਾ ਆਦਿ ਦੇ ਰਾਜਿਆਂ ਨੂੰ ਯੁੱਧ ਵਿਚ ਹਰਾਇਆ। ਕਾਲੀਦਾਸ ਨੇ ਆਪਣੀ ਪ੍ਰਸਿੱਧ ਕਾਵਿ-ਰਚਨਾ ‘ਰਘੂਵੰਸ਼’ ਵਿਚ ‘ਇੰਦੂਮਤੀ ਸਵੰਬਰ’ ਅਤੇ ‘ਅਜ-ਵਿਰਲਾਪ’ ਦਾ ਬੜਾ ਰੋਮਾਂਚਿਕ ਵਰਣਨ ਕੀਤਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਜ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਜ : ਇਹ ਸੂਰਜਵੰਸ਼ੀ ਰਾਜਕੁਮਾਰ, ਰਘੂ ਦਾ ਪੁੱਤਰ, ਦਸ਼ਰਥ ਦਾ ਪਿਤਾ ਅਤੇ ਸ੍ਰੀ ਰਾਮ ਚੰਦਰ ਜੀ ਦਾ ਦਾਦਾ ਸੀ। ਵਿਦਰਭ ਦੇ ਰਾਜੇ ਦੀ ਪੁੱਤਰੀ ਇੰਦੂਮਤੀ ਨੇ ਇਸ ਨੂੰ ਸਵੰਬਰ ਵਿਚ ਚੁਣ ਕੇ ਆਪਣਾ ਪਤੀ ਸਵੀਕਾਰ ਕੀਤਾ ਸੀ।
ਪ੍ਰਚਲਿਤ ਵਾਰਤਾ ਅਨੁਸਾਰ ਜਦੋਂ ਇਹ ਸਵੰਬਰ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਇਹ ਇਕ ਜੰਗਲੀ ਹਾਥੀ ਦੀਆਂ ਮਸਤੀਆਂ ਕਾਰਨ ਖਿਝ ਗਿਆ ਅਤੇ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਹਾਥੀ ਦੇ ਮਰਨ ਸਮੇਂ ਉਸ ਵਿਚੋਂ ਇਕ ਸੁਹਣੀ ਸੂਰਤ ਪ੍ਰਗਟ ਹੋਈ ਜਿਸ ਨੇ ਆਪਣੇ ਆਪ ਨੁੰ ਗੰਧਰਵ ਦਸਿਆ ਜੋ ਇਕ ਰਿਸ਼ੀ ਦਾ ਮਖੌਲ ਉਡਾਉਣ ਕਾਰਨ ਪਾਗਲ ਹਾਥੀ ਬਣ ਗਿਆ ਸੀ। ਗੰਧਰਵ ਦੀ ਮੁਕਤੀ ਮਿਥੇ ਅਨੁਸਾਰ ਇਸ ਰਾਹੀਂ ਹੋ ਗਈ। ਗੰਧਰਵ ਨੇ ਇਸ ਨੂੰ ਕੁਝ ਤੀਰ ਦਿੱਤੇ ਜਿਨ੍ਹਾਂ ਨਾਲ ਇਸ ਨੇ ਸਵੰਬਰ ਵਿਚ ਜਿੱਤ ਪ੍ਰਾਪਤ ਕੀਤੀ।
ਇੰਦੂਮਤੀ ਨਾਲ ਵਿਆਹ ਕਰਨ ਉਪਰੰਤ ਜਦੋਂ ਇਹ ਉਸ ਨੂੰ ਲੈ ਕੇ ਅਯੁਧਿਆ ਜਾ ਰਿਹਾ ਸੀ ਤਾਂ ਸਵੰਬਰ ਵਿਚ ਹਾਰੇ ਰਾਜਿਆਂ ਨੇ ਰਸਤੇ ਵਿਚ ਇਸ ਤੋਂ ਇੰਦੂਮਤੀ ਨੂੰ ਖੋਹਣ ਦਾ ਯਤਨ ਕੀਤਾ। ਦੋਹਾਂ ਧਿਰਾਂ ਵਿਚ ਕਾਫ਼ੀ ਯੁਧ ਹੋਇਆ ਪਰ ਅਖੀਰ ਇਹ ਜਿੱਤ ਗਿਆ ਅਤੇ ਇੰਦੂਮਤੀ ਸਮੇਤ ਠੀਕ ਠਾਕ ਅਯੁੱਧਿਆ ਪਹੁੰਚ ਗਿਆ । ਰਾਜਾ ਰਘੂ ਨੇ ਪੁੱਤਰ ਅਤੇ ਨੂੰਹ ਦਾ ਬਹੁਤ ਆਦਰ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਰਾਜਾ ਰਘੂ, ਇਸ ਨੂੰ ਰਾਜ ਭਾਗ ਦੇ ਕੇ ਆਪ ਜੰਗਲਾਂ ਵਿਚ ਚਲਾ ਗਿਆ। ਇੰਦੂਮਤੀ ਦੀ ਕੁੱਖੋਂ ਦਸ਼ਰਥ ਦਾ ਜਨਮ ਹੋਇਆ। ਦਸ਼ਰਥ ਦੀ ਬਾਲ ਅਵਸਥਾ ਵਿਚ ਹੀ ਇੰਦੂਮਤੀ ਦੀ ਮੌਤ ਹੋ ਗਈ। ਰਾਜਾ ਅਜ ਨੇ ਇੰਦੂਮਤੀ ਦੇ ਪ੍ਰਲੋਕ ਸਿਧਾਰਨ ਬਾਅਦ ਦੂਜਾ ਵਿਆਹ ਨਹੀਂ ਕੀਤਾ ਅਤੇ ਦਸ਼ਰਥ ਦੇ ਜਵਾਨ ਹੋਣ ਤਕ ਰਾਜ ਕੀਤਾ। ਦਸ਼ਰਬ ਜਦੋਂ ਜਵਾਨ ਹੋ ਗਿਆ ਤਾਂ ਇਹ ਇੰਦਰਪੁਰੀ ਵਿਚ ਚਲਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-17-26, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ: 7 ਹਿ. ਮਿ. ਕੋ. 7
ਅਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਜ, ਸੰਸਕ੍ਰਿਤ / ਵਿਸ਼ੇਸ਼ਣ : ਜਨਮ ਰਹਿਤ, ਜੋ ਜਨਮਦਾ ਨਹੀਂ, ਪੁਲਿੰਗ : ਦਸ਼ਰਥ ਦਾ ਪਿਤਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-01-29-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First