ਅਰਜਨ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਜਨ ਸਿੰਘ ( ਅ.ਚ. 1859 ) : ਰੰਘੜ ਨੰਗਲ ( ਜ਼ਿਲਾ ਗੁਰਦਾਸਪੁਰ ) ਦੇ ਜਮੀਅਤ ਸਿੰਘ ਦਾ ਪੁੱਤਰ ਅਤੇ ਖ਼ਾਲਸਾ ਫ਼ੌਜ ਦਾ ਇਕ ਸੈਨਿਕ ਅਫ਼ਸਰ ਸੀ । 1845 ਦੀ ਅੰਗਰੇਜ਼-ਸਿੱਖ ਜੰਗ ਸਮੇਂ ਇਸ ਨੂੰ ਪੈਦਲ ਫ਼ੌਜ ਦੀਆਂ ਚਾਰ ਰੈਜਮੰਟਾਂ ਦੀ ਕਮਾਨ ਸੌਂਪੀ ਗਈ ਸੀ ਜਿਸ ਵਿਚੋਂ ਇਕ ਰਸਾਲਾ ਰੈਜਮੰਟ ਸੀ ਅਤੇ ਇਕ ਘੋੜ ਸਵਾਰ ਤੋਪਖ਼ਾਨੇ ਦਾ ਦਸਤਾ ਸੀ । ਇਸ ਫ਼ੌਜ ਨਾਲ ਇਹ ਸਭਰਾਵਾਂ ਦੀ ਲੜਾਈ ਵਿਚ ਲੜਿਆ ਸੀ । 1846 ਵਿਚ ਇਸ ਨੇ ਕਸ਼ਮੀਰ ਦੀ ਮੁਹਿੰਮ ਵਿਚ ਹਿੱਸਾ ਲਿਆ ਅਤੇ ਅਗਸਤ 1847 ਵਿਚ ਇਸ ਨੂੰ ਲਾਹੌਰ ਵਿਖੇ ਸਥਿਤ ਬਰਤਾਨਵੀ ਰੈਜੀਡੈਂਟ , ਮੇਜਰ ਹੈਨਰੀ ਲਾਰੰਸ ਦੀ ਸਿਫਾਰਸ਼ ਤੇ ਫਾਰਸ ਦਾ ਇਕ ਸਨਮਾਨ ਸੂਚਕ ਖ਼ਿਤਾਬ ਮਿਲਿਆ । 1848 ਵਿਚ ਇਹ ਰਾਜਾ ਸ਼ੇਰ ਸਿੰਘ ਅਟਾਰੀਵਾਲਾ ਨਾਲ ਮੁਲਤਾਨ ਗਿਆ ਅਤੇ ਉਸ ਦੇ ਨਾਲ ਹੀ ਬਗ਼ਾਵਤ ਵਿਚ ਸ਼ਾਮਲ ਹੋ ਗਿਆ । ਸੂਚਨਾ ਮਿਲਣ ਤੇ ਇਸ ਦੇ ਸਾਥੀ ਸੈਨਿਕ ਵੀ ਇਸ ਨਾਲ ਰਲ ਗਏ । ਰੰਘੜ ਨੰਗਲ ਦਾ ਕਿਲਾ ਇਹਨਾਂ ਦੇ ਕਬਜ਼ੇ ਵਿਚ ਸੀ । ਲਾਹੌਰੀ ਸੈਨਾ ਦੀਆਂ ਦੋ ਕੰਪਨੀਆਂ ਵੱਲੋਂ ਇਸ ਕਿਲੇ ਤੇ ਹਮਲੇ ਸਮੇਂ ਇਹਨਾਂ ਸੈਨਿਕਾਂ ਨੇ ਕਿਲੇ ਦੀ ਸਫ਼ਲਤਾ ਨਾਲ ਰਖਿਆ ਕੀਤੀ । ਜਦੋਂ ਪੰਜਾਬ ਬਰਤਾਨਵੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ ਤਾਂ ਅਰਜਨ ਸਿੰਘ ਦੀਆਂ ਜਗੀਰਾਂ ਜ਼ਬਤ ਕਰ ਲਈਆਂ ਗਈਆਂ ।

              1859 ਵਿਚ ਅਰਜਨ ਸਿੰਘ ਅਕਾਲ ਚਲਾਣਾ ਕਰ ਗਿਆ ।


ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.