ਅੰਦਰੂਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਦਰੂਨੀ [ਵਿਸ਼ੇ] ਅੰਦਰਲਾ , ਅੰਦਰ ਦਾ, ਵਿਚਲਾ, ਭੀਤਰੀ; ਗੁੱਝਾ , ਰਹੱਸਾਤਮਕ; ਘਰੇਲੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਦਰੂਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਦਰੂਨੀ. ਫ਼ਾ   ਵਿ—ਭੀਤਰੀ. ਅੰਦਰ ਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਦਰੂਨੀ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਅੰਦਰੂਨੀ (internal)

      ਕਿਸੇ ਸੰਸਥਾ ਜਾਂ ਸਮੂਹ ਦੇ ਅੰਦਰ ਦਾ ਮਾਮਲਾ; ਜਾਂ ਕਿਸੇ ਸਮੂਹ, ਵਰਗ, ਰਾਜਨੀਤਿਕ ਜਾਂ ਭੂਗੋਲਿਕ ਇਕਾਈ ਦੇ ਅੰਦਰਲੇ ਸੰਬੰਧ। ਅੰਦਰੂਨੀ ਬਸਤੀਵਾਦ (internal colonialism) ਮਾਰਕਸ, ਲੈਨਿਨ, ਗਰਾਮਸਕੀ ਦੁਆਰਾ ਵਰਤੇ ਗਏ ਇਸ ਸੰਕਲਪ ਦਾ ਸੰਕੇਤ ਕਿਸੇ ਇੱਕ ਸਮਾਜ ਵਿੱਚ ਵੱਖ-ਵੱਖ ਖਿਤਿਆਂ ਵਿੱਚ ਰਾਜਨੀਤਿਕ ਅਤੇ ਆਰਥਿਕ ਨਾਬਰਾਬਰੀਆਂ ਵੱਲ ਹੈ। ਰਾਜਨੀਤਿਕ ਸਮਾਜ ਵਿਗਿਆਨ ਦਾ ਇਲਾਕਾਈ ਆਧਾਰ ਉੱਤੇ ਕਿਸੇ ਰਾਜ ਵਿੱਚ ਨਾਬਰਾਬਰ ਵਿਕਾਸ ਵੱਲ, ਅਤੇ ਨਸਲੀ ਸੰਬੰਧਾਂ ਦੇ ਸਿਧਾਂਤ ਦੁਆਰਾ ਕਿਸੇ ਵੱਡੇ ਸਮਾਜ ਵਿੱਚ ਘੱਟ ਗਿਣਤੀ ਦੀ ਨੀਵੀਂ ਪਦਵੀ ਅਤੇ ਸ਼ੋਸ਼ਣ ਵੱਲ ਸੰਕੇਤ। ਇਹਨਾਂ ਸਿਧਾਂਤਾਂ ਵਿੱਚ ਇਹ ਮਨੌਤ ਰੱਦ ਕੀਤੀ ਜਾਂਦੀ ਹੈ ਕਿ ਉਦਯੋਗਿਕ ਵਿਕਾਸ ਨਾਲ ਇੱਕ ਸੰਗਠਿਤ ਸਮਾਜ ਪੈਦਾ ਹੋ ਜਾਵੇਗਾ, ਕਿਉਂਕਿ ਸ਼ਹਿਰੀ ਹੱਕ ਸਭ ਲਈ ਬਰਾਬਰ ਹੋਣਗੇ ਅਤੇ ਸਾਂਝੇ ਸਭਿਆਚਾਰ ਦਾ ਵਿਕਾਸ ਹੋ ਜਾਵੇਗਾ। ਇਲਾਕਾਈ ਨਾਬਰਾਬਰੀਆਂ ਅਸਥਾਈ ਨਹੀਂ ਸਗੋਂ ਉਦਯੋਗਿਕ ਸਮਾਜ ਦਾ ਇੱਕ ਜ਼ਰੂਰੀ ਨਕਸ਼ ਹਨ। ਅੰਦਰੂਨੀ ਬਸਤੀਵਾਦ ਵਿੱਚ ਸ਼ਾਸਕ ਨਗਰ ਅਤੇ ਦੁਫੇਰਧਰਾ ਵਿੱਚ ਸੰਬੰਧ ਵੀ ਸ਼ੋਸ਼ਣਕਾਰੀ ਹੁੰਦੇ ਹਨ। ਬਸਤੀ ਅੰਦਰੂਨੀ ਅਜਿਹੇ ਇਲਾਕਿਆਂ ਲਈ ਮਾਲ ਪੈਦਾ ਕਰਦੀ ਹੈ, ਜੋ ਰਾਜ ਨਾਲ ਨਜ਼ਦੀਕੀ ਸੰਬੰਧ ਰੱਖਦੇ ਹਨ। ਬਸਤੀ ਦੇ ਮੈਂਬਰ ਐਥਨਿਕਤਾ, ਧਰਮ, ਬੋਲੀ ਜਾਂ ਹੋਰ ਪਰਿਵਰਤਨਸ਼ੀਲ ਪੱਖੋਂ ਵੱਖ ਹੋ ਸਕਦੇ ਹਨ ਅਤੇ ਉਹਨਾਂ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਕ ਪੁਜ਼ੀਸ਼ਨਾ ਉੱਤੇ ਨਹੀਂ ਥਾਪਿਆ ਜਾਂਦਾ। ਅਜ਼ਾਦੀ ਉਪਰੰਤ ਪੰਜਾਬ ਦੀ ਸਥਿਤੀ ਉੱਤੇ ਇਹ ਸੰਕਲਪ ਇੰਨ ਬਿੰਨ ਢੁਕਦਾ ਹੈ.


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.