ਇਲਾਹੀ ਬਖ਼ਸ਼ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਲਾਹੀ ਬਖ਼ਸ਼ : ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਪ੍ਰਮੁੱਖ ਅਫ਼ਸਰ ਸੀ ਜੋ ਡੇਰਾ-ਇ-ਇਲਾਹੀ ਬਖ਼ਸ਼ ਨਾਂ ਦੇ ਵਿਸ਼ੇਸ਼ ਤੋਪਖਾਨੇ ਦੇ ਹਿੱਸੇ ਫ਼ੌਜ-ਇ-ਖਾਸ ਦੀ ਕਮਾਨ ਕਰਦਾ ਸੀ। ਜਨਰਲ ਇਲਾਹੀ ਬਖ਼ਸ਼ ਦੇ ਤੋਪਖਾਨੇ ਨੇ ਮਹਾਰਾਜੇ ਦੀਆਂ ਕਈ ਫ਼ੌਜੀ ਮੁਹਿੰਮਾਂ ਵਿਚ ਹਿੱਸਾ ਲਿਆ। ਇਸ ਦੇ ਤੋਪਖਾਨੇ ਨੂੰ ਮੁਲਤਾਨ ਦੀ 1818 ਦੀ ਜਿੱਤ ਵਿਚ ਲਗਾਇਆ ਗਿਆ ਅਤੇ ਦੋ ਸਾਲਾਂ ਪਿੱਛੋਂ ਹਜ਼ਾਰਾ ਅਤੇ ਡੇਰਾ ਗ਼ਾਜ਼ੀ ਖ਼ਾਨ ਵਿਚ ਅਮਨ ਬਹਾਲ ਕਰਨ ਵਾਸਤੇ ਵਰਤਿਆ ਗਿਆ। ਮਹਾਰਾਜਾ ਅਕਸਰ ਜਨਰਲ ਇਲਾਹੀ ਬਖ਼ਸ਼ ਨੂੰ ਰਸਮੀ ਮੌਕਿਆਂ ਤੇ ਆਪਣੇ ਤੋਪਖਾਨੇ ਦੇ ਹੁਨਰ ਅਤੇ ਸ਼ਕਤੀ ਦਿਖਾਉਣ ਲਈ ਹੁਕਮ ਦਿੰਦਾ ਸੀ। ਅਕਤੂਬਰ 1831 ਵਿਚ ਮਹਾਰਾਜਾ ਦੀ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਨਟਿੰਕ ਨਾਲ ਰੋਪੜ ਵਿਖੇ ਹੋਈ ਮੁਲਾਕਾਤ ਸਮੇਂ ਇਲਾਹੀ ਬਖ਼ਸ਼ ਨੇ ਸ਼ਾਮ ਦੇ ਮਨਪਰਚਾਵੇ ਲਈ ਕੀਤੇ ਪ੍ਰਬੰਧਾਂ ਅਤੇ ਫ਼ੌਜੀ ਪ੍ਰਦਰਸ਼ਨ ਸਮੇਂ ਆਪਣੇ ਤੋਪਖਾਨੇ ਦਾ ਅਤੇ ਆਪਣੇ ਨਿੱਜੀ ਫਾਇਰਿੰਗ ਦੇ ਹੁਨਰ ਦਿਖਾਉਣ ਦਾ ਪ੍ਰਬੰਧ ਕੀਤਾ। ਸਰ ਲੇਪਲ ਗ੍ਰਿਫ਼ਿਨ ਨੇ ਇਸ ਨੂੰ ‘ਸਿੱਖ ਫ਼ੌਜ ਵਿਚ ਸਭ ਤੋਂ ਵਧੀਆ ਤੋਪਖ਼ਾਨਾ ਅਫ਼ਸਰ` ਕਿਹਾ।
ਲੇਖਕ : ਹ.ਉ.ਦ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਇਲਾਹੀ ਬਖ਼ਸ਼ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਇਲਾਹੀ ਬਖ਼ਸ਼ : ਇਹ ਮਹਾਰਾਜਾ ਰਣਜੀਤ ਸਿੰਘ ਦਾ ਇਕ ਪ੍ਰਸਿੱਧ ਜਰਨੈਲ ਸੀ ਅਤੇ ਤੋਪਖ਼ਾਨੇ ਨਾਲ ਸਬੰਧਤ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਗਵਰਨਰ ਜਨਰਲ ਦੀ ਰੋਪੜ ਵਿਖੇ ਮੁਲਾਕਾਤ ਸਮੇਂ ਦੋਵੇਂ ਇਕ ਦੂਜੇ ਦੇ ਕੈਂਪ ਵਿਚ ਗਏ। ਗਵਰਨਰ ਜਨਰਲ ਜਦੋਂ ਮਹਾਰਾਜਾ ਸਾਹਿਬ ਦੇ ਕੈਂਪ ਵਿਚ ਗਿਆ ਤਾਂ ਉਥੇ ਤਲਵਾਰ ਚਲਾਉਣ, ਘੋੜ ਸਵਾਰੀ ਅਤੇ ਕਈ ਹੋਰ ਪ੍ਰਕਾਰ ਦੇ ਕਰਤਬ ਉਸ ਨੂੰ ਦਿਖਾਏ ਗਏ। ਇਨ੍ਹਾਂ ਕਿਰਿਆਵਾਂ ਵਿਚ ਇਲਾਹੀ ਬਖ਼ਸ਼ ਨੇ ਆਪਣੇ ਜੌਹਰ ਵੀ ਦਿਖਾਏ। ਖ਼ੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰ ਅਤੇ ਤੋਹਫ਼ੇ ਦਿੱਤੇ। ਇਸ ਨੇ ਕਈ ਮੁਹਿੰਮਾਂ ਵਿਚ ਵੀ ਭਾਗ ਲਿਆ ਅਤੇ ਵੀਰਤਾ ਦਿਖਾਈ। ਖ਼ਾਸ ਤੌਰ ਤੇ ਮੁਲਤਾਨ ਦੀ ਮੁਹਿੰਮ ਵਿਚ ਇਸ ਨੇ ਬਹੁਤ ਜ਼ਿਆਦਾ ਬਹਾਦਰੀ ਦਾ ਸਬੂਤ ਦਿੱਤਾ। ਪਹਿਲੇ ਦੋ ਅੰਗਰੇਜ਼-ਸਿੱਖ ਯੁੱਧਾਂ ਵਿਚ ਇਸ ਨੇ ਅੰਗਰੇਜ਼ਾ ਨਾਲ ਪੂਰੀ ਟੱਕਰ ਲਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-03-53-51, ਹਵਾਲੇ/ਟਿੱਪਣੀਆਂ: ਹ. ਪੁ.–ਰਣਜੀਤ ਸਿੰਘ ਐਂਡ ਹਿਜ਼ ਜਨਰਲਜ਼ : 190-191–ਲੈਫ. ਕਰਨਲ ਗੁਰਚਰਨ ਸਿੰਘ
ਵਿਚਾਰ / ਸੁਝਾਅ
Please Login First