ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

National Commission for Women ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ : ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ , ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ ਐਕਟ , 1990 ( ਭਾਰਤ ਸਰਕਾਰ ਦਾ 1990 ਦਾ ਐਕਟ ਨੰ : 20 ) ਅਧੀਨ ਜਨਵਰੀ , 1992 ਵਿਚ ਸਥਾਪਤ ਕੀਤਾ ਗਿਆ ਸੀ । ਇਸਦੇ ਉਦੇਸ਼ ਸਨ

          ਇਸਤਰੀਆਂ ਸਬੰਧੀ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆਵਾਂ ਦੀ ਸਮੀਖਿਆ;

          ਉਪਚਾਰਕ ਵਿਧਾਨਿਕ ਉਪਾਵਾਂ ਦੀ ਸਿਫ਼ਾਰਸ਼ ਕਰਨਾ;

          ਸ਼ਿਕਾਇਤਾਂ ਨਿਵਾਰਨ ਨੂੰ ਸੁਵਿਧਾਜਨਕ ਬਣਾਉਣਾ; ਅਤੇ

          ਇਸਤਰੀਆਂ ਨਾਲ ਸਬੰਧਤ ਸਾਰੇ ਪਾਲਿਸੀ ਮਾਮਲਿਆਂ ਸਬੰਧੀ ਸਰਕਾਰ ਨੂੰ ਸਲਾਹ ਦੇਣਾ ।

          ਇਸ ਅਨੁਸਾਰ ਕਮਿਸ਼ਨ ਨੇ ਇਸਤਰੀਆਂ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਵੱਖ ਵੱਖ ਕਾਰਵਾਈਆਂ ਕੀਤੀਆਂ ਅਤੇ ਉਨ੍ਹਾਂ ਦੀ ਆਰਥਿਕ ਖੁ਼ਸ਼ਹਾਲੀ ਲਈ ਕੰਮ ਕੀਤਾ । ਕਮਿਸ਼ਨ ਨੇ ਲਕਸ਼ਦੀਪ ਨੂੰ ਛੱਡ ਕੇ ਸਾਰੇ ਰਾਜਾਂ , ਸੰਘ ਖੇਤਰਾਂ ਦਾ ਦੌਰਾ ਕੀਤਾ ਅਤੇ ਇਸਤਰੀਆਂ ਦੀ ਸਥਿਤੀ ਅਤੇ ਉਹਨਾਂ ਦੀ ਸ਼ਕਤੀ ਦਾ ਨਿਰਧਾਰਣ ਕਰਨ ਲਈ ਰੇਖਾ-ਚਿੱਤਰ ਤਿਆਰ ਕੀਤਾ । ਇਸ ਨੂੰ ਭਾਰੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਇਸ ਨੇ ਕਈ ਕੰਮਾਂ ਵਿਚ ਛੇਤੀ ਨਿਆਂ ਪ੍ਰਦਾਨ ਕਰਨ ਲਈ ਆਪਣੇ ਆਪ ਕਾਰਵਾਈ ਕੀਤੀ । ਇਸ ਨੇ ਬਾਲ ਵਿਵਾਹ ਦਾ ਮਸਲਾ ਹੱਥ ਵਿਚ ਲਿਆ , ਕਾਨੂੰਨ ਜਾਗਰੁਕਤਾ ਪ੍ਰੋਗਰਾਮ , ਪਰਿਵਾਰਕ ਮਹਿਲਾਂ ਲੋਕ ਅਦਾਲਤਾਂ ਪ੍ਰਾਯੋਜਿਤ ਕੀਤੀਆਂ ਅਤੇ ਦਹੇਜ ਮਨਾਹੀ ਐਕਟ , 1961 , ਪੀ ਐਨ ਡੀ ਟੀ ਐਕਟ , 1994 , ਭਾਰਤੀ ਦੰਡਾਵਲੀ , 1860 ਅਤੇ ਇਸਤਰੀਆਂ ਲਈ ਗਵਾਰੀ ਕਮਿਸ਼ਨ ਐਕਟ , 1990 ਜਿਹੇ ਕਾਨੂੰਨਾਂ ਦੀ ਇਹਨਾਂ ਨੂੰ ਅਧਿਕ ਕਠੋਰ ਅਤੇ ਪ੍ਰਭਾਵੀ ਬਣਾਉਣ ਲਈ ਸਮੀਖਿਆ ਕੀਤੀ । ਇਸ ਨਹੇ ਇਸਤਰੀਆਂ ਦੀ ਆਰਥਿਕ ਖੁ਼ਸ਼ਹਾਲੀ ਲਈ ਵਰਕਸ਼ਾਪਾਂ ਸੰਗਠਿਤ ਕੀਤੀਆਂ , ਮਾਹਿਰਾਂ ਦੀਆਂ ਕਮੇਟੀਆਂ ਸਥਾਪਤ ਕੀਤੀਆਂ , ਸੈਮੀਨਾਰ ਕਰਵਾਏ ਅਤੇ ਭਰੂਣ-ਹੱਤਿਆ , ਇਸਤਰੀਆਂ ਵਿਰੁੱਧ ਹਿੰਸਾ ਸਬੰਧੀ ਸੈਮੀਨਾਰ ਕਰਵਾਏ ਅਤੇ ਇਹਨਾਂ ਸਮਾਜਿਕ ਬੁਰਾਈਆਂ ਵਿਰੁੱਧ ਸਮਾਜ ਵਿਚ ਜਾਗਰੁਕਤਾ ਪੈਦਾ ਕਰਨ ਦਾ ਯਤਨ ਕੀਤਾ ।

          ਪਹਿਲਾ ਕਮਿਸ਼ਨ 31 ਜਨਵਰੀ , 1992 ਨੂੰ ਸਥਾਪਤ ਕੀਤਾ ਗਿਆ ਸੀ ਜਿਸਦੀ ਚੇਅਰਪਰਸਨ ਸ੍ਰੀਮਤੀ ਜੈਯੰਤੀ ਪਟਨਾਇਕ ਸੀ । ਦੂਜਾ ਕਮਿਸ਼ਨ ਜੁਲਾਈ , 1995 ਵਿਚ ਸਥਾਪਤ ਹੋਇਆ ਅਤੇ ਇਸਦੀ ਚੇਅਰਪਰਸਨ ਡਾ਼ ਮੋਹਿਨੀ ਗਿਰੀ ਸੀ । ਤੀਜਾ ਕਮਿਸ਼ਨ ਜਨਵਰੀ , 1999 ਵਿਚ ਅਹਤੇ ਇਸਦੀ ਚੇਅਰਪਰਸਨ ਸ੍ਰੀਮਤੀ ਵਿਭਾ ਪਾਰਖਾ ਸਾਰਥੀ ਸੀ । ਚੌਥਾ ਕਮਿਸ਼ਨ ਜਨਵਰੀ , 2002 ਵਿਚ ਸਥਾਪਤ ਹੋਇਆ ਅਤੇਸਰਕਾਰ ਨੇ ਡਾ਼ ਪੂਰਨਿਮਾ ਨੂੰ ਇਸ ਦਾ ਚੇਅਰਪਰਸਨ ਨਾਮਜ਼ਦ ਕੀਤਾ । ਪੰਜਵਾਂ ਕਮਿਸ਼ਨ ਫ਼ਰਵਰੀ , 2005 ਵਿਚ ਸਥਾਪਤ ਹੋਇਆ ਅਤੇ ਡਾ਼ ਗਿਰਜਾ ਵਿਆਸ ਇਸਦੀ ਚੇਅਰਪਰਸਨ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.