ਇਸ ਦੁਆਰਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hereby_ਇਸ ਦੁਆਰਾ: ਵਪਾਰਕ ਅਤੇ ਕਾਨੂੰਨੀ ਪੱਤਰ_ਵਿਹਾਰ ਵਿਚ ‘ਇਸ ਦੁਆਰਾ’ ਵਾਕੰਸ਼ ਦਾ ਮਤਲਬ ਸਮੇਂ ਵਲ ਸੰਕੇਤ ਕਰਨ ਤੋਂ ਨਹੀਂ ਹੁੰਦਾ , ਸਗੋਂ ਉਸ ਦਾ ਮਤਲਬ ‘ਰਾਹੀਂ’ ਤੋਂ ਹੁੰਦਾ ਹੈ। ਜਦੋਂ ਇਹ ਕਿਹਾ ਜਾਵੇ ਕਿ ਕਿਸੇ ਕਿਰਾਏਦਾਰ ਦੀ ਕਿਰਾਏਦਾਰੀ’ ਇਸ ਦੁਆਰਾ ਖ਼ਤਮ ਕੀਤੀ ਜਾਂਦੀ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਉਸ ਨੋਟਿਸ ਅਥਵਾ ਸੂਚਨਾ ਦੇਣ ਦੁਆਰਾ। ਜਦੋਂ ਇਹ ਵਾਕੰਸ਼ ਕਿਸੇ ਪੱਤਰ ਜਾਂ ਦਸਤਾਵੇਜ਼ ਵਿਚ ਵਰਤਿਆ ਜਾਵੇ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਉਸ ਪੱਤਰ ਜਾਂ ਦਸਤਾਵੇਜ਼ ਦੁਆਰਾ ਸੰਬੋਧਤ ਵਿਅਕਤੀ ਨੂੰ ਕੋਈ ਕੰਮ ਕਰਨ ਜਾਂ ਨ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First