ਇੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇੜਾ (ਨਾਂ,ਇ) ਖੱਬੀ ਨਾਸਿਕਾ ਨਾਲ ਸੰਬੰਧਿਤ ਸਰੀਰ ਦੀ ਇੱਕ ਨਾੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੜਾ. ਸੰ. इडा—ਇਡਾ. (ਇਲ~—ਅਚ~) ਸੰਗ੍ਯਾ—ਯੋਗੀਆਂ ਦੀ ਮੰਨੀਹੋਈ ਇੱਕ ਨਾੜੀ , ਜੋ ਖੱਬੀ ਨਾਸਿਕਾ ਤੋਂ ਲੈ ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁੰਚਦੀ ਹੈ. ਇਸ ਨਾੜੀ ਦ੍ਵਾਰਾ ਯੋਗੀ ਪ੍ਰਾਣਾਯਾਮ ਦਾ ਅਭ੍ਯਾਸ ਕਰਦੇ ਹਨ. ਇਸ ਦਾ ਨਾਉਂ ਚੰਦ੍ਰਨਾੜੀ ਭੀ ਹੈ, ਕਿਉਂਕਿ ਇਸ ਦਾ ਦੇਵਤਾ ਚੰਦ੍ਰਮਾ ਮੰਨਿਆ ਹੈ. “ਇੜਾ ਪਿੰਗਲਾ ਸੁਖਮਨ ਬੰਦੇ.” (ਗਉ ਕਬੀਰ) ੨ ਗਊ । ੩ ਪ੍ਰਿਥਿਵੀ। ੪ ਉਸਤਤਿ. ਤਅ਼ਰੀਫ਼। ੫ ਦੇਵੀ. ਦੁਰਗਾ. “ਇੜਾ ਮ੍ਰਿੜਾ ਭੀਮਾ ਜਗਧਾਤ੍ਰੀ.” (ਸਲੋਹ) ੬ ਪੁਰੂਰਵਾ ਦੀ ਮਾਂ , ਜੋ ਬੁਧ ਦੀ ਇਸਤ੍ਰੀ ਅਤੇ ਵੈਵਸ੍ਵਤ ਮਨੁ ਦੀ ਪੁਤ੍ਰੀ ਲਿਖੀ ਹੈ। ੭ ਕ੍ਰਿ੄ਨ ਜੀ ਦੀ ਮਤੇਈ, ਵਸੁਦੇਵ ਦੀ ਇੱਕ ਇਸਤ੍ਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਇੜਾ (ਸੰ.। ਹਿੰਦੀ ਭਾਸ਼ਾ)।

ਦੇਖੋ, ‘ਇੜਾ ਪਿੰਗੁਲਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਇੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇੜਾ: ਇਹ ਸੰਸਕ੍ਰਿਤ ਦਾ ਸ਼ਬਦ ਹੈ। ਯੋਗੀਆਂ ਦੀ ਮੰਨੀ ਹੋਈ ਇਕ ਨਾੜੀ ਦਾ ਨਾਂ ਵੀ ਇੜਾ ਹੈ ਜੋ ਖੱਬੀ ਨਾਸ ਤੋਂ ਲੈ ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿਚ ਪਹੁੰਚਦੀ ਹੈ। ਇਸ ਨਾੜੀ ਰਾਹੀਂ ਯੋਗੀ ਪਰਾਣਾਯਾਮ ਦਾ ਅਭਿਆਸ ਕਰਦੇ ਹਨ। ਇਸ ਦਾ ਨਾਂ ਚੰਦਰਨਾੜੀ ਵੀ ਹੈ ਕਿਉਂਕਿ ਇਸ ਦਾ ਦੇਵਤਾ ਚੰਦਰਮਾ ਨੂੰ ਮੰਨਿਆ ਗਿਆ ਹੈ ।“ ਇੜਾ ਪਿੰਗਲਾ ਸੁਖਮਨ ਬੰਦੇ ”

(ਗਾਉੜੀ ਕਬੀਰ)

“ ਇੜਾ ਮ੍ਰਿੜਾ ਭੀਮਾ ਜਗਧਾਤ੍ਰੀ ”

( ਸਲੋਕ )

ਇੜਾ ਦਾ ਇਕ ਹੋਰ ਅਰਥ ‘ਗਊ’ ਹੈ। ਪ੍ਰਿਥਵੀ ਦੇ ਅਰਥਾਂ ਵਿਚ ਵੀ ਇੜਾ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਦਾ ਇਕ ਹੋਰ ਅਰਥ ‘ਉਸਤਤ’ ਹੈ। ਦੇਵੀ ਦੁਰਗਾ ਨੂੰ ਵੀ ‘ਇੜਾ’ ਕਹਿੰਦੇ ਹਨ। ਪੁਰੂਰਵਾ ਦੀ ਮਾਤਾ ਜੋ ਬੁੱਧ ਦੀ ਇਸਤਰੀ ਅਤੇ ਵੰਵਸ੍ਵਤ ਮਨੂ ਦੀ ਪੁੱਤਰੀ ਮੰਨੀ ਗਈ ਹੈ, ਦਾ ਨਾਂ ਵੀ ‘ਇੜਾ’ ਸੀ। ਕ੍ਰਿਸ਼ਨ ਦੀ ਮਤਰੇਈ ਮਾਤਾ ਦਾ ਨਾਂ ਵੀ ‘ਇੜਾ’ ਸੀ।ਹੱਠ ਯੋਗ ਦੇ ਸਿਲਸਿਲੇ ਵਿਚ ਇੜਾ, ਪਿੰਗਲਾ ਤੇ ਸੁਖਮਨਾ ਤਿੰਨ ਨਾੜੀਆਂ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਇੜਾ ਨਾੜੀ, ਪਿੰਗਲਾ ਨਾੜੀ ਦੇ ਖੱਬੇ ਪਾਸੇ ਹੁੰਦੀ ਹੈ। ਸੁਖਮਨਾ ਨਾੜੀ, ਇੜਾ ਅਤੇ ਪਿੰਗਲਾ ਦੇ ਵਿਚਕਾਰ ਚਲਦੀ ਹੈ। ਸੱਜੇ ਪਾਸੇ ਪਿੰਗਲਾ ਤੇ ਖੱਬੇ ਪਾਸੇ ਇੜਾ ਨਾੜੀਆਂ ਹੁੰਦੀਆਂ ਹਨ। ਯੋਗੀ ਲੋਕ ਅਭਿਆਸ ਨਾਲ ਇੜਾ ਨਾੜੀ ਵਿਚ ਦੀ ਪ੍ਰਾਣਾਂ ਨੂੰ ਲੰਘਾ ਕੇ ਸੁਖਮਣਾ ਤਕ ਪਹੁੰਚਾਉਂਦੇ ਹਨ ਜਿਥੇ ਅਨਹਦ ਨਾਦ ਸੁਣਾਈ ਦਿੰਦਾ ਹੈ ਅਤੇ ਅਨੰਦ ਅਨੁਭਵ ਕਰਦੇ ਹਨ । ਹ. ਪੁ. – ਮ. ਕੋ.


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.