ਈਮਾਨਦਾਰੀ ਨਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Honestly_ਈਮਾਨਦਾਰੀ ਨਾਲ: ਜੋਨਜ਼ ਬਨਾਮ ਗੋਰਡਨ (2 ਅਪ. ਕੇਸ 616) ਵਿਚ ਲਾਰਡ ਬਲੈਕਬਰਨ ਨੇ ਉਸ ਵਿਅਕਤੀ ਦੇ ਕੇਸ ਵਿਚ ਜੋ ਈਮਾਨਦਾਰੀ ਨਾਲ ਗ਼ਲਤੀ ਕਰ ਰਿਹਾ ਸੀ ਅਤੇ ਲਾਪ੍ਰਵਾਹ ਸੀ ਅਤੇ ਉਸ ਵਿਅਕਤੀ ਵਿਚਕਾਰ ਫ਼ਰਕ ਦਸਿਆ ਹੈ ਜਿਸ ਨੇ ਈਮਾਨਦਾਰੀ ਨਾਲ ਕੰਮ ਨਹੀਂ ਕੀਤਾ। ਕਿਸੇ ਅਥਾਰਿਟੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਅਥਾਰਿਟੀ ਈਮਾਨਦਾਰੀ ਨਾਲ ਕੰਮ ਨਹੀਂ ਕਰ ਰਹੀ ਜਦੋਂ ਉਸ ਅਥਾਰਿਟੀ ਨੂੰ ਸ਼ੱਕ ਹੋਵੇ ਕਿ ਕੋਈ ਕੰਮ ਗ਼ਲਤ ਹੋ ਰਿਹਾ ਹੈ ਅਤੇ ਉਸ ਬਾਰੇ ਉਹ ਹੋਰ ਜਾਂਚ ਨ ਕਰੇ। ਇਹ ਜਾਣਦੇ ਹੋਏ ਵੀ ਕਿ ਉਸ ਨਾਲ ਕਿਸੇ ਹੋਰ ਨੂੰ ਹਾਨੀ ਪਹੁੰਚ ਸਕਦੀ ਹੈ ਜੇ ਉਹ ਕੰਮ ਕਰਦੀ ਹੈ ਤਾਂ ਉਹ ਪਰਿਣਾਮ ਤੋਂ ਪੂਰੇ ਤੌਰ ਤੇ ਬੇਨਿਆਜ਼ ਹੋ ਕੇ ਕੰਮ ਕਰ ਰਹੀ ਹੁੰਦੀ ਹੈ। ਇਸ ਤਰ੍ਹਾਂ ਕਰਨਾ ਅਣਗਹਿਲੀ ਤੋਂ ਵੀ ਮਾੜਾ ਕੰਮ ਹੈ। ਅਣਗਹਿਲੀ ਨਾਲ ਕੀਤਾ ਗਿਆ ਕੰਮ ਉਹ ਹੁੰਦਾ ਹੈ ਜਿਸ ਬਾਰੇ ਕਾਨੂੰਨ ਵਿਚ ਕਿਆਸ ਕੀਤਾ ਜਾਂਦਾ ਹੈ ਕਿ ਉਸ ਦੇ ਪਰਿਣਾਮ ਅਣਗਹਿਲੀ ਕਰਨ ਵਾਲੇ ਵਿਅਕਤੀ ਦੇ ਮਨ ਵਿਚ ਸਨ , ਭਾਵੇਂ ਵਾਸਤਵ ਵਿਚ ਉਹ ਪਰਿਣਾਮ ਉਸ ਵਿਅਕਤੀ ਦੇ ਮਨ ਵਿਚ ਹੋਣ ਜਾਂ ਨ। ਇਹ ਕਾਨੂੰਨੀ ਕਿਆਸ ਫ਼ਰਜ਼ੀ ਬਾਦਲੀਲ ਵਿਅਕਤੀ ਦੀ ਧਾਰਨਾ ਤੇ ਕੀਤਾ ਜਾਂਦਾ ਹੈ। ਪਰਿਣਾਮਾਂ ਨੂੰ ਅੰਨ੍ਹੇਵਾਹ ਅਣਗੌਲਿਆ ਕਰਨਾ ਅਤੇ ਦੁਰਭਾਵਨਾ ਇਕੋ ਧਰਾਤਲ ਤੇ ਆਉਂਦੇ ਹਨ; ਕੇਵਲ ਉਥੇ ਜਿਥੇ ਕੰਮ ਕਰਨ ਵਾਲੇ ਦੇ ਚਿਤ ਦੀ ਵਾਸਤਵਿਕ ਅਵੱਸਥਾ ਸੁਸੰਗਤ ਹੋਵੇ। ਭਾਵੇਂ ਅੰਨ੍ਹੇਵਾਹ ਕੰਮ ਕਰਨ ਵਾਲੇ ਅਤੇ ਦੁਰਭਾਵਨਾ ਨਾਲ ਕੰਮ ਕਰਨ ਵਾਲੇ ਵਿਅਕਤੀ ਵਿਚਕਾਰ ਨੈਤਿਕ ਤੌਰ ਤੇ ਫ਼ਰਕ ਵੀ ਹੋਵੇ ਤਦ ਵੀ ਕਾਨੂੰਨ ਵਿਚ ਹਾਲਤ ਉਪਰੋਕਤ ਅਨੁਸਾਰ ਹੈ। [ਭਿਵਾਂਡੀ ਅਤੇ ਨਿਜ਼ਾਮਪੁਰ ਮਿਉਂਸਪੈਲਿਟੀ ਬਨਾਮ ਕੈਲਾਸ਼ ਸਾਈਜ਼ਿੰਗ ਵਰਕਸ (1974)2 ਐਸ ਸੀ ਸੀ 596]
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First