ਉਗ੍ਰਦੰਤੀ (ਕਾਵਿ): ਦਸਮ ਗ੍ਰੰਥ ਦੀਆਂ ਸੰਗਰੂਰ ਅਤੇ ਪਟਨਾ ਸਾਹਿਬ ਵਾਲੀਆਂ ਬੀੜਾਂ ਵਿਚ ਸੰਕਲਿਤ ਇਕ ਰਚਨਾ ਜਿਸ ਦਾ ਮੂਲ ਨਾਂ ‘ਛਕਾ ਭਗੌਤੀ ਜੂ ਕਾ ’ ਹੈ ਪਰ ਨਾਮਧਾਰੀ ਸੰਪ੍ਰਦਾਇ ਵਾਲੇ ਇਸ ਨੂੰ ‘ਉਗ੍ਰਦੰਤੀ’ ਕਹਿੰਦੇ ਹਨ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨ ਕੇ ਬੜੀ ਰੁਚੀ ਨਾਲ ਪਾਠ ਕਰਦੇ ਹਨ। ਪਰ ਇਸ ਦਾ ਕਰਤ੍ਰਿਤਵ ਸੰਦਿਗਧ ਹੈ। ਵੇਖੋ ‘ਪਟਨੇ ਵਾਲੀ ਬੀੜ ’, ‘ਸੰਗਰੂਰ ਵਾਲੀ ਬੀੜ ’।