ਉਦਯੋਗੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Industrialization ( ਇਨਡਅਸ-ਟੱਰਿਅਲਾਇਜ਼ੇਇਸ਼ਨ ) ਉਦਯੋਗੀਕਰਨ : ਇਹ ਇਕ ਪ੍ਰਕਿਰਿਆ ਹੈ ਜਿਸ ਦੁਆਰਾ ਉਦਯੋਗਿਕ ਕਿਰਿਆ ਵਿਸ਼ੇਸ਼ ਕਰਕੇ ਨਿਰਮਾਣਕਾਰੀ ਕਾਰਖ਼ਾਨਿਆਂ ਨੇ ਇਕ ਖੇਤਰ ਜਾਂ ਖੰਡ ਦੀ ਅਰਥ ਅਵਸਥਾ ਵਿੱਚ ਵਧੇਰੇ ਮਹੱਤਤਾ ਹਾਸਲ ਕਰ ਲਈ ਹੈ । ਇਸ ਨੂੰ ਵਿਕਾਸ ਦਾ ਮੂਲ ਪਰਿਮਾਪ ( basic dimension ) ਜਾਣਿਆ ਜਾਂਦਾ ਹੈ । ਉਦ-ਯੋਗੀਕਰਨ ਦੀਆਂ ਵਿਸ਼ੇਸ਼ਤ ਨਕਸ਼ਾਂ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਗਿਆਨਿਕ ਢੰਗਾਂ ( scientific methods ) ਦਾ ਉਪਯੋਗ , ਮਸ਼ੀਨੀਕਰਨ ( mechanization ) ਤੇ ਕਾਰਖ਼ਾਨਾ ਪ੍ਰਣਾਲੀ ( factory system ) , ਮਜ਼ਦੂਰ ਵੰਡ ( division of labour ) , ਮੁੱਦਰਾ ਆਰਥਿਕਤਾ ( money economy ) ਦਾ ਵਾਧਾ , ਮਜ਼ਦੂਰ ਸ਼ੱਕਤੀ ਦੀ ਵਧੀ ਗਤੀਸ਼ੀਲਤਾ ( mobility ) , ਆਦਿ ਸ਼ਾਮਲ ਹਨ । ਸੰਖੇਪ ਵਿੱਚ ਉਦਯੋਗੀਕਰਨ ਆਮ ਤੌਰ ਤੇ ਸਮਾਜਿਕ ਅਤੇ ਆਰਥਿਕ ਪਰਿਵਰਤਨ ਨਾਲ ਸੰਮਿਲਤ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉਦਯੋਗੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਯੋਗੀਕਰਨ [ ਨਾਂਪੁ ] ਪੈਦਾਵਰ ਦੇ ਸਾਧਨਾਂ ਦੀ ਉਦਯੋਗਾਂ ਵਿੱਚ ਤਬਦੀਲੀ ਦਾ ਭਾਵ , ਸਨਅਤੀਕਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.