ਉਪਗ੍ਰਹਿ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Asteriods (ਐਸਟਰਇਡਜ਼) ਉਪਗ੍ਰਹਿ: ਮੰਗਲ (Mars) ਅਤੇ ਬ੍ਰਹਿਸਪਤ (Jupiter) ਗ੍ਰਹਿਆਂ ਦੇ ਵਿਚਕਾਰ 1000-1500 ਦੇ ਕਰੀਬ ਛੋਟੇ ਉਪ-ਗ੍ਰਹਿ ਜੋ ਸੂਰਜ ਦੁਆਲੇ ਪੁਲਾੜ ਵਿੱਚ ਘੁੰਮਦੇ ਹਨ। ਇਹਨਾਂ ਵਿਚੋਂ ਸਭ ਤੋਂ ਛੋਟੇ ਦਾ ਵਿਆਸ 16 ਕਿਲੋਮੀਟਰ ਹੈ ਅਤੇ ਸਭ ਤੋਂ ਵੱਡੇ ਦਾ ਵਿਆਸ 800 ਕਿਲੋਮੀਟਰ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਉਪਗ੍ਰਹਿ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਪਗ੍ਰਹਿ [ਨਾਂਪੁ] ਕਿਸੇ ਗ੍ਰਹਿ ਦੁਆਲ਼ੇ ਘੁੰਮਣ ਵਾਲ਼ਾ ਪ੍ਰਕ੍ਰਿਤਕ ਜਾਂ ਮਾਨਵ ਨਿਰਮਿਤ ਪਿੰਡ ਜਿਵੇਂ ਚੰਨ ਧਰਤੀ ਦਾ ਉਪਗ੍ਰਹਿ ਹੈ, ਸੈਟੇਲਾਈਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਪਗ੍ਰਹਿ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Satellite)
ਮਾਈਕਰੋਵੇਵ ਰਾਹੀਂ ਸੰਚਾਰ ਕਰਵਾਉਣ ਸਮੇਂ ਸੈਂਡਰ ਅਤੇ ਰਸੀਵਰ ਨੂੰ ਨਜ਼ਰ ਦੀ ਸਿਧਾਈ 'ਤੇ ਰੱਖਣਾ ਪੈਂਦਾ ਹੈ। ਇਸ ਸਮੱਸਿਆ ਦਾ ਹੱਲ ਉਪਗ੍ਰਹਿ ਦੇ ਰੂਪ ਵਿੱਚ ਕੱਢਿਆ ਗਿਆ ਹੈ।
ਉਪਗ੍ਰਹਿ ਧਰਤੀ ਤੋਂ 36000 ਕਿਲੋਮੀਟਰ ਦੀ ਉਚਾਈ ਤੇ ਜੀਓਸਟੇਸ਼ਟਰੀ ਪੱਥ ਵਿੱਚ ਸਥਾਪਿਤ ਕੀਤੇ ਜਾਂਦੇ ਹਨ। ਪਹਿਲਾਂ ਧਰਤੀ ਤੋਂ ਸੰਚਾਰ ਸੰਕੇਤਾਂ ਨੂੰ ਉਪਗ੍ਰਹਿ ਵੱਲ ਭੇਜਿਆ ਜਾਂਦਾ ਹੈ। ਉਪਗ੍ਰਹਿ ਇਹਨਾਂ ਸੰਕੇਤਾਂ ਨੂੰ ਪ੍ਰਾਪਤ ਕਰਦਾ ਹੈ, ਆਵ੍ਰਿਤੀ ਵਿੱਚ ਤਬਦੀਲੀ ਕਰਦਾ ਹੈ ਤੇ ਸ਼ਕਤੀਸ਼ਾਲੀ ਬਣਾ ਕੇ ਵਾਪਿਸ ਧਰਤੀ ਵੱਲ ਭੇਜ ਦਿੰਦਾ ਹੈ।
ਇੰਝ ਧਰਤੀ ਵੱਲ ਛੱਡੇ ਤਾਕਤਵਰ ਸੰਚਾਰ ਸੰਕੇਤ ਦੂਰ-ਦੂਰ ਤੱਕ ਫੈਲ ਜਾਂਦੇ ਹਨ। ਸਾਡੇ ਘਰਾਂ ਦੀਆਂ ਛੱਤਾਂ 'ਤੇ ਲੱਗੇ ਡਿਸ਼ ਅਤੇ ਡੀਟੀਐਚ ਐਨਟੀਨੇ ਉਪਗ੍ਰਹਿ ਤੋਂ ਆ ਰਹੇ ਟੀਵੀ ਪ੍ਰੋਗਰਾਮਾਂ ਦੇ ਸੰਕੇਤਾਂ ਨੂੰ ਪਕੜ ਕੇ ਰਸੀਵਰ ਤੱਕ ਪਹੁੰਚਾਉਂਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First