LAN ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕਲ ਏਰੀਆ ਨੈੱਟਵਰਕ

ਇਹ ਨੈੱਟਵਰਕ ਸੀਮਤ ਖੇਤਰ ਵਿੱਚ ਫੈਲਿਆ ਹੁੰਦਾ ਹੈ । ਅਜਿਹੇ ਨੈੱਟਵਰਕ ਵਿੱਚ ਕੰਪਿਊਟਰਾਂ ਦੀ ਕੇਂਦਰੀ ਕੰਪਿਊਟਰ ਤੋਂ ਦੂਰੀ 1 ਤੋਂ 2 ਕਿਲੋਮੀਟਰ ਤਕ ਹੁੰਦੀ ਹੈ । ਕੇਂਦਰੀ ਕੰਪਿਊਟਰ ਅਤੇ ਦੂਸਰੇ ਕੰਪਿਊਟਰਾਂ ਵਿਚਕਾਰ ਸੰਚਾਰ ਲਈ ਨੈੱਟਵਰਕ ਇੰਟਰਫੇਸ ਕਾਰਡ ( NIC ) ਸਥਾਪਿਤ ਕੀਤਾ ਜਾਂਦਾ ਹੈ ।

ਅਜਿਹੀ ਨੈਟਵਰਕਿੰਗ ਸਕੂਲਾਂ , ਬੈਂਕਾਂ ਅਤੇ ਹੋਰ ਦਫ਼ਤਰਾਂ , ਜੋ ਇਕ ਹੀ ਇਮਾਰਤ ਵਿੱਚ ਹੋਣ , ਲਈ ਵਰਤੀ ਜਾਂਦੀ ਹੈ ।

LAN ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ :

i ) LAN ਵਿੱਚ ਕੰਪਿਊਟਰ 1 ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੋ ਸਕਦੇ ਹਨ ।

ii ) LAN ਦੀ ਭਰੋਸੇਯੋਗਤਾ MAN ਅਤੇ WAN ਤੋਂ ਵੱਧ ਹੈ ।

iii ) ਟਰਾਂਸਫਰ ( ਸਥਾਨ-ਅੰਤਰਣ ) ਦਰ ਵੱਧ ਹੈ ।

iv ) LAN ਕਿਸੇ ਇਕ ਸੰਸਥਾ ਜਾਂ ਅਦਾਰੇ ਲਈ ਹੁੰਦਾ ਹੈ ।

v ) ਵੱਖ-ਵੱਖ ਕੰਪਿਊਟਰ ਕੇਬਲਾਂ ਰਾਹੀਂ ਜੁੜੇ ਹੁੰਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.