ਉਪ ਰਾਜਪਾਲ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Lefutenent Governor ਉਪ ਰਾਜਪਾਲ: ਜਿੱਥੇ ਭਾਰਤ ਦੇ 28 ਰਾਜਾਂ ਵਿਚ ਰਾਸ਼ਟਰਪਤੀ ਕੇਂਦਰੀ ਸਰਕਾਰ ਦੀ ਸਿਫਾਰਸ਼ ਤੇ ਰਾਜਪਾਲਾ ਦੀ ਨਿਯੁਕਤੀ ਕਰਦਾ ਹੈ। ਉੱਥੇ ਉਹ ਦਿੱਲੀ ਅਤੇ ਪਾਂਡੇਚਰੀ ਦੇ ਕੇਂਦਰੀ ਪ੍ਰਸ਼ਾਸ਼ਤ ਸਰਕਾਰਾਂ ਦੀਆਂ ਸਿਫਾਰਸ਼ਾ ਤੇ ਉੱਥੋਂ ਦੇ ਰਾਜਪਾਲਾ ਦੀ ਨਿਯੁਕਤੀ ਕਰਦਾ ਹੈ। ਇਹ ਨਿਯੁਕਤੀ 5 ਸਾਲਾਂ ਲਈ ਹੁੰਦੀ ਹੈ ਪਰ ਕਈ ਵਾਰੀ ਸਰਕਾਰਾਂ ਬਦਲਣ ਦੇ ਨਾਲ ਉਪ ਰਾਜਪਾਲਾ ਨੂੰ ਰੁਖਸਤ ਕਰਕੇ ਆਪਣੇ ਮਨਪਸੰਦ ਵਿਅਕਤੀਆਂ ਦੀਆਂ ਉਪ ਰਾਜਪਾਲ ਵਜੋਂ ਨਿਯੁਕਤੀਆਂ ਕਰਦੀਆਂ ਹਨ। ਦਿੱਲੀ ਵਿਚ ਕਾਂਗਰਸ ਦੀ ਸਰਕਾਰ ਵੇਲੇ ਸ੍ਰੀ ਤੇਜਿੰਦਰ ਖੰਨਾ ਨੂੰ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਣ ਤੇ ਉਸੇ ਜਗ੍ਹਾਂ ਉਨ੍ਹਾਂ ਨੇ ਆਪਣਾ ਰਾਜਪਾਲ ਨਿਯੁਕਤ ਕਰ ਦਿੱਤਾ। ਪਰ ਹੁਣ ਫਿਰ ਕਾਂਗਰਸ ਦਾ ਸੱਤਾ ਵਿਚ ਆਉਣ ਤੇ ਸ੍ਰੀ ਤੇਜਿੰਦਰ ਸਿੰਘ ਖੰਨਾ ਨੂੰ ਫਿਰ ਉਪ ਰਾਜਪਾਲ ਨਿਯੁਕਤ ਕੀਤਾ ਹੋਇਆ ਹੈ।
ਇਹੋ ਪ੍ਰਥਾ ਰਾਜਾਂ ਦੇ ਰਾਜਪਾਲਾਂ ਦੇ ਸਬੰਧ ਵਿਚ ਸੀ। ਨਵੀਂ ਸਰਕਾਰ ਆਪਣੇ ਮਨਪਸੰਦ ਦਾ ਰਾਜਪਾਲ ਨਿਯੁਕਤ ਕਰਵਾਉਦੀ ਸੀ। ਸੁਪਰੀਮ ਕੋਰਟ ਨੇ ਇਸ ਪ੍ਰਥਾ ਤੇ ਟਿੱਪਣੀ ਕਰਦੇ ਹੋਏ ਇਹ ਆਦੇਸ਼ ਦਿੱਤੇ ਹਨ ਕਿ ਕਿਸੇ ਰਾਜਪਾਲ ਨੂੰ ਨਵੀਂ ਸਰਕਾਰ ਦੇ ਆਉਣ ਤੇ ਹਟਾਇਆ ਨਹੀਂ ਜਾਵੇਗਾ ਅਤੇ ਆਪਣੇ 5 ਸਾਲ ਦੇ ਅਹੁਦੇ ਦੀ ਮਿਆਦ ਨੂੰ ਪੂਰਾ ਕਰੇਗਾ ਬਸ਼ਰਤੇ ਕਿ ਉਸ ਦੇ ਵਿਰੁੱਧ ਕੋਈ ਗੈਰ ਕਾਨੂੰਨੀ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਇਲਜਾਮ ਸਿੱਧ ਨਾ ਹੋ ਜਾਣ ।
ਸਰਕਾਰਾਂ ਨੂੰ ਨਾਮਦਾਰ ਅਤੇ ਕਾਬਿਲ ਵਿਅਕਤੀਆਂ ਨੂੰ ਉਨ੍ਹਾਂ ਦੇ 5 ਸਾਲਾਂ ਦੀ ਮਿਆਦ ਸਮਾਪਤ ਹੋਣ ਤੇ ਉਨ੍ਹਾਂ ਦੀ ਮਿਆਦ ਵਿਚ ਕੁਝ ਸਾਲਾਂ ਲਈ ਜਾਂ ਪੂਰੇ 5 ਸਾਲ ਦੀ ਮਿਆਦ ਲਈ ਨਿਯੁਕਤ ਕਰਨ ਸਬੰਧਿਤ ਰਾਜ ਦੇ ਹਿਤ ਵਿਚ ਹੋਵੇਗਾ। ਅਜਿਹੀਆਂ ਉਦਾਹਰਣਾਂ ਵਿਚ ਸੁਰਜੀਤ ਸਿੰਘ ਬਰਨਾਲਾ ਜਿਸ ਨੂੰ ਰਾਜਪਾਲ ਵਜੋਂ ਪਹਿਲੇ ਪੰਜ ਸਾਲ ਦੀ ਮਿਆਦ ਸਮਾਪਤ ਹੋਣ ਤੇ ਉਸ ਨੂੰ ਉੱਥੇ ਹੀ ਹੋਰ 5 ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First