ਉੱਚਾਰਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਚਾਰਣ. ਸੰ. ਕੰਠ. ਤਾਲੂ ਆਦਿ ਥਾਵਾਂ ਤੋਂ ਸ੍ਵਰ ਅਤੇ ਵ੍ਯੰਜਨ ਅੱਖਰਾਂ ਦਾ ਅਰਥ ਵਿਚਾਰ ਨਾਲ ਸਹੀ ਸ੍ਵਰ ਕੱਢਣਾ. ਤਲ਼ੱਫ਼ੁਜ਼. Pronunciation. ਧਰਮ ਗ੍ਰੰਥਾਂ ਦੇ ਪਾਠ ਕਰਨ ਸਮੇ ਸ਼ੁੱਧ ਉੱਚਾਰਣ ਦੀ ਸਖ਼ਤ ਹਦਾਯਤ ਹੈ. ਪਤੰਜਲਿ ਮਹਾਭਾ੄‌ज ਦੇ ਪਹਿਲੇ ਆਹਿ਩ਕ ਵਿਚ ਲਿਖਿਆ ਹੈ ਕਿ ਅਸ਼ੁੱਧ ਉਚਾਰਣ ਯਜਮਾਨ ਦਾ ਨਾਸ਼ ਕਰ ਦਿੰਦਾ ਹੈ.1

੨ ਵ੍ਯਾਕਰਣ ਅਨੁਸਾਰ ਕਾਰਕ (ਵਿਭਕ੍ਤਿ) ਸਹਿਤ ਸ਼ਬਦਾਂ ਦਾ ਬੋਲਣਾ, ਜਿਵੇਂ—ਸ਼ੰਭੁ: ਸ਼ੰਭੁ ਸ਼ੰਭਵ:— ਸ਼ੰਭੁੰ ਸ਼ੰਭੂ ਸ਼ੰਭੂਨ *** ਆਦਿ. ਹਰਿ:, ਹਰੀ, ਹਰਯ:—ਹਰਿੰ. ਹਰੀ. ਹਰੀਨ *** ਆਦਿ. ਰਾਮ:, ਰਾਮੌ, ਰਾਮਾ:—ਰਾਮੰ, ਰਾਮੌ, ਰਾਮਾਨ *** ਆਦਿ ਅਤੇ ਸੰਬੋਧਨ—ਹੇ ਸ਼ੰਭੋ, ਹੇ ਹਰੇ, ਹੇ ਰਾਮ *** ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉੱਚਾਰਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੱਚਾਰਣ (ਬਾਣੀ): ਵੇਖੋ ‘ਬਾਣੀ ਉੱਚਾਰਣ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.