ਕਦਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦਰ (ਨਾਂ,ਇ) ਆਦਰਮਾਨ; ਮਾਨ-ਸਨਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਦਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦਰ [ਨਾਂਇ] ਮਾਣ , ਸਤਿਕਾਰ, ਆਦਰ , ਇੱਜ਼ਤ; ਕੀਮਤ, ਅਹਿਮੀਅਤ, ਮਹੱਤਾ; ਮਿਕਦਾਰ, ਅੰਦਾਜ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਦਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦਰ. ਸੰ. ਸੰਗ੍ਯਾ—ਆਰਾ। ੨ ਅੰਕੁਸ਼। ੩ ਚਿੱਟਾ ਖੈਰ ਬਿਰਛ. “ਕਦਰ ਬਟ ਤੈਮਾਲ” (ਗੁਪ੍ਰਸੂ) ਦੇਖੋ, ਯੂ. Kedros। ੪ ਅ਼ ਕ਼ਦਰ. ਸਨਮਾਨ. ਪ੍ਰਤਿ. ਆਦਰ । ੫ ਮਾਨ. ਪ੍ਰਮਾਣ. ਤੋਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਦਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਦਰ, (ਅਰਬੀ : कदर=ਅੰਦਾਜ਼ਾ ਕਰਨਾ) \ ਇਸਤਰੀ ਲਿੰਗ : ੧. ਆਦਰ, ਮਾਨ, ਸਨਮਾਨ, ਵਡਿਆਈ; ੨. ਕੀਮਤ, ਮੁੱਲ, ਮਹੱਤਤਾ; ੩. ਮਿਕਦਾਰ, ਪਰਮਾਣ, ਅੰਦਾਜ਼ਾ, ਤੋਲ; ੪. ਹੈਸੀਅਤ, ਪਾਇਆਂ, ਬਸਾਤ, ਵਿਤ; ੫. ਹਿੱਸਾ, ਭਾਗ (ਭਾਈ ਮਈਆ ਸਿੰਘ) (ਲਾਗੂ ਕਿਰਿਆ : ਹੋਣਾ, ਕਰਨਾ, ਕਰਾਉਣਾ, ਜਾਣਨਾ, ਪਹਿਚਾਨਣਾ, ਪਛਾਣਨਾ, ਪਾਉਣਾ)
–ਕਦਰ ਸ਼ਨਾਸ, ਵਿਸ਼ੇਸ਼ਣ : ਕਦਰ ਜਾਣਨ ਵਾਲਾ, ਕਦਰਦਾਨ, ਗੁਣਗਰਾਹਕ
–ਕਦਰ ਕਰਨਾ, ਮੁਹਾਵਰਾ : ਇੱਜ਼ਤ ਕਰਨਾ, ਮਾਨ ਕਰਨਾ, ਮੁੱਲ ਪਾਉਣਾ
–ਕਦਰ ਕੀਮਤ, ਇਸਤਰੀ ਲਿੰਗ : ਮਹੱਤਤਾ, ਇੱਜ਼ਤ, ਮੁੱਲ
–ਕਦਰ ਜਾਣਨਾ, ਮੁਹਾਵਰਾ : ਮੁੱਲ ਪਾਉਣਾ, ਮਹੱਤਤਾ ਸਮਝਣਾ
–ਕਦਰਦਾਨ, ਵਿਸ਼ੇਸ਼ਣ : ਕਦਰ ਕਰਨ ਵਾਲਾ, ਕਦਰ ਸ਼ਨਾਸ
–ਕਦਰਦਾਨੀ, (ਅਰਬੀ : ਕਦਰ+ਫ਼ਾਰਸੀ : ਦਾਨ+ਈ) / ਇਸਤਰੀ ਲਿੰਗ : ਕਦਰ ਕਰਨ ਦੀ ਕਿਰਿਆ ਜਾਂ ਭਾਵ (ਲਾਗੂ ਕਿਰਿਆ : ਕਰਨਾ)
–ਕਦਰ ਪਾਉਣਾ, ਮੁਹਾਵਰਾ : ਮੁੱਲ ਪਾਉਣਾ, ਇੱਜ਼ਤ ਕਰਨਾ, ਮਾਨ ਕਰਨਾ
–ਕਦਰ ਬਕਦਰੀ, ਕਿਰਿਆ ਵਿਸ਼ੇਸ਼ਣ : ਯੋਗਤਾ ਅਨੁਸਾਰ, ਵਿਤ ਅਨੁਸਾਰ; ‘ਕਦਰ-ਬਕਦਰੀ ਸਭਨੇ ਆਂਦਾ ਸ਼ੁਕਰਾਨਾ ਨਜ਼ਰਾਨਾ’ (ਸੈਫੁਲਮੁਲੂਕ)
–ਨਕੱਦਰੀ, ਇਸਤਰੀ ਲਿੰਗ : ਕਦਰ ਨਾ ਕਰਨ ਦਾ ਭਾਵ, ਮਹੱਤਤਾ ਨਾ ਰਹਿਣ ਦਾ ਭਾਵ
–ਸ਼ਬ-ਕਦਰ, (ਫ਼ਾਰਸੀ : ਸ਼ਬ=ਰਾਤ; / ਅਰਬੀ : ਕਦਰ=ਕੀਮਤ) / ਇਸਤਰੀ ਲਿੰਗ : ਕਦਰ ਕੀਮਤ ਵਾਲੀ ਰਾਤ, ਸ਼ਬੇ-ਮਿਅਰਾਜ, ਜਿਸ ਰਾਤ ਹਜ਼ਰਤ ਮੁਹੰਮਦ ਸਾਹਿਬ ਅਰਸ਼ਾਂ ਤੇ ਚੜ੍ਹੇ ਸਨ। ਇਸ ਨੂੰ ‘ਲੈਲਾ-ਤੁਲ-ਕਦਰ ਵੀ’ ਆਖਦੇ ਹਨ
–ਕਜ਼ਾ-ਵ-ਕਦਰ, ਇਸਤਰੀ ਲਿੰਗ : ਤਕਦੀਰ, ਕਿਸਮਤ
–ਬੇਕਦਰ, ਵਿਸ਼ੇਸ਼ਣ :੧. ਜੋ ਕਦਰ ਨਾ ਜਾਣੇ; ੨. ਜਿਸ ਦੀ ਕਦਰ ਨਾ ਹੋਵੇ
–ਬੇਕਦਰੀ, ਇਸਤਰੀ ਲਿੰਗ : ਬੇਇਜ਼ਤੀ, ਅਪਮਾਨ, ਕਦਰ ਨਾ ਪਾਉਣ ਦੀ ਕਿਰਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-37-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First