ਕਬਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬਰ [ ਨਾਂਇ ] ਮੁਰਦੇ ਨੂੰ ਦਫ਼ਨਾਉਣ ਲਈ ਧਰਤੀ ਪੁੱਟ ਕੇ ਤਿਆਰ ਕੀਤੀ ਵਿਸ਼ੇਸ਼ ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grave _ ਕਬਰ : ਉਹ ਥਾਂ ਜਿਥੇ ਮਿਰਤਕ ਦਾ ਸਰੀਰ ਦਫ਼ਨ ਕੀਤਾ ਗਿਆ ਹੁੰਦਾ ਹੈ । ਕਬਰ ਵਿਚੋਂ ਮੁਰਦਾ ਕੱਢਣਾ , ਕਫ਼ਨ ਚੁਰਾਉਣਾ , ਕਬਰ ਦੀ ਬੇਹੁਰਮਤੀ ਅਪਰਾਧ ਹਨ ।

            ਜਦੋਂ ਮੁਰਦਾ ਇਕ ਵਾਰੀ ਦਬ ਦਿੱਤਾ ਜਾਵੇ ਤਾਂ ਬਿਨਾਂ ਮੁਨਾਸਬ ਕਲੀਸੀਆਈ ਅਥਾਰਿਟੀ ਜਾਂ ਅਦਾਲਤੀ ਅਥਾਰਿਟੀ ਦੇ ਹੁਕਮ ਤੋਂ ਬਿਨਾਂ ਉਸ ਵਿਚੋਂ ਕੱਢਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੁੰਦਾ ।

            ਲਾਊਸੀਆਨਾ ਦਾ ਇਕ ਕੇਸ ਹੈ ਜਿਸ ਵਿਚ ਪੁੱਤਰ ਨੂੰ ਆਪਣੀ ਮਾਂ ਤੋਂ ਬਹੁਤ ਵੱਡਾ ਵਿਰਸਾ ਪ੍ਰਾਪਤ ਹੋਇਆ ਸੀ । ਉਸ ਨੇ ਆਪਣੀ ਮਾਂ ਨੂੰ ਜਦੋਂ ਦਫ਼ਨ ਕੀਤਾ ਤਾਂ ਉਸ ਮੁਰਦੇ ਨੇ ਦੋ ਹਜ਼ਾਰ ਡਾਲਰ ਦੇ ਗਹਿਣੇ ਪਹਿਨੇ ਹੋਏ ਸਨ । ਬਾਦ ਵਿਚ ਉਸ ਨੇ ਮਾਂ ਤੋਂ ਮਿਲਿਆ ਸਭ ਵਿਰਸਾ ਤੀਹ ਹਜ਼ਾਰ ਡਾਲਰ ਵਿਚ ਵੇਚ ਦਿੱਤਾ । ਇਸ ਤੋਂ ਬਾਦ ਕਿਸੇ ਚੋਰ ਨੇ ਉਸ ਦੀ ਮਾਂ ਦੀ ਕਬਰ ਪੁੱਟ ਕੇ ਉਸ ਦੇ ਗਹਿਣੇ ਚੋਰੀ ਕਰ ਲਏ । ਇਹ ਗਹਿਣੇ ਚੋਰ ਦੀ ਦੋਸ਼-ਸਿੱਧੀ ਉਪਰੰਤ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਤਾਂ ਜੋ ਮਾਲਕ ਦੇ ਹਵਾਲੇ ਕੀਤੇ ਜਾ ਸਕਣ । ਹੁਣ ਪੁੱਤਰ ਨੇ ਉਨ੍ਹਾਂ ਗਹਿਣਿਆਂ ਤੇ ਦਾਅਵਾ ਕੀਤਾ । ਇਸੇ ਤਰ੍ਹਾਂ ਵਿਰਾਸਤ ਦੇ ਖ਼ਰੀਦਦਾਰ ਦਾ ਦਾਅਵਾ ਸੀ ਕਿ ਗਹਿਣੇ ਹੁਣ ਉਸ ਨੂੰ ਮਿਲਣੇ ਚਾਹੀਦੇ ਹਨ । ਇਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਭਾਵੇਂ ਗਹਿਣੇ ਮਾਂ ਦੇ ਸਰੀਰ ਨਾਲ ਦਫ਼ਨਾ ਦਿੱਤੇ ਗਏ ਸਨ , ਉਹ ਪੁੱਤਰ ਦੀ ਵਿਰਾਸਤ ਸਨ , ਪਰ ਬਾਦ ਵਿਚ ਪੁੱਤਰ ਨੇ ਵੀ ਵਿਰਾਸਤ ਵੇਚ ਦਿੱਤੀ ਸੀ ਇਸ ਲਈ ਉਸ ਦੇ ਨਾਲ ਉਹ ਖ਼ਰੀਦਦਾਰ ਦੀ ਸੰਪਤੀ ਬਣ ਗਈ ਸੀ ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.